ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਇਕੱਠੇ ਰਹਿਣ ਅਤੇ ਮਿਲ ਕੇ ਕੰਮ ਕਰਨ ਦੀ ਭਾਰਤ ਦੀ ਮਹਾਨ ਸੱਭਿਆਚਾਰਕ ਪਰੰਪਰਾ ਨੂੰ ਸੁਰੱਖਿਅਤ ਰੱਖਣ ਅਤੇ ਇਸ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ

ਮੈਸੂਰ ਸਾਮਰਾਜ ਦੇ 25ਵੇਂ ਮਹਾਰਾਜਾ, ਸ਼੍ਰੀ ਜਯ ਚਾਮਰਾਜਾ ਵਾਡਿਯਾਰ ਨੂੰ ਉਨ੍ਹਾਂ ਦੀ ਸ਼ਤਾਬਦੀ ਦੇ ਸਮਾਰੋਹ 'ਤੇ ਸਮ੍ਰਿੱਧ ਸ਼ਰਧਾਂਜਲੀ ਦਿੱਤੀ


ਉਨ੍ਹਾਂ ਨੂੰ ਰਾਸ਼ਟਰ ਦੇ ਸਭ ਤੋਂ ਉੱਘੇ ਨੇਤਾਵਾਂ ਅਤੇ ਸਭ ਤੋਂ ਪ੍ਰਸ਼ੰਸਿਤ ਸ਼ਾਸਕਾਂ ਵਿੱਚੋਂ ਇੱਕ ਕਰਾਰ ਦਿੱਤਾ


ਉਹ ਇੱਕ ਸਮਰੱਥ ਪ੍ਰਸ਼ਾਸਕ ਸਨ ਜਿਨ੍ਹਾਂ ਨੇ ਮੈਸੂਰ ਰਾਜ ਨੂੰ ਇੱਕ ਮਜ਼ਬੂਤ, ਆਤਮ-ਨਿਰਭਰ ਅਤੇ ਪ੍ਰਗਤੀਸ਼ੀਲ ਰਾਜ ਬਣਾਇਆ- ਉਪ ਰਾਸ਼ਟਰਪਤੀ


ਮਹਾਰਾਜਾ ਲੋਕਾਂ ਦੇ ਇੱਕ ਸੱਚੇ ਸ਼ਾਸਕ ਅਤੇ ਦਿਲ ਤੋਂ ਲੋਕਤੰਤਰਵਾਦੀ ਸਨ - ਉਪ ਰਾਸ਼ਟਰਪਤੀ


ਉਹ ਇੱਕ ਉੱਘੇ ਆਗੂ ਸਨ ਜਿਨ੍ਹਾਂ ਨੇ ਭਾਰਤ ਨੂੰ ਇੱਕ ਮਜ਼ਬੂਤ ਲੋਕਤੰਤਰ ਵਿੱਚ ਤਬਦੀਲ ਕਰਨ ਵਿੱਚ ਅਗਵਾਈ ਕੀਤੀ


ਉਨ੍ਹਾਂ ਨੂੰ ਉੱਦਮਸ਼ੀਲਤਾ ਅਤੇ ਸਾਇੰਸ ਤੇ ਟੈਕਨੋਲੋਜੀ ਦਾ ਇੱਕ ਪ੍ਰਬਲ ਸਮਰਥਕ ਕਿਹਾ

Posted On: 18 JUL 2020 1:32PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਦੇਸ਼, ਵਿਸ਼ਵ ਅਤੇ ਸਮੁੱਚੀ ਮਾਨਵਤਾ ਲਈ ʻਸ਼ੇਅਰ ਐਂਡ ਕੇਅਰʼ ਵਾਲੀ ਅਸਲ ਭਾਰਤੀ ਦਰਸ਼ਨ ਦੀ ਸੱਚੀ ਭਾਵਨਾ ਨਾਲ ਇਕੱਠੇ ਰਹਿਣ ਅਤੇ ਮਿਲ ਕੇ ਕੰਮ ਕਰਨ ਦੀ ਭਾਰਤ ਦੀ ਮਹਾਨ ਸੱਭਿਆਚਾਰਕ ਪਰੰਪਰਾ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ

 

ਮੈਸੂਰ ਸਾਮਰਾਜ ਦੇ 25ਵੇਂ ਮਹਾਰਾਜਾ ਸ਼੍ਰੀ ਜਯ ਚਾਮਰਾਜਾ ਵਾਡਿਯਾਰ ਦੀ ਜਨਮ ਸ਼ਤਾਬਦੀ ਦੇ ਸਮਾਪਤੀ ਸਮਾਰੋਹ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਮਹਾਰਾਜਾ ਜਯ ਚਾਮਰਾਜਾ ਵਾਡਿਯਾਰ ਜਿਹੇ ਉਨ੍ਹਾਂ ਸਾਰੇ ਮਹਾਨ ਸ਼ਾਸਕਾਂ ਅਤੇ ਰਾਜਨੇਤਾਵਾਂ ਦੇ ਗਿਆਨ, ਸਿਆਣਪ, ਦੇਸ਼ ਭਗਤੀ ਅਤੇ ਵਿਜ਼ਨਦਾ ਅਭਿਨੰਦਨ ਕਰਨ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਸਾਡੇ ਇਤਿਹਾਸ ਨੂੰ ਅਕਾਰ ਦਿੱਤਾ ਹੈ।

 

ਸ਼੍ਰੀ ਜਯ ਚਾਮਰਾਜਾ ਵਾਡਿਯਾਰ ਨੂੰ ਇੱਕ ਯੋਗ ਪ੍ਰਸ਼ਾਸਕ ਕਰਾਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ, “ਉਨ੍ਹਾਂ ਨੇ ਅਜ਼ਾਦੀ ਤੋਂ ਪਹਿਲਾਂ ਦੇ ਭਾਰਤ ਵਿੱਚ ਮਜ਼ਬੂਤ, ਆਤਮਨਿਰਭਰ ਅਤੇ ਅਗਾਂਹਵਧੂ ਰਾਜਾਂ ਵਿੱਚੋਂ ਇੱਕ ਦਾ ਨਿਰਮਾਣ ਕੀਤਾ।

 

ਸ਼੍ਰੀ ਨਾਇਡੂ ਨੇ ਮਹਾਰਾਜਾ ਨੂੰ ਦਿਲ ਦਾ ਲੋਕਤੰਤਰਵਾਦੀ ਅਤੇ ਲੋਕਾਂ ਦਾ ਸੱਚਾ ਸ਼ਾਸਕ ਕਿਹਾ ਜੋ ਹਮੇਸ਼ਾ ਆਪਣੇ ਲੋਕਾਂ ਦੇ ਸੰਪਰਕ ਵਿੱਚ ਰਹਿਣਾ ਅਤੇ ਜਨਤਾ ਦੀ ਭਲਾਈ ਨੂੰ ਯਕੀਨੀ ਬਣਾਉਣਾ ਚਾਹੁੰਦੇ ਸਨ।

 

ਇਹ ਗੱਲ ਧਿਆਨ ਦੇਣ ਯੋਗ ਹੈ ਕਿ ਸ਼੍ਰੀ ਵਾਡਿਯਾਰ ਨੇ ਸੰਵਿਧਾਨ ਸਭਾ ਦੀ ਸਥਾਪਨਾ ਕਰਦਿਆਂ ਅਤੇ ਮੁੱਖ ਮੰਤਰੀ ਵਜੋਂ ਸ਼੍ਰੀ ਕੇਸੀ ਰੈੱਡੀ ਦੀ ਅਗਵਾਈ ਵਿੱਚ ਇੱਕ ਅੰਤ੍ਰਿਮ  ਲੋਕ-ਪ੍ਰਿਯ ਸਰਕਾਰ ਦੀ ਸਥਾਪਨਾ ਕਰਦਿਆਂ ਮੈਸੂਰ ਰਾਜ ਵਿੱਚ ਇੱਕ ਜ਼ਿੰਮੇਵਾਰ ਸਰਕਾਰ ਦਾ ਗਠਨ ਕੀਤਾ ਸੀ।

 

ਭਾਰਤ ਦੀ ਏਕਤਾ,ਅਖੰਡਤਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਮਹਾਰਾਜਾ ਦੇ ਵੱਡੇ ਯੋਗਦਾਨ ਦਾ ਉੱਲੇਖ ਕਰਦਿਆਂ ਉਪ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਪ੍ਰਾਚੀਨ ਸਨਾਤਨ ਪਰੰਪਰਾ ਅਤੇ ਆਧੁਨਿਕਤਾ ਦਾ ਸੰਪੂਰਨ ਸੰਗਮ ਦੱਸਿਆ।

 

ਸ਼੍ਰੀ ਨਾਇਡੂ ਨੇ ਇਹ ਵੀ ਦੱਸਿਆ ਕਿ  ਅਜ਼ਾਦੀ ਤੋਂ ਬਾਅਦ ਇੰਸਟਰੂਮੈਂਟ ਆਵ੍ ਐਕਸੈਸ਼ਨਨੂੰ ਸਵੀਕਾਰ ਕਰਨ ਵਾਲਾ ਮੈਸੂਰ ਪਹਿਲਾ ਪ੍ਰਮੁੱਖ ਰਾਜ ਸੀ ਅਤੇ ਕਿਹਾ ਕਿ ਸ਼੍ਰੀ ਜਯ ਚਾਮਰਾਜਾ ਵਾਡਿਯਾਰ ਦਿਲ  ਅਤੇ ਦਿਮਾਗ ਦੇ ਧਨੀ ਸਨ, ਜਿਸ ਕਾਰਨ ਉਨ੍ਹਾਂ ਦੀ ਗਿਣਤੀ ਰਾਸ਼ਟਰ ਦੇ  ਸਭ ਤੋਂ ਉੱਘੇ ਨੇਤਾਵਾਂ ਅਤੇ ਸਭ ਤੋਂ ਪ੍ਰਸ਼ੰਸਾਜਨਕ ਸ਼ਾਸਕਾਂ ਵਿੱਚ ਹੁੰਦੀ ਸੀ।

 

ਉਨ੍ਹਾਂ ਕਿਹਾ, “ਕਈ ਤਰ੍ਹਾਂ ਨਾਲ, ਉਹ ਉਸ ਆਦਰਸ਼ ਰਾਜੇ ਵਾਂਗ ਸਨ ਜਿਸ ਦੇ ਗੁਣਾਂ ਨੂੰ ਚਾਣਕੀਆ ਨੇ ਅਰਥ ਸ਼ਾਸਤਰ ਵਿੱਚ ਬਿਆਨ ਕੀਤਾ ਸੀ।

 

ਸ਼੍ਰੀ ਜਯ ਚਾਮਰਾਜਾ ਨੂੰ ਉੱਦਮਤਾ ਦਾ ਪ੍ਰਮੁੱਖ ਹਮਾਇਤੀ ਦੱਸਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਨੂੰ ਉਤਸ਼ਾਹਿਤ ਕਰਨ ਅਤੇ ਵਿਗਿਆਨਿਕ ਮਿਜ਼ਾਜ ਵਿਕਸਿਤ ਕਰਨ ਲਈ ਨਿਰੰਤਰ ਯਤਨ ਕੀਤੇ।

 

ਮੈਸੂਰ ਦੇ 25ਵੇਂ ਮਹਾਰਾਜਾਨੂੰ ਆਧੁਨਿਕ ਭਾਰਤ ਦੇ ਬਹੁਤ ਸਾਰੇ ਮਹੱਤਵਪੂਰਨ ਪ੍ਰਤਿਸ਼ਠਾਨਾਂ ਅਤੇ ਸੰਸਥਾਨਾਂ ਦੀ ਸਥਾਪਨਾ ਦਾ ਸਨਮਾਨ ਦਿੱਤਾ ਜਾਂਦਾ ਹੈ ਜਿਨ੍ਹਾਂ ਵਿੱਚੋਂ ਹਿੰਦੁਸਤਾਨ ਏਅਰਕ੍ਰਾਫਟ ਲਿਮਿਟਿਡ (ਜੋ ਬਾਅਦ ਵਿੱਚ ਐੱਚਏਐੱਲ ਬਣ ਗਿਆ), ਮੈਸੂਰ ਵਿਖੇ ਸੈਂਟ੍ਰਲ ਟੈਕਨੋਲੋਜੀ ਰਿਸਰਚ ਇੰਸਟੀਟਿਊਟ, ਬੰਗਲੌਰ ਦੀ ਟਿਊਬਰਕਲੌਸਿਸ ਇੰਸਟੀਟਿਊਟ ਅਤੇ ਮੈਸੂਰ ਵਿਖੇ ਆਲ ਇੰਡੀਆ ਇੰਸਟੀਟਿਊਟ ਆਵ੍ ਸਪੀਚ ਐਂਡ ਹੀਅਰਿੰਗ ਆਦਿ ਪ੍ਰਮੁੱਖ ਹਨ।

 

ਮਹਾਰਾਜਾ ਨੇ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸਿਜ਼ ਦੀ ਮਾਲੀ ਸਹਾਇਤਾ ਕਰਨ ਅਤੇ ਵਜ਼ੀਫੇ ਪ੍ਰਦਾਨ ਕਰਨ  ਦੀ ਆਪਣੀ ਪਰਿਵਾਰਿਕ ਪਰੰਪਰਾ ਨੂੰ ਵੀ ਜਾਰੀ ਰੱਖਿਆ ਅਤੇ ਉਸ ਦੇ ਵਿਸਤਾਰ ਵਿੱਚ ਹਰ ਸੰਭਵ ਯੋਗਦਾਨ ਪਾਇਆ।

 

ਉਪ-ਰਾਸ਼ਟਰਪਤੀ ਨੇ ਸ਼੍ਰੀ ਵਾਡਿਯਾਰ ਨੂੰ ਇਕ ਬਹੁਮੁਖੀ ਪ੍ਰਤਿਭਾ ਅਤੇ ਜੀਵਨ ਭਰ ਇੱਕ ਲਰਨਰ ਵਜੋਂ ਰਹਿਣ ਵਾਲੇਦੱਸਿਆਜੋ ਇੱਕ ਪ੍ਰਸਿੱਧ ਦਾਰਸ਼ਨਿਕ, ਸੰਗੀਤ ਦਾ ਵਿਖਿਆਨ ਕਰਨ ਵਾਲੇ, ਰਾਜਨੀਤਿਕ ਚਿੰਤਕ ਅਤੇ ਪਰਉਪਕਾਰੀ ਸਨ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਕਲਾ, ਸਾਹਿਤ ਅਤੇ ਸੱਭਿਆਚਾਰ ਦੀ ਲਾਮਿਸਾਲ ਸਰਪ੍ਰਸਤੀ ਕਰਨ ਸਦਕਾ ਉਨ੍ਹਾਂ ਨੂੰ ''ਦਕਸ਼ਿਣ ਭੋਜ'' (‘Dakshina Bhoja’ ) ਕਿਹਾ ਜਾਂਦਾ ਸੀ।

 

ਸ਼੍ਰੀ ਜਯ ਚਾਮਰਾਜਾ ਦੀ ਸੰਸਕ੍ਰਿਤ ਭਾਸ਼ਾ ʼਤੇ ਮੁਹਾਰਤ ਅਤੇ ਉਨ੍ਹਾਂ ਦੇ ਵਿਲੱਖਣ ਭਾਸ਼ਣ ਸਕਿੱਲਸ ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਦੀ ਜਯ ਚਾਮਰਾਜਾ ਗਰੰਥ ਰਤਨ ਮਾਲਾਲੜੀ ਨੇ ਕੰਨੜ ਭਾਸ਼ਾ ਅਤੇ ਸਾਹਿਤ ਨੂੰ ਅਮੀਰ ਬਣਾਇਆ ਹੈ।

 

ਉਪ ਰਾਸ਼ਟਰਪਤੀ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਇਸ ਸ਼ੁਭ ਅਵਸਰ ਨੂੰ ਸਦੀਵੀ ਭਾਰਤੀ ਕਦਰਾਂ-ਕੀਮਤਾਂ, ਅਮੀਰ ਸੱਭਿਆਚਾਰਕ ਵਿਰਾਸਤ ਦੇ ਨਾਲ-ਨਾਲ ਲੋਕਤੰਤਰ ਦੀ ਭਾਵਨਾ ਅਤੇ ਲੋਕ-ਕੇਂਦ੍ਰਿਤ ਚੰਗੇ ਸ਼ਾਸਨ ਦੇ ਉਤਸਵ ਵਜੋਂ ਮਨਾਇਆ ਜਾਣਾ ਚਾਹੀਦਾ ਹੈ।

 

 ਭਾਸ਼ਣ ਦਾ ਮੁਕੰਮਲਮੂਲ-ਪਾਠ ਨਿਮਨ ਲਿਖਿਤ ਹੈ –

 

ਮੈਸੂਰ ਰਾਜ ਦੇ 25ਵੇਂ ਮਹਾਰਾਜਾ ਸ਼੍ਰੀ ਜਯ ਚਾਮਰਾਜਾ ਵਾਡਿਯਾਰ ਦੀ ਜਨਮ ਸ਼ਤਾਬਦੀ ਦੇ ਸਮਾਪਤੀ ਸਮਾਰੋਹ ʼਤੇ ਮੈਂ ਤੁਹਾਡੇ ਸਾਰਿਆਂ ਦਰਮਿਆਨ ਆ ਕੇ ਖੁਸ਼ੀ ਮਹਿਸੂਸ ਕਰਦਾ ਹਾਂ।

 

ਇੱਕ ਮਜ਼ਬੂਤ ਅਤੇ ਆਤਮ-ਨਿਰਭਰ ਰਾਜ ਬਣਾਉਣ ਵਾਲੇ ਇੱਕ ਕਮਾਲ ਦੇ ਸ਼ਾਸਕ ਅਤੇ ਇੱਕ ਯੋਗ ਪ੍ਰਸ਼ਾਸਕ ਨੂੰ ਯਾਦ ਕਰਨਾ ਸੱਚਮੁੱਚ ਇੱਕ ਮਹੱਤਵਪੂਰਨ ਪਲ ਹੈ। ਮੈਸੂਰ, ਸੁਤੰਤਰਤਾ ਤੋਂ ਪਹਿਲਾਂ ਦੇ ਭਾਰਤ ਵਿੱਚ ਸਭ ਤੋਂ ਅਗਾਂਹਵਧੂ ਰਾਜਾਂ ਵਿੱਚੋਂ ਇੱਕ ਸੀ।

 

ਸ਼੍ਰੀ ਜਯ ਚਾਮਰਾਜਾ ਵਾਡਿਯਾਰ ਦਿਲ ਅਤੇ ਦਿਮਾਗ਼ ਦੇ ਧਨੀ ਸਨਜਿਸ ਕਾਰਨ ਉਹ ਇਸ ਰਾਸ਼ਟਰ ਦੇ ਸਭ ਤੋਂ ਉੱਚੇ ਨੇਤਾਵਾਂ ਅਤੇ ਸਭ ਤੋਂ ਪ੍ਰਸ਼ੰਸਿਤ ਸ਼ਾਸਕਾਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਉਨ੍ਹਾਂ ਦੀ ਵਿਜ਼ਨ, ਉਸਾਰੂ ਉੱਦਮ ਅਤੇ ਦਿਲ ਦੀ ਉਦਾਰਤਾ ਲਈ ਉਹ ਬਹੁਤ ਸਤਿਕਾਰਿਆ ਜਾਂਦਾ ਸੀ।

 

ਉਹ  ਲੋਕਾਂ ਦਾਇੱਕ ਸੱਚਾ ਸ਼ਾਸਕ ਸੀ ਜੋ ਹਮੇਸ਼ਾ ਆਪਣੇ ਲੋਕਾਂ ਦੇ ਸੰਪਰਕ ਵਿੱਚ ਰਹਿਣਾ ਚਾਹੁੰਦਾ ਸੀ ਅਤੇ ਜਨਤਾ ਦੀ ਭਲਾਈ ਨੂੰ ਯਕੀਨੀ ਬਣਾਉਣਾ ਚਾਹੁੰਦਾ ਸੀ।

 

ਇੱਕ ਉੱਘੇ ਰਾਸ਼ਟਰਵਾਦੀ, ਜਿਨ੍ਹਾਂ ਨੇ ਆਪਣੇ ਪੁਰਖਿਆਂ ਯਾਨੀ ਮੈਸੂਰ ਦੇ ਗਿਆਨਵਾਨ ਸ਼ਾਸਕਾਂ ਦੁਆਰਾ ਪਿੱਛੇ ਛੱਡੀ ਸ਼ਾਨਦਾਰ ਵਿਰਾਸਤ ਨੂੰ ਅੱਗੇ ਵਧਾਇਆ।

 

ਅਜ਼ਾਦੀ ਤੋਂ ਬਾਅਦ, ਮੈਸੂਰ ਪਹਿਲਾ ਪ੍ਰਮੁੱਖ ਰਾਜ ਸੀ, ਜਿਸ ਨੇ ਇੰਸਟਰੂਮੈਂਟ ਆਵ੍ ਐਕਸੈਸ਼ਨਨੂੰ ਸਵੀਕਾਰ ਕੀਤਾ। ਮਹਾਰਾਜਾ ਦੀਵਿਜ਼ਨ ਦੀ ਬਦੌਲਤ ਤਬਦੀਲੀ ਦੀ ਪ੍ਰਕਿਰਿਆ ਜਿਸ ਦੁਆਰਾ ਕਿ ਮੈਸੂਰ ਭਾਰਤੀ ਸੰਘ ਦਾ ਅਟੁੱਟ ਅੰਗ ਬਣ ਗਿਆ, ਨਿਰਵਿਘਨ ਅਤੇ ਅਸਾਨਰਹੀ।

 

ਦਿਲ ਤੋਂ ਇੱਕ ਜਨਵਾਦੀ, ਮਹਾਰਾਜਾ ਨੇ ਸੰਵਿਧਾਨ ਸਭਾ ਦੀ ਸਥਾਪਨਾ ਕਰਦਿਆਂ ਅਤੇ  ਮੁੱਖ ਮੰਤਰੀ ਵਜੋਂ ਸ਼੍ਰੀ ਕੇਸੀ ਰੈੱਡੀ ਦੀ ਅਗਵਾਈ ਵਿੱਚ ਇੱਕ ਅੰਤ੍ਰਿਮ ਲੋਕ-ਪ੍ਰਿਯ ਸਰਕਾਰ ਸਥਾਪਿਤ ਕਰਕੇ ਰਾਜ ਵਿੱਚ ਇੱਕ ਜ਼ਿੰਮੇਵਾਰ ਸਰਕਾਰ ਦਾ ਗਠਨ  ਕੀਤਾ ਸੀ।

 

ਮਹਾਰਾਜਾ ਭਾਰਤੀ ਸੱਭਿਅਤਾ ਦੀਆਂ ਪੁਰਾਤਨ ਰਵਾਇਤੀ ਕਦਰਾਂ ਕੀਮਤਾਂ ਅਤੇ ਪੱਛਮੀ ਸੰਸਾਰ ਦੀ ਆਧੁਨਿਕਤਾ ਦਾ ਇੱਕ ਸੰਪੂਰਨ ਸੰਗਮ ਸਨ।

 

ਉਹ ਲੋਕਤੰਤਰ ਦੀਆਂਬਰੀਕੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਲੋਕਾਂ ਨੂੰ ਖੁਦ ਰਾਜ ਕਰਨ ਲਈ ਸਸ਼ਕਤ ਹੋਣਾ ਚਾਹੀਦਾ ਹੈ ..

 

ਕਈ ਤਰਾਂ ਨਾਲ ਉਨ੍ਹਾਂ ਵਿੱਚ ਉਸ ਆਦਰਸ਼ ਰਾਜੇ ਵਾਲੇ ਗੁਣ ਸਨ ਜਿਨ੍ਹਾਂ ਦੀ ਵਿਆਖਿਆ ਚਾਣਕੀਆ ਨੇ ਆਰਥ ਸ਼ਾਸਤਰ ਵਿੱਚ  ਕੀਤੀ ਹੈ।

 

ਸ਼੍ਰੀ ਜਯ ਚਾਮਰਾਜਾ ਵਾਡਿਯਾਰ ਸੱਚਮੁੱਚ ਇਕ ਮੋਹਰੀ ਆਗੂ ਸਨ ਜਿਨ੍ਹਾਂ ਨੇ ਭਾਰਤ ਨੂੰ ਇਕ ਮਜ਼ਬੂਤ ਲੋਕਤੰਤਰ ਵਿੱਚ ਤਬਦੀਲ ਕਰਨ ਦੀ ਅਗਵਾਈ ਕੀਤੀ ਅਤੇ ਇੱਕ ਉੱਭਰ ਰਹੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਵਿਚ ਵੱਡਾ ਯੋਗਦਾਨ ਪਾਇਆ।  ਸੰਵਿਧਾਨ ਸਭਾ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਕਰਨਾ ਅਤੇ ਭਾਰਤ ਦੇ ਸੰਵਿਧਾਨ ਨੂੰ ਅਪਣਾਉਣਾ  ਉਸ ਦੇ ਰਾਸ਼ਟਰ ਪ੍ਰਤੀ ਨਜ਼ਰੀਏ ਨੂੰ ਦਰਸਾਉਂਦੇ ਹਨ।

 

ਮੇਰੇ ਪਿਆਰੇ ਭੈਣੋਂ ਅਤੇ ਭਰਾਓ,

 

ਆਪਣੇ ਸ਼ਾਸਨਕਾਲ ਦੇ ਦੌਰਾਨ ਅਤੇ ਅਜ਼ਾਦੀ ਤੋਂ ਬਾਅਦ, ਸ਼੍ਰੀ ਜਯ ਚਾਮਰਾਜਾ ਨੇ ਮੈਸੂਰ ਦੇ ਵਿਕਾਸ ਲਈ ਅਣਥੱਕ ਮਿਹਨਤ ਕੀਤੀ।

 

ਉਹ ਉੱਦਮਤਾ ਦੇ ਇੱਕ ਸਰਗਰਮ ਸਮਰਥਕ ਸਨ ਅਤੇ ਉਨ੍ਹਾਂ ਨੇ 1940 ਵਿੱਚ ਹਿੰਦੁਸਤਾਨ ਏਅਰਕ੍ਰਾਫਟ ਨਾਮਕ ਇੱਕ ਕੰਪਨੀ, ਜੋ ਬਾਅਦ ਵਿੱਚ ਹਿੰਦੁਸਤਾਨ ਐਰੋਨੋਟਿਕਸ ਬਣੀ, ਦੇਦੁਆਰਾ ਬੰਗਲੁਰੂ ਵਿੱਚ ਇੱਕ ਉਦਯੋਗਿਕ ਸੁਵਿਧਾ ਦੀ ਸਥਾਪਨਾ ਨੂੰ ਪ੍ਰੋਤਸਾਹਿਤ ਕੀਤਾ।

 

ਆਪਣੀਇਸੇ ਦਿਆਲਤਾ ਦੇ ਮੱਦੇਨਜ਼ਰ, ਉਨ੍ਹਾਂ ਨੇ ਮੈਸੂਰ ਦੇ ਸ਼ਾਨਦਾਰ ਚੇਲੂਵੰਬਾ ਮਹਿਲ ਨੂੰ ਸੈਂਟਰਲ ਫੂਡ ਟੈਕਨੋਲੋਜੀਕਲ ਰਿਸਰਚ ਇੰਸਟੀਟਿਊਟ (ਸੀਐੱਫਟੀਆਰਆਈ) ਸ਼ੁਰੂ ਕਰਨ ਲਈ ਸਰਕਾਰ ਨੂੰ ਤੋਹਫੇ ਵਜੋਂ ਦੇ ਦਿੱਤਾ। ਉਨ੍ਹਾਂ ਬੰਗਲੌਰ ਵਿੱਚ ਨੈਸ਼ਨਲ ਟਿਊਬਰਕਲੌਸਿਸ ਇੰਸਟੀਟਿਊਟ ਅਤੇ ਮੈਸੂਰ ਵਿਖੇ ਆਲ ਇੰਡੀਆ ਇੰਸਟੀਟਿਊਟ ਆਵ੍ ਸਪੀਚ ਐਂਡ ਹੀਅਰਿੰਗ ਸਥਾਪਿਤ ਕਰਨ ਲਈ ਖੁੱਲ੍ਹ ਕੇ ਦਾਨ ਦਿੱਤਾ।

 

ਦੇਸ਼ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਨੂੰ ਉਤਸ਼ਾਹਿਤ ਕਰਨ ਅਤੇ ਵਿਗਿਆਨਿਕ ਮਿਜ਼ਾਜ ਨੂੰ ਵਿਕਸਿਤ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਵਿੱਚ,ਮਹਾਰਾਜਾ ਨੇ ਇੰਡੀਅਨ ਇੰਸਟੀਟਿਊਟ ਆਵ੍ ਸਾਇੰਸਿਜ਼ ਦੀ ਮਾਲੀ ਸਹਾਇਤਾ ਕਰਨ ਅਤੇ ਵਜ਼ੀਫੇ ਪ੍ਰਦਾਨ ਕਰਨ  ਦੀ ਆਪਣੀ ਪਰਿਵਾਰਿਕ ਪਰੰਪਰਾ ਨੂੰ ਵੀ ਜਾਰੀ ਰੱਖਿਆ ਅਤੇ ਉਸ ਦੇ ਵਿਸਤਾਰ ਵਿੱਚ ਹਰ ਸੰਭਵ ਯੋਗਦਾਨ ਪਾਇਆ।

 

ਸ਼੍ਰੀ ਜਯ ਚਾਮਰਾਜਾ ਇਕ ਪ੍ਰਸਿੱਧ ਦਾਰਸ਼ਨਿਕ, ਸੰਗੀਤ ਦਾ ਵਿਖਿਆਨ ਕਰਨ ਵਾਲਾ, ਰਾਜਨੀਤਕ ਚਿੰਤਕ ਅਤੇ ਪਰਉਪਕਾਰੀ ਵੀ ਸੀ।

 

ਮਹਾਨ ਕੰਨੜ ਲੇਖਕ ਅਤੇ ਚਿੰਤਕ ਡੀਵੀ ਗੁੰਡੱਪਾ ਨੇ ਇੱਕ ਵਾਰ ਨੌਜਵਾਨ ਰਾਜਕੁਮਾਰ ਬਾਰੇ ਕਿਹਾ ਸੀ, “ਉਸ ਵਿੱਚ ਉਹ ਸਾਰੇ ਗੁਣ ਮੌਜੂਦ ਹਨ ਜੋ ਭਾਰਤ ਦੇ ਇੱਕ ਨੌਜਵਾਨ ਨਾਗਰਿਕ ਵਿੱਚ ਹੋਣੇ ਚਾਹੀਦੇ ਹਨ ਅਰਥਾਤ ਆਪਣੀ ਪ੍ਰਾਚੀਨ ਵਿਰਾਸਤ ਪ੍ਰਤੀ ਪਿਆਰ ਅਤੇ ਸਤਿਕਾਰ, ਸਾਹਿਤ ਅਤੇ ਕਲਾ ਪ੍ਰਤੀ ਸ਼ਰਧਾ, ਮਨੁੱਖੀ ਜੀਵਨ ਦੀਆਂ ਉਚੇਰੀਆਂ ਕਦਰਾਂ-ਕੀਮਤਾਂ ਦਾ ਸਰੋਕਾਰ, ਅਤੇ ਸੰਵਿਧਾਨਕ ਸਰਕਾਰ ਦੇ ਆਦਰਸ਼ਾਂ ਅਤੇ ਸਿਧਾਂਤਾਂ ਪ੍ਰਤੀ ਸੁਭਾਵਿਕ ਭਾਵਨਾ ਅਤੇ ਲੋਕ ਹਿਤਾਂ ਪ੍ਰਤੀ ਇੱਕ ਸਨਮਾਨ"

 

ਇਕ ਪ੍ਰਤਿਭਾਸ਼ਾਲੀ ਵਿਦਿਆਰਥੀ, ਪ੍ਰਿੰਸ ਚਾਮਰਾਜਾ ਜੀਵਨ-ਭਰ ਇੱਕ ਲਰਨਰ ਰਹੇ। ਅਸਲ ਗੱਲ ਇਹ ਹੈ ਕਿ ਉਨ੍ਹਾਂ ਨੇ ਆਪਣੀਉਮਰ ਦੇ ਲਗਭਗ ਪੰਜਤਾਲੀ ਸਾਲ ਤੱਕ ਯੂਨੀਵਰਸਿਟੀ ਦੀਆਂ ਡਿਗਰੀਆਂ ਪ੍ਰਾਪਤ ਕਰਨਾ ਜਾਰੀ ਰੱਖਿਆ ਜੋ ਕਿ ਗਿਆਨ ਦੇ ਲਈ ਉਨ੍ਹਾਂ ਦੀ ਅਤ੍ਰਿਪਤ ਪਿਆਸ ਦਾ ਇੱਕ ਪ੍ਰਤੱਖ ਪ੍ਰਮਾਣ ਹੈ।

 

ਉਹ ਮਸ਼ਹੂਰ ਸੰਗੀਤ ਸ਼ਾਸਤ੍ਰੀ ਸਨ, ਪੱਛਮੀ ਅਤੇ ਕਰਨਾਟਕ ਸੰਗੀਤ, ਦੋਹਾਂ ਦੇ ਪਾਰਖੀ ਸਨ ਅਤੇ ਭਾਰਤੀ ਦਰਸ਼ਨ ਦੀ ਪ੍ਰਵਾਨਿਤ ਅਥਾਰਿਟੀ ਸਨ।

 

ਉਹ ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਵੀ ਸਨ। ਸੰਸਕ੍ਰਿਤ ਵਿੱਚ ਉਨ੍ਹਾਂ ਦੀ ਰੁਚੀ ਸਿਰਫ ਅਕਾਦਮਿਕ ਨਹੀਂ ਸੀ। ਉਹ ਇਸ ਨਾਲ ਗਹਿਰਾਈ ਨਾਲ ਜੁੜੇ  ਹੋਏ ਸਨ ਅਤੇ  ਇਸ ਉੱਤੇ ਮੁਹਾਰਤ ਹਾਸਲ ਕੀਤੀ।

 

ਇਕ ਬਹੁਮੁਖੀ ਪ੍ਰਤਿਭਾ ਵਾਲੇ ਸ਼੍ਰੀ ਜਯ ਚਾਮਰਾਜਾ ਇਕ ਉੱਘੇ ਲੇਖਕ ਅਤੇ ਪ੍ਰਭਾਵਸ਼ਾਲੀ ਸਪੀਕਰ ਵੀ ਸਨ।

 

ਉਨ੍ਹਾਂ ਦੀ ਜਯਾ ਚਾਮਰਾਜਾ ਗਰੰਥ ਰਤਨ ਮਾਲਾਸੀਰੀਜ਼ਨੇ ਕੰਨੜ ਭਾਸ਼ਾ ਅਤੇ ਸਾਹਿਤ ਨੂੰ ਬਹੁਤ ਸਮ੍ਰਿੱਧ ਬਣਾਇਆ ਹੈ।

 

ਸ਼੍ਰੀ ਜਯ ਚਾਮਰਾਜਾ ਦੀ ਆਪਣੇ ਵਿਲੱਖਣ ਭਾਸ਼ਣਾਂ ਲਈ ਵਿਸ਼ਵ ਦੇ ਕਈ ਕੋਨਿਆਂ ਵਿੱਚ ਭਾਰੀ ਮੰਗ ਸੀ ਅਤੇ ਉਹ ਆਪਣੇ ਸਪੈੱਲ ਬਾਈਂਡਿੰਗ ਭਾਵਾਂ ਲਈ ਜੋ ਥੀਮ ਚੁਣਦੇ ਸਨ, ਉਹ ਅਕਸਰ ਭਾਰਤੀ ਸੁਹਜ ਅਤੇ ਭਾਰਤੀ ਤਰਕ 'ਤੇ ਕੇਂਦ੍ਰਿਤ ਹੁੰਦੇ ਸਨ।

 

ਕਲਾ, ਸਾਹਿਤ ਅਤੇ ਸੱਭਿਆਚਾਰ ਦੇ ਲਈ ਆਪਣੀ ਲਾਮਿਸਾਲ ਸਰਪ੍ਰਸਤੀ ਕਾਰਨ ਉਨ੍ਹਾਂ ਨੂੰ ਸਹੀ ਅਰਥਾਂ ਵਿੱਚਦਕਸ਼ਣ ਭੋਜਾਕਿਹਾ ਜਾਂਦਾ ਸੀ। ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ, ਲੰਡਨ ਦੇ ਇੱਕ ਪੇਪਰ ਨੇ ਉਨ੍ਹਾਂ ਨੂੰ ਭਾਰਤੀ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਇੱਕ ਸਵੈਇੱਛਤ ਵਨ-ਮੈਨ-ਮਿਸ਼ਨ ਵਜੋਂ ਦਰਸਾਇਆ।

 

ਮੇਰੇ ਪਿਆਰੇ ਭੈਣੋਂ ਅਤੇ ਭਰਾਵੋ,

 

ਜਿਵੇਂ ਕਿ ਅੱਜ ਅਸੀਂ ਇੱਕ ਮਹਾਨ ਸ਼ਾਸਕ ਦੇ ਜੀਵਨ ਅਤੇ ਕਾਰਜ ਦਾ ਜਸ਼ਨ ਮਨਾਉਂਦੇ ਹਾਂ, ਅਸੀਂ ਮਹਾਰਾਜਾ ਜਯ ਚਾਮਰਾਜਾ ਵਾਡਿਯਾਰ ਜਿਹੇ ਸਾਰੇ ਮਹਾਨ ਸ਼ਾਸਕਾਂ ਅਤੇ ਰਾਜਨੇਤਾਵਾਂ ਦੇ ਗਿਆਨ, ਬੁੱਧੀ, ਜਨੂੰਨ, ਦੇਸ਼ ਭਗਤੀ, ਦਰਸ਼ਨ ਅਤੇ ਅਵਾਜ਼ ਦਾ ਜਸ਼ਨ ਮਨਾਉਂਦੇ ਹਾਂ ਜਿਨ੍ਹਾਂ ਨੇ ਸਾਡੇ ਇਤਿਹਾਸ ਨੂੰ ਅਕਾਰ ਦਿੱਤਾ ਹੈ।

 

ਅਸੀਂ ਸਦੀਵੀ ਭਾਰਤੀ ਕਦਰਾਂ-ਕੀਮਤਾਂ, ਅਮੀਰ ਸੱਭਿਆਚਾਰਕ ਵਿਰਾਸਤ ਅਤੇ ਉਸ ਅਦਭੁੱਤਵਿਜ਼ਨ ਦਾ ਜਸ਼ਨ ਮਨਾਉਂਦੇ ਹਾਂ ਜੋ ਸਾਨੂੰ ਸਾਰਿਆਂ ਨੂੰ ਵਿਰਾਸਤ ਵਿੱਚ ਮਿਲੀ ਹੈ।

 

ਅਸੀਂ ਲੋਕਤੰਤਰ ਦੀ ਭਾਵਨਾ, ਲੋਕ-ਕੇਂਦ੍ਰਿਤ ਸੁਸ਼ਾਸਨ ਦਾ ਜਸ਼ਨ ਮਨਾਉਂਦੇ ਹਾਂ।

 

ਅਸੀਂ, ਅਨੇਕਤਾ ਵਿੱਚ ਏਕਤਾ ਦੀ ਭਾਵਨਾ,ਸ਼ਾਂਤੀ ਅਤੇ ਸਦਭਾਵਨਾ ਦਾ ਜਸ਼ਨ ਮਨਾਉਂਦੇ ਹਾਂ।

 

ਅਸੀਂ ਵਿਸ਼ੇਸ਼ ਤੌਰ 'ਤੇ ਇਸ ਮੌਕੇ' ਤੇ ਸਾਡੇ ਦੇਸ਼ ਦੇ ਸਭ ਤੋਂ ਮਹਾਨ ਸਪੂਤਾਂ ਦੁਆਰਾ ਛੱਡੇ ਗਏ ਅਮਿਟ ਨਿਸ਼ਾਨ ਦਾ ਜਸ਼ਨ ਮਨਾਉਂਦੇ ਹਾਂ।

 

ਮੈਂ ਇਸ ਬਹੁਤ ਹੀ ਸ਼ੁਭ ਅਵਸਰ 'ਤੇ ਮਹਾਨ ਮਹਾਰਾਜਾ ਚਾਮਰਾਜਾ ਵਾਡਿਯਾਰ ਨੂੰ ਤਹਿ ਦਿਲੋਂ ਸ਼ਰਧਾਂਜਲੀ ਅਰਪਿਤ ਕਰਦਾ ਹਾਂ।

 

ਸਭ ਤੋਂ ਮਹਾਨ ਸ਼ਰਧਾਂਜਲੀ ਜਿਹੜੀ ਅਸੀਂ ਸ਼੍ਰੀ ਜਯ ਚਾਮਰਾਜਾ ਜਿਹੇ ਦਿੱਗਜਾਂ ਨੂੰ ਅਰਪਿਤ ਕਰ ਸਕਦੇ ਹਾਂ ਉਹ ਹੈ ਦੇਸ਼, ਵਿਸ਼ਵ ਅਤੇ ਸਮੁੱਚੀ ਮਾਨਵਤਾ ਲਈ ਇਕੱਠੇ ਰਹਿਣ ਅਤੇ ਮਿਲ ਕੇ ਕੰਮ ਕਰਨ ਦੀ, ਭਾਰਤ ਦੀ ਇਸ ਮਹਾਨ ਸੱਭਿਆਚਾਰਕ ਪਰੰਪਰਾ ਨੂੰ ਸੰਭਾਲਣਾ ਅਤੇ ਇਸ ਨੂੰ ਪ੍ਰੋਤਸਾਹਿਤ ਕਰਨਾ।

 

ਧੰਨਵਾਦ!

 

ਜੈ ਹਿੰਦ!

 

*****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ


(Release ID: 1639711) Visitor Counter : 223