ਵਿੱਤ ਮੰਤਰਾਲਾ
ਟੈਕਸ ਭੁਗਤਾਨ ਕਰਨ ਵਾਲਿਆਂ ਦਾ ‘ਫ਼ੇਸਲੈੱਸ ਮਦਦਗਾਰ’ ਹੈ ਨਵਾਂ ਫਾਰਮ 26 ਏਐੱਸ
प्रविष्टि तिथि:
18 JUL 2020 1:37PM by PIB Chandigarh
ਨਵਾਂ ਫਾਰਮ 26 ਏਐੱਸ ਆਪਣੇ ਟੈਕਸ ਰਿਟਰਨ ਨੂੰ ਜਲਦੀ ਅਤੇ ਸਹੀ ਢੰਗ ਨਾਲ ਈ-ਫਾਈਲ ਕਰਨ ਲਈ ਟੈਕਸ ਦੇਣ ਵਾਲਿਆਂ ਦਾ ‘ਫ਼ੇਸਲੈੱਸ (ਵਿਅਕਤੀਗਤ ਹਾਜ਼ਰੀ ਬਗੈਰ) ਮਦਦਗਾਰ’ ਹੈ। ਇਸ ਮੁੱਲਾਂਕਣ ਸਾਲ ਤੋਂ ਟੈਕਸ ਦੇਣ ਵਾਲਿਆਂ ਨੂੰ ਇੱਕ ਨਵਾਂ ਅਤੇ ਬਿਹਤਰ ਫ਼ਾਰਮ 26 ਏਐੱਸ ਪ੍ਰਾਪਤ ਹੋਵੇਗਾ। ਜਿਸ ਵਿੱਚ ਟੈਕਸ ਦੇਣ ਵਾਲਿਆਂ ਦੇ ਵਿੱਤੀ ਲੈਣ-ਦੇਣ ਬਾਰੇ ਕੁਝ ਵਧੇਰੇ ਵੇਰਵੇ ਹੋਣਗੇ, ਜਿਵੇਂ ਕਿ ਵੱਖ-ਵੱਖ ਸ਼੍ਰੇਣੀਆਂ ਵਿੱਚ ਵਿੱਤੀ ਲੈਣ-ਦੇਣ ਵੇਰਵੇ (ਐੱਸਐੱਫ਼ਟੀ) ਵਿੱਚ ਦੱਸਿਆ ਗਿਆ ਹੈ।
ਇਹ ਦੱਸਿਆ ਗਿਆ ਹੈ ਕਿ ਇਨ੍ਹਾਂ ਨਿਰਧਾਰਿਤ ਐੱਸਐੱਫ਼ਟੀ ਨੂੰ ਦਰਜ ਕਰਨ ਵਾਲਿਆਂ ਤੋਂ ਇਨਕਮ ਟੈਕਸ ਵਿਭਾਗ ਨੂੰ ਪ੍ਰਾਪਤ ਹੋ ਰਹੀਆਂ ਜਾਣਕਾਰੀਆਂ ਨੂੰ ਹੁਣ ਸਵੈਇੱਛੁਕ ਤੌਰ ’ਤੇ ਪਾਲਣਾ, ਟੈਕਸ ਦੀ ਜਵਾਬਦੇਹੀ ਅਤੇ ਰਿਟਰਨ ਦੀ ਈ-ਫਾਈਲਿੰਗ ਵਿੱਚ ਸੌਖ ਦੇ ਲਈ ਫਾਰਮ 26 ਏਐੱਸ ਦੇ ਭਾਗ ਈ ਵਿੱਚ ਦਰਸਾਇਆ ਜਾ ਰਿਹਾ ਹੈ ਤਾਕਿ ਇਨ੍ਹਾਂ ਦੀ ਵਰਤੋਂ ਟੈਕਸ ਦੇਣ ਵਾਲਾ ਬਹੁਤ ਹੀ ਅਨੁਕੂਲ ਮਾਹੌਲ ਵਿੱਚ ਸਹੀ ਟੈਕਸ ਦੇਣਦਾਰੀ ਦੀ ਗਣਨਾ ਕਰਕੇ ਆਪਣਾ ਟੈਕਸ ਰਿਟਰਨ (ਆਈਟੀਆਰ) ਭਰਨ ਵਿੱਚ ਕਰ ਸਕੇ। ਇਸ ਤੋਂ ਇਲਾਵਾ, ਇਸ ਨਾਲ ਟੈਕਸ ਪ੍ਰਸ਼ਾਸਨ ਵਿੱਚ ਹੋਰ ਵੀ ਜ਼ਿਆਦਾ ਪਾਰਦਰਸ਼ਤਾ ਅਤੇ ਜਵਾਬਦੇਹੀ ਆਵੇਗੀ।
ਪਿਛਲੇ ਫਾਰਮ 26 ਏਐੱਸ ਵਿੱਚ ਕਿਸੇ ਪੈਨ (ਸਥਾਈ ਖਾਤਾ ਸੰਖਿਆ) ਨਾਲ ਸਬੰਧਿਤ ਸਰੋਤ ’ਤੇ ਟੈਕਸ ਕਟੌਤੀ ਅਤੇ ਸਰੋਤ ’ਤੇ ਇਕੱਠੇ ਕੀਤੇ ਟੈਕਸ ਦੇ ਬਾਰੇ ਜਾਣਕਾਰੀਆਂ ਹੁੰਦੀਆਂ ਸੀ। ਇਸ ਤੋਂ ਇਲਾਵਾ, ਇਸ ਵਿੱਚ ਕੁਝ ਵਧੇਰੇ ਜਾਣਕਾਰੀ ਵੀ ਹੁੰਦੀ ਸੀ ਜਿਨ੍ਹਾਂ ਵਿੱਚ ਭੁਗਤਾਨ ਕੀਤੇ ਗਏ ਹੋਰ ਟੈਕਸਾਂ, ਰਿਫੰਡ ਅਤੇ ਟੀਡੀਐੱਸ ਡਿਫਾਲਟ ਦੇ ਵੇਰਵੇ ਵੀ ਸ਼ਾਮਲ ਸੀ। ਪਰ ਹੁਣ ਤੋਂ ਟੈਕਸ ਦੇਣ ਵਾਲਿਆਂ ਨੂੰ ਆਪਣੇ ਸਾਰੇ ਪ੍ਰਮੁੱਖ ਵਿੱਤੀ ਲੈਣ-ਦੇਣ ਨੂੰ ਯਾਦ ਕਰਨ ਵਿੱਚ ਮਦਦ ਦੇ ਲਈ ਇਸ ਵਿੱਚ ਐੱਸਐੱਫ਼ਟੀ ਹੋਵੇਗਾ, ਤਾਕਿ ਆਈਟੀਆਰ ਦਾਖ਼ਲ ਕਰਦੇ ਸਮੇਂ ਸੁਵਿਧਾ ਦੇ ਲਈ ਉਨ੍ਹਾਂ ਦੇ ਕੋਲ ਤਿਆਰ ਗਿਣਤੀਕਾਰ ਉਪਲਬਧ ਹੋਵੇ।
ਅੱਗੇ ਇਹ ਵੀ ਦੱਸਿਆ ਗਿਆ ਹੈ ਕਿ ਉੱਚ ਮੁੱਲ ਵਾਲੇ ਵਿੱਤੀ ਲੈਣ-ਦੇਣ ਕਰਨ ਵਾਲੇ ਵਿਅਕਤੀਆਂ ਦੇ ਮਾਮਲੇ ਵਿੱਚ ਟੈਕਸ ਵਿਭਾਗ ਨੂੰ ਵਿੱਤ ਸਾਲ 2016 ਤੋਂ ਹੀ ਆਮਦਨ ਟੈਕਸ ਐਕਟ, 1961 ਦੀ ਧਾਰਾ 285ਬੀਏ ਦੇ ਤਹਿਤ ‘ਨਿਰਧਾਰਿਤ ਵਿਅਕਤੀਆਂ’ ਜਿਵੇਂ ਕਿ ਬੈਂਕਾਂ, ਮਿਊਚੁਅਲ ਫੰਡਾਂ, ਬਾਂਡ ਜਾਰੀ ਕਰਨ ਵਾਲੀਆਂ ਸੰਸਥਾਵਾਂ ਅਤੇ ਰਜਿਸਟਰ ਜਾਂ ਸਬ-ਰਜਿਸਟਰ ਆਦਿ ਤੋਂ ਉਨ੍ਹਾਂ ਵਿਅਕਤੀਆਂ ਦੁਆਰਾ ਕੀਤੀ ਗਈ ਨਕਦ ਜਮ੍ਹਾਂ/ ਬੱਚਤ ਬੈਂਕ ਖਾਤਿਆਂ ਤੋਂ ਨਿਕਾਸੀ, ਅਚੱਲ ਜਾਇਦਾਦ ਦੀ ਵਿਕਰੀ/ਖ਼ਰੀਦ, ਟਾਈਮ ਡਿਪਾਜ਼ਿਟ, ਕ੍ਰੈਡਿਟ ਕਾਰਡ ਤੋਂ ਭੁਗਤਾਨ, ਸ਼ੇਅਰਾਂ, ਡੀਬੈਂਚਰਾਂ, ਵਿਦੇਸ਼ੀ ਮੁਦਰਾ, ਮਿਊਚੁਅਲ ਫੰਡ ਦੀ ਖਰੀਦ, ਸ਼ੇਅਰਾਂ ਦੇ ਬਾਏਬੈਕ, ਵਸਤਾਂ ਅਤੇ ਸੇਵਾਵਾਂ ਦੇ ਲਈ ਨਕਦ ਭੁਗਤਾਨ, ਆਦਿ ਦੇ ਬਾਰੇ ਵਿੱਚ ਜਾਣਕਾਰੀਆਂ ਪ੍ਰਾਪਤ ਹੁੰਦੀਆਂ ਸੀ। ਵਿੱਤੀ ਸਾਲ 2016 ਤੋਂ ਵਿੱਤੀ ਲੈਣ-ਦੇਣ ਦਾ ਮੁੱਲਾਂਕਣ ਕਰੋ। ਹੁਣ ਤੋਂ ਵੱਖਰੇ ਐੱਸਐੱਫ਼ਟੀ ਦੇ ਅਧੀਨ ਇਸ ਤਰ੍ਹਾਂ ਦੀਆਂ ਸਾਰੀਆਂ ਜਾਣਕਾਰੀਆਂ ਨਵੇਂ ਫਾਰਮ 26 ਏਐੱਸ ਵਿੱਚ ਦਿਖਾਈ ਜਾਵੇਗੀ।
ਇਹ ਦੱਸਿਆ ਗਿਆ ਹੈ ਕਿ ਹੁਣ ਤੋਂ ਕਿਸੇ ਵੀ ਟੈਕਸ ਦੇਣ ਵਾਲੇ ਦੇ ਲਈ ਫਾਰਮ 26 ਏਐੱਸ ਦੇ ਭਾਗ ਈ ਵਿੱਚ ਵੱਖ-ਵੱਖ ਵੇਰਵੇ, ਜਿਵੇਂ ਕਿ ਕਿਸ ਤਰ੍ਹਾਂ ਦਾ ਲੈਣ-ਦੇਣ, ਐੱਸਐੱਫ਼ਟੀ ਦਰਜ ਕਰਨ ਵਾਲੇ (ਫਾਈਲਰ) ਦਾ ਨਾਮ, ਲੈਣ-ਦੇਣ ਦੀ ਮਿਤੀ, ਇਕੱਲੀ / ਸਾਂਝੀ ਧਿਰ ਦੁਆਰਾ ਲੈਣ-ਦੇਣ ਕਰਨ ਵਾਲੇ ਪੱਖਾਂ ਦੀ ਸੰਖਿਆ, ਰਕਮ, ਭੁਗਤਾਨ ਦਾ ਤਰੀਕਾ ਅਤੇ ਟਿੱਪਣੀਆਂ, ਆਦਿ ਨੂੰ ਦਰਸ਼ਾਇਆ ਜਾਵੇਗਾ।
ਇਸ ਤੋਂ ਇਲਾਵਾ, ਇਸ ਨਾਲ ਆਪਣੇ ਵਿੱਤੀ ਲੈਣ-ਦੇਣ ਨੂੰ ਅੱਪਡੇਟ ਰੱਖਣ ਵਾਲੇ ਇਮਾਨਦਾਰ ਟੈਕਸ ਦੇਣ ਵਾਲਿਆਂ ਨੂੰ ਆਪਣਾ ਰਿਟਰਨ ਦਾਖਲ ਕਰਦੇ ਸਮੇਂ ਸਹਾਇਤਾ ਮਿਲੇਗੀ। ਜਦਕਿ, ਇਹ ਉਨ੍ਹਾਂ ਟੈਕਸ ਦੇਣ ਵਾਲਿਆਂ ਨੂੰ ਨਿਰਾਸ਼ ਕਰੇਗਾ ਜਿਹੜੇ ਅਣਜਾਣੇ ਵਿੱਚ ਆਪਣੇ ਰਿਟਰਨ ਵਿੱਚ ਵਿੱਤੀ ਲੈਣ-ਦੇਣ ਨੂੰ ਛੁਪਾਉਂਦੇ ਹਨ। ਨਵੇਂ ਫਾਰਮ 26 ਏਐੱਸ ਵਿੱਚ ਉਨ੍ਹਾਂ ਲੈਣ-ਦੇਣ ਦੀ ਜਾਣਕਾਰੀ ਵੀ ਹੋਵੇਗੀ ਜੋ ਵਿੱਤੀ ਸਾਲ 2015-16 ਤੱਕ ਸਲਾਨਾ ਸੂਚਨਾ ਰਿਟਰਨ (ਏਆਈਆਰ) ਵਿੱਚ ਪ੍ਰਾਪਤ ਹੁੰਦੇ ਸੀ।
****
ਆਰਐੱਮ / ਕੇਐੱਮਐੱਨ
(रिलीज़ आईडी: 1639678)
आगंतुक पटल : 207