ਬਿਜਲੀ ਮੰਤਰਾਲਾ
ਐੱਨਟੀਪੀਸੀ ਨੇ ਭਾਰਤ 'ਚ ਕਾਰੋਬਾਰ ਦੇ ਮੌਕਿਆਂ ਦੀ ਤਲਸ਼ ਲਈ ਐੱਨਆਈਆਈਐੱਫ ਨਾਲ ਸਮਝੌਤਾ ਕੀਤਾ
Posted On:
16 JUL 2020 5:23PM by PIB Chandigarh
ਬਿਜਲੀ ਮੰਤਰਾਲੇ ਤਹਿਤਸੈਂਟਰਲ ਪਬਲਿਕ ਸੈਕਟਰ ਯੂਨਿਟ ਅਤੇ ਦੇਸ਼ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ ਕੰਪਨੀ ਐੱਨਟੀਪੀਸੀ ਲਿਮਿਟਿਡਦੁਆਰਾ ਜਾਰੀ ਬਿਆਨ ਅਨੁਸਾਰ ਭਾਰਤ ਵਿੱਚਅਖੁੱਟ ਊਰਜਾ, ਬਿਜਲੀ ਵੰਡ ਜਿਹੇ ਆਪਸੀ ਹਿਤਾਂ ਵਾਲੇ ਹੋਰ ਖੇਤਰਾਂ ਵਿੱਚ ਨਿਵੇਸ਼ ਦੇ ਮੌਕਿਆਂ ਦੀ ਤਲਾਸ਼ ਲਈ ਅੱਜ ਇਸ ਕੰਪਨੀ ਨੇ ਨੈਸ਼ਨਲ ਇਨਵੈਸਟਮੈਂਟ ਐਂਡ ਇਨਫਰਾਸਟ੍ਰਕਚਰ ਫੰਡ (ਐੱਨਆਈਆਈਐੱਫ) ਨਾਲ ਇੱਕ ਸਹਿਮਤੀ ਪੱਤਰ ਉੱਤੇ ਹਸਤਾਖਰ ਕੀਤੇ ਹਨ।
ਸਹਿਮਤੀ ਪੱਤਰ ਐੱਨਟੀਪੀਸੀ ਦੇ ਸੀਐੱਮਡੀ ਸ਼੍ਰੀ ਗੁਰਦੀਪ ਸਿੰਘ ਤੇ ਐੱਨਆਈਆਈਐੱਫਐੱਲ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਸ਼੍ਰੀ ਸੁਜੌਇ ਬੋਸ ਦੀ ਮੌਜੂਦਗੀ 'ਚ ਹੋਇਆ। ਇਸ ਮੌਕੇ ਐੱਨਟੀਪੀਸੀ ਦੇ ਡਾਇਰੈਕਟਰ (ਕਮਰਸ਼ੀਅਲ) ਸ਼੍ਰੀ ਏ.ਕੇ.ਗੁਪਤਾ, ਐੱਨਆਈਆਈਐੱਫ ਦੀ ਐਗਜੀਕਿਊਟਿਵ ਡਾਇਰੈਕਟਰ-ਡਾਇਰੈਕਟ ਇਨਵੈਸਟਮੈਂਟਸ ਅੰਬਾਲਿਕਾ ਬੈਨਰਜੀ, ਐੱਨਟੀਪੀਸੀ ਦੇ ਡਾਇਰੈਕਟਰ (ਫਾਈਨਾਂਸ) ਸ਼੍ਰੀ ਏ.ਕੇ.ਗੌਤਮ, ਐੱਨਆਈਆਈਐੱਫ ਮਾਸਟਰ ਫੰਡ ਦੇ ਮੈਨੇਜਿੰਗ ਪਾਰਟਨਰ ਸ਼੍ਰੀ ਵਿਨੋਦ ਗਿਰੀ ਅਤੇ ਦੋਵੇਂ ਸੰਸਥਾਵਾਂ ਦੇ ਸੀਨੀਅਰ ਪਤਵੰਤੇ ਵੀ ਮੌਜੂਦ ਸਨ। ਇਸ ਸਹਿਮਤੀ ਪੱਤਰ 'ਤੇ ਵੀਡੀਓ ਕਾਨਫਰੰਸਿੰਗ ਜ਼ਰੀਏਐੱਨਟੀਪੀਸੀ ਦੇ ਜੀਐੱਮ (ਬੀਡੀ-ਡੋਮੈਸਟਿਕ) ਸ਼੍ਰੀਮਤੀ ਸੰਗੀਤਾ ਕੌਸ਼ਿਕ ਅਤੇ ਐੱਨਆਈਆਈਐੱਫਐੱਲ ਦੇ ਕਾਰਜਕਾਰੀ ਡਾਇਰੈਕਟਰ ਤੇ ਚੀਫ ਅਪਰੇਟਿੰਗ ਅਫਸਰ ਸ਼੍ਰੀ ਰਾਜੀਵ ਧਰ ਦਰਮਿਆਨ ਹਸਤਾਖਰ ਕੀਤੇ ਗਏ।
ਇਸ ਸਹਿਮਤੀ ਪੱਤਰ ਨਾਲ ਐੱਨਟੀਪੀਸੀ ਅਤੇ ਐੱਨਆਈਆਈਐੱਫ ਦਾ ਉਦੇਸ਼ ਦੇਸ਼ ਵਿੱਚ ਮਜਬੂਤ ਤੇ ਸਥਾਈ ਊਰਜਾ ਬੁਨਿਆਦੀ ਢਾਂਚਾ ਖੜ੍ਹਾ ਕਰਨ ਦੇ ਵਿਜ਼ਨਵਿੱਚ ਅੱਗੇ ਮਦਦ ਲਈ ਸਾਂਝੇਦਾਰੀ ਹੈ। ਇਸ ਸਾਂਝੇਦਾਰੀ ਦਾ ਉਦੇਸ਼ ਐੱਨਟੀਪੀਸੀ ਦੇ ਤਕਨੀਕੀ ਮਾਹਿਰਾਂ ਅਤੇ ਐੱਨਆਈਆਈਐੱਫ ਦੀ ਯੋਗਤਾ ਨੂੰ ਮੋਢੀ ਕੰਪਨੀਆਂ ਨਾਲ ਮੌਜੂਦਾ ਸਬੰਧਾਂ ਦਾ ਲਾਹਾ ਲੈਂਦਿਆਂ ਵਿਸ਼ਵ ਵਿੱਚ ਬਿਹਤਰ ਕਾਰਗੁਜ਼ਾਰੀ ਲਿਆਉਣਾ ਅਤੇ ਕੈਪੀਟਲ ਵਿੱਚ ਵਾਧਾ ਕਰਨ ਲਈ ਇਕੱਠਾ ਕਰਨਾ ਹੈ।
ਮੌਜੂਦਾ ਕੁੱਲ 62110 ਮੈਗਾਵਾਟ ਦੀ ਸਮਰੱਥਾ ਨਾਲ ਐੱਨਟੀਪੀਸੀ ਕੋਲ 70 ਪਾਵਰ ਸਟੇਸ਼ਨ ਹਨ, ਜਿਨ੍ਹਾਂਵਿੱਚ24 ਕੋਇਲਾ ਸਟੇਸ਼ਨ, ਸੱਤ ਸਾਂਝੇ ਸਾਈਕਲ ਗੈਸ/ਤਰਲ ਈਂਧਣ ਵਾਲੇ, ਇੱਕ ਹਾਈਡ੍ਰੋ, 13ਅਖੁੱਟ ਦੇ ਨਾਲ-ਨਾਲ 25ਸਹਾਇਕ ਅਤੇ ਜੇਵੀ ਪਾਵਰ ਸਟੇਸ਼ਨ ਸ਼ਾਮਲ ਹਨ।
ਐੱਨਟੀਪੀਸੀ ਦਾ ਟੀਚਾ 2032 ਤੱਕ ਆਪਣੇ ਅਖੁੱਟ ਊਰਜਾ ਸਰੋਤਾਂ ਤੋਂ ਆਪਣੀ 30 ਜੀਡਬਲਿਊ ਦੀ ਕੁੱਲ ਬਿਜਲੀ ਉਤਪਾਦਨ ਦਾ ਹੈ।
ਐੱਨਆਈਆਈਐੱਫਲਿਮਿਟਿਡ ਦੀ ਆਪਣੇ ਤਿੰਨ ਫੰਡਾਂ-ਮਾਸਟਰ ਫੰਡ, ਫੰਡ ਆਵ੍ ਫੰਡਸ ਅਤੇ ਸਟ੍ਰੈਟੀਜਿਕ ਆਪਰਚੁਨਿਟੀ ਫੰਡ 'ਤੇ 4.3 ਬੀਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਇਕੁਇਟੀ ਕੈਪੀਟਲ ਦੀ ਕਮਿਟਮੈਂਟ ਹੈ। ਐੱਨਆਈਆਈਐੱਫਐੱਲ ਭਾਰਤੀ ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਲਈ ਇੱਕ ਕੌਲੇਬੋਰੇਟਿਵ ਇਨਵੈਸਟਮੈਂਟ ਪਲੈਟਫਾਰਮ, ਜਿਸ ਦਾ ਮੁੱਢ ਭਾਰਤ ਸਰਕਾਰ ਦੁਆਰਾ ਚਲਾਇਆ ਜਾਂਦਾ ਹੈ। ਐੱਨਆਈਆਈਐੱਫਐੱਲ ਭਾਰਤ ਵਿੱਚ ਢਾਂਚੇ, ਪ੍ਰਾਈਵੇਟ ਇਕੁਇਟੀ ਅਤੇ ਹੋਰ ਵਿਵਿਧ ਖੇਤਰਾਂ ਦੇ ਏਸੈਟਸ ਵਿੱਚ ਨਿਵੇਸ਼ ਕਰਦੀ ਹੈ, ਜਿਸ ਦਾ ਉਦੇਸ਼ ਆਪਣੇ ਨਿਵੇਸ਼ਕਾਂ ਲਈ ਰਿਸਕ ਨੂੰ ਅਡਜਸਟ ਕਰਦੀ ਆਕਰਸ਼ਕ ਵਾਪਸੀ ਪੈਦਾ ਕਰਨਾ ਹੈ। ਐੱਨਆਈਆਈਐੱਫ ਮਾਸਟਰ ਫੰਡ ਦੇਸ਼ ਵਿੱਚ ਸਭ ਤੋਂ ਵੱਡਾ ਇਨਫ੍ਰਾਸਟ੍ਰਕਚਰ ਫੰਡ ਹੈ ਅਤੇ ਇਹ ਟਰਾਂਸਪੋਰਟੇਸ਼ਨ ਅਤੇ ਊਰਜਾਜਿਹੇ ਮੁੱਖ ਬੁਨਿਆਦੀ ਢਾਂਚਾ ਖੇਤਰਾਂ ਵਿੱਚ ਨਿਵੇਸ਼ ਕਰਦਾ ਹੈ।
*************
ਆਰਸੀਜੇ/ਐੱਮ
(Release ID: 1639224)
Visitor Counter : 177