ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਡਾ. ਜਿਤੇਂਦਰ ਸਿੰਘ ਨੇ ਆਈਆਈਐੱਮ ਜੰਮੂ ਦੇ 5 ਦਿਨਾ ਔਨਲਾਈਨ ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦਘਾਟਨ ਕੀਤਾ

ਡਾ. ਜਿਤੇਂਦਰ ਸਿੰਘ ਨੇ ਕਿਹਾ, ਜੰਮੂ ਉੱਤਰ ਭਾਰਤ ਦੇ ਇੱਕ ਸਿੱਖਿਆ ਕੇਂਦਰ ਦੇ ਰੂਪ ਵਿੱਚ ਉੱਭਰਿਆ ਹੈ

Posted On: 16 JUL 2020 4:24PM by PIB Chandigarh

ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਭਾਰਤੀ ਪ੍ਰਬੰਧਨ ਸੰਸਥਾਨ, ਜੰਮੂ ਦੇ ਪੰਜ ਦਿਨਾ ਓਰੀਐਂਟੇਸ਼ਨ ਪ੍ਰੋਗਰਾਮ ਦਾ ਈ-ਉਦਘਾਟਨ ਕੀਤਾ। ਇਹ ਪ੍ਰੋਗਰਾਮ ਐੱਮਬੀਏ ਦੇ 5ਵੇਂ ਬੈਚ ਲਈ ਅਤੇ ਪੀਐੱਚਡੀ ਪ੍ਰੋਗਰਾਮ ਦੇ ਪਹਿਲੇ ਬੈਚ ਲਈ ਆਯੋਜਿਤ ਕੀਤਾ ਗਿਆ ਹੈ। ਓਰੀਐਂਟੇਸ਼ਨ ਪ੍ਰੋਗਰਾਮ ਦਾ ਈ-ਉਦਘਾਟਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਆਈਆਈਐੱਮ, ਜੰਮੂ, ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਜੰਮੂ-ਕਸ਼ਮੀਰ ਦੇ ਸਿੱਖਿਆ ਖੇਤਰ ਦੀਆਂ ਪ੍ਰਮੁੱਖ ਉਪਲੱਬਧੀਆਂ ਵਿੱਚੋਂ ਇੱਕ ਹੈ।

 

ਸ਼੍ਰੀ ਨਰੇਂਦਰ ਮੋਦੀ ਸਰਕਾਰ ਦੁਆਰਾ ਜੰਮੂ ਵਿੱਚ ਪਿਛਲੇ ਛੇ ਸਾਲਾਂ ਵਿੱਚ ਕੀਤੇ ਗਏ ਵਿਕਾਸ ਅਤੇ ਵਿਸ਼ੇਸ਼ ਰੂਪ ਨਾਲ ਸਿੱਖਿਆ ਪ੍ਰੋਤਸਾਹਨ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ, ਭਾਰਤੀ ਪ੍ਰਬੰਧਨ ਸੰਸਥਾਨ, ਭਾਰਤੀ ਟੈਕਨੋਲੋਜੀ ਸੰਸਥਾਨ, ਭਾਰਤੀ ਜਨਸੰਚਾਰ ਸੰਸਥਾਨ, ਏਮਜ਼, ਇੰਡੀਅਨ ਇੰਸਟੀਟਿਊਟ ਆਵ੍ ਇੰਟੀਗ੍ਰੇਟਿਵ ਮੈਡੀਸਨ ਦਾ ਅੱਪਗ੍ਰੇਡੇਸ਼ਨ, ਭਦੇਰਵਾਹ ਵਿੱਚ ਬਣਾਇਆ ਜਾਣ ਵਾਲਾ ਰਾਸ਼ਟਰੀ ਉੱਚ ਖੇਤਰੀ ਮੈਡੀਕਲ ਸੰਸਥਾਨ, ਉਦਯੋਗਿਕ ਬਾਇਓਟੈਕ ਪਾਰਕ ਕਠੂਆ ਦੀ ਸਥਾਪਨਾ ਨਾਲ ਉੱਤਰ ਭਾਰਤ ਵਿੱਚ ਇੱਕ ਸਿੱਖਿਆ ਕੇਂਦਰ ਦੇ ਰੂਪ ਵਿੱਚ ਉੱਭਰਿਆ ਹੈ। ਇਸ ਦੇ ਇਲਾਵਾ ਕੇਂਦਰੀ ਫੰਡ ਦੀ ਸਹਾਇਤਾ ਨਾਲ ਜੰਮੂ ਵਿੱਚ 4 ਸਰਕਾਰੀ ਮੈਡੀਕਲ ਕਾਲਜ, ਆਰਯੂਐੱਸਏ ਦੁਆਰਾ ਵਿੱਤ ਪੋਸ਼ਿਤ ਇੰਜਨੀਅਰਿੰਗ ਕਾਲਜ, ਇੱਕ ਆਯੁਰਵੇਦਿਕ ਕਾਲਜ, ਹੋਮਿਓਪੈਥੀ ਕਾਲਜ ਵਰਗੇ ਹੋਰ ਕੇਂਦਰੀ ਸੰਸਥਾਨਾਂ ਦਾ ਵੀ ਸਥਾਪਨਾ ਕੀਤੀ ਜਾ ਰਹੀ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 5 ਅਗਸਤ, 2019 ਨੂੰ ਹੋਈ ਇਤਿਹਾਸਿਕ ਸੰਵਿਧਾਨਕ ਤਬਦੀਲੀ ਦੇ ਬਾਅਦ ਸਿੱਖਿਆ ਵਿਕਾਸ ਦੀਆਂ ਰੁਕਾਵਟਾਂ ਦੂਰ ਹੋਈਆਂ ਹਨ। ਪੂਰੇ ਭਾਰਤ ਦੇ ਵਿਭਿੰਨ ਖੇਤਰਾਂ ਤੋਂ ਸਰਵਸ਼ੇ੍ਰਸ਼ਠ ਸਿੱਖਿਆ ਮਾਹਿਰ ਸਮਰਪਣ ਨਾਲ ਜੰਮੂ-ਕਸ਼ਮੀਰ ਵਿੱਚ ਆਉਣ ਲਈ ਤਿਆਰ ਹਨ। ਪਿਛਲੇ ਡਰ ਹੁਣ ਡੌਮੀਸਾਈਲ ਕਾਨੂੰਨ ਦੇ ਹੋਂਦ ਵਿੱਚ ਆਉਣ ਨਾਲ ਖਤਮ ਹੋ ਗਏ ਹਨ। ਇਸ ਡੌਮੀਸਾਈਲ ਕਾਨੂੰਨ ਦਾ ਸਭ ਤੋਂ ਵੱਡਾ ਲਾਭ ਜੰਮੂ ਦੇ ਸਾਰੇ ਨਵੇਂ ਪ੍ਰਮੁੱਖ ਸੰਸਥਾਨਾਂ ਦੀ ਅਕਾਦਮਿਕ ਫੈਕਲਟੀ ਦੀ ਤਰੱਕੀ ਦੇ ਰੂਪ ਵਿੱਚ ਪ੍ਰਾਪਤ ਹੋਵੇਗਾ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ ਵਿੱਚ ਏਮਜ਼, ਆਈਆਈਐੱਮ, ਆਈਆਈਟੀ ਅਤੇ ਹੋਰ ਸੰਸਥਾਨਾਂ ਨੂੰ ਸਹੀ ਸਮੇਂ ਤੇ ਸਥਾਪਿਤ ਕੀਤਾ ਗਿਆ ਹੈ ਕਿਉਂਕਿ ਇਹ ਸਥਾਨ ਹੁਣ ਵੱਡੇ ਨਿਵੇਸ਼ ਲਈ ਖੁੱਲ੍ਹ ਰਿਹਾ ਹੈ ਅਤੇ ਇਸ ਦੇ ਨਾਲ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਨੇ 25000 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਆਊਟਰੀਚ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਨਾਲ ਊਧਮਪੁਰ ਵਰਗੇ ਛੋਟੇ ਜ਼ਿਲ੍ਹਿਆਂ ਵਿੱਚ ਵੀ ਨਵੇਂ ਉਦਯੋਗਿਕ ਕੇਂਦਰ ਅਤੇ ਉਦਯੋਗਿਕ ਸੰਪਤੀ ਦੀ ਸਥਾਪਨਾ ਦਾ ਮਾਰਗ ਦਰਸ਼ਕ ਹੋਵੇਗਾ।

 

ਡਾ. ਸਿੰਘ ਨੇ ਕਿਹਾ ਕਿ ਭਾਰਤ ਇੱਕ ਆਲਮੀ ਨਿਰਮਾਣ ਅਤੇ ਆਈਟੀ ਕੇਂਦਰ ਬਣਨ ਦੀ ਕਗਾਰ ਤੇ ਹੈ ਅਤੇ ਸਾਡੀ ਖੋਜ ਦੇ ਆਊਟਪੁਟ ਅਤੇ ਪੁਲਾੜ ਵਿਭਾਗ ਦੇ ਖੋਜ ਸਿੱਟੇ ਹੁਣ ਅਮਰੀਕਾ ਦੇ ਨਾਸਾ ਵਰਗੇ ਕੁਝ ਪ੍ਰਮੁੱਖ ਵਿਸ਼ਵ ਸੰਸਥਾਨਾਂ ਦੁਆਰਾ ਖਰੀਦੇ ਜਾ ਰਹੇ ਹਨ ਜੋ ਦੇਸ਼ ਦੁਆਰਾ ਸਥਾਪਿਤ ਭਰੋਸੇਯੋਗਤਾ ਅਤੇ ਪ੍ਰਤਿਸ਼ਠਾ ਨੂੰ ਦਰਸਾਉਂਦੇ ਹਨ।

 

ਇਸਰੋ ਬਹੁਤ ਜਲਦੀ ਮਨੁੱਖ ਰਹਿਤ ਸਪੇਸ ਕ੍ਰਾਫਟ ਮਿਸ਼ਨ ਗਗਨਯਾਨ ਦੀ ਸ਼ੁਰੂਆਤ ਕਰੇਗਾ। ਕੋਵਿਡ-19 ਦੇ ਬਾਅਦ ਦੇ ਯੁੱਗ ਵਿੱਚ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਿਕਸਿਤ ਹੋਵੇਗੀ।

 

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੀਓਜੀ, ਆਈਆਈਐੱਮ, ਜੰਮੂ ਦੇ ਚੇਅਰਮੈਨ ਡਾ. ਮਿਲਿੰਦ ਕਾਂਬਲੀ ਨੇ ਕਿਹਾ ਕਿ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਆਈਆਈਐੱਮ, ਜੰਮੂ ਤੇਜ਼ੀ ਨਾਲ ਪ੍ਰਗਤੀ ਕਰ ਰਿਹਾ ਹੈ ਅਤੇ ਇਸ ਨੇ ਆਪਣੀ ਸਿੱਖਿਆ ਉੱਤਮਤਾ, ਖੋਜ, ਕਾਰਕਜਾਰੀ ਸਿੱਖਿਆ ਅਤੇ ਅੰਤਰਰਾਸ਼ਟਰੀ ਸੰਬਧ ਕਾਰਨ ਇੰਨੇ ਘੱਟ ਸਮੇਂ ਵਿੱਚ ਜ਼ਿਆਦਾ ਪ੍ਰਤਿਸ਼ਠਾ ਹਾਸਲ ਕੀਤੀ ਹੈ।

 

ਇਸਤੋਂ ਪਹਿਲਾਂ ਈ-ਉਦਘਾਟਨ ਦੌਰਾਨ ਪ੍ਰੋਫੈਸਰ ਬੀ.ਐੱਸ. ਸਹਾਏ, ਨਿਰਦੇਸ਼ਕ ਆਈਆਈਐੱਮ, ਜੰਮੂ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਸਾਡੀ ਦ੍ਰਿਸ਼ਟੀ ਅਜਿਹੇ ਮੋਹਰੀ ਵਿਅਕਤੀਆਂ ਅਤੇ ਉੱਦਮੀਆਂ ਨੂੰ ਵਿਕਸਿਤ ਕਰਨਾ ਹੈ ਜੋ ਆਲਮੀ ਪੱਧਰ ਤੇ ਪ੍ਰਦਰਸ਼ਨ ਕਰ ਸਕਣ ਅਤੇ ਸਮਾਜ ਲਈ ਬਹੁਮੁੱਲਾ ਯੋਗਦਾਨ ਦੇ ਸਕਣ। ਸਾਡਾ ਮਿਸ਼ਨ ਆਈਆਈਐੱਮ, ਜੰਮੂ ਨੂੰ ਭਾਰਤ ਦਾ ਮੋਹਰੀ ਬਿਜ਼ਨਸ ਸਕੂਲ ਬਣਾਉਣਾ ਹੈ ਜਿਸ ਦਾ ਦ੍ਰਿਸ਼ਟੀਕੋਣ ਆਲਮੀ ਹੋਵੇ ਅਤੇ ਫੋਕਸ ਰਾਸ਼ਟਰੀ ਅਤੇ ਖੇਤਰੀ ਹੋਵੇ।

 

***

 

ਐੱਸਐੱਨਸੀ/ਐੱਸਐੱਮਏ



(Release ID: 1639207) Visitor Counter : 127