ਵਣਜ ਤੇ ਉਦਯੋਗ ਮੰਤਰਾਲਾ
ਨੈਸ਼ਨਲ ਇੰਸਟੀਟਿਊਟ ਆਵ੍ ਡਿਜ਼ਾਈਨ (ਐੱਨਆਈਡੀ) ਦੇ ਵਿਦਿਆਰਥੀ ਜਰਮਨੀ ਵਿੱਚ ਹੁੱਣ ਵਰਕ ਪਰਮਿਟ ਲਈ ਅਸਾਨੀ ਨਾਲ ਆਵੇਦਨ ਕਰ ਸਕਣਗੇ ਕਿਉਂਕਿ ਐੱਨਆਈਡੀ ਨੂੰ ਜਰਮਨੀ ਦੇ ਐਨਾਬੀਨ ਡੇਟਾਬੇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ
Posted On:
15 JUL 2020 1:46PM by PIB Chandigarh
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਤਹਿਤ ਉਦਯੋਗ ਅਤੇ ਇੰਟਰਨਲ ਟ੍ਰੇਡ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਨੇ ਵਿਸ਼ਵ ਪੱਧਰ ਦੀ ਡਿਜ਼ਾਈਨ ਸਿੱਖਿਆ ਪ੍ਰਦਾਨ ਕਰਨ ਲਈ ਭਾਰਤ ਵਿੱਚ ਪੰਜ ਨੈਸ਼ਨਲ ਇੰਸਟੀਟਿਊਟ ਆਵ੍ ਡਿਜ਼ਾਈਨ (ਐੱਨਆਈਡੀ) ਦੀ ਸਥਾਪਨਾ ਕੀਤੀ ਹੈ। ਐੱਨਆਈਡੀ ਅਹਿਮਦਾਬਾਦ (ਅਹਿਮਦਾਬਾਦ, ਗਾਂਧੀਨਗਰ ਅਤੇ ਬੰਗਲੁਰੂ ਕੈਂਪਸ ਦੇ ਨਾਲ) ਨੇ 1961 ਵਿੱਚ ਆਪਣੀ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਸੀ, ਜਦਕਿ ਬਾਕੀ ਦੇ ਚਾਰ ਨਵੇਂ ਐੱਨਆਈਡੀ ਅਰਥਾਤ - ਐੱਨਆਈਡੀ ਆਂਧਰ ਪ੍ਰਦੇਸ਼, ਐੱਨਆਈਡੀ ਹਰਿਆਣਾ, ਐੱਨਆਈਡੀ ਅਸਾਮ ਅਤੇ ਐੱਨਆਈਡੀ ਮੱਧ ਪ੍ਰਦੇਸ਼ ਪਿਛਲੇ ਕੁੱਝ ਸਾਲਾਂ ਵਿੱਚ ਹੋਂਦ ਵਿੱਚ ਆਏ ਹਨ। ਇਨ੍ਹਾਂ ਪੰਜਾਂ ਐੱਨਆਈਡੀ ਨੂੰ ਸੰਸਦ ਦੇ ਐਕਟ ਦੇ ਅਧਾਰ 'ਤੇ ਰਾਸ਼ਟਰੀ ਮਹੱਤਵ ਦੇ ਸੰਸਥਾਨਾਂ ਦੇ ਰੂਪ ਵਿੱਚ ਐਲਾਨ ਕੀਤਾ ਗਿਆ ਹਨ ਅਤੇ ਅੰਤਰਰਾਸ਼ਟਰੀ ਪੱਧਰ' ਤੇ ਇਨ੍ਹਾਂ ਨੂੰ ਬਿਹਤਰੀਨ ਡਿਜ਼ਾਈਨ ਸੰਸਥਾਨ ਮੰਨਿਆ ਜਾਂਦਾ ਹੈ। ਏਆਈਡੀ ਦੇ ਸਨਾਤਕ ਭਾਰਤ ਵਿੱਚ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਹਨ ਜਦਕਿ ਇਨ੍ਹਾਂ ਵਿੱਚੋਂ ਕਈ ਭਾਰਤ ਤੋਂ ਬਾਹਰ ਵਿਭਿੰਨ ਦੇਸ਼ਾਂ ਵਿੱਚ ਚੁਣੌਤੀਪੂਰਨ ਅਵਸਰਾਂ ਦੀ ਵੀ ਚੋਣ ਕਰਦੇ ਹਨ।
ਅਜਿਹਾ ਹੀ ਇੱਕ ਦੇਸ਼ ਜਰਮਨੀ ਹੈ, ਜਿਸ ਨੇ ਵਿਦੇਸ਼ੀ ਸਿੱਖਿਆ ਲਈ ਇੱਕ ਕੇਂਦਰੀ ਦਫ਼ਤਰ (ਜ਼ੈਡਏਬੀ) ਖੋਲ੍ਹਿਆ ਹੈ ਜੋ ਜਰਮਨੀ ਵਿੱਚ ਵਿਦੇਸ਼ੀ ਯੋਗਤਾਵਾਂ ਦਾ ਮੁੱਲਾਂਕਣ ਕਰਨ ਦੇ ਲਈ ਇੱਕਮਾਤਰ ਅਥਾਰਿਟੀ ਦੇ ਰੂਪ ਵਿੱਚ ਕੰਮ ਕਰਦਾ ਹੈ। ਆਪਣੇ ਕੰਮ ਦੇ ਤੌਰ ‘ਤੇ ਉਹ ਐਨਾਬਿਨ ਨਾਮਕ ਇੱਕ ਡੇਟਾਬੇਸ ਤਿਆਰ ਰੱਖਦੇ ਹਨ ਜੋ ਜਰਮਨ ਡਿਪਲੋਮਾ ਅਤੇ ਡਿਗਰੀ ਦੇ ਸਬੰਧ ਵਿੱਚ ਵਿਦੇਸ਼ੀ ਡਿਗਰੀਆਂ ਅਤੇ ਉੱਚ ਸਿੱਖਿਆ ਯੋਗਤਾਵਾਂ ਦੀ ਸੂਚੀਬੱਧ ਰੱਖਦੇ ਹਨ।
ਜਰਮਨੀ ਵਿੱਚ ਵਿਦੇਸ਼ੀ ਯੂਨੀਵਰਸਿਟੀ-ਪੱਧਰ ਦੀ ਯੋਗਤਾਵਾਂ ਦੀ ਪਹਿਚਾਣ ਅਕਸਰ ਜਰਮਨ ਵਰਕ ਵੀਜ਼ਾ, ਜੌਬ ਸੀਕਰਸ ਵੀਜ਼ਾ ਜਾਂ ਜਰਮਨ ਬਲੂ ਕਾਰਡ ਹਾਸਲ ਕਰਨ ਲਈ ਇੱਕ ਜ਼ਰੂਰੀ ਸ਼ਰਤ ਹੈ। ਵੀਜ਼ਾ ਆਵੇਦਨ ਦੀ ਸਫਲਤਾ ਅਕਸਰ ਇਸ ਪ੍ਰਮਾਣ 'ਤੇ ਨਿਰਭਰ ਕਰਦੀ ਹੈ ਕਿ ਜਰਮਨੀ ਦੇ ਬਾਹਰ ਅਰਜਿਤ ਯੂਨੀਵਰਸਿਟੀ ਪੱਧਰੀ ਯੋਗਤਾਵਾਂ ਨੂੰ ਜਰਮਨ ਦੀ ਯੋਗਤਾ ਦੇ ਬਰਾਬਰ ਮੰਨਿਆ ਜਾਂਦਾ ਹੈ। ਆਮ ਤੌਰ 'ਤੇ, ਜਰਮਨੀ ਵਿੱਚ ਕਿਸੇ ਦੀ ਡਿਗਰੀ ਨੂੰ ਮਾਨਤਾ ਲਈ ਉਸ ਨੂੰ 3/4 ਸਾਲਾਂ ਦੀ ਬੈਚਲਰ ਡਿਗਰੀ ਪ੍ਰਾਪਤ ਹੋਣ ਦੀ ਬੁਨਿਆਦੀ ਜ਼ਰੂਰਤ ਹੁੰਦੀ ਹੈ।
ਐੱਨਆਈਡੀ ਅਹਿਮਦਾਬਾਦ ਨੂੰ ਸਾਲ 2015 ਵਿੱਚ ਐਨਾਬਿਨ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਹੁਣ ਚਾਰ ਹੋਰ ਨਵੇਂ ਐੱਨਆਈਡੀ ਨੂੰ ਵੀ ਹਾਲ ਹੀ ਵਿੱਚ ਇਸ ਡੇਟਾਬੇਸ ਵਿੱਚ ਸ਼ਾਮਲ ਕੀਤਾ ਗਿਆ ਹੈ।
ਹੁਣ ਜਦੋਂ ਸਾਰੇ ਐੱਨਆਈਡੀ ਇਸ ਸੂਚੀ ਦਾ ਇੱਕ ਹਿੱਸਾ ਬਣ ਚੁੱਕੇ ਹਨ, ਤਾਂ ਇਸ ਦੇ ਵਿਦਿਆਰਥੀ ਜਰਮਨੀ ਵਿੱਚ ਆਪਣੀ ਸਿੱਖਿਆ ਦੇ ਅਨੁਕੂਲ ਖੇਤਰਾਂ ਵਿੱਚ ਕੰਮ ਕਰਨ ਲਈ ਜ਼ਰੂਰੀ ਵਰਕ ਪਰਮਿਟ ਲਈ ਅਸਾਨੀ ਨਾਲ ਆਵੇਦਨ ਕਰ ਸਕਣਗੇ।
***
ਵਾਈਬੀ/ਏਪੀ
(Release ID: 1638937)
Visitor Counter : 166