ਭਾਰੀ ਉਦਯੋਗ ਮੰਤਰਾਲਾ

ਇੰਟਰਨੈਸ਼ਨਲ ਸੈਂਟਰ ਆਵ੍ ਆਟੋਮੋਟਿਵ ਟੈਕਨੋਲੋਜੀ (ਆਈਸੀਏਟੀ) ਦਾ ਆਟੋਮੋਟਿਵ ਟੈਕਨੋਲੋਜੀਈ-ਪੋਰਟਲ

ਭਾਰਤੀ ਵਾਹਨ ਉਦਯੋਗ ਲਈ ਪੋਰਟਲਉੱਤੇ ਸਾਰੇ ਸਮਾਧਾਨ ਉਪਲਬਧ, ਪੋਰਟਲ 'ਆਤਮਨਿਰਭਰ' ਭਾਰਤ ਦੀ ਦਿਸ਼ਾ ਵਿੱਚ ਇੱਕ ਕਦਮ

Posted On: 17 JUL 2020 6:43PM by PIB Chandigarh

ਭਾਰਤ ਸਰਕਾਰ ਦੇ ਭਾਰੀ ਉਦਯੋਗ ਵਿਭਾਗ ਨੇ ਵੱਖ-ਵੱਖ ਸੈਕਟਰਾਂ ਲਈ ਭਾਰਤ ਵਿੱਚਇਨੋਵੇਸ਼ਨ, ਖੋਜ ਤੇ ਵਿਕਾਸ ਅਤੇ ਉਤਪਾਦਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਿਸ਼ਨ ਸ਼ੁਰੂ ਕੀਤਾ ਹੈ। ਟੈਕਨੋਲੋਜੀ ਪਲੈਟਫਾਰਮ ਈ-ਪੋਰਟਲ ਦੀ ਸਿਰਜਣਾ- ਇਸ ਮਿਸ਼ਨ ਵੱਲ ਇੱਕ ਕਦਮ ਹੈ । ਜਿੱਥੇ ਟੈਕਨੋਲੋਜੀ ਵਿਕਾਸ, ਸੂਚਨਾ ਦੇ ਅਦਾਨ-ਪ੍ਰਦਾਨ ਅਤੇ ਇਨੋਵੇਸ਼ਨ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ। ਵੱਖ-ਵੱਖ ਸੰਸਥਾਵਾਂ ਜਿਵੇਂ ਕਿ ਬਿਜਲੀ ਖੇਤਰ ਦੇ ਉਪਕਰਣਾਂ ਲਈ-ਬੀਐੱਚਈਐੱਲ, ਮਸ਼ੀਨ ਉਪਕਰਣਾਂ ਲਈ-ਐੱਚਐੱਮਟੀ, ਨਿਰਮਾਣ ਟੈਕਨਾਲੋਜੀ ਲਈ- ਸੀਐੱਮਐੱਫਟੀਆਈ, ਆਈਸੀਏਟੀ ਅਤੇ ਆਟੋਮੋਟਿਵ ਸੈਕਟਰ ਲਈ -ਏਆਰਏਆਈ ਦੁਆਰਾ ਵੱਖ-ਵੱਖ ਸੰਗਠਨਾਂ ਰਾਹੀਂ ਵਿਸ਼ੇਸ਼ ਸੈਕਟਰਾਂ ਲਈ ਪੰਜ ਪੋਰਟਲ ਤਿਆਰ ਕੀਤੇ ਜਾ ਰਹੇ ਹਨ।

 

ਇਨ੍ਹਾਂ ਪੋਰਟਲਾਂ ਦਾ ਉਦੇਸ਼ ਇਕ ਈਕੋ-ਸਿਸਟਮ ਬਣਾਉਣਾ ਹੈ ਜੋ ਹੱਲ ਲੱਭਣ ਦੇ ਚਾਹਵਾਨਾਂ ਅਤੇ ਸਮੱਸਿਆ ਹੱਲ ਕਰਨ ਵਾਲਿਆਂ ਨੂੰ ਇਕੱਠੇ ਲਿਆਵੇਗਾ। ਇਨ੍ਹਾਂ ਵਿੱਚ ਉਦਯੋਗ, ਅਕਾਦਮਿਕ ਜਗਤ, ਖੋਜ ਸੰਸਥਾਨ, ਸਟਾਰਟ-ਅੱਪਸ, ਪੇਸ਼ੇਵਰ ਅਤੇ ਮਾਹਿਰ ਸ਼ਾਮਲ ਹਨ। ਆਈਸੀਏਟੀ ਆਟੋਮੋਟਿਵ ਉਦਯੋਗ ਲਈ ਟੈਕਨੋਲੋਜੀ ਪਲੈਟਫਾਰਮ ਵਿਕਸਿਤ ਕਰ ਰਿਹਾ ਹੈ, ਜਿਸ ਦਾ ਨਾਮ ਹੈ ਇਸਪਾਇਰ(ASPIRE)- ਆਟੋਮੋਟਿਵ ਸੌਲਿਊਸ਼ਨਸ ਪੋਰਟਲ ਫਾਰ ਇੰਡਸਟ੍ਰੀ, ਰਿਸਰਚ ਐਂਡ ਐਜੂਕੇਸ਼ਨ

 

ਇਸ ਪੋਰਟਲ ਦਾ ਮੁੱਖ ਉਦੇਸ਼ ਭਾਰਤੀ ਆਟੋਮੋਟਿਵ ਉਦਯੋਗ ਨੂੰ ਵੱਖ-ਵੱਖ ਖੇਤਰਾਂ ਤੋਂ ਹਿਤਧਾਰਕਾਂ ਨੂੰ ਇਕੱਠੇ ਕਰਕੇ ਇਨੋਵੇਸ਼ਨ ਅਤੇ ਗਲੋਬਲ ਤਕਨੀਕੀ ਪ੍ਰਗਤੀ ਨੂੰ ਅਪਣਾਉਣ ਵਿੱਚ ਸਹਾਇਤਾ ਕਰਕੇ ਆਤਮਨਿਰਭਰ ਬਣਨ ਦੀ ਸੁਵਿਧਾ ਦੇਣਾ ਹੈਆਟੋ ਉਦਯੋਗ ਗਤੀਵਿਧੀਆਂ ਵਿੱਚ ਖੋਜ ਅਤੇ ਵਿਕਾਸ, ਉਤਪਾਦ ਦੇ  ਟੈਕਨੋਲੋਜੀ ਵਿਕਾਸ, ਟੈਕਨੀਕਲਇਨੋਵੇਸ਼ਨ, ਉਦਯੋਗ ਲਈ ਤਕਨੀਕੀ ਅਤੇ ਗੁਣਵੱਤਾ ਸਮੱਸਿਆ ਹੱਲ, ਨਿਰਮਾਣ ਅਤੇ ਪ੍ਰਕਿਰਿਆ ਟੈਕਨੋਲੋਜੀ ਵਿਕਾਸ, ਟੈਕਨੋਲੋਜੀ ਵਿਕਾਸ ਲਈ ਚੁਣੌਤੀਆਂ ਦਾ ਨਿਪਟਾਰਾ ਅਤੇ ਭਾਰਤੀ ਰੁਝਾਨਾਂ ਦੀ ਪਹਿਚਾਣ ਕਰਨ ਲਈ ਮਾਰਕਿਟ ਖੋਜ ਅਤੇ ਟੈਕਨੋਲੋਜੀ ਦੇ ਸਰਵੇਖਣ ਸ਼ਾਮਲ ਹੋਣਗੇ।

 

ਈ-ਪੋਰਟਲ ਇੱਕ ਟੈਕਨੋਲੋਜੀ ਪਲੈਟਫਾਰਮ ਪ੍ਰਦਾਨ ਕਰਨ ਵਾਲੇ ਇੱਕ ਸਟਾਪ ਦੇ ਤੌਰ ਤੇ ਕੰਮ ਕਰੇਗਾਜੋ ਕਿ ਭਾਰਤੀ ਵਾਹਨ ਉਦਯੋਗ ਦੇ ਵੱਖ-ਵੱਖ ਹਿਤਧਾਰਕਾਂ ਨੂੰ ਇਕੱਠੇ ਕਰਨ ਵਿੱਚ ਸਹਾਇਤਾ ਕਰੇਗਾ। ਸਾਂਝੇ ਯਤਨਾਂ ਨਾਲ ਉਦਯੋਗ ਨੂੰ ਭਵਿੱਖ ਵਿੱਚ ਲਿਆਉਣ ਲਈ ਜ਼ਰੂਰੀ ਪ੍ਰੋਤਸਾਹਨ ਪ੍ਰਦਾਨ ਕਰੇਗਾ ਇਸ ਵਿੱਚ ਆਟੋਮੋਟਿਵ ਓਈਐੱਮਜ਼, ਟੀਅਰ-1 ਟੀਅਰ-2 ਅਤੇ ਟੀਅਰ-3 ਕੰਪਨੀਆਂ, ਆਰ ਐਂਡ ਡੀ ਸੰਸਥਾਵਾਂ ਅਤੇ ਅਕਾਦਮਿਕ ਜਗਤ (ਕਾਲਜਾਂ ਅਤੇ ਯੂਨੀਵਰਸਟੀਆਂ) ਨੂੰ ਟੈਕਨੋਲੋਜੀ ਦੀਆਂ ਤਰੱਕੀ ਨਾਲ ਜੁੜੇ ਮਾਮਲਿਆਂ ਵਿੱਚ ਲਿਆਉਣਾ ਸ਼ਾਮਲ ਹੈ

 

ਇੱਕ ਸਮਾਧਾਨ ਅਤੇ ਸੰਸਾਧਨ ਮੰਚ ਵਜੋਂ ਕੰਮ ਕਰਨ ਤੋਂ ਇਲਾਵਾ, ਪੋਰਟਲ ਉਦਯੋਗ ਦੀ ਜ਼ਰੂਰਤ ਦੇ ਅਨੁਸਾਰ ਵੱਡੀਆਂ ਚੁਣੌਤੀਆਂ ਦਾ ਸਮਾਧਾਨ ਕਰੇਗਾ। ਮੁੱਖ ਆਟੋਮੋਟਿਵ ਟੈਕਨੋਲੋਜੀਆਂ ਦੇ ਵਿਕਾਸ ਲਈ ਜਿਸ ਨੂੰ ਸਮੇਂ ਸਮੇਂ ਤੇ ਪਛਾਣਿਆ ਜਾਵੇਗਾ।

 

ਇਸਪਾਇਰ (ASPIRE) ਪੋਰਟਲ ਆਈ ਸੀ ਏ ਟੀ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਸ਼ੁਰੂਆਤੀ ਸੰਸਕਰਣ (ਪੋਰਟਲ) ਨੂੰ 15 ਜੁਲਾਈ, 2020 ਤੋਂ ਫੇਜ਼ -1 ਦੇ ਤੌਰ ਤੇ ਲਾਈਵ ਬਣਾਇਆ ਗਿਆ ਹੈਇਸ ਨੂੰ https://aspire.icat.inਦੁਆਰਾ ਅਸੈਸ ਕੀਤਾ ਜਾ ਸਕਦਾ ਹੈਪਹਿਲੇ ਪੜਾਅ ਵਿੱਚ ਕਾਰਜਸ਼ੀਲਤਾ ਮੁੱਲਾਂਕਣ ਲਈ ਪੋਰਟਲ ਤੇ ਉਪਭੋਗਤਾਵਾਂ ਅਤੇ ਮਾਹਰਾਂ ਨੂੰ ਜੋੜਨਾ ਸ਼ਾਮਲ ਹੋਵੇਗਾ । ਪੋਰਟਲ ਦਾ ਦੂਜਾ ਪੜਾਅ ਜਿਸਦੀ 15 ਅਗਸਤ, 2020 ਤੱਕ ਉਮੀਦ ਕੀਤੀ ਜਾ ਰਹੀ ਹੈ, ਵਿੱਚ ਡੋਮੇਨ ਖਾਸ ਚੁਣੌਤੀਆਂ ਦੀ ਪੋਸਟਿੰਗ, ਟੀਮ ਦੀ ਸਿਖਲਾਈ ਅਤੇ ਉਕਤ ਚੁਣੌਤੀਆਂ ਅਤੇ ਉਦਯੋਗ ਦੀਆਂ ਸਮੱਸਿਆਵਾਂ ਲਈ ਪ੍ਰੋਜੈਕਟਾਂ ਦੇ ਅਮਲ ਨੂੰ ਅੰਤਮ ਰੂਪ ਦੇਣਾ ਸ਼ਾਮਲ ਹੋਵੇਗਾ । ਇਹ ਪੋਰਟਲ ਵਿਸ਼ਾਲ ਚੁਣੌਤੀਆਂ ਦੇ ਸਮਾਧਾਨਲਈ ਕਾਰਜ ਕਰੇਗਾ ਅਤੇ 15 ਸਤੰਬਰ, 2020 ਤੱਕ ਇੱਕ ਵਿਸਤ੍ਰਿਤ ਸੰਸਾਧਨ ਡੇਟਾਬੇਸ ਅਤੇ ਪ੍ਰੋਜੈਕਟ ਨਿਗਰਾਨੀ ਤੇ ਲਾਗੂਕਰਨ ਸਬੰਧੀ ਕਾਰਜ ਕਰੇਗਾ

 

ਇਹ ਉਪਾਅ ਭਾਰਤ ਵਿੱਚ ਮਜ਼ਬੂਤ ​​ਅਤੇਆਤਮਨਿਰਭਰਵਾਹਨਉਦਯੋਗਨੂੰਵਿਕਸਿਤਕਰਨਲਈਵਿਕਸਿਤਕੀਤੇਜਾਰਹੇਹਨ, ਜੋ ਮੇਕ ਇਨ ਇੰਡੀਆ ਅਤੇ ਭਾਰਤ ਸਰਕਾਰ ਦੇ ਆਤਮ-ਨਿਰਭਰ ਵਿਜ਼ਨ ਦੇ ਅਨੁਰੂਪ ਹਨ

 

***

 

ਜੀਕੇ



(Release ID: 1639680) Visitor Counter : 197