ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਗਡਕਰੀ ਨੇ ਚਾਰਧਾਮ ਬਾਰ੍ਹਾਂਮਾਸੀ ਸੜਕ ਪ੍ਰੋਜੈਕਟ ’ਤੇ ਮਹੱਤਵਪੂਰਨ ਮੀਟਿੰਗ ਦੀ ਪ੍ਰਧਾਨਗੀ ਕੀਤੀ

ਇਹ ਮਹਾਨ ਧਾਰਮਿਕ, ਰਣਨੀਤਕ ਅਤੇ ਰਾਸ਼ਟਰੀ ਮਹੱਤਵ ਦੇ ਪ੍ਰੋਜੈਕਟ ਹਨ; ਸਾਰੇ ਸਬੰਧਿਤ ਵਿਅਕਤੀਆਂ ਨੂੰ ਇਸੇ ਦ੍ਰਿਸ਼ਟੀਕੋਣ ਨਾਲ ਵਿਭਿੰਨ ਮੁੱਦਿਆਂ ਨੂੰ ਸੁਲਝਾਉਣਾ ਚਾਹੀਦਾ ਹੈ : ਸ਼੍ਰੀ ਨਿਤਿਨ ਗਡਕਰੀ


ਪ੍ਰੋਜੈਕਟ ਨੂੰ ਤੇਜ਼ੀ ਨਾਲ ਲਾਗੂ ਕਰਨ ਦਾ ਮਾਰਗ ਦਰਸ਼ਕ ਕਰਨ ਲਈ ਭਾਗੀਰਥੀ ਵਾਤਾਵਰਣ-ਸੰਵੇਦੀ ਖੇਤਰ ਦੇ ਜ਼ੋਨਲ ਮਾਸਟਰ ਪਲਾਨ ਨੂੰ ਪ੍ਰਵਾਨਗੀ ਦਿੱਤੀ ਗਈ : ਸ਼੍ਰੀ ਪ੍ਰਕਾਸ਼ ਜਾਵਡੇਕਰ

Posted On: 17 JUL 2020 6:05PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵੀਡਿਓ ਕਾਨਫਰੰਸ ਰਾਹੀਂ ਉੱਤਰਾਖੰਡ ਵਿੱਚ ਚਾਰਧਾਮ ਸੜਕ ਪ੍ਰੋਜੈਕਟਦੀ ਸਮੀਖਿਆ ਕੀਤੀ। ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ, ਸੂਚਨਾ ਅਤੇ ਪ੍ਰਸਾਰਣ ਅਤੇ ਭਾਰੀ ਉਦਯੋਗ ਅਤੇ ਜਨਤਕ ਉੱਦਮ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ, ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਤ੍ਰਿਵੇਂਦਰ ਸਿੰਘ ਰਾਵਤ, ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ.ਕੇ. ਸਿੰਘ ਅਤੇ ਰਾਜ ਦੇ ਵਾਤਾਵਰਣ ਅਤੇ ਵਣ, ਪੀਡਬਲਿਊਡੀ ਮੰਤਰੀਆਂ ਨੇ ਇਸ ਮੀਟਿੰਗ ਵਿੱਚ ਭਾਗ ਲਿਆ। ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ, ਵਾਤਾਵਰਣ ਅਤੇ ਵਣ ਸਕੱਤਰ, ਡਾਇਰੈਕਟਰ ਜਨਰਲ, ਸੜਕ (ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ), ਡਾਇਰੈਕਟਰ ਜਨਰਲ (ਬੀਆਰਓ) ਅਤੇ ਦੋਵਾਂ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਰਾਜ ਸਰਕਾਰ ਦੇ ਅਧਿਕਾਰੀਆਂ ਨੇ ਵੀ ਇਸ ਮੀਟਿੰਗ ਵਿੱਚ ਭਾਗ ਲਿਆ।

 

ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਅਤੇ ਐੱਮਐੱਮਸਐੱਮਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵੀਡਿਓ ਕਾਨਫਰੰਸ ਰਾਹੀਂ ਉੱਤਰਾਖੰਡ ਵਿੱਚ ਚਾਰਧਾਮ ਸੜਕ ਪ੍ਰੋਜੈਕਟ ਦੀ ਸਮੀਖਿਆ ਕੀਤੀ

 

ਸ਼੍ਰੀ ਗਡਕਰੀ ਨੇ ਸਾਰੇ ਲੰਬਿਤ ਮੁੱਦਿਆਂ ਨੂੰ ਜਲਦੀ ਸੁਲਝਾਉਣ ਅਤੇ ਜ਼ਮੀਨ ਅਧਿਗ੍ਰਹਿਣ ਦਾ ਕਾਰਜ ਜਲਦੀ ਤੋਂ ਜਲਦੀ ਪੂਰਾ ਕਰਨ ਨੂੰ ਕਿਹਾ। ਉਨ੍ਹਾਂ ਨੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਬੇਹੱਦ ਰਾਸ਼ਟਰੀ ਮਹੱਤਵ ਦਾ ਪ੍ਰੋਜੈਕਟ ਹੈ ਅਤੇ ਸਾਰੇ ਸਬੰਧਿਤ ਵਿਅਕਤੀਆਂ ਨੂੰ ਇਸੀ ਦ੍ਰਿਸ਼ਟੀਕੋਣ ਨਾਲ ਇਸ ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਨੂੰ ਤਾਕੀਦ ਕੀਤੀ ਕਿ ਉਹ ਰਾਜ ਸਰਕਾਰ ਦੇ ਪੱਧਰ ਤੇ ਵਿਸ਼ੇਸ਼ ਕਰਕੇ ਵਾਤਾਵਰਣ, ਜ਼ਮੀਨ ਅਧਿਗ੍ਰਹਿਣ ਆਦਿ ਨਾਲ ਸਬੰਧਿਤ ਲੰਬਿਤ ਮੁੱਦਿਆਂ ਦੀ ਵਿਅਕਤੀਗਤ ਰੂਪ ਨਾਲ ਸਮੀਖਿਆ ਕਰਨ ਅਤੇ ਨਜ਼ਦੀਕ ਤੋਂ ਨਜ਼ਰ ਰੱਖਣ। ਉਨ੍ਹਾਂ ਨੇ ਇਸ ਵਿੱਚ ਜਾਣ ਬੁੱਝ ਕੇ ਦੇਰੀ ਕਰਨ ਖਿਲਾਫ਼ ਸੁਚੇਤ ਕੀਤਾ।

https://twitter.com/nitin_gadkari/status/1284033313934434304

 

ਇਸ ਮੌਕੇ ਤੇ ਕੇਂਦਰੀ ਵਾਤਾਵਰਣ ਮੰਤਰੀ ਸ਼੍ਰੀ ਜਾਵਡੇਕਰ ਨੇ ਉੰਚ ਅਧਿਕਾਰ ਪ੍ਰਤਾਪ ਕਮੇਟੀ ਦੀਆਂ ਸਿਫਾਰਸ਼ਾਂ ਦੇ ਅਧਾਰ ਤੇ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ। ਵਾਤਾਵਰਣ ਮੰਤਰੀ ਨੇ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਲਈ ਮੰਤਰਾਲੇ ਵੱਲੋਂ ਵੀ ਸਾਰੇ ਲਾਜ਼ਮੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

https://twitter.com/PrakashJavdekar/status/1284064539214876672

 

ਸ਼੍ਰੀ ਜਾਵਡੇਕਰ ਨੇ ਦੱਸਿਆ ਕਿ ਉੱਤਰਾਖੰਡ ਸਰਕਾਰ ਵੱਲੋਂ ਤਿਆਰ ਕੀਤੀ ਗਈ ਅਤੇ ਜਲ ਸ਼ਕਤੀ ਮੰਤਰਾਲੇ ਵੱਲੋਂ ਮੁਲਾਂਕਣ ਕੀਤੇ ਗਏ ਭਾਗੀਰਥੀ ਵਾਤਾਵਰਣ-ਸੰਵੇਦੀ ਖੇਤਰ ਲਈ ਜ਼ੋਨਲ ਮਾਸਟਰ ਪਲਾਨ (ਜ਼ੈੱਡਐੱਮਪੀ) ਨੂੰ 16 ਜੁਲਾਈ, 2020 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਜ਼ੋਨਲ ਮਾਸਟਰ ਪਲਾਨ ਇਤਿਹਾਸਕ ਦ੍ਰਿਸ਼ਟੀਕੋਣ ਤੇ ਅਧਾਰਿਤ ਹੈ ਅਤੇ ਇਸ ਵਿੱਚ ਵਣ ਅਤੇ ਵਣ ਜੀਵ, ਜਲ ਸੰਭਾਲ ਦੇ ਪ੍ਰਬੰਧਨ, ਸਿੰਚਾਈ, ਊਰਜਾ, ਸੈਰ ਸਪਾਟਾ, ਜਨਤਕ ਸਿਹਤ ਅਤੇ ਸਵੱਛਤਾ, ਸੜਕ ਬੁਨਿਆਦੀ ਢਾਂਚਾ ਆਦਿ ਦੇ ਖੇਤਰ ਵਿੱਚ ਗਵਰਨੈਂਸ ਸ਼ਾਮਲ ਹੈ।

 

 

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ, ਸੂਚਨਾ ਅਤੇ ਪ੍ਰਸਾਰਣ, ਅਤੇ ਭਾਰੀ ਉਦਯੋਗ ਅਤੇ ਜਨਤਕ ਉੱਦਮ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਅੱਜ ਵੀਡਿਓ ਕਾਨਫਰੰਸ ਰਾਹੀਂ ਉੱਤਰਾਖੰਡ ਵਿੱਚ ਚਾਰਧਾਮ ਸੜਕ ਪ੍ਰੋਜੈਕਟ’ ’ਤੇ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ

 

ਇਹ ਵੀ ਫੈਸਲਾ ਲਿਆ ਗਿਆ ਕਿ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਕੱਤਰ ਇਸ ਦਿਸ਼ਾ ਵਿੱਚ ਕਦਮ ਚੁੱਕਦੇ ਹੋਏ ਰੋਡ ਟਰਾਂਸਪੋਰਟ ਮੰਤਰਾਲੇ ਅਤੇ ਰਾਜ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਾਤਾਵਰਣ ਅਤੇ ਵਣ ਸਬੰਧੀ ਪ੍ਰਵਾਨਗੀ ਦੇ ਲੰਬਿਤ ਮੁੱਦਿਆਂ ਦੀ ਸਮੀਖਿਆ ਕਰਨਗੇ।

 

ਉੱਤਰਾਖੰਡ ਦੇ ਮੁੱਖ ਮੰਤਰੀ ਸ਼੍ਰੀ ਰਾਵਤ ਨੇ ਰਾਜ ਪੱਧਰ ਤੇ ਲੰਬਿਤ ਪ੍ਰੋਜੈਕਟਾਂ ਨਾਲ ਸਬੰਧਿਤ ਸਾਰੇ ਮੁੱਦਿਆਂ ਦੀ ਨਿੱਜੀ ਰੂਪ ਨਾਲ ਸਮੀਖਿਆ ਕਰਨ ਅਤੇ ਉਨ੍ਹਾਂ ਨੂੰ ਸੁਲਝਾਉਣ ਦਾ ਭਰੋਸਾ ਦਿੱਤਾ ਜਿਨ੍ਹਾਂ ਵਿੱਚ ਜ਼ਮੀਨ ਅਧਿਗ੍ਰਹਿਣ ਨਾਲ ਜੁੜਿਆ ਹੋਇਆ ਮੁੱਦਾ ਵੀ ਸ਼ਾਮਲ ਹੈ। ਉਨ੍ਹਾਂ ਨੇ ਸ਼੍ਰੀ ਗਡਕਰੀ ਨੂੰ ਬੇਨਤੀ ਕੀਤੀ ਕਿ ਉਹ ਉੱਤਰਾਖੰਡ ਦੀ ਗਰਮੀ ਦੀ ਰੁੱਤ ਦੀ ਰਾਜਧਾਨੀ ਗੈਰਸੈਣ ਤੋਂ ਰਾਸ਼ਟਰੀ ਰਾਜਮਾਰਗ ਕਨੈਕਟੀਵਿਟੀ ਲਈ ਰਾਜ ਸਰਕਾਰ ਦੇ ਇੱਕ ਪ੍ਰਸਤਾਵ ਤੇ ਵਿਚਾਰ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਲਈ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ। ਸ਼੍ਰੀ ਗਡਕਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਇਸ ਪ੍ਰਸਤਾਵ ਦੇ ਪ੍ਰਾਪਤ ਹੁੰਦੇ ਹੀ ਉਸ ਤੇ ਤੇਜ਼ੀ ਨਾਲ ਵਿਚਾਰ ਕੀਤਾ ਜਾਵੇਗਾ।

 

ਚਾਰਧਾਮ ਪ੍ਰੋਜੈਕਟ ਵਿੱਚ ਯਮਨੋਤਰੀ, ਗੰਗੋਤਰੀ, ਬਦਰੀਨਾਥ ਅਤੇ ਕੇਦਾਰਨਾਥ ਨੂੰ ਆਪਸ ਵਿੱਚ ਜੋੜਨ ਦਾ ਪ੍ਰਸਤਾਵ ਹੈ ਜੋ ਉੱਤਰਾਖੰਡ ਰਾਜ ਵਿੱਚ ਚਾਰਧਾਮ ਯਾਤਰਾ ਦੀ ਮੇਜ਼ਬਾਨੀ ਕਰਦੇ ਹਨ। ਬਾਰ੍ਹਾਂਮਾਸੀ ਚਾਰਧਾਮ ਸੜਕ ਵਿੱਚ 826 ਕਿਲੋਮੀਟਰ ਦੀ ਲੰਬਾਈ ਵਾਲੇ ਸਾਰੇ 53 ਪ੍ਰੋਜੈਕਟਾਂ ਵਿੱਚ 12000 ਕਰੋੜ ਰੁਪਏ ਦਾ ਨਿਵੇਸ਼ ਸ਼ਾਮਲ ਹੈ।

 

***

 

ਆਰਸੀਜੇ/ਐੱਮਐੱਸ/ਜੀਕੇ


(Release ID: 1639522) Visitor Counter : 170