ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਅਮਰੀਕਾ-ਭਾਰਤ ਰਣਨੀਤਕ ਊਰਜਾ ਭਾਈਵਾਲੀ ਬਾਰੇ ਸੰਯੁਕਤ ਬਿਆਨ

Posted On: 17 JUL 2020 9:10PM by PIB Chandigarh

ਇਸ ਵਿਸ਼ਵ-ਵਿਆਪੀ ਮਹਾਮਾਰੀ ਦੇ ਦੌਰਾਨਕਈ ਲੋਕਾਂ ਦਾ ਜੀਵਨ ਸਮਾਪਤ ਹੋਣ ਨਾਲ ਊਰਜਾ ਦੀ ਮੰਗ, ਆਲਮੀ ਊਰਜਾ ਬਜ਼ਾਰ ਅਤੇ ਟਿਕਾਊ ਊਰਜਾ ਦਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ, ਇਸ ਦੌਰਾਨ ਸੰਯੁਕਤ ਰਾਜ ਅਮਰੀਕਾ-ਭਾਰਤ ਵਿਆਪਕ ਆਲਮੀ ਰਣਨੀਤਕ ਭਾਈਵਾਲੀ  ਕਦੇ ਵੀ ਵਧੇਰੇ ਮਹੱਤਵਪੂਰਨ ਨਹੀਂ ਰਹੀ। ਅਮਰੀਕਾ ਦੇ ਊਰਜਾ ਮੰਤਰੀ ਡੈਨਬ੍ਰਾਉਲਿਟਅਤੇ ਭਾਰਤ ਦੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਅਤੇ ਇਸਪਾਤ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਅਮਰੀਕਾ-ਭਾਰਤ ਰਣਨੀਤਕ ਊਰਜਾ ਭਾਈਵਾਲੀ (ਐੱਸਈਪੀ) ਦੀ  ਪ੍ਰਗਤੀ ਦਾ ਜਾਇਜ਼ਾ ਲੈਣ, ਵੱਡੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਅਤੇ ਸਹਿਯੋਗ ਲਈ ਨਵੇਂ ਖੇਤਰਾਂ ਨੂੰ ਪਹਿਲ ਦੇਣ ਲਈ ਸਾਂਝੇ ਤੌਰ ਤੇ ਇੱਕ ਵਰਚੁਅਲ ਮੰਤਰਾਲਾ ਮੀਟਿੰਗ ਕੀਤੀ।

 

ਅਮਰੀਕਾ-ਭਾਰਤ ਦੇ ਦੁਵੱਲੇ ਸਬੰਧਾਂ ਲਈ ਊਰਜਾ ਦੇ ਰਣਨੀਤਕ ਮਹੱਤਵ ਨੂੰ ਸਮਝਦੇ ਹੋਏ ਅਮਰੀਕੀ  ਰਾਸ਼ਟਰਪਤੀ ਡੋਨਾਲਡ ਜੇ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਿਰਦੇਸ਼ਾਂ 'ਤੇ ਅਪ੍ਰੈਲ 2018ਵਿੱਚ ਸਥਾਪਿਤ ਕੀਤੀ ਗਈ ,ਐੱਸਈਪੀ  ਲੰਬੇ ਸਮੇਂ ਦੀ ਸਾਡੀ ਊਰਜਾ ਸਾਂਝੇਦਾਰੀ ਨੂੰ ਵਧਾ ਰਹੀ ਹੈ ਅਤੇ  ਸਰਕਾਰ-ਤੋਂ-ਸਰਕਾਰ ਦੇ ਮਜ਼ਬੂਤ ਸਹਿਯੋਗ ਅਤੇ ਉਦਯੋਗਿਕ ਸ਼ਮੂਲੀਅਤ ਦੁਆਰਾ ਸਾਰਥਕ ਰੁਝੇਵਿਆਂ ਲਈ ਮੰਚ ਤਿਆਰ ਕਰਦੀ ਹੈ।

 

ਅਮਰੀਕਾ ਅਤੇ ਭਾਰਤ ਊਰਜਾ ਸੁਰੱਖਿਆ ਅਤੇ ਪਹੁੰਚ ਲਈ ਬਿਹਤਰੀਨ ਪਹੁੰਚ ਅਪਣਾ ਹਨ।  ਐੱਸਈਪੀ ਸਹਿਯੋਗ ਦੇ ਚਾਰ ਮੁਢਲੇ ਪਹਿਲੂਆਂ ਦੇ ਆਲੇ ਦੁਆਲੇ ਦੋਵਾਂ ਪਾਸਿਆਂ ਤੇ (1) ਬਿਜਲੀ ਅਤੇ ਊਰਜਾ ਦਕਸ਼ਤਾ; (2) ਤੇਲ ਅਤੇ ਗੈਸ; (3) ਅਖੁੱਟ ਊਰਜਾ; ਅਤੇ (4) ਟਿਕਾਊ ਵਿਕਾਸ।  ਇਨ੍ਹਾਂ ਥੰਮ੍ਹਾਂ ਰਾਹੀਂ, ਅਮਰੀਕਾ ਅਤੇ ਭਾਰਤ ਪਾਵਰ ਗ੍ਰਿੱਡ ਅਤੇ ਵੰਡ ਉਪਯੋਗਤਾਵਾਂ ਨੂੰ ਸਾਫ਼, ਕਿਫਾਇਤੀ ਅਤੇ ਭਰੋਸੇਮੰਦ ਊਰਜਾ ਦੀ ਵਰਤੋਂ ਲਈ ਮਜ਼ਬੂਤ ਅਤੇ ਆਧੁਨਿਕ ਬਣਾਉਣ ਲਈ ਕੰਮ ਕਰ ਰਹੇ ਹਨ; ਬਿਜਲੀ ਖੇਤਰ ਵਿੱਚ ਕੁਸ਼ਲਤਾ, ਲਚਕਤਾ ਅਤੇ ਵਾਤਾਵਰਣ ਦੀ ਕਾਰਗੁਜ਼ਾਰੀ ਵਿੱਚ ਸੁਧਾਰ; ਲੰਬੇ ਸਮੇਂ ਲਈ ਊਰਜਾ ਵਿਕਾਸ ਰਾਹੀਂ ਸਮਾਵੇਸ਼ੀ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ; ਤੇਲ ਅਤੇ ਗੈਸ ਵਪਾਰ ਅਤੇ ਬੁਨਿਆਦੀ ਢਾਂਚੇ ਦੇ ਨਿਵੇਸ਼ ਰਾਹੀਂ ਊਰਜਾ ਸੁਰੱਖਿਆ ਨੂੰ ਵਧਾਉਣਾ; ਅਖੁੱਟ ਊਰਜਾ ਦੇ ਵਿਕਾਸ,ਪ੍ਰਸਾਰ ਅਤੇ ਏਕੀਕਰਣ ਨੂੰ ਅੱਗੇ ਵਧਾਉਣਾ ਅਤੇ ਅਖੁੱਟ ਊਰਜਾ ਪ੍ਰੋਜੈਕਟਾਂ ਲਈ ਮਾਲੀ ਸਰੋਤਾਂ ਤੱਕ ਪਹੁੰਚ ਦਾ ਵਿਸਥਾਰ ਕਰਨਾ; ਅਤੇ ਊਰਜਾ ਵਪਾਰ ਅਤੇ ਨਿਵੇਸ਼ ਲਈ ਬਜ਼ਾਰ ਦੀਆਂ ਰੁਕਾਵਟਾਂ ਨੂੰ ਘਟਾਉਣ ਲਈ ਅੰਤਰ-ਏਜੰਸੀ ਸੰਪਰਕ ਪ੍ਰਦਾਨ ਕਰਦੀ ਹੈ। ਐੱਸਈਪੀ ਏਸ਼ੀਆ ਈਡੀਜੀਈ ਪਹਿਲਕਦਮੀ ਤਹਿਤ ਯੂਐੱਸਜੀ ਦੇ ਯਤਨਾਂ ਦਾ ਵੀ ਸਮਰਥਨ ਕਰਦੀ ਹੈ, ਜੋ ਭਾਰਤ ਨੂੰ ਇੰਡੋ-ਪੈਸੀਫਿਕ ਖੇਤਰ ਵਿੱਚ ਇੱਕ ਮਜ਼ਬੂਤ ਊਰਜਾ ਭਾਈਵਾਲ ਵਜੋਂ ਸਥਾਪਿਤ ਕਰਦਾ ਹੈ।

 

ਦੋਵੇਂ ਦੇਸ਼ ਇਲੈਕਟ੍ਰਿਕ ਗ੍ਰਿੱਡ ਦੀ ਲਚਕਤਾ ਅਤੇ ਭਰੋਸੇਯੋਗਤਾ ਨੂੰ ਵਧਾਉਣ ਲਈ ਸਮਾਰਟ ਗਰਿੱਡਾਂ ਅਤੇ ਊਰਜਾ ਭੰਡਾਰਨ 'ਤੇ ਅਮਰੀਕਾ-ਭਾਰਤ ਭਾਈਵਾਲੀ ਤੋਂ ਉੱਨਤ ਸਵੱਛ ਊਰਜਾ-ਖੋਜ (ਅਡਵਾਂਸ ਕਲੀਨ ਐੱਨਰਜੀ-ਰਿਸਰਚ) (ਪੀਏਸੀਈ-ਆਰ) ਦੁਆਰਾ ਸਾਂਝੇ ਖੋਜ ਅਤੇ ਵਿਕਾਸ (ਆਰਐਂਡਡੀ) ਦੀ ਅਗਵਾਈ ਕਰ ਰਹੇ ਹਨ। ਅੱਜ, ਉਨ੍ਹਾਂ ਨੇ ਸੁਪਰਕ੍ਰਿਟੀਕਲ CO2 (ਐੱਸਸੀਓ2) ਦੇ ਬਿਜਲੀ ਚੱਕਰਾਂ ਅਤੇ ਬਿਜਲੀ ਉਤਪਾਦਨ ਅਤੇ ਹਾਈਡ੍ਰੋਜਨ ਉਤਪਾਦਨ ਲਈ ਉੱਨਤ ਕੋਲਾ ਟੈਕਨੋਲੋਜੀ ਦੇ ਅਧਾਰ ਤੇ ਪਰਿਵਰਤਨਸ਼ੀਲ ਬਿਜਲੀ ਉਤਪਾਦਨ ਬਾਰੇ ਖੋਜ ਦੇ ਨਵੇਂ ਖੇਤਰਾਂ ਦੀ ਘੋਸ਼ਣਾ ਕੀਤੀ, ਜਿਸ ਵਿੱਚ ਕਾਰਬਨ ਕੈਪਚਰ, ਉਪਯੋਗਤਾ ਅਤੇ ਭੰਡਾਰਨ (ਸੀਸੀਯੂਐੱਸ) ਸ਼ਾਮਲ ਹਨ। ਅਮਰੀਕਾ ਨੇ ਉੱਨਤ ਪ੍ਰਮਾਣੂ ਊਰਜਾ ਟੈਕਨੋਲੋਜੀ'ਤੇ ਅਮਰੀਕਾ-ਭਾਰਤ ਸਿਵਲ ਪ੍ਰਮਾਣੂ ਊਰਜਾ ਕੰਮਕਾਜੀ ਸਮੂਹ ਦੁਆਰਾ ਜਾਰੀ ਦੁਵੱਲੀ ਖੋਜ ਤੇ ਵਿਕਾਸ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੱਤੀ।

 

ਮੰਤਰਾਲਾ ਪੱਧਰ ਦੇ ਨਤੀਜੇ:

 

ਐੱਸਈਪੀ ਦੇ ਤਹਿਤ ਧਿਰਾਂ ਨੇ ਨਵੇਂ ਕੰਮ ਲਈ ਕਈ ਪ੍ਰਾਪਤੀਆਂ ਅਤੇ ਪਹਿਲਕਦਮੀਆਂ ਦਾ ਐਲਾਨ ਕੀਤਾ।

 

ਊਰਜਾ ਸੁਰੱਖਿਆ ਨੂੰ ਵਧਾਉਣਾ:

 

ਦੋਵੇਂ ਧਿਰਾਂ ਨੇ ਪੈਟਰੋਲੀਅਮ ਭੰਡਾਰ ਸੰਚਾਲਨ ਅਤੇ ਰੱਖ-ਰਖਾਅ 'ਤੇ ਸਹਿਯੋਗ ਦੀ ਸ਼ੁਰੂਆਤ ਕਰਨ ਲਈ ਇਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ, ਜਿਸ ਵਿੱਚ ਜਾਣਕਾਰੀ ਅਤੇ ਬਿਹਤਰੀਨ ਪ੍ਰੀਕਿਰਿਆਵਾਂ ਦਾ ਅਦਾਨ-ਪ੍ਰਦਾਨ ਸ਼ਾਮਲ ਹਨ। ਉਨ੍ਹਾਂ ਨੇ ਅਮਰੀਕਾ ਦੇ ਰਣਨੀਤਕ ਪੈਟਰੋਲੀਅਮ ਭੰਡਾਰ ਵਿੱਚ ਆਪਣੇ ਦੇਸ਼ ਦੇ ਰਣਨੀਤਕ ਤੇਲ ਭੰਡਾਰ ਨੂੰ ਵਧਾਉਣ ਲਈ ਤੇਲ ਭੰਡਾਰਨ ਦੀ ਸੰਭਾਵਨਾ ਬਾਰੇ ਵੀ ਚਰਚਾ ਕੀਤੀ।

 

ਇਨੋਵੇਸ਼ਨ ਦੀ ਵਰਤੋਂ:

 

ਦੋਵਾਂ ਨੇ ਅਖੁੱਟ ਊਰਜਾ ਅਤੇ ਜੈਵਿਕ ਬਾਲਣ ਸਰੋਤਾਂ ਤੋਂ ਹਾਈਡ੍ਰੋਜਨ ਪੈਦਾ ਕਰਨ ਲਈ ਟੈਕਨੋਲੋਜੀ ਨੂੰ ਵਧਾਉਣ ਅਤੇ ਊਰਜਾ ਸੁਰੱਖਿਆ ਅਤੇ ਲਚਕਤਾ ਵਧਾਉਣ ਲਈ ਪ੍ਰਸਾਰ ਦੀ ਲਾਗਤ ਨੂੰ ਘਟਾਉਣ ਲਈ, ਇਕ ਜਨਤਕ-ਨਿੱਜੀ ਹਾਈਡ੍ਰੋਜਨ ਟਾਸਕ ਫੋਰਸ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ 2021ਵਿੱਚ ਭਾਰਤ ਦੇ ਸਭ ਤੋਂ ਪਹਿਲੇ ਸੋਲਰ ਡੈੱਕਥਲੋਨ ਇੰਡੀਆ ਵਿੱਚ ਸਹਿਯੋਗ ਲਈ ਇਕ ਸਮਝੌਤੇ 'ਤੇ ਹਸਤਾਖਰ ਕੀਤੇ, ਜਿਸ ਨਾਲ ਨਵੀਨੀਕਰਣ ਰਾਹੀਂ ਸੰਚਾਲਿਤ ਉੱਚ ਕੁਸ਼ਲਤਾ ਵਾਲੀਆਂ ਇਮਾਰਤਾਂ ਨੂੰ ਡਿਜ਼ਾਈਨ ਕਰਨ ਅਤੇ ਉਸਾਰੀ ਲਈ ਅਗਲੀ ਪੀੜ੍ਹੀ ਦੇ ਨਿਰਮਾਣ ਪੇਸ਼ੇਵਰਾਂ ਨੂੰ ਤਿਆਰ ਕਰਨ ਲਈ ਇਕ ਸਮੂਹਿਕ ਮੁਕਾਬਲਾ ਸਥਾਪਿਤ ਕੀਤਾ ਗਿਆ।ਉਨ੍ਹਾਂ ਨੇ ਉੱਨਤ ਸਾਫ਼ ਟੈਕਨੋਲੋਜੀ ਦੇ ਵਿਕਾਸ ਅਤੇ ਪ੍ਰਸਾਰ 'ਤੇ ਸਾਂਝੀ ਖੋਜ ਲਈ ਯੂਐੱਸਏਆਈਡੀ ਦੁਆਰਾ ਸਹਿਯੋਗੀ, ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਅਧੀਨ ਯੂਐੱਸ ਡੀਓਈ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਅਤੇ ਭਾਰਤੀ ਰਾਸ਼ਟਰੀ ਸੰਸਥਾਵਾਂ ਦਰਮਿਆਨ ਸਾਂਝੇ ਤੌਰ 'ਤੇ ਸ਼ੁਰੂਆਤ ਕੀਤੀ।

 

ਦੋਵੇਂ ਪੱਖ ਸਥਿਰ ਬਾਇਓਫਿਊਲ ਉਤਪਾਦਨ ਅਤੇ ਵਰਤੋਂ, ਖਾਸ ਕਰਕੇ ਬਾਇਓਈਥੈਨੋਲ, ਅਖੁੱਟ ਡੀਜ਼ਲ, ਹੋਰ ਉੱਨਤ ਬਾਇਓ ਬਾਲਣਾਂ ਅਤੇ ਹਵਾ ਅਤੇ ਸਮੁੰਦਰੀ ਆਵਾਜਾਈ ਲਈ ਟਿਕਾਊ ਜੈਵਿਕ ਬਾਲਣਾਂ ਦੇ ਸੰਭਾਵਿਤ ਵਿਕਾਸ ਉੱਤੇ ਵਿਚਾਰ ਵਟਾਂਦਰੇ ਅਤੇ ਸਾਂਝੇ ਕੰਮਾਂ ਅਤੇ ਜਾਣਕਾਰੀ ਦੇ ਅਦਾਨ-ਪ੍ਰਦਾਨ ਰਾਹੀਂ ਸੰਭਾਵਿਤ ਸਹਿਯੋਗ ਦੀ ਪੜਤਾਲ ਕਰਨ ਲਈ ਵੀ ਸਹਿਮਤ ਹੋਏ। ਧਿਰਾਂ ਨੇ ਨੀਤੀਆਂ ਅਤੇ ਨਿਯਮਾਂ ਤੇ ਦਿਲਚਸਪੀ ਦੇ ਹੋਰ ਸਬੰਧਿਤ ਖੇਤਰਾਂ ਵਿੱਚ ਜਾਣਕਾਰੀ ਦੇ ਅਦਾਨ-ਪ੍ਰਦਾਨ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ। ਸਹਿਯੋਗ ਦਾ ਇਕ ਹੋਰ ਸੰਭਾਵਿਤ ਖੇਤਰ, ਨਿੱਜੀ ਖੇਤਰ ਵਿੱਚ ਦੁਵੱਲੇ ਨਿਵੇਸ਼ਾਂ ਨੂੰ ਉਤਸ਼ਾਹਿਤ ਕਰਨਾ ਹੈ।  ਦੋਵੇਂ ਪੱਖ ਜੈਵਿਕ -ਕੂੜੇ ਨੂੰ ਬਾਇਓ ਗੈਸ ਵਿੱਚ ਤਬਦੀਲ ਕਰਨ ਦੇ ਆਰਥਿਕ ਮੁੱਲ ਦੀ ਵਰਤੋਂ ਕਰਨ 'ਤੇ ਸਹਿਯੋਗ ਦੀ ਵੀ ਖੋਜ ਕਰਨਗੇ।

 

ਬਿਜਲੀ ਪ੍ਰਣਾਲੀ ਨੂੰ ਆਧੁਨਿਕ ਬਣਾਉਣਾ:

 

ਜਿਵੇਂ ਕਿ ਭਾਰਤ ਆਪਣੇ ਅਭਿਲਾਸ਼ੀ ਅਖੁੱਟ ਊਰਜਾ ਟੀਚਿਆਂ ਦੀ ਪੈਰਵੀ ਕਰਦਾ ਹੈ ਅਤੇ ਆਪਣੇ ਊਰਜਾ ਖੇਤਰ ਨੂੰ ਉੱਨਤ ਕਰਨਾ ਚਾਹੁੰਦਾ ਹੈ, ਦੋਵੇਂ ਪਾਸੇ ਅਖੁੱਟ ਊਰਜਾ ਅਤੇ ਨਵੀਆਂ ਟੈਕਨੋਲੋਜੀਆਂ ਨੂੰ ਗ੍ਰਿੱਡਵਿੱਚ ਲਾਉਣ ਅਤੇ ਏਕੀਕਰਣ ਲਈ ਬਿਜਲੀ ਵੰਡ ਦੇ ਖੇਤਰ ਨੂੰ ਆਧੁਨਿਕ ਬਣਾਉਣਾ; ਅਖੁੱਟ ਊਰਜਾ ਲਈ ਰਾਜ-ਪੱਧਰੀ ਯੋਜਨਾਬੰਦੀ ਦਾ ਸਮਰਥਨ ਕਰਨਾ; ਵੰਡੀਆਂ ਹੋਈਆਂ ਊਰਜਾ ਟੈਕਨੋਲੋਜੀਆਂ, ਇਲੈਕਟ੍ਰਿਕ ਵਾਹਨਾਂ, ਛੱਤ ਵਾਲੇ ਸੋਲਰ ਅਤੇ ਬੈਟਰੀ ਸਟੋਰੇਜ ਦੀ ਵੰਡ; ਬਜ਼ਾਰਾਂ ਨੂੰ ਮੁੜ ਆਕਾਰ ਦੇਣਾ ਅਤੇ ਆਫ-ਗ੍ਰਿੱਡ ਊਰਜਾ ਪਹੁੰਚ ਵਧਾਉਣ ਤੇ ਸਹਿਯੋਗ ਕਰ ਰਹੇ ਹਨ।  ਦੋਵੇਂ ਪੱਖ ਨਿੱਜੀ ਭਾਈਵਾਲੀ ਰਾਹੀਂ ਭਰੋਸੇਮੰਦ ਗੁਣਵੱਤਾ ਭਰਪੂਰ 24X 7 ਬਿਜਲੀ ਸਪਲਾਈ ਪ੍ਰਾਪਤ ਕਰਨ ਲਈ ਵੱਖ-ਵੱਖ ਸੁਧਾਰ ਉਪਾਵਾਂ ਦੁਆਰਾ ਵਿਤਰਣ ਸੈਕਟਰ ਨੂੰ ਆਧੁਨਿਕ ਬਣਾਉਣ ਲਈ ਸਹਿਯੋਗ ਕਰ ਰਹੇ ਹਨ; ਉਪਭੋਗ ਕੇਂਦਰਤਾ ਵਧਾਉਣਾ; ਸਮੁੱਚੇ ਭਾਰਤ ਵਿੱਚ ਸਮਾਰਟ ਮੀਟਰ ਲਾਉਣਾ; ਅਤੇ ਸਮਾਰਟ ਗ੍ਰਿੱਡ ਲਈ "ਉੱਤਮਤਾ ਦਾ ਆਲਮੀ ਕੇਂਦਰ" (ਗਲੋਬਲ ਸੈਂਟਰ ਆਵ੍ ਐਕਸੀਲੈਂਸ)ਵਜੋਂ ਸਮਾਰਟ ਗ੍ਰਿੱਡ ਸੂਚਨਾ ਕੇਂਦਰ ਸਥਾਪਿਤ ਕਰਨਾ ਆਦਿ। ਯੂਐੱਸਏਆਈਡੀ ਅਤੇ ਯੂਐੱਸ ਅੰਤਰਰਾਸ਼ਟਰੀ ਵਿਕਾਸ ਵਿੱਤ ਕਾਰਪੋਰੇਸ਼ਨ ਛੋਟੇ ਅਤੇ ਦਰਮਿਆਨੇ ਉੱਦਮ ਸੈਕਟਰ ਲਈ ਛੱਤ ਤੇ ਸੋਲਰ ਲਗਾਉਣ ਲਈ 25 ਮਿਲੀਅਨ ਡਾਲਰ ਦੀ ਨਵੀਂ ਕਰਜ਼ ਗਰੰਟੀਸਥਾਪਿਤ ਕਰਨ ਲਈ ਸੰਕਲਪ ਵਿਕਸਿਤ ਕਰ ਰਹੀ ਹੈ। 

 

ਸੰਚਾਲਨ ਖਰਚਿਆਂ ਅਤੇ ਅਸਫਲਤਾ ਦੇ ਜੋਖਮਾਂ ਨੂੰ ਘਟਾਉਣ ਲਈ ਵਾਧੂ ਅਖੁੱਟ ਊਰਜਾ ਅਤੇ ਪਰਿਵਰਤਨਸ਼ੀਲ ਬਿਜਲੀ ਦੀ ਮੰਗ ਨੂੰ ਹੱਲ ਕਰਨ ਲਈ ਲੋੜੀਂਦੇ ਕੋਲਾ ਪਾਵਰ ਪਲਾਂਟਾਂ ਦੇ ਲਚਕਦਾਰ ਕਾਰਜਾਂ ਨੂੰ ਅੱਗੇ ਵਧਾਉਣ ਲਈ ਕੰਮ ਵੀ ਚਲ ਰਿਹਾ ਹੈ। ਦੋਵੇਂ ਪਾਸੇ ਕਾਰਬਨ ਕੈਪਚਰ, ਉਪਯੋਗਤਾ ਅਤੇ ਭੰਡਾਰਨ (ਸੀਸੀਯੂਐੱਸ) ਰਾਹੀਂ ਸਿਫ਼ਰ ਤੱਕ ਘੱਟ ਨਿਕਾਸ ਨਾਲ ਉੱਨਤ ਉੱਚ ਕੁਸ਼ਲਤਾ ਵਾਲੀਆਂ ਕੋਲਾ ਟੈਕਨੋਲੋਜੀਆਂ ਤੇ ਸਹਿਯੋਗ ਕਰਨ ਲਈ ਯੂਐੱਸਡੀਓਈ ਦੇ ਕੋਲ ਐੱਫਆਈਆਰਐੱਸਟੀ (ਲਚਕਦਾਰ, ਇਨੋਵੇਸ਼ਨਕਾਰੀ, ਲਚਕੀਲਾ, ਛੋਟਾ, ਤਬਦੀਲੀ) ਵਿਕਸਿਤ ਕਰਨ ਦੀ ਪਹਿਲ 'ਤੇ ਕੇਂਦਰਿਤ 21 ਵੀ ਸਦੀ ਕੋਲਾ ਊਰਜਾ ਪ੍ਰਣਾਲੀਆਂ ਲਈ ਸਹਿਮਤ ਹੋਏ।

 

ਤਕਨੀਕੀ ਸਹਿਯੋਗ ਦੇ ਨਵੇਂ ਖੇਤਰਾਂ ਵਿੱਚ ਆਰਥਿਕ ਖੇਤਰਾਂ ਵਿੱਚ ਅਖੁੱਟ ਊਰਜਾ ਅਖੁੱਟ ਊਰਜਾ ਲਈ ਨਵੇਂ ਕਾਰੋਬਾਰ ਦੇ ਮਾਡਲਾਂ ਅਤੇ ਫੈਸਲੇ ਲੈਣ ਦੇ ਸਾਧਨਾਂ ਦਾ ਵਿਕਾਸ; ਹੁਨਰ ਨਿਰਮਾਣ ਅਤੇ ਸਿਖਲਾਈ ਪ੍ਰੋਗਰਾਮ; ਅਤੇ ਅਖੁੱਟ ਊਰਜਾ ਪ੍ਰਣਾਲੀਆਂ ਦੀ ਸਾਈਬਰ ਸੁਰੱਖਿਆ ਵਧਾਉਣ ਲਈ ਉੱਭਰ ਰਹੀ ਡਿਜੀਟਲ ਟੈਕਨੋਲੋਜੀਆਂ ਅਤੇ ਤਕਨੀਕੀ ਆਈਟੀ ਪ੍ਰਬੰਧਨ ਸਾਧਨਾਂ ਦੀ ਅਪਣਾਉਣ ਦੀ ਵਰਤੋਂ ਸ਼ਾਮਲ ਹੈ। 

 

ਊਰਜਾ ਦਕਸ਼ਤਾ ਅਤੇ ਸੰਭਾਲ ਨੂੰ ਵਧਾਉਣਾ:

 

ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਬਿਹਤਰ ਨਿਰਮਾਣ ਪ੍ਰਕਿਰਿਆ, ਡਿਜ਼ਾਈਨ ਅਤੇ ਭਵਿੱਖ ਦੀਆਂ ਸਮਾਰਟ ਨਿਰਮਾਣ ਸੰਚਾਲਨ, ਸਮਾਰਟ ਮੀਟਰਾਂ ਅਤੇ ਮੰਗ ਵਾਲੇ ਪਾਸਿਓਂ  ਪ੍ਰਤੀਕਿਰਿਆ ਦੇ ਨਾਲ-ਨਾਲ ਬਿਹਤਰ ਨਿਰਮਾਣ ਪ੍ਰਾਪਤੀ, ਊਰਜਾ ਬਚਾਅ ਨੂੰ ਉਤਸ਼ਾਹਿਤ ਕਰਨ ਲਈ ਨਿਰਮਾਣ ਅਤੇ ਉਪਕਰਣ ਕੁਸ਼ਲਤਾ ਨੂੰ ਵਧਾਉਣ ਅਤੇ ਅੰਦਰਲੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਈ ਕੰਮ ਕਰ ਰਹੇ ਹਨ। ਦੋਵੇਂ ਪੱਖ ਵਿਹਾਰਕ ਊਰਜਾ ਦਕਸ਼ਤਾ ਪ੍ਰੋਗਰਾਮ ਦੇ ਵਿਕਾਸ ਅਤੇ ਵੰਡੇ ਹੋਏ ਊਰਜਾ ਸਰੋਤ ਯੋਜਨਾਵਾਂ ਲਈ ਤਕਨੀਕੀ ਸਹਾਇਤਾ 'ਤੇ  ਵੀ ਕੰਮ ਕਰ ਰਹੇ ਹਨ। ਦੋਵੇਂ ਉਦਯੋਗਿਕ ਖੇਤਰ ਵਿੱਚ ਊਰਜਾ ਦਕਸ਼ਤਾ ਵਧਾਉਣ ਲਈ ਵੀ ਕੰਮ ਕਰ ਰਹੇ ਹਨ ਅਤੇ ਆਈਐੱਸਓ 50001 ਦੇ ਅਨੁਸਾਰ ਇੱਕ ਵਿਸ਼ਾਲ ਊਰਜਾ ਪ੍ਰਬੰਧਨ ਪ੍ਰਣਾਲੀ ਨੂੰ ਅੱਗੇ ਵਧਾਉਣ ਲਈ ਕੰਮ ਕਰਨਗੇ। ਕੋਵਿਡ -19ਮਹਾਮਾਰੀ ਦੇ ਜਵਾਬ ਵਿੱਚ, ਯੂਐੱਸਏਆਈਡੀ ਅਤੇ ਊਰਜਾ ਦਕਸ਼ਤਾ ਸੇਵਾਵਾਂ ਲਿਮਟਿਡ (ਈਈਐੱਸਐੱਲ) ਨੇ ਸਾਂਝੇ ਤੌਰ ਤੇ ਇੱਕ ਗਤੀਵਿਧੀ, ਸਿਹਤਮੰਦ ਅਤੇ ਊਰਜਾ ਦਕਸ਼ ਨਿਰਮਾਣ ਲਈ ਸੁਰੱਖਿਆ ਅਤੇ ਕਾਰਜਕੁਸ਼ਲਤਾ ਲਈ ਹਵਾ ਦੀ ਗੁਣਵੱਤਾ ਨੂੰ ਸੁਧਾਰਨ ਲਈ ਏਅਰ ਕੰਡੀਸ਼ਨਿੰਗ ਦਾ ਰੀਟਰੋਫਿਟ” (RAISE)ਦਾ ਆਰੰਭ ਕੀਤਾ।  ਇਹ ਪਹਿਲ ਜਨਤਕ ਖੇਤਰ ਦੀਆਂ ਇਮਾਰਤਾਂ ਵਿੱਚ ਸ਼ੁਰੂ ਕੀਤੀ ਜਾਵੇਗੀ।

 

ਊਰਜਾ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ:

 

ਦੋਵਾਂ ਪਾਸਿਆਂ ਨੇ ਐੱਸਈਪੀ ਦੀ ਸਥਾਪਨਾ ਤੋਂ ਬਾਅਦ ਦੁਵੱਲੇ ਹਾਈਡ੍ਰੋਕਾਰਬਨ ਵਪਾਰ ਵਿੱਚ ਮਹੱਤਵਪੂਰਨ ਵਾਧੇ ਨੂੰ ਨੋਟ ਕੀਤਾ, ਜਿਸ ਨਾਲ ਦੁਵੱਲੇ ਹਾਈਡ੍ਰੋਕਾਰਬਨ ਵਪਾਰ ਨੇ 2019-20 ਦੌਰਾਨ 9.2 ਬਿਲੀਅਨ ਡਾਲਰ ਨੂੰ ਛੂਹਿਆ, 2017-18 ਤੋਂ ਬਾਅਦ ਵਿੱਚ93% ਦਾ ਵਾਧਾ ਦਰਜ ਕੀਤ, ਅਤੇ ਇਸ ਦੌਰਾਨ ਦੋਵੇਂ ਦੇਸ਼ਾਂ ਨੇ ਹਾਈਡ੍ਰੋਕਾਰਬਨ ਵਪਾਰ ਨੂੰ ਉਤਸ਼ਾਹਿਤ ਕਰਨ ਦੀ ਪੁਸ਼ਟੀ ਕੀਤੀ। ਅਮਰੀਕਾ-ਇੰਡੀਆ ਕੁਦਰਤੀ ਗੈਸ ਟਾਸਕ ਫੋਰਸ ਰਾਹੀਂ, ਸੰਯੁਕਤ ਰਾਜ ਅਤੇ ਭਾਰਤੀ ਉਦਯੋਗ ਨੇ ਇਨੋਵੇਸ਼ਨਕਾਰੀ ਪ੍ਰੋਜੈਕਟਾਂ 'ਤੇ ਨਵੀਂ ਵਪਾਰਕ ਸਾਂਝੇਦਾਰੀ ਕੀਤੀ ਅਤੇ ਭਾਰਤ ਦੇ ਊਰਜਾ ਸੈਕਟਰ ਵਿੱਚ ਕੁਦਰਤੀ ਗੈਸ ਦੇ ਹਿੱਸੇ ਨੂੰ ਵਧਾਉਣ ਲਈ ਭਾਰਤ ਸਰਕਾਰ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਲਈ ਨੀਤੀ ਅਤੇ ਨਿਯਮਿਤ ਸਿਫਾਰਸ਼ਾਂ ਦੀ ਇਕ ਲੜੀ ਵਿਕਸਿਤ ਕੀਤੀ।  ਦੋਹਾਂ ਨੇ ਊਰਜਾ ਸੈਕਟਰ ਵਿੱਚ ਵਪਾਰ ਅਤੇ ਨਿਵੇਸ਼ ਦੀਆਂ ਚੁਣੌਤੀਆਂ ਅਤੇ ਮੌਕਿਆਂ ਬਾਰੇ ਉਦਯੋਗਿਕ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਲਈ ਕਈ ਜਨਤਕ-ਨਿਜੀ ਸੰਵਾਦ ਵੀ ਕੀਤੇ ਹਨ।

 

ਦੋਵਾਂ ਧਿਰਾਂ ਨੇ ਸਾਡੀ ਨਾਗਰਿਕ ਪਰਮਾਣੂ ਸਹਿਯੋਗ ਨੂੰ ਅੱਗੇ ਵਧਾਉਣ ਲਈ ਉਨ੍ਹਾਂ ਦੀਆਂ ਸਰਕਾਰਾਂ ਦੀ ਦ੍ਰਿੜ੍ਹਪ੍ਰਤੀਬੱਧਤਾ ਦਾ ਨੋਟਿਸ ਲਿਆ ਅਤੇ ਕੋਵਾਦਾ ਵਿਖੇ ਵੈਸਟਿੰਗਹਾਊਸ ਵਪਾਰਕ ਰਿਐਕਟਰ ਪ੍ਰੋਜੈਕਟ ਦੀ ਤਾਜ਼ਾ ਪ੍ਰਗਤੀ ਦਾ ਸਵਾਗਤ ਕੀਤਾ, ਜੋ ਸਾਡੇ ਰਣਨੀਤਕ ਸਬੰਧਾਂ ਵਿੱਚ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਦਰਸਾਉਂਦਾ ਹੈ। ਦੋਵੇਂ ਧਿਰਾਂ ਊਰਜਾ ਸੈਕਟਰ ਵਿੱਚ ਰਾਸ਼ਟਰੀ ਵਿਕਾਸ ਦੇ ਇਕ ਦੂਜੇ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਨ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋ ਗਈਆਂ ਹਨ, ਜਿਸ ਵਿੱਚ ਸੰਭਾਵਿਤ ਪ੍ਰੋਜੈਕਟਾਂ ਦੀ ਸੂਚੀ ਸਾਂਝੀ ਕਰਨਾ ਸ਼ਾਮਲ ਹੈ, ਜਿਸ ਵਿੱਚ ਦੋਵਾਂ ਪਾਸਿਆਂ ਦੀਆਂ ਕੰਪਨੀਆਂ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ। 

 

ਸਮਾਵੇਸ਼ੀ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ:

 

ਭਾਰਤ ਅਤੇ ਅਮਰੀਕਾ ਡਾਟਾ ਪ੍ਰਬੰਧਨ ਵਿੱਚ ਬਿਹਤਰੀਨ ਅਮਲਾਂ ਅਤੇ ਵਿਧੀਆਂ ਨੂੰ ਅਪਣਾ ਕੇ ਲੰਬੇ ਸਮੇਂ ਦੇ ਊਰਜਾ ਵਿਕਾਸ ਅਤੇ ਯੋਜਨਾਵਾਂ ਅਤੇ ਰਣਨੀਤੀਆਂ ਨੂੰ ਵਧਾਉਣ ਲਈ; ਊਰਜਾ ਮਾਡਲਿੰਗ ਵਿੱਚ ਸਮਰੱਥਾ ਵਧਾਉਣ ਅਤੇ ਘੱਟ ਕਾਰਬਨ ਟੈਕਨੋਲੋਜੀਆਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰ ਰਹੇ ਹਨ। ਬੁੱਧੀਜੀਵੀਆਂ, ਨੀਤੀਗਤ ਖੋਜਕਰਤਾ, ਐੱਨਜੀਓ ਅਤੇ ਭਾਰਤ ਦੀਆਂ ਸਰਕਾਰੀ ਏਜੰਸੀਆਂ ਡੀਓਈ ਨੈਸ਼ਨਲ ਲੈਬਸ ਅਤੇ ਯੂਐੱਸ ਦੀਆਂ ਸਰਕਾਰੀ ਅਤੇ ਨਿਜੀ ਏਜੰਸੀਆਂ ਦੇ ਨਾਲ ਮਿਲ ਕੇ ਉਪਰੋਕਤ ਕੰਮ ਨੂੰ ਸੁਵਿਧਾ ਦੇਣਗੇ।  ਯੂਐੱਸਏਆਈਡੀ ਅਤੇ ਨੀਤੀ ਆਯੋਗ ਨੇ ਵਿਸ਼ਲੇਸ਼ਣ ਕਾਰਜਾਂ ਅਤੇ ਨੀਤੀ ਨਿਰਮਾਣ ਕਾਰਜਾਂ ਲਈ ਮਾਡਲਿੰਗ ਕਮਿਊਨਿਟੀ ਦਾ ਨੈੱਟਵਰਕ ਬਣਾਉਣ ਅਤੇ ਸਰਕਾਰ ਨਾਲ ਇਸ ਦਾ ਸੰਪਰਕ ਬਣਾਉਣ ਲਈ ਸਾਂਝੇ ਤੌਰ 'ਤੇ ਇੰਡੀਆ ਊਰਜਾ ਮਾਡਲਿੰਗ ਫੋਰਮ ਦੀ ਸ਼ੁਰੂਆਤ ਕੀਤੀ।

 

ਊਰਜਾ ਦੇ ਖੇਤਰ ਵਿੱਚ ਔਰਤਾਂ ਦਾ ਸਸ਼ਕਤੀਕਰਨ:

 

ਊਰਜਾ ਇਨੋਵੇਸ਼ਨ ਨੂੰ ਸਮਰਥਨ ਦੇਣ ਅਤੇ ਭਵਿੱਖ ਦੀਆਂ ਊਰਜਾ ਚੁਣੌਤੀਆਂ ਦਾ ਹੱਲ ਕਰਨ ਲਈ ਵਿਭਿੰਨ ਹੁਨਰ ਸੈੱਟਾਂ ਨਾਲ ਵਧੇਰੇ ਸੰਤੁਲਿਤ ਕਾਰਜਕਰਤਾਵਾਂ ਦੀ ਜ਼ਰੂਰਤ ਨੂੰ ਸਵੀਕਾਰਦਿਆਂ, ਮੰਤਰੀਆਂ ਨੇ ਐੱਸਈਪੀ ਪਲੈਟਫਾਰਮ ਦੁਆਰਾ ਊਰਜਾ ਖੇਤਰ ਵਿੱਚ ਲਿੰਗ ਵਿਭਿੰਨਤਾ, ਮੁੱਖਧਾਰਾ, ਅਤੇ ਔਰਤਾਂ ਦੇ ਉੱਦਮ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀਬੱਧ ਕੀਤਾ।  ਯੂਐੱਸਏਆਈਡੀ ਨੇ ਪਾਵਰ ਸੈਕਟਰ 'ਤੇ ਕੇਂਦ੍ਰਿਤ ਊਰਜਾ ਦੇ ਖੇਤਰ ਵਿੱਚ ਦੱਖਣ ਏਸ਼ੀਆ ਦੀਆਂ ਔਰਤਾਂ (ਸਾਊਥ ਏਸ਼ੀਆ ਵੂਮੈਨ ਇਨ ਐੱਨਰਜੀ-ਸਾਈਡਆਈ) ਪਲੈਟਫਾਰਮ ਲਾਂਚ ਕੀਤਾ ਅਤੇ ਪੱਖ ਤਕਨੀਕੀ ਪੱਖਾਂ 'ਤੇ ਲਿੰਗ-ਕੇਂਦ੍ਰਿਤ ਗਤੀਵਿਧੀਆਂ ਨੂੰ ਸ਼ਾਮਲ ਕਰਨ ਲਈ ਕੰਮ ਕਰ ਰਹੇ ਹਨ। ਰਣਨੀਤਕ ਊਰਜਾ ਭਾਈਵਾਲੀ ਟੀਮਾਂ ਨੇੜਲੇ ਭਵਿੱਖ ਵਿੱਚ ਦੁਬਾਰਾ ਇਕੱਤਰ ਹੋਣਗੀਆਂ ਤਾਂ ਜੋ ਸਹਿਯੋਗ ਦੇ ਸਬੰਧਿਤ ਪਹਿਲੂਆਂ ਲਈ ਕਾਰਜ ਯੋਜਨਾਵਾਂ ਨੂੰ ਹੋਰ ਵਿਕਸਿਤ ਕੀਤਾ ਜਾ ਸਕੇ। ਅਗਲੀ ਮੰਤਰੀ ਪੱਧਰ ਦੀ ਬੈਠਕ 2021ਵਿੱਚ ਹੋਵੇਗੀ।

ਜ਼ਮੀਮਾ (ਅਡੈਂਡਮ): 

•       ਸੰਯੁਕਤ ਰਾਜ ਅਮਰੀਕਾ -ਭਾਰਤ ਰਣਨੀਤਕ ਊਰਜਾ ਭਾਈਵਾਲੀ (ਐੱਸਈਪੀ)ਨੂੰ  ਰਣਨੀਤਕ ਅਤੇ ਆਰਥਿਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਦੋਵੇਂ ਦੇਸ਼ਾਂ ਨੇ ਹੇਠਲੇ ਸਮਝੌਤਿਆਂ ਅਤੇ ਸਾਂਝੇਦਾਰੀਆਂ ਦਾ ਐਲਾਨ ਕੀਤਾ :

•       ਸੰਯੁਕਤ ਰਾਜ ਦੇ ਊਰਜਾ ਵਿਭਾਗ ਅਤੇ ਭਾਰਤੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਿਚਾਲੇ ਰਣਨੀਤਕ ਪੈਟਰੋਲੀਅਮ ਭੰਡਾਰਾਂ 'ਤੇ ਸਹਿਯੋਗ ਦੇ ਵਿਚਕਾਰ ਸਮਝੌਤਾ ਹੋਇਆ।

•       ਏਅਰ ਕੰਡੀਸ਼ਨਿੰਗ ਪ੍ਰਣਾਲੀਆਂ ਦੇ ਊਰਜਾ-ਕੁਸ਼ਲ ਡਿਜ਼ਾਈਨ 'ਤੇ ਅਭਿਆਸ ਕਰਨ ਵਾਲਿਆਂ ਲਈ ਪੇਸ਼ੇਵਰ ਹੁਨਰ ਵਿਕਾਸ ਲਈ ਇੰਡੀਅਨ ਸੁਸਾਇਟੀ ਆਵ੍ ਹੀਟਿੰਗ ਰੈਫ੍ਰਿਜਰੇਸ਼ਨ ਐਂਡ ਏਅਰ ਕੰਡੀਸ਼ਨਰਜ਼ (ਆਈਐੱਸਐੱਚਆਰਏਈ) ਦੇ ਨਾਲ ਸੰਯੁਕਤ ਰਾਜ ਦੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂਐੱਸਏਆਈਡੀ) ਦੇ ਵਿਚਕਾਰ ਸਮਝੌਤਾ ਹੋਇਆ।

•       ਅੰਦਰੂਨੀ ਹਵਾ ਦੀ ਕੁਆਲਟੀ, ਸੁਰੱਖਿਆ ਅਤੇ ਕੁਸ਼ਲਤਾ ਨੂੰ ਬਿਹਤਰ ਬਣਾਉਣ ਲਈ ਇਮਾਰਤਾਂ ਦੀ ਮੁਰੰਮਤ ਲਈ ਈਈਐੱਸਐੱਲ, ਐੱਨਟੀਪੀਸੀ ਅਤੇ ਯੂਐੱਸਏਆਈਡੀ ਦੇ ਵਿਚਕਾਰ ਸਮਝੌਤਾ।

•       ਯੂਐੱਸਆਈਡੀ ਨੇ ਪਾਵਰ ਸਿਸਟਮ ਅਪ੍ਰੇਸ਼ਨ ਕਾਰਪੋਰੇਸ਼ਨ (ਪੋਸਕੋ) ਦੇ ਨਾਲ ਭਾਰਤ ਦੀ ਨੈਸ਼ਨਲ ਓਪਨ ਐਕਸੈਸ ਰਜਿਸਟਰੀ (NOAR) ਨੂੰ ਵਿਕਸਿਤ ਕਰਨ ਲਈ ਭਾਈਵਾਲੀ ਦੀ ਘੋਸ਼ਣਾ ਕੀਤੀ।

•       ਦੇਸ਼ ਦੀ ਊਰਜਾ ਤਬਦੀਲੀ ਨੂੰ ਸਮਰਥਨ ਦੇਣ ਅਤੇ ਨਿੱਜੀ ਨਿਵੇਸ਼ ਨੂੰ ਜੁਟਾਉਣ ਲਈ ਭਾਰਤ ਦੇ ਗ੍ਰਿੱਡ ਦੀ ਲਚਕਤਾ ਅਤੇ ਮਜਬੂਤੀ ਨੂੰ ਵਧਾਉਣ ਲਈ ਯੂਐੱਸ-ਇੰਡੀਆ ਕਲੀਨ ਐੱਨਰਜੀ ਫਾਈਨੈਂਸ ਟਾਸਕ ਫੋਰਸ ਦੀ ਲਚਕੀਲੇ ਸਰੋਤਾਂ ਦੀ ਪਹਿਲਕਦਮੀ ਤੇ ਭਾਰਤ ਦੇ ਲੋਕਾਂ ਲਈ ਭਰੋਸੇਯੋਗ, ਘੱਟ ਕੀਮਤ ਵਾਲੀ ਬਿਜਲੀ ਪ੍ਰਦਾਨ ਕਰਨ ਲਈ ਅਮਰੀਕੀ ਵਿਦੇਸ਼ ਮੰਤਰਾਲੇ ਅਤੇ ਭਾਰਤ ਦੇ ਬਿਜਲੀ ਮੰਤਰਾਲੇ ਦਰਮਿਆਨ ਸਾਂਝਾ ਬਿਆਨ।

•       ਫੈਡਰਲ ਐੱਨਰਜੀ ਰੈਗੂਲੇਟਰੀ ਕਮਿਸ਼ਨ (ਯੂਐੱਸਏ) ਅਤੇ ਭਾਰਤ ਵਿੱਚ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਬਿਜਲੀ ਨੂੰ ਨਿਯਮਿਤ ਕਰਨ ਅਤੇ ਇਸਦੇ ਬਜ਼ਾਰੀ ਵਿਕਾਸ ਲਈ ਸਭ ਤੋਂ ਵਧੀਆ ਅਮਲਾਂ ਨੂੰ ਸਾਂਝਾ ਕਰਨ ਲਈ ਇਕ ਸਮਝੌਤੇ 'ਤੇ ਸਹਿਮਤ ਹੋਣ ਲਈ ਕੰਮ ਕਰ ਰਹੇ ਹਨ।

•       ਸੰਯੁਕਤ ਰਾਜ ਦੇ ਵਣਜ ਵਿਭਾਗ ਨੇ ਏਸ਼ੀਆ ਈਡੀਜੀਈ ਪਹਿਲਕਦਮੀ ਤਹਿਤ ਯੂਐੱਸਏ-ਭਾਰਤ ਊਰਜਾ ਸਹਿਯੋਗ ਲਈ ਨਿੱਜੀ ਖੇਤਰ ਦੇ ਸੰਪਰਕ ਅਤੇ ਵਿਚਾਰਾਂ ਦੀ ਸਹੂਲਤ ਲਈ, ਇਨੋਵੇਸ਼ਨਕਾਰੀ ਅਤੇ ਰੁਕਾਵਟ ਵਾਲੀਆਂ ਟੈਕਨੋਲੋਜੀਆਂ ਸਮੇਤ ਭਾਰਤ ਲਈ ਇੱਕ ਊਰਜਾ ਉਦਯੋਗ ਕੰਮਕਾਜੀ ਸਮੂਹ ਦੀ ਸ਼ੁਰੂਆਤ ਕੀਤੀ।

•       ਯੂਐੱਸਟੀਡੀਏ ਅਰੂਸ਼ ਗੈਸ ਟੈਕਨੋਲੋਜੀ ਸੇਵਾਵਾਂ (ਏਜੀਟੀਐੱਸ) ਅਤੇ ਕਾਰਬਨ ਕੈਪਚਰ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐੱਲ) ਨਾਲ ਰਿਫਾਇਨਰੀਆਂ ਵਿੱਚ ਵਰਚੁਅਲ ਪਾਈਪਲਾਈਨ ਬੁਨਿਆਦੀ ਢਾਂਚੇ ਨੂੰ ਲਾਗੂ ਕਰਨ ਲਈ ਹਾਲ ਹੀ ਵਿੱਚ ਫੰਡ ਕੀਤੇ ਪ੍ਰੋਜੈਕਟਾਂ ਰਾਹੀਂ ਭਾਰਤ ਵਿੱਚ ਊਰਜਾ ਪਹੁੰਚ ਅਤੇ ਕੁਸ਼ਲਤਾ ਦਾ ਸਮਰਥਨ ਕਰ ਰਿਹਾ ਹੈ।

•       "ਸਮਾਰਟ ਗ੍ਰਿੱਡਾਂ ਵਿੱਚ ਗਲੋਬਲ ਸੈਂਟਰ ਆਵ੍ ਐਕਸੀਲੈਂਸ" ਬਣਨ ਲਈ ਬਿਜਲੀ ਅਤੇ ਊਰਜਾ ਕੁਸ਼ਲਤਾ ਬੈਠਕ ਦੇ ਆਸੇ ਪਾਸੇ ਭਾਰਤ ਦੇ ਊਰਜਾ ਮੰਤਰਾਲੇ ਅਤੇ ਯੂਐੱਸਏਆਈਡੀ ਦੁਆਰਾ ਸਪਾਂਸਰ ਆਯੋਜਿਤ ਉਦਯੋਗ ਦੇ ਗੋਲ ਮੇਜ਼ ਮੀਟਿੰਗ ਦੌਰਾਨ ਸਮਾਰਟ ਗ੍ਰਿੱਡ ਨੋਲੇਜ ਸੈਂਟਰ ਦਾ ਇੱਕ ਰਣਨੀਤਕ ਰੋਡਮੈਪ ਜਾਰੀ।

 

ਸਯੁੰਕਤ ਰਾਜ-ਭਾਰਤ ਗੈਸ ਟਾਸਕ ਫੋਰਸ ਦੇ ਅਧੀਨ:

 

•       ਤੇਲ ਅਤੇ ਗੈਸ ਰੈਗੂਲੇਟਰੀ ਫਰੇਮਵਰਕ ਵਿੱਚ ਜਾਣਕਾਰੀ ਦੇ ਅਦਾਨ-ਪ੍ਰਦਾਨ ਬਾਰੇ ਫੈਡਰਲ ਐੱਨਰਜੀ ਰੈਗੂਲੇਟਰੀ ਕਮਿਸ਼ਨ (ਐੱਫਈਆਰਸੀ) ਅਤੇ ਪੈਟਰੋਲੀਅਮ ਕੁਦਰਤੀ ਗੈਸ ਰੈਗੂਲੇਟਰੀ ਬੋਰਡ (ਪੀਐੱਨਜੀਆਰਬੀ) ਵਿਚਕਾਰ ਸਮਝੌਤਾ ਹੋਇਆ।

•       ਫਿਊਲ ਸੈੱਲ ਟੈਕਨੋਲੋਜੀ'ਤੇ ਬਲੂਮ ਐੱਨਰਜੀ ਅਤੇ ਇੰਡੀਅਨ ਆਇਲ ਦੇ ਵਿਚਕਾਰ ਸਮਝੌਤਾ।

•       ਐਕਸਨ ਮੋਬਾਈਲ, ਚਾਰਟ ਇੰਡਸਟਰੀਜ਼ ਆਈਓਸੀਐੱਲ ਵਿਚਾਲੇ ਇੱਕ ਵਰਚੁਅਲ ਪਾਈਪਲਾਈਨ ਨੈੱਟਵਰਕ ਦੁਆਰਾ ਐੱਲਐੱਨਜੀ ਦੀ ਮੰਗ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਵਿੱਚ ਆਈਐੱਸਓ ਕੰਟੇਨਰਾਂ ਦੇ ਨਿਰਮਾਣ ਅਤੇ ਵਰਤੋਂ ਬਾਰੇ ਇੱਕ ਸਹਿਮਤੀ ਪੱਤਰ।

•       ਐਗਿਲਿਟੀ ਫਿਊਲ ਸਲਿਊਸ਼ਨਜ਼ ਐੱਲਐੱਲਸੀ ਅਤੇ ਇੰਦਰਪਸਥ ਗੈਸ ਲਿਮਟਿਡ (ਆਈਜੀਐੱਲ) ਦੇ ਵਿਚਕਾਰ ਭਾਰਤ ਵਿੱਚ ਟਾਈਪ IV ਸਿਲੰਡਰ ਸਮੇਤ ਤਕਨੀਕੀ ਸਾਫ਼ ਬਾਲਣ ਪ੍ਰਣਾਲੀਆਂ ਦੀ ਵਿਵਹਾਰਕਤਾ, ਉਪਯੋਗਤਾ ਅਤੇ ਸੰਭਾਵਨਾ ਦੀ ਪੜਚੋਲ ਕਰਨ 'ਤੇ ਸਮਝੌਤਾ ਹੋਇਆ।

•       ਇੱਕ ਪਾਇਲਟ ਵਰਚੁਅਲ ਗੈਸ ਪਾਈਪ ਲਾਈਨ ਪ੍ਰੋਜੈਕਟ ਦੀ ਸੰਭਾਵਨਾ ਦੀ ਪੜਚੋਲ ਕਰਨ ਲਈ ਗੈਸਵੇ ਯੂਐੱਸਏ, ਇਨ-ਕਾਰਪੋਰਟੇਡ ਅਤੇ ਇੰਦਰਪਸਥ ਗੈਸ ਲਿਮਟਿਡ (ਆਈਜੀਐੱਲ) ਵਿਚਕਾਰ ਸਮਝੌਤਾ।

•       ਐਕਸੌਨ ਮੋਬਿਲ (ExxonMobil) ਅਤੇ ਗੇਲ(GAIL) ਨੇ ਭਾਰਤ ਦੀ ਕੁਦਰਤੀ ਗੈਸ ਦੀ ਪਹੁੰਚ ਨੂੰ ਵਧਾਉਣ ਲਈ ਸਾਲ 2019ਵਿੱਚ ਹੋਏ ਸਮਝੌਤੇ 'ਤੇ ਮਹੱਤਵਪੂਰਨ ਪ੍ਰਗਤੀ ਕੀਤੀ ਹੈ ਅਤੇ ਐੱਲਐੱਨਜੀ ਨੂੰ ਭਾਰੀ ਵਪਾਰਕ ਵਾਹਨਾਂ ਵਿੱਚ ਬਾਲਣ ਵਜੋਂ ਵਰਤਣ ਲਈ ਇਕ ਵਪਾਰਕ ਗੱਲਬਾਤ ਜਾਰੀ ਹੈ।     

 

                                                                   *****

ਵਾਈਬੀ/ਐੱਸਕੇ(Release ID: 1639681) Visitor Counter : 58