ਵਣਜ ਤੇ ਉਦਯੋਗ ਮੰਤਰਾਲਾ

ਸ੍ਰੀ ਪੀਯੂਸ਼ ਗੋਇਲ ਨੇ ਕੋਵਿਡ–19 ਦੇ ਚਲਦਿਆਂ ਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਉਪਲਬਧਤਾ ਤੇ ਸਪਲਾਈ ਦੀ ਸਮੀਖਿਆ ਕੀਤੀ;

ਇੱਥੇ ਮੈਡੀਕਲ ਆਕਸੀਜਨ ਦੀ ਉਚਿਤ ਉਪਲਬਧਤਾ, ਨਿਰਮਾਣ, ਸਪਲਾਈ ਤੇ ਸਟੋਰੇਜ ਸਮਰੱਥਾ ਹੈ

Posted On: 17 JUL 2020 6:01PM by PIB Chandigarh

ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਦੇ ਚਲਦਿਆਂ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਅਤੇ ਇਸ ਦੇ ਭੰਡਾਰ ਦੀ ਸਮਰੱਥਾ ਵਿੱਚ ਵਾਧਾ ਕਰਨ ਦੀ ਸਮੀਖਿਆ ਕੀਤੀ। ਉਦਯੋਗ ਅਤੇ ਅੰਦਰੂਨੀ ਵਪਾਰ ਬਾਰੇ ਵਿਭਾਗ (ਡੀਪੀਆਈਆਈਟੀ – DPIIT) ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਧਿਕਾਰੀਆਂ ਨੇ ਸੂਚਿਤ ਕੀਤਾ ਕਿ ਇਸ ਵੇਲੇ ਮੈਡੀਕਲ ਆਕਸੀਜਨ ਦੇ ਨਿਰਮਾਣ, ਸਟੋਰੇਜ, ਟ੍ਰਾਂਸਪੋਰਟ ਅਤੇ ਸਪਲਾਈ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਦੀ ਕਿਸੇ ਵੱਡੀ ਸਮੱਸਿਆ ਦੀ ਕੋਈ ਰਿਪੋਰਟ ਨਹੀਂ ਹੈ। ਇਹ ਦੱਸਿਆ ਗਿਆ ਕਿ ਅਪ੍ਰੈਲ 2020 ’ਚ ਮੈਡੀਕਲ ਆਕਸੀਜਨ ਦੀ ਜਿਹੜੀ ਔਸਤ ਮਾਸਿਕ ਖਪਤ 902 ਮੀਟ੍ਰਿਕ ਟਨ ਪ੍ਰਤੀ ਦਿਨ ਸੀ, ਉਹ 15 ਜੁਲਾਈ ਨੂੰ ਵਧ ਕੇ 1,512 ਮੀਟ੍ਰਿਕ ਟਨ ਪ੍ਰਤੀ ਦਿਨ ਹੋ ਗਈ ਹੈ। ਇਸ ਵੇਲੇ 15,000 ਮੀਟ੍ਰਿਕ ਟਨ ਤੋਂ ਵੱਧ ਦਾ ਵਾਜਬ ਸਟਾਕ ਮੌਜੂਦ ਹੈ।

 

ਇਹ ਨੋਟ ਕੀਤਾ ਗਿਆ ਕਿ ਮੈਡੀਕਲ ਆਕਸੀਜਨ ਦੇ ਮੌਜੂਦਾ ਉਤਪਾਦਨ ਦੀ ਸਮੁੱਚੀ ਸਥਿਤੀ ਅਤੇ ਇਸ ਦੀ ਸਪਲਾਈ ਇਸ ਮਹੀਨੇ ਦੇ ਅੰਤ ਤੱਕ ਆਵਸ਼ਕਤਾ ਦੇ ਕੁੱਲ ਅਨੁਮਾਨ ਦੇ ਮੁਕਾਬਲੇ ਸਾਰੇ ਰਾਜਾਂ ਵਿੱਚ ਸੁਵਿਧਾਜਨਕ ਹੈ। ਰਾਜਾਂ, ਮੈਟਰੋ ਸ਼ਹਿਰਾਂ ਤੇ ਜ਼ਿਲ੍ਹਿਆਂ ਵਿੱਚ, ਜਿੱਥੇ ਸਰਗਰਮ ਮਾਮਲਿਆਂ ਦੀ ਗਿਣਤੀ ਜ਼ਿਆਦਾ ਹੈ, ਸਪਲਾਈ ਤੇ ਸਟੋਰੇਜ ਦੀ ਸਥਿਤੀ ਉਚਿਤ ਹੈ। ਇਸੇ ਤਰ੍ਹਾਂ, ਦੂਰਦੁਰਾਡੇ ਦੇ ਸਥਾਨਾਂ ਤੇ ਮੈਡੀਕਲ ਆਕਸੀਜਨ ਉਪਲਬਧ ਕਰਵਾਉਣ ਲਈ ਵਾਜਬ ਇੰਤਜ਼ਾਮ ਕੀਤੇ ਜਾ ਰਹੇ ਹਨ। ਇਹ ਦੱਸਿਆ ਗਿਆ ਕਿ ਆਈਸੀਯੂ ਵਿੱਚ ਦਾਖ਼ਲ ਮਰੀਜ਼ਾਂ ਸਮੇਤ ਕੋਵਿਡ–19 ਦੇ ਕੁੱਲ ਮਾਮਲਿਆਂ ਦੀ ਪ੍ਰਤੀਸ਼ਤਤਾ ਕੱਲ੍ਹ ਘਟ ਕੇ 4.58% ਹੋ ਗਈ ਹੈ। ਮੈਡੀਕਲ ਸਟੋਰੇਜ ਸਮਰੱਥਾ ਜੋ 1 ਮਾਰਚ, 2020 ਨੂੰ 5,938 ਮੀਟ੍ਰਿਕ ਟਨ ਸੀ, ਉਸ ਵਿੱਚ ਲਗਭਗ 10% ਵਾਧਾ ਕੀਤਾ ਜਾ ਰਿਹਾ ਹੈ।

 

ਸਿਲੰਡਰਾਂ ਅਤੇ ਕ੍ਰਾਇਓਜੈਨਿਕ ਵੈਸਲਜ਼ ਦੇ ਸਾਰੇ ਪ੍ਰਮੁੱਖ ਨਿਰਮਾਤਾ ਹੁਣ ਜਨਤਕ ਖ਼ਰੀਦ ਪੋਰਟਲ ਸਰਕਾਰੀ ਈਮਾਰਕਿਟਪਲੇਸ (ਜੀਈਐੱਮ – GeM) ਉੱਤੇ ਰਜਿਸਟਰਡ ਹਨ। ਮੈਡੀਕਲ ਆਕਸੀਜਨ ਜੈਨਰੇਟਰਾਂ ਦੇ ਨਿਰਮਾਤਾ ਵੀ ਰਜਿਸਟਰਿੰਗ ਦੀ ਪ੍ਰਕਿਰਿਆ ਵਿੱਚ ਹਨ।

 

ਮੰਤਰੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਔਖੇ ਹਾਲਾਤ ਜਾਂ ਮੰਗ ਵਿੱਚ ਅਚਾਨਕ ਵਾਧਾ ਹੋਣ ਦੀ ਹਾਲਤ ਵਿੱਚ ਅਗਾਊਂ ਉਚਿਤ ਇੰਤਜ਼ਾਮ ਹੋਣੇ ਚਾਹੀਦੇ ਹਨ। ਉਨ੍ਹਾਂ ਹਦਾਇਤ ਕੀਤੀ ਕਿ ਉਨ੍ਹਾਂ ਇਲਾਕਿਆਂ ਵਿੱਚ ਆਕਸੀਜਨ ਸਪਲਾਈ ਉਪਲਬਧ ਕਰਵਾਉਣ ਲਈ ਖ਼ਾਸ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ, ਜਿੱਥੇ ਸਾਲ ਦੇ ਇਸ ਸਮੇਂ ਖ਼ਰਾਬ ਮੌਸਮ ਕਾਰਣ ਜਾਣਾਆਉਣਾ ਪ੍ਰਭਾਵਿਤ ਹੋ ਜਾਂਦਾ ਹੈ।

 

****

 

ਵਾਈਬੀ



(Release ID: 1639534) Visitor Counter : 192