ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਇ ਨੇ ਨੈਸ਼ਨਲ ਇੰਸਟੀਟਿਊਟ ਆਵ੍ ਡਿਜ਼ਾਸਟਰ ਮੈਨੇਜਮੈਂਟ (ਐੱਨਆਈਡੀਐੱਮ), ਗ੍ਰਹਿ ਮੰਤਰਾਲੇ ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ, ਪ੍ਰਿਥਵੀ ਵਿਗਿਆਨ ਮੰਤਰਾਲੇ ਦੁਆਰਾ ਸੰਯੁਕਤ ਰੂਪ ਨਾਲ ਆਯੋਜਿਤ ਵੈਬੀਨਾਰ "ਤੁਫਾਨ ਅਤੇ ਅਸਮਾਨੀ ਬਿਜਲੀ" ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕੀਤੀ

ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਕੁਦਰਤੀ ਆਪਦਾ ਦੇ ਪ੍ਰਤੀਕੂਲ ਪ੍ਰਭਾਵ ਘਟਾਉਣ ਲਈ ਸਹਿਯੋਗਾਤਮਕ ਲਘੂ ਅਤੇ ਦੀਰਘਕਾਲੀ ਉਪਾਵਾਂ 'ਤੇ ਧਿਆਨ ਕੇਂਦ੍ਰਿਤ ਕਰਨ 'ਤੇ ਜ਼ੋਰ ਦਿੱਤਾ

Posted On: 14 JUL 2020 5:44PM by PIB Chandigarh

ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ  ਨਿਤਯਾਨੰਦ ਰਾਇ ਨੇ ਨੈਸ਼ਨਲ ਇੰਸਟੀਟਿਊਟ ਆਵ੍ ਡਿਜ਼ਾਸਟਰ ਮੈਨੇਜਮੈਂਟ (ਐੱਨਆਈਡੀਐੱਮ), ਗ੍ਰਹਿ ਮੰਤਰਾਲੇ ਅਤੇ ਭਾਰਤੀ ਮੌਸਮ ਵਿਗਿਆਨ ਵਿਭਾਗ, ਪ੍ਰਿਥਵੀ ਵਿਗਿਆਨ ਮੰਤਰਾਲੇ ਦੁਆਰਾ ਸੰਯੁਕਤ ਰੂਪ ਨਾਲ ਆਯੋਜਿਤ ਵੈਬੀਨਾਰ ਤੁਫਾਨ ਅਤੇ ਅਸਮਾਨੀ ਬਿਜਲੀਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕੀਤੀ। ਇੱਕ ਦਿਨ ਦੇ ਵੈਬੀਨਾਰ ਦੇ ਕੇਂਦਰ-ਬਿੰਦੂ ਤੁਫਾਨ ਅਤੇ ਅਸਮਾਨੀ ਬਿਜਲੀ ਦੇ ਜੋਖਮਾਂ ਦੀ ਬਿਹਤਰ ਸਮਝ ਦੇ ਸੰਦਰਭ ਵਿੱਚ ਮਾਨਵ ਸਮਰੱਥਾ ਨੂੰ ਵਿਕਸਿਤ ਕਰਨ ਤੇ ਉਨ੍ਹਾਂ ਜੋਖਮਾਂ ਨੂੰ ਘੱਟ ਕਰਨ ਅਤੇ ਪ੍ਰਭਾਵਿਤ ਹਿਤਧਾਰਕਾਂ ਦਰਮਿਆਨ ਲਚਕਤਾ ਵਧਾਉਣ ਲਈ ਆਪਦਾ ਜੋਖਮ ਘਟਾਉਣ ਤੇ ਪ੍ਰਧਾਨ ਮੰਤਰੀ ਦੇ 10-ਸੂਤਰੀ ਏਜੰਡੇ ਅਤੇ ਸੇਂਡਾਈ ਫਰੇਮਵਰਕ (Sendai Framework for Disaster Risk Reduction) ਨੂੰ ਲਾਗੂ ਕਰਕੇ ਪ੍ਰਭਾਵੀ ਸਹਿਯੋਗਾਤਮਕ ਕਾਰਵਾਈ ਕਰਨਾ ਸੀ।

 

ਵੈਬੀਨਾਰ ਦਾ ਉਦੇਸ਼ ਪ੍ਰਤੀਭਾਗੀਆਂ ਨੂੰ "ਤੁਫਾਨ ਅਤੇ ਅਸਮਾਨੀ ਬਿਜਲੀ" ਦੇ ਜੋਖਮ ਆਕਲਨ, ਪੂਰਵ ਅਨੁਮਾਨ, ਤਿਆਰੀ ਅਤੇ ਨਿਵਾਰਣ (mitigation) ਦੇ ਨਾਲ-ਨਾਲ ਸਮੇਂ ਤੇ ਪ੍ਰਤੀਕਿਰਿਆ ਅਤੇ ਪੁਨਰਉਥਾਨ ਲਈ ਤਕਨੀਕੀ ਗਿਆਨ ਅਤੇ ਉਪਲਬਧ ਸੰਸਾਧਨਾਂ ਬਾਰੇ ਜਾਗਰੂਕ ਕਰਨਾ ਸੀ।

 

ਆਪਣੇ ਸੰਬੋਧਨ ਵਿੱਚ ਸ੍ਰੀ  ਨਿਤਯਾਨੰਦ ਰਾਇ ਨੇ ਤੁਫਾਨ ਅਤੇ ਅਸਮਾਨੀ ਬਿਜਲੀਦੇ ਪ੍ਰਤੀਕੂਲ ਜੋਖਮਾਂ ਨੂੰ ਘੱਟ ਕਰਨ ਲਈ ਭਾਰਤ ਸਰਕਾਰ ਦੇ ਵਿਭਾਗਾਂ ਦੁਆਰਾ ਕੀਤੇ ਗਏ ਪ੍ਰਮੁੱਖ ਦਖਲਾਂ ਬਾਰੇ ਚਾਨਣਾ ਪਾਇਆ। ਰਾਸ਼ਟਰ ਦੇ ਵਿਕਾਸ ਵਿੱਚ ਆਪਦਾ ਜੋਖਮ ਨੂੰ ਘਟਾਉਣ ਦੇ ਉਪਾਵਾਂ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ, ਉਨ੍ਹਾਂ ਨੇ ਇਸ ਕੁਦਰਤੀ ਆਪਦਾ ਦੇ ਪ੍ਰਤੀਕੂਲ ਪ੍ਰਭਾਵਾਂ ਨੂੰ ਘਟਾਉਣ ਲਈ ਸਹਿਯੋਗਾਤਮਕ ਲਘੂ ਅਤੇ ਦੀਰਘਕਾਲੀ ਉਪਾਵਾਂ 'ਤੇ ਧਿਆਨ ਕੇਂਦ੍ਰਿਤ ਕਰਨ 'ਤੇ ਜ਼ੋਰ ਦਿੱਤਾ। ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਆਪਦਾ ਜੋਖਮ ਘਟਾਉਣ ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਦੇ ਨਿਰੰਤਰ ਸਮਰਥਨ, ਮਾਰਗਦਰਸ਼ਨ ਅਤੇ ਡੂੰਘੀ ਦਿਲਚਸਪੀ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੁਆਰਾ ਆਪਦਾ ਜੋਖਮ ਘਟਾਉਣ ਤੇ ਦਿੱਤੇ ਗਏ 10 ਸੂਤਰਾਂ ਨੂੰ ਅਪਣਾਉਣ ਦੇ ਨਾਲ-ਨਾਲ ਖੋਜ ਅਧਾਰਿਤ ਆਪਦਾ ਜੋਖਮ ਨਿਊਨੀਕਰਨ ਰਣਨੀਤੀਆਂ, ਭਾਗੀਦਾਰੀ ਦ੍ਰਿਸ਼ਟੀਕੋਣ ਅਤੇ ਸਰਗਰਮ ਨਿਵਾਰਕ ਅਤੇ ਘਟਾਉਣ ਦੀਆਂ ਰਣਨੀਤੀਆਂ ਅਪਣਾਉਣ 'ਤੇ ਜ਼ੋਰ ਦਿੱਤਾ।

https://static.pib.gov.in/WriteReadData/userfiles/image/5666107I.jpg

 

ਵੈਬੀਨਾਰ ਵਿੱਚ ਬੋਲਦੇ ਹੋਏ, ਡਾ. ਰਾਜੀਵਨ, ਸਕੱਤਰ, ਪ੍ਰਿਥਵੀ ਵਿਗਿਆਨ ਮੰਤਰਾਲੇ ਨੇ ਆਪਣੇ  ਮੰਤਰਾਲੇ ਦੁਆਰਾ ਤੁਫਾਨ ਅਤੇ ਅਸਮਾਨੀ ਬਿਜਲੀ ਤੇ ਕੀਤੇ ਜਾ ਰਹੇ ਮਹੱਤਵਪੂਰਨ ਕਾਰਜਾਂ ਜਿਵੇਂ ਮੋਬਾਈਲ ਐਪ ਦਾਮਿਨੀ, ਵੈਦਰ ਮਾਡਲਿੰਗ, ਡੋਪਲਰ ਵੈਦਰ ਰਡਾਰ ਅਤੇ ਲਾਈਟਨਿੰਗ ਡਿਟੈਕਟਰ ਪ੍ਰਣਾਲੀ ਆਦਿ ਦੀ ਜਾਣਕਾਰੀ ਦਿੱਤੀ। ਇਸ ਦੇ ਇਲਾਵਾ ਉਨ੍ਹਾਂ ਨੇ ਆਪਣੇ ਦ੍ਰਿਸ਼ਟੀਕੋਣ ਨੂੰ ਪੂਰਵ-ਅਨੁਮਾਨ ਨਾਲ ਤਤਕਾਲੀ ਅਨੁਮਾਨ ਤੇ ਟਰਾਂਸਫਰ ਕਰਨ ਅਤੇ ਤੁਫਾਨ ਤੇ ਅਸਮਾਨੀ ਬਿਜਲੀ ਦੀ ਪੂਰਵ ਚੇਤਾਵਨੀ ਨੂੰ ਉਨ੍ਹਾਂ ਨਾਲ ਸਬੰਧਿਤ ਹਿਤਧਾਰਕਾਂ ਤੱਕ ਪਹੁੰਚਾਉਣ ਲਈ ਉਚਿਤ ਰਣਨੀਤੀਆਂ ਤਿਆਰ ਕਰਨ 'ਤੇ ਜ਼ੋਰ ਦਿੱਤਾ। ਵੈਬੀਨਾਰ ਦੇ ਉਦਘਾਟਨੀ ਸੈਸ਼ਨ ਦੇ ਹੋਰ ਪਤਵੰਤੇ ਸੱਜਣਾਂ ਵਿੱਚ ਮੇਜਰ ਜਨਰਲ ਮਨੋਜ ਕੁਮਾਰ ਬਿੰਦਲ, ਕਾਰਜਕਾਰੀ ਡਾਇਰੈਕਟਰ, ਐੱਨਆਈਡੀਐੱਮ ਅਤੇ ਡਾ. ਮ੍ਰਿਤਯੁੰਜਯ ਮਹਾਪਾਤਰ, ਡਾਇਰੈਕਟਰ ਜਨਰਲ, ਭਾਰਤ ਮੌਸਮ ਵਿਗਿਆਨ ਵਿਭਾਗ ਸ਼ਾਮਲ ਸਨ। ਇਸ ਸੈਸ਼ਨ ਦੇ ਬਾਅਦ ਵਿਸ਼ੇਸ਼ ਬੁਲਾਰਿਆਂ ਦੇ ਭਾਸ਼ਣ ਹੋਏ, ਜਿਨ੍ਹਾਂ ਵਿੱਚ ਡਾ. ਵੀ. ਤਿਰੂਪੁਗਾਜ, ਐਡੀਸ਼ਨਲ ਸਕੱਤਰ (ਨੀਤੀ ਅਤੇ ਯੋਜਨਾ), ਐੱਨਡੀਐੱਮਏ ; ਡਾ. ਸੂਰਯਾ ਪ੍ਰਕਾਸ਼, ਪ੍ਰਮੁੱਖ, ਜੀਐੱਮਆਰ ਵਿਭਾਗ, ਐੱਨਆਈਡੀਐੱਮ ਤੇ ਡਾ. ਸੋਮਾ ਸੇਨ ਰਾਏ, ਵਿਗਿਆਨੀ - ਐੱਫ਼, ਆਈਐੱਮਡੀ ਸ਼ਾਮਲ ਸਨ।

 

***

 

ਐੱਨਡਬਲਿਊ/ਆਰਕੇ/ਏਡੀ/ਐੱਸਐੱਸ/ਡੀਡੀ


(Release ID: 1638592) Visitor Counter : 164