ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ‘ਦੇਖੋ ਅਪਨਾ ਦੇਸ਼’ ਲੜੀ ਤਹਿਤ ‘ਨਾੜੀ ਵਿਗਿਆਨ: ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦਾ ਸੰਪੂਰਨ ਹੱਲ’ ਸਿਰਲੇਖ ਹੇਠ 41ਵਾਂ ਵੈਬੀਨਾਰ ਪੇਸ਼ ਕੀਤਾ

Posted On: 13 JUL 2020 6:02PM by PIB Chandigarh

ਸਿਹਤ ਵਿਗਿਆਨ ਦੇ ਪੁਰਾਤਨ ਰੂਪ ਨਾੜੀ ਵਿਗਿਆਨ ਅਤੇ ਵੱਖ-ਵੱਖ ਰੀੜ੍ਹ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਇਸ ਦੇ ਗੁਣਕਾਰੀ ਲਾਭਾਂ ਬਾਰੇ ਚਾਨਣਾ ਪਾਉਣ ਲਈ, ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ਵੈਬੀਨਾਰ ਲੜੀ ਦੇ ਤਹਿਤ, 'ਨਾੜੀ ਵਿਗਿਆਨ: ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦਾ ਸੰਪੂਰਨ ਹੱਲ' ਵਿਸ਼ੇ 'ਤੇ ਇੱਕ ਵੈਬੀਨਾਰ ਪੇਸ਼ ਕੀਤਾ। ਇਹ ਅਸਾਧਾਰਣ ਵਿਸ਼ਾ ਸਾਡੇ  ਸੱਭਿਆਚਾਰ ਅਤੇ ਵਿਰਾਸਤ ਦਾ ਇਕ ਹਿੱਸਾ ਹੈ ਅਤੇ ਦੇਸ਼ ਦੀਆਂ ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਪ੍ਰਦਰਸ਼ਤ ਕਰਨ ਵਿੱਚਟੂਰਿਜ਼ਮ ਮੁੱਖ ਭੂਮਿਕਾ ਅਦਾ ਕਰਦਾ ਹੈ। ਸਿਹਤ ਵਿਗਿਆਨ ਦਾ ਪ੍ਰਾਚੀਨ ਰੂਪ ਨਾੜੀ ਵਿਗਿਆਨ ਸਪਸ਼ਟ ਤੌਰ ਤੇ ਉਜਾਗਰ ਕਰਦਾ ਹੈ ਕਿ ਸਾਡਾ ਦੇਸ਼ ਯਾਤਰਾ ਦੀਆਂ ਥਾਵਾਂ ਤੋਂ ਇਲਾਵਾ ਵੱਖ-ਵੱਖ ਪਹਿਲੂਆਂ ਵਿੱਚ ਕਿੰਨਾ ਸ਼ਾਨਦਾਰ ਹੈ।

 

11 ਜੁਲਾਈ, 2020 ਨੂੰ 'ਦੇਖੋ ਅਪਨਾ ਦੇਸ਼' ਵੈਬੀਨਾਰ ਲੜੀ ਦੇ 41 ਵੇਂ ਸੈਸ਼ਨ ਦਾ ਸੰਚਾਲਨ ਸ਼੍ਰੀਮਤੀ ਰੁਪਿੰਦਰ ਬਰਾੜ, ਵਧੀਕ ਡਾਇਰੈਕਟਰ ਜਨਰਲ, ਟੂਰਿਜ਼ਮ ਮੰਤਰਾਲੇਦੁਆਰਾ ਕੀਤਾ ਗਿਆ ਅਤੇ ਡਾ. ਲਕਸ਼ਮੀ ਨਾਰਾਇਣ ਜੋਸ਼ੀ, ਡੀਨ, ਵਿਦਿਆਰਥੀ ਭਲਾਈ, ਉੱਤਰਾਖੰਡ ਸੰਸਕ੍ਰਿਤ ਯੂਨੀਵਰਸਿਟੀ ਦੇ ਯੋਗ ਵਿਗਿਆਨ ਵਿਭਾਗ ਦੇ ਬਾਨੀ ਅਤੇ ਫੈਕਲਟੀ ਮੁਖੀ ਦੁਆਰਾ ਪੇਸ਼ ਕੀਤਾ ਗਿਆ।ਉਨ੍ਹਾਂ ਦੇ ਨਾਲ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਦੇ ਆਈਸੀਡੀਓਐੱਲ ਵਿੱਚ ਯੋਗ ਅਧਿਐੱਨ ਵਿਭਾਗ ਦੇ ਕੋਆਰਡੀਨੇਟਰ ਅਤੇ ਯੋਗਾ ਅਧਿਐੱਨ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਡਾਕਟਰ ਅਰਪਿਤਾ ਨੇਗੀ ਵੀ ਮੌਜੂਦ ਸਨ । 'ਦੇਖੋ ਅਪਨਾ ਦੇਸ਼' ਵੈਬੀਨਾਰ ਲੜੀ 'ਏਕ ਭਾਰਤ ਸ਼੍ਰੇਸ਼ਟ ਭਾਰਤ' ਤਹਿਤ ਭਾਰਤ ਦੀ ਅਮੀਰ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦਾ ਯਤਨ ਹੈ ਅਤੇ ਇਹ ਵਰਚੁਅਲ ਪਲੈਟਫਾਰਮ ਰਾਹੀਂ 'ਏਕ ਭਾਰਤ ਸ਼੍ਰੇਸ਼ਟ ਭਾਰਤ' ਦੀ ਭਾਵਨਾ  ਦਾ ਲਗਾਤਾਰ ਪ੍ਰਸਾਰ ਕਰ ਰਹੀ ਹੈ।

 

ਡਾ: ਲਕਸ਼ਮੀ ਨਾਰਾਇਣ ਜੋਸ਼ੀ ਨੇ ਦਰਸ਼ਕਾਂ ਨੂੰ ਯੋਗ ਵਿਗਿਆਨ-ਨਾੜੀ ਵਿਗਿਆਨ ਦੇ ਵਿਸ਼ੇ ਬਾਰੇ ਜਾਣਕਾਰੀ ਨਾਲ ਵੈਬੀਨਾਰ ਦੀ ਸ਼ੁਰੂਆਤ ਕੀਤੀ। ਆਯੁਰਵੇਦ ਦੇ ਅਨੁਸਾਰ ਸਰੀਰ ਦੇ ਅੰਦਰ  ਤਿੰਨ ਦੋਸ਼ਾਂ ਜਾਂ ਤ੍ਰੈ-ਅੰਦਰੂਨੀ ਅਵਸਥਾ,ਵਤ (ਹਵਾ + ਸੁਘੰਧੀ ) ਪਿੱਤ (ਅਗਨੀ + ਪਾਣੀ) ਅਤੇ ਕਫ (ਧਰਤੀ + ਪਾਣੀ)ਹੁੰਦੀ ਹੈ।

 

ਡਾ. ਲਕਸ਼ਮੀ ਨਾਰਾਇਣ ਨੇ ਦੱਸਿਆ ਕਿ ਕਿਸ ਤਰ੍ਹਾਂ ਸਰੀਰ ਵਿੱਚ ਇਨ੍ਹਾਂ ਤੱਤਾਂ ਦਾ ਅਸੰਤੁਲਨ ਕਈ ਵਿਕਾਰ ਪੈਦਾ ਕਰਦਾ ਹੈ। ਉਨ੍ਹਾਂ ਦੱਸਿਆ ਕਿ ਵਤ ਤੱਤ ਦਾ ਅਸੰਤੁਲਨ ਮਨੁੱਖੀ ਸਰੀਰ ਵਿੱਚ80 ਵਿਗਾੜ ਪੈਦਾ ਕਰ ਸਕਦਾ ਹੈ, ਇਸੇ ਤਰ੍ਹਾਂ ਪਿੱਤ ਤੱਤ ਦਾ ਅਸੰਤੁਲਨ 40 ਵਿਕਾਰ ਪੈਦਾ ਕਰ ਸਕਦਾ ਹੈ ਅਤੇ ਕਫ ਤੱਤ ਮਨੁੱਖ ਦੇ ਸਰੀਰ ਵਿੱਚ20 ਤੱਕ ਵਿਕਾਰ ਪੈਦਾ ਕਰ ਸਕਦਾ ਹੈ। ਇਸ ਤਰ੍ਹਾਂ, ਆਯੁਰਵੈਦ ਵਿੱਚ ਕਿਹਾ ਜਾਂਦਾ ਹੈ ਕਿ ਕਿਸੇ ਵਿਅਕਤੀ ਦੀ ਖੁਰਾਕ ਯੋਜਨਾ ਨੂੰ ਇਨ੍ਹਾਂ ਤੱਤਾਂ ਨਾਲ ਮੇਲ ਖਾਂਦਿਆਂ ਸਰੀਰ ਦੀ ਕਿਸਮ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਜਾਣਾ ਚਾਹੀਦਾ ਹੈ। ਉਦਾਹਰਣ ਦੇ ਤੌਰ ਤੇ, ਹਾਈਪਰ-ਐਸਿਡਿਟੀ ਤੋਂ ਪੀੜਤ ਇੱਕ ਵਿਅਕਤੀ ਸਰੀਰ ਵਿੱਚ ਪਿੱਤ ਦਾ  ਅਸੰਤੁਲਨ ਜਾਂ ਵਧੇਰੇ ਹੁੰਦਾ ਹੈ, ਇਸ ਲਈ  ਉਸਨੂੰ ਆਪਣੀ ਖੁਰਾਕ ਵਿੱਚ ਖਾਰਾ ਭੋਜਨ ਲੈਣਾ ਚਾਹੀਦਾ ਹੈ ਜੋ ਐਸਿਡਿਟੀ ਨੂੰ ਬੇ-ਅਸਰ ਕਰਦਾ ਹੈ ਅਤੇ ਸਰੀਰ ਦੇ ਪਿੱਤ ਤੱਤ ਨੂੰ ਸੰਤੁਲਿਤ ਕਰਦਾ ਹੈ। ਇਹ ਤੱਤ ਉਮਰ ਦੇ ਨਾਲ ਵੀ ਪ੍ਰਭਾਵਿਤ ਹੋ ਸਕਦੇ ਹਨ।

 

ਨਾੜੀ ਪ੍ਰੀਕਸ਼ਣ (ਜਾਂ ਨਬਜ਼ ਦੀ ਜਾਂਚ) ਵਤ, ਪਿੱਤ ਅਤੇ ਕਫ ਦੇ ਅਸੰਤੁਲਨ ਕਾਰਨ ਹੋਣ ਵਾਲੀਆਂ ਮੁਸ਼ਕਲਾਂ ਜਾਂ ਵਿਕਾਰ ਨੂੰ ਨਿਰਧਾਰਤ ਜਾਂ ਪਛਾਣ ਕਰਨ ਵਿੱਚ ਸਹਾਇਤਾ ਕਰਦਾ ਹੈ। ਨਾੜੀ ਦੇ ਮੁੱਖ ਬਿੰਦੂ ਨੂੰ ਕੰਦ ਸਥਾਨ ਕਿਹਾ ਜਾਂਦਾ ਹੈ,ਜਿਹੜਾ ਮਨੁੱਖੀ ਸਰੀਰ ਦੀ ਧੁੰਨ (ਨਾਭੀ ਖੇਤਰ) ਹੈ, ਕਿਉਂਕਿ ਧੁੰਨ ਸਰੀਰ ਦੀ ਕੇਂਦਰੀ ਸ਼ਕਤੀ ਹੈ। ਮਾਂ ਦੀ ਕੁੱਖ ਵਿੱਚ ਇੱਕ ਬੱਚਾ ਧੁੰਨ ਨਾਲ ਪੋਸ਼ਣ ਵੀ ਪ੍ਰਾਪਤ ਕਰਦਾ ਹੈ ਜੋ ਬੱਚੇ ਦੀ ਨਾਭੀ ਨਾਲ ਵੀ ਜੁੜਿਆ ਹੁੰਦਾ ਹੈ। ਸਾਡੇ ਸਰੀਰ ਵਿੱਚ 72,000 ਨਾੜੀਆਂ (ਜਾਂ ਚੈਨਲ) ਹੁੰਦੇ ਹਨ।  ਤਿੰਨ ਮੁੱਖ ਨਾੜੀਆਂ - ਖੱਬੇ, ਸੱਜੇ ਅਤੇ ਕੇਂਦਰੀ - ਇਦਾ, ਪਿੰਗਾਲਾ ਅਤੇ ਸੁਸ਼ੁਮਨਾ ਤੋਂ 72,000 ਨਾੜੀਆਂ ਹਨ।

 

"ਨਾੜੀ" ਸ਼ਬਦ ਦਾ ਅਰਥ ਨਸ ਨਹੀਂ ਹੈ। ਨਾੜੀਆਂ ਪ੍ਰਾਣ ਪ੍ਰਣਾਲੀ ਦੇ ਚੈੱਨਲ ਜਾਂ ਮਾਰਗ ਹਨ। ਇਹ 72,000 ਨਾੜੀਆਂ ਦਾ ਸਰੀਰਕ ਪ੍ਰਗਟਾਵਾ ਨਹੀਂ ਹੁੰਦਾ।ਇੱਥੇ 72,000 ਵੱਖਰੇ-ਵੱਖਰੇ ਮਾਰਗ ਹਨ ਜਿਨ੍ਹਾਂ ਰਾਹੀਂ ਪ੍ਰਾਣ ਜਾਂ ਊਰਜਾ ਪ੍ਰਵਾਹ ਕਰਦੀ ਹੈ।ਜੇ  ਪ੍ਰਾਣ ਊਰਜਾ ਖੱਬੀ ਨਾਸ ਰਾਹੀਂ ਲੰਘ ਰਹੀ ਹੈ ਭਾਵ ਇਦਾ ਨਾੜੀ ਰਾਹੀਂ ਸਰੀਰ ਯੋਗ ਦੇ ਸੂਖਮ ਅਭਿਆਸਾਂ ਲਈ ਵਧੇਰੇ ਢੁਕਵਾਂ ਹੋਵੇਗਾ, ਇਸੇ ਤਰ੍ਹਾਂ, ਜੇ ਪ੍ਰਾਣ ਊਰਜਾ ਸੱਜੀ ਨਾਸ ਦੇ ਰਸਤੇ ਭਾਵ ਪਿੰਗਾਲਾ ਨਾੜੀ ਰਾਹੀਂ ਲੰਘ ਰਹੀ ਹੈ ਤਾਂ ਸਰੀਰ ਊਰਜਾਵਾਨ ਯੋਗ ਕਿਰਿਆਵਾਂ ਢੁਕਵਾਂ ਹੋਵੇਗਾ ਅਤੇ ਜੇ ਪ੍ਰਾਣ ਊਰਜਾ ਮੱਧ ਮਾਰਗ ਭਾਵ ਸੁਸ਼ੁਮਨਾ ਨਾੜੀ ਰਾਹੀਂ ਵਗ ਰਹੀ ਹੈ ਤਾਂ ਇਹ ਰੂਹਾਨੀ ਅਭਿਆਸਾਂ ਲਈ ਢੁਕਵਾਂ ਹੈ। ਇਹ ਤਿੰਨੋਂ ਨਾੜੀਆਂ ਸਰੀਰ ਦੀ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਹੋਈਆਂ ਹਨ।

 

ਰੀੜ੍ਹ ਦੀ ਹੱਡੀ ਦੀ ਬਿਮਾਰੀ ਸਰੀਰ ਦੇ ਗ਼ੈਰ-ਅਨੁਕੂਲਤਾ ਦੇ ਕਾਰਨ ਹੁੰਦੀ ਹੈ ਅਤੇ ਇਹ ਸਰੀਰ ਦੇ ਹੋਰ ਅੰਗਾਂ ਦੇ ਕੰਮਕਾਜ ਵਿੱਚ ਰੁਕਾਵਟ ਪੈਦਾ ਕਰ ਸਕਦੀ ਹੈ ਕਿਉਂਕਿ ਉਨ੍ਹਾਂ ਵਿਚੋਂ ਬਹੁਤ ਸਾਰੇ ਰੀੜ੍ਹ ਦੀ ਹੱਡੀ ਨਾਲ ਜੁੜੇ ਹੁੰਦੇ ਹਨ।  ਡਾ. ਲਕਸ਼ਮੀ ਨਾਰਾਇਣ ਜੋਸ਼ੀ ਨੇ ਇਸ ਤਕਨੀਕ ਬਾਰੇ ਦੱਸਿਆ ਕਿ ਕਿਵੇਂ ਉਹ ਆਪਣੇ ਮਰੀਜ਼ਾਂ ਨੂੰ ਹੇਠਲੀ ਪਿੱਠ ਦੇ ਦਰਦ ਅਤੇ ਪਿੱਠ ਦੀਆਂ ਹੋਰ ਕਈ ਸਮੱਸਿਆਵਾਂ ਦਾ ਤੁਰੰਤ ਇਲਾਜ਼ ਕਰਦੀ ਹੈ।

ਯੋਗ ਦਾ ਅਭਿਆਸ ਨਾੜੀ ਦੇ ਅੰਦਰ ਨਿਰਵਿਘਨ ਊਰਜਾ ਪ੍ਰਵਾਹ ਦੀ ਆਗਿਆ ਦਿੰਦਾ ਹੈ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕਰਦਾ ਹੈ।  ਹਠ ਯੋਗ ਦੇ ਅਨੁਸਾਰ, ਅਸੀਂ ਕੁਝ ਆਸਣ ਕਰਕੇ ਖ਼ਾਸ ਨਾੜੀਆਂ ਰਾਹੀਂ ਖੂਨ ਦੇ ਪ੍ਰਵਾਹ ਨੂੰ ਬਣਾਈ ਰੱਖ ਸਕਦੇ ਹਾਂ। ਡਾ. ਅਰਪਿਤਾ ਨੇਗੀ ਨੇ ਦੱਸਿਆ ਕਿ ਕਿਸ ਤਰ੍ਹਾਂ ਮਕਰਆਸਣ (ਮਗਰਮੱਛ ਆਸਣ) ਜਿਵੇਂ ਕਿ ਕੁਦਰਤੀ ਢਾਂਚਾਗਤ ਆਸਣ, ਭੁਜੰਗ ਆਸਣ , ਸ਼ਵ ਆਸਣ  ਅਤੇ ਭੁਜੰਗ ਸ਼ਵ ਆਸਣ ਵੀ ਕਿਹਾ ਜਾਂਦਾ ਹੈ, ਜੋ ਕਿ ਭੁਜੰਗ ਅਤੇ ਸ਼ਵ ਆਸਣ ਦਾ ਸੁਮੇਲ ਹੈ ਅਤੇ ਵੱਖ-ਵੱਖ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਅਤੇ ਸਮੱਸਿਆਵਾਂ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਦੇ ਹਨ।

 

ਉੱਤਰਾਖੰਡ  ਸਰਕਾਰ ਅਤੇ ਉੱਤਰਾਖੰਡਟੂਰਿਜ਼ਮ ਬੋਰਡ, ਹਰ ਸਾਲ 1 ਤੋਂ 7 ਮਾਰਚ ਤੱਕ ਅੰਤਰਰਾਸ਼ਟਰੀ ਯੋਗ ਹਫਤਾ ਮਨਾਉਂਦੇ ਹਨ। ਡਾ. ਲਕਸ਼ਮੀ ਨਾਰਾਇਣ ਜੋਸ਼ੀ ਨੇ ਆਉਣ ਵਾਲੇ ਸਾਲ ਵਿੱਚ ਦਰਸ਼ਕਾਂ ਨੂੰ ਨਾੜੀ ਵਿਗਿਆਨ ਅਤੇ ਸਿਹਤ ਵਿਗਿਆਨ ਦੇ ਹੋਰ ਰੂਪਾਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਅਤੇ ਉੱਤਰਾਖੰਡ ਰਾਜ ਦੇ ਸ਼ਾਨਦਾਰ ਅਨੁਭਵ ਲਈ ਇਸ ਤਿਉਹਾਰ ਵਿੱਚਸ਼ਾਮਲ ਹੋਣ ਦਾ ਸੱਦਾ ਦਿੱਤਾ।

 

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੁਆਰਾ ਤਿਆਰ ਕੀਤਾ ਗਿਆ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਜੀਡੀ) 'ਦੇਖੋ ਅਪਨਾ ਦੇਸ਼' ਵੈਬੀਨਾਰ ਚਲਾਉਣ ਵਿੱਚ ਮੰਤਰਾਲੇ ਦੀ ਸਹਾਇਤਾ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ, ਜਿਸ ਨਾਲ ਇਕ ਪੇਸ਼ੇਵਰ ਟੀਮ ਨੂੰ ਸਿੱਧੇ ਤੌਰ 'ਤੇ ਡਿਜੀਟਲ ਅਨੁਭਵ ਦੇ ਪਲੈਟਫਾਰਮ ਦੀ ਵਰਤੋਂ ਕਰਦਿਆਂ ਨਾਗਰਿਕਾਂ ਦੀ ਪ੍ਰਭਾਵਸ਼ਾਲੀ ਸ਼ਮੂਲੀਅਤ ਅਤੇ ਸਾਰੇ ਹਿਤਧਾਰਕਾਂ ਨਾਲ ਸੰਚਾਰ ਲਈ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। 

 

ਹੁਣ ਤੱਕ ਤੇ ਵੈਬੀਨਾਰ ਸੈਸ਼ਨਾਂ ਦੇ ਲਿੰਕ ਹੇਠਾਂ ਦਿੱਤੇ ਗਏ ਹਨ:

 

https://www.youtube.com/channel/UCbzIbBmMvtvH7d6Zo_ZEHDA/featured

 

http://tourism.gov.in/dekho-apna-desh-webinar-ministry-tourism

 

https://www.incredibleindia.org/content/incredible-india-v2/en/events/dekho-apna-desh.html

 

ਵੈਬਿਨਾਰਾਂ ਦੇ ਸੈਸ਼ਨ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਾਂ'ਤੇ ਵੀ ਉਪਲਬਧ ਹਨ।

 

ਅਗਲਾ ਵੈਬੀਨਾਰ18 ਜੁਲਾਈ, 2020 ਨੂੰ ਮੱਧ ਪ੍ਰਦੇਸ਼ ਦੇ ਮਹੇਸ਼ਵਰ ਕਸਬੇ ਦੇ ਸੱਭਿਆਚਾਰ ਉੱਤੇ ਕੇਂਦ੍ਰਿਤ ਹੋਵੇਗਾ। ਦੇਖਦੇ ਰਹੋ!

 

****

 

ਐੱਨਬੀ/ਏਕੇਜੇ/ਓਏ



(Release ID: 1638440) Visitor Counter : 363