ਰਸਾਇਣ ਤੇ ਖਾਦ ਮੰਤਰਾਲਾ

ਮਹਾਰਾਸ਼ਟਰ ਨੂੰ 1 ਜੁਲਾਈ ਤੋਂ 16 ਜੁਲਾਈ ਤੱਕ ਖਰੀਫ ਸੀਜ਼ਨ ਲਈ 8.83 ਲੱਖ ਮੀਟ੍ਰਿਕ ਟਨ ਯੂਰੀਆ ਦੀ ਜ਼ਰੂਰਤ ਦੇ ਮੁਕਾਬਲੇ 11.96 ਲੱਖ ਮੀਟ੍ਰਿਕ ਟਨ ਯੂਰੀਆ ਉਪਲੱਬਧ ਕਰਵਾਇਆ ਗਿਆ

ਮਹਾਰਾਸ਼ਟਰ ਰਾਜ ਵਿੱਚ ਯੂਰੀਆ ਦੀ ਕੋਈ ਕਿੱਲਤ ਨਹੀਂ

Posted On: 17 JUL 2020 4:59PM by PIB Chandigarh

ਭਾਰਤ ਸਰਕਾਰ ਦਾ ਖਾਦ ਵਿਭਾਗ ਦੇਸ਼ ਵਿੱਚ ਸਾਰੇ ਰਾਜਾਂ ਨੂੰ ਬਿਜਾਈ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਨੁਮਾਨਿਤ ਜ਼ਰੂਰਤ ਦੇ ਅਨੁਸਾਰ ਖਾਦਾਂ ਦੀ ਸਮੇਂ ਸਿਰ ਅਤੇ ਉਚਿਤ ਸਪਲਾਈ ਸੁਨਿਸ਼ਚਿਤ ਕਰਨ ਦਾ ਵਿਸ਼ਵਾਸ ਦਿੰਦਾ ਹੈ

 

ਮਹਾਰਾਸ਼ਟਰ ਲਈ ਪੂਰੇ ਖਰੀਫ ਸੀਜ਼ਨ (1 ਅਪ੍ਰੈਲ ਤੋਂ ਸਤੰਬਰ 20) ਲਈ 15 ਲੱਖ ਮੀਟ੍ਰਿਕ ਟਨ ਦੀ ਜ਼ਰੂਰਤ ਦਾ ਅਨੁਮਾਨ ਲਗਾਇਆ ਗਿਆ ਸੀ। ਸਪਲਾਇਰਾਂ ਨੂੰ ਸਹਿਮਤ ਸਪਲਾਈ ਯੋਜਨਾ ਦੇ ਅਨੁਰੂਪ ਸਖ਼ਤੀਪੂਰਵਕ ਸਪਲਾਈ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਖਾਦ ਵਿਭਾਗ ਦੁਆਰਾ ਰੋਜ਼ਾਨਾ ਦੇ ਅਧਾਰ ਤੇ ਇਸ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਜ਼ਰੂਰਤ ਵਿੱਚ ਕੋਈ ਵੀ ਉਛਾਲ ਆਉਣ ਦੀ ਸਥਿਤੀ ਵਿੱਚ ਵਿਭਾਗ ਉਚਿਤ ਤਰੀਕੇ ਨਾਲ ਦਖਲ ਕਰੇਗਾ।

 

1 ਅਪ੍ਰੈਲ ਤੋਂ 16 ਜੁਲਾਈ ਤੱਕ 8.83 ਲੱਖ ਮੀਟ੍ਰਿਕ ਟਨ ਦੀ ਜ਼ਰੂਰਤ ਸੀ। ਇਸ ਦੇ ਮੁਕਾਬਲੇ 4.02 ਲੱਖ ਮੀਟ੍ਰਿਕ ਟਨ ਦੇ ਓਪਨਿੰਗ ਸਟਾਕ ਸਹਿਤ 11.96 ਲੱਖ ਮੀਟ੍ਰਿਕ ਟਨ ਉਪਲੱਬਧ ਕਰਵਾਇਆ ਗਿਆ ਹੈ।

 

ਇਸ ਸਮੇਂ ਦੌਰਾਨ, ਯੂਰੀਆ ਦੀ ਡੀਬੀਟੀ ਵਿਕਰੀ 9.57 ਲੱਖ ਮੀਟ੍ਰਿਕ ਟਨ ਦੀ ਰਹੀ ਹੈ। ਪਿਛਲੇ ਸਾਲ ਦੀ ਇਸ ਮਿਆਦ ਦੇ ਦੌਰਾਨ, ਯੂਰੀਆ ਦੀ ਡੀਬੀਟੀ ਵਿਕਰੀ 4.70 ਲੱਖ ਮੀਟ੍ਰਿਕ ਟਨ ਦੀ ਰਹੀ ਸੀ। ਇਸ ਸੀਜ਼ਨ ਵਿੱਚ ਬੇਮਿਸਾਲ ਹਾਇਅਰ ਸਕੇਲ ਦੇ ਬਾਵਜੂਦ ਯੂਰੀਆ ਦੀ ਉਪਲੱਬਧਤਾ ਅਰਾਮਦਾਇਕ ਬਣੀ ਹੋਈ ਹੈ।

 

ਵਰਤਮਾਨ ਵਿੱਚ ਜਾਰੀ ਜੁਲਾਈ ਮਹੀਨੇ ਦੇ ਦੌਰਾਨ, 3.15 ਲੱਖ ਮੀਟ੍ਰਿਕ ਟਨ ਦੀ ਅਨੁਮਾਨਿਤ ਜ਼ਰੂਰਤ ਦੇ ਮੁਕਾਬਲੇ, ਖਾਦ ਵਿਭਾਗ ਨੇ 4.34 ਲੱਖ ਮੀਟ੍ਰਿਕ ਟਨ (2.70 ਲੱਖ ਮੀਟ੍ਰਿਕ ਟਨ ਦੇ ਓਪਨਿੰਗ ਸਟਾਕ ਸਹਿਤ) ਦੀ ਉਪਲੱਬਧਤਾ ਸੁਨਿਸ਼ਚਿਤ ਕੀਤੀ ਹੈ। 16.07.2020 ਨੂੰ 2.38 ਲੱਖ ਮੀਟ੍ਰਿਕ ਟਨ ਦਾ ਕਲੋਜ਼ਿੰਗ ਸਟਾਕ ਵਰਤਮਾਨ ਮਹੀਨੇ ਦੀ ਬਾਕੀ ਜ਼ਰੂਰਤ ਦੀ ਸਪਲਾਈ ਕਰਨ ਲਈ ਕਾਫੀ ਹੈ ਜੋ 1.52 ਲੱਖ ਮੀਟ੍ਰਿਕ ਟਨ ਅਨੁਮਾਨਿਤ ਹੈ। ਇਸ ਦੇ ਇਲਾਵਾ, ਯੂਰੀਆ ਸਪਲਾਈ ਸਹਿਮਤ ਸਪਲਾਈ ਯੋਜਨਾ ਦੇ ਅਨੁਰੂਪ ਜਾਰੀ ਹੈ।

 

********

 

 

ਆਰਸੀਜੇ/ਆਰਕੇਐੱਮ


(Release ID: 1639535) Visitor Counter : 180