ਵਣਜ ਤੇ ਉਦਯੋਗ ਮੰਤਰਾਲਾ

ਸਰਕਾਰ ਇਲੈਕਟ੍ਰੌਨਿਕ ਵਸਤਾਂ ਦੇ ਨਿਰਮਾਣ ਅਤੇ ਨਿਰਯਾਤ ਲਈ ਅਨੁਕੂਲ ਵਾਤਾਵਰਣ ਤਿਆਰ ਕਰਨ ਵਿੱਚ ਸਹਾਇਤਾ ਕਰੇਗੀ: ਸ਼੍ਰੀ ਪੀਯੂਸ਼ ਗੋਇਲ

Posted On: 14 JUL 2020 6:41PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਤਰਾਲਾ ਟੈਲੀਵਿਜ਼ਨ ਸੈੱਟ, ਕਲੋਜ਼ਡ ਸਰਕਟ ਟੀਵੀ, ਏਅਰ ਕੰਡੀਸ਼ਨਰਜ਼ ਆਦਿ ਚੁਨਿੰਦਾ ਇਲੈਕਟ੍ਰੌਨਿਕ ਵਸਤਾਂ ਦੀ ਪਹਿਚਾਣ ਤੇ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਦਾ ਭਾਰਤ ਵਿੱਚ ਵੱਡੇ ਪੱਧਰ ਤੇ ਨਿਰਮਾਣ ਹੋ ਸਕਦਾ ਹੈ ਅਤੇ ਵੱਡੀ ਮਾਤਰਾ ਵਿੱਚ ਨਿਰਯਾਤ ਕੀਤਾ ਜਾ ਸਕਦਾ ਹੈ ਇਲੈਕਟ੍ਰੌਨਿਕਸ ਅਤੇ ਕੰਪਿਊਟਰ ਸੌਫ਼ਟਵੇਅਰ ਨਿਰਯਾਤ ਪ੍ਰਗਤੀ ਪਰਿਸ਼ਦ (ਈਐੱਸਸੀ) ਦੇ ਮੈਂਬਰਾਂ ਦੇ ਨਾਲ ਅੱਜ ਇੱਥੇ ਵੀਡੀਓ ਕਾਨਫ਼ਰੰਸ ਜ਼ਰੀਏ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਨੇ ਉਦਯੋਗਾਂ ਤੋਂ ਅਜਿਹੇ ਉਤਪਾਦਾਂ ਅਤੇ ਨੀਤੀਗਤ ਦਖ਼ਲ ਦੇ ਸੰਬੰਧ ਵਿੱਚ ਖ਼ਾਸ ਸੁਝਾਅ ਦੇਣ ਲਈ ਕਿਹਾ, ਜੋ ਉਨ੍ਹਾਂ ਨੂੰ ਮੁਕਾਬਲੇ ਵਿੱਚ ਲਿਆਉਣ ਲਈ ਜ਼ਰੂਰੀ ਹਨ। ਸਰਕਾਰ ਅਜਿਹੇ ਉਤਪਾਦਾਂ ਦੇ ਨਿਰਮਾਣ ਅਤੇ ਨਿਰਯਾਤ ਦੇ ਲਈ ਇੱਕ ਅਨੁਕੂਲ ਮਾਹੌਲ ਤਿਆਰ ਕਰਨ ਵਿੱਚ ਸਹਾਇਤਾ ਕਰੇਗੀ।

 

ਇਲੈਕਟ੍ਰੌਨਿਕਸ ਹਾਰਡਵੇਅਰ ਖੇਤਰ ਤੋਂ ਨਵੀਨਤਾ, ਖੋਜ ਤੇ ਵਿਕਾਸ (ਆਰ ਐਂਡ ਡੀ), ਘਰੇਲੂ ਪਹੁੰਚ ਵਧਾਉਣ ਦਾ ਸੱਦਾ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਅਜਿਹੇ ਉਦਯੋਗਾਂ ਨੇ ਆਪਣੀ ਅਲੱਗ-ਅਲੱਗ ਪਹਿਚਾਣ ਬਣਾਈ ਹੈ, ਜੋ ਜ਼ਿਆਦਾ ਆਤਮ-ਨਿਰਭਰ ਹਨ ਅਤੇ ਬਿਨਾ ਸਰਕਾਰ ਦੇ ਸਮਰਥਨ ਦੇ ਅੱਗੇ ਵਧੇ ਹਨ ਇਸ ਸਬੰਧ ਵਿੱਚ ਉਨ੍ਹਾਂ ਨੇ ਮਿਸਾਲ ਦੇ ਰੂਪ ਵਿੱਚ ਆਈਟੀ, ਆਈਟੀਈਐੱਸ ਅਤੇ ਬੀਪੀਓ ਖੇਤਰਾਂ ਦਾ ਨਾਮ ਲਿਆ, ਜਿਨ੍ਹਾਂ ਨੇ ਹੱਲ ਦੇਣ ਵਾਲਿਆਂ ਅਤੇ ਨਿਰਯਾਤਕ ਦੇ ਰੂਪ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਬਣਾਇਆ ਹੈ ਮੰਤਰੀ ਨੇ ਕਿਹਾ ਕਿ ਭਾਰਤ ਤੋਂ ਨਿਰਯਾਤ ਯੋਜਨਾ (ਐੱਮਈਆਈਐੱਸ) ਜਿਹੀਆਂ ਖ਼ਾਸ ਸਕੀਮਾਂ ਤੇ ਨਿਰਭਰ ਰਹਿ ਕੇ ਉਤਪਾਦਾਂ ਨੂੰ ਮੁਕਾਬਲੇ ਯੋਗ ਨਹੀਂ ਬਣਾਇਆ ਜਾ ਸਕਦਾ, ਕਿਉਂਕਿ ਅਜਿਹੀਆਂ ਯੋਜਨਾਵਾਂ ਨਿਰਧਾਰਿਤ ਸਮੇਂ ਲਈ ਹੁੰਦੀਆਂ ਹਨ ਅਤੇ ਆਪਣੀ ਤਾਕਤ ਦੇ ਦਮ ਤੇ ਹੀ ਮੁਕਾਬਲੇ ਯੋਗ ਬਣਨਾ ਚਾਹੀਦਾ ਹੈ ਉਨ੍ਹਾਂ ਨੇ ਨੈਸ਼ਨਲ ਮਿਸ਼ਨ ਆਨ ਕੁਆਂਟਮ ਟੈਕਨੋਲੋਜੀਜ਼ ਐਂਡ ਐਪਲੀਕੇਸ਼ਨਜ਼ (ਐੱਨਐੱਮ-ਕਿਊਟੀਏ) ਨੂੰ ਲਾਗੂ ਕਰਨ ਵਿੱਚ ਉਦਯੋਗ ਅਤੇ ਸਰਕਾਰ ਦੇ ਨਾਲ ਆਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ, ਜਿਸਨੂੰ ਕੰਪਿਊਟਿੰਗ, ਸੰਚਾਰ, ਸੈਂਸਿੰਗ, ਰਸਾਇਣ ਵਿਗਿਆਨ, ਕ੍ਰਿਪਟੋਗ੍ਰਾਫੀ, ਈਮੇਜ਼ਿੰਗ ਅਤੇ ਮਕੈਨਿਕਸ ਦੀਆਂ ਅਤਿਅੰਤ ਗੁੰਝਲਦਾਰ ਸਮੱਸਿਆਵਾਂ ਦੇ ਇੰਜੀਨੀਅਰਿੰਗ ਹੱਲ ਦੇ ਲਈ ਵਰਤਿਆ ਜਾਂਦਾ ਹੈ।

 

ਦੇਸ਼ ਤੋਂ ਸੌਫ਼ਟਵੇਅਰ ਅਤੇ ਸੇਵਾਵਾਂ ਦੇ ਨਿਰਯਾਤ ਲਈ ਗੁਣਵਤਾ ਅਤੇ ਸਟੀਕ ਅੰਕੜੇ ਦੀ ਜ਼ਰੂਰਤ ਦਾ ਜ਼ਿਕਰ ਕਰਦਿਆਂ ਸ਼੍ਰੀ ਗੋਇਲ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਆਰਬੀਆਈ ਦੇ ਨਾਲ ਇਸ ਮੁੱਦੇ ਤੇ ਕੰਮ ਕਰ ਰਿਹਾ ਹੈ। ਇਲੈਕਟ੍ਰੌਨਿਕਸ ਅਤੇ ਕੰਪਿਊਟਰ ਸੌਫ਼ਟਵੇਅਰ ਖੇਤਰ ਵਿੱਚ ਪੂਰੇ ਸਮਰਥਨ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਦਯੋਗ ਪਿਛਲੇ ਦੋ ਸਾਲਾਂ ਤੋਂ ਸਵਦੇਸ਼ੀ ਉਤਪਾਦਨ ਨੂੰ ਵਧਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਦੇ ਆਤਮ ਨਿਰਭਰ ਭਾਰਤ ਦੇ ਸੱਦੇ ਤੇ ਸੈਕਟਰ ਦੇ ਇਸ ਦਿਸ਼ਾ ਵਿੱਚ ਹੋਰ ਅੱਗੇ ਵਧਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਦੇ ਆਤਮ ਨਿਰਭਰ ਭਾਰਤ ਦੇ ਨਜ਼ਰੀਏ ਨੂੰ ਅੱਗੇ ਵਧਾਉਣ ਦੇ ਲਈ ਸਰਕਾਰ ਅਤੇ ਉਦਯੋਗ ਦੇ ਦਰਮਿਆਨ ਭਰੋਸੇ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਰੋਬਾਰ ਦੀਆਂ ਅਸੀਮ ਸੰਭਾਵਨਾਵਾਂ ਨੂੰ ਦੂਰ ਕਰਨ ਦੇ ਲਈ ਇਕੱਠੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, “ਇਹ ਸਰਕਾਰ ਉਦਯੋਗ ਨੂੰ ਇੱਕ ਯੋਗ ਮਾਹੌਲ ਦੇਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ ਅਤੇ ਨਾ ਸਿਰਫ਼ ਨਵੀਆਂ ਸਮਰੱਥਾਵਾਂ ਵਿਕਸਤ ਕਰਕੇ, ਬਲਕਿ ਭਾਰਤੀ ਉਤਪਾਦਾਂ ਨੂੰ ਵਿਸ਼ਵ ਪੱਧਰੀ ਬਣਾ ਕੇ ਸੁਨਹਿਰਾ ਭਵਿੱਖ ਤਿਆਰ ਕਰਨ ਦਾ ਕੰਮ ਉਦਯੋਗ ਦਾ ਹੈ ਅਤੇ ਇਹ ਹੀ ਆਤਮ ਨਿਰਭਰ ਭਾਰਤ ਦਾ ਸਾਰ ਹੈ।

ਕੇਂਦਰੀ ਮੰਤਰੀ ਨੇ ਭਾਰਤ ਦਾ ਇਲੈਕਟ੍ਰੌਨਿਕਸ ਹਾਰਡਵੇਅਰ ਅਤੇ ਕੰਪਿਊਟਰ ਸੌਫ਼ਟਵੇਅਰ ਨਿਰਯਾਤ ਵਧਾਉਣ ਦੇ ਲਈ ਈਐੱਸਸੀ ਦੁਆਰਾ ਤਿਆਰ ਕੀਤੇ ਰਣਨੀਤਕ ਪੇਪਰ ਦਾ ਉਦਘਾਟਨ ਕੀਤਾਇਸ ਪੇਪਰ ਵਿੱਚ ਇਨ੍ਹਾਂ ਦੋਵਾਂ ਖੇਤਰਾਂ ਤੋਂ ਭਾਰਤ ਦਾ ਨਿਰਯਾਤ ਵਧਾਉਣ ਦੇ ਲਈ ਕਈ ਸੁਝਾਅ ਵੀ ਸ਼ਾਮਲ ਕੀਤੇ ਗਏ ਹਨ।

 

******

 

ਵਾਈਬੀ



(Release ID: 1638661) Visitor Counter : 127