ਵਿੱਤ ਮੰਤਰਾਲਾ

ਸੀਬੀਡੀਟੀ ਨੇ ਨਕਦੀ ਕਢਵਾਉਣ ’ਤੇ ਟੀਡੀਐੱਸ ਦੀਆਂ ਲਾਗੂ ਦਰਾਂ ਨਿਸ਼ਚਿਤ ਕਰਨ ਲਈ ਜਨ–ਉਪਯੋਗੀ ਸੇਵਾ ਦੀ ਵਿਵਸਥਾ ਕੀਤੀ

Posted On: 12 JUL 2020 8:21PM by PIB Chandigarh

ਇਨਕਮ ਟੈਕਸ ਵਿਭਾਗ ਨੇ ਬੈਂਕਾਂ ਅਤੇ ਡਾਕਘਰਾਂ ਲਈ ਇੱਕ ਨਵੀਂ ਜਨਉਪਯੋਗੀ ਸੇਵਾ ਲਿਆਂਦੀ ਹੈ, ਜਿਸ ਦੁਆਰਾ ਉਹ ਆਮਦਨਟੈਕਸ ਰਿਟਰਨ ਨਾ ਭਰਨ ਵਾਲੇ ਦੇ ਮਾਮਲੇ ਵਿੱਚ 20 ਲੱਖ ਰੁਪਏ ਤੋਂ ਵੱਧ ਦੀ ਨਕਦੀ ਕਢਵਾਉਣ ਉੱਤੇ ਲਾਗੂ ਟੀਡੀਐੱਸ (TDS) ਦੀਆਂ ਦਰਾਂ ਤੈਅ ਕਰ ਸਕਦੇ ਹਨ ਅਤੇ ਇੰਝ ਹੀ ਆਮਦਨ ਟੈਕਸ ਰਿਟਰਨ ਭਰਨ ਵਾਲਾ ਵਿਅਕਤੀ ਜੇ 1 ਕਰੋੜ ਰੁਪਏ ਤੋਂ ਵੱਧ ਦੀ ਰਕਮ ਕਢਵਾਉਂਦਾ ਹੈ, ਤਦ ਵੀ ਇੰਝ ਕੀਤਾ ਜਾ ਸਕਦਾ ਹੈ। ਹੁਣ ਤੱਕ ਇਸ ਸੁਵਿਧਾ ਰਾਹੀਂ 53,000 ਤੋਂ ਵੱਧ ਵੈਰੀਫ਼ਿਕੇਸ਼ਨ ਬੇਨਤੀਆਂ ਸਫ਼ਲਤਾਪੂਰਬਕ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ।

 

ਸੀਬੀਡੀਟੀ (CBDT) ਨੇ ਅੱਜ ਦੱਸਿਆ ਕਿ ਇਹ ਜਨਉਪਯੋਗੀ ਸੇਵਾ 1 ਜੁਲਾਈ, 2020 ਤੋਂ www.incometaxindiaefiling.gov.in ਉੱਤੇ ਸੈਕਸ਼ਨ 194 ਐੱਨ ਵੈਰੀਫ਼ਿਕੇਸ਼ਨ ਆਵ੍ ਐਲੀਕੇਬਿਲਿਟੀ’ (ਲਾਗੂਯੋਗਤਾ ਦੀ ਪੁਸ਼ਟੀ) ਵਜੋਂ ਉਪਲਬਧ ਹੈ, ਇਸ ਨੂੰ ਵੈੱਬਸੇਵਾਵਾਂ ਦੁਆਰਾ ਬੈਂਕਾਂ ਲਈ ਵੀ ਉਪਲਬਧ ਕਰਵਾਇਆ ਗਿਆ ਹੈ, ਤਾਂ ਜੋ ਸਮੁੱਚੀ ਪ੍ਰਕਿਰਿਆ ਆਟੋਮੈਟਿਕ ਹੋ ਸਕੇ ਅਤੇ ਇਸ ਨੂੰ ਬੈਂਕ ਦੀ ਅੰਦਰੂਨੀ ਕੇਂਦਰੀ ਬੈਂਕਿੰਗ ਸਮਾਧਾਨ ਨਾਲ ਜੋੜਿਆ ਜਾਵੇਗਾ।

 

ਇਸ ਸੁਵਿਧਾ ਦੇ ਵੇਰਵੇ ਵਿਸਤਾਰਪੂਰਬਕ ਦੱਸਦਿਆਂ ਸੀਬੀਡੀਟੀ (CBDT) ਨੇ ਦੱਸਿਆ ਕਿ ਹੁਣ ਬੈਂਕ/ਡਾਕਘਰ ਨੂੰ ਟੀਡੀਐੱਸ (TDS) ਦੀ ਲਾਗੂ ਦਰ ਯਕੀਨੀ ਬਣਾਉਣ ਲਈ ਸਿਰਫ਼ ਨਕਦੀ ਕਢਵਾਉਣ ਵਾਲੇ ਵਿਅਕਤੀ ਦਾ ਪੈਨ (PAN) ਦਰਜ ਕਰਨਾ ਹੋਵੇਗਾ। ਪੈਨ (PAN) ਭਰਨ ਤੋਂ ਬਾਅਦ ਵਿਭਾਗੀ ਸੁਵਿਧਾ ਉੱਤੇ ਤੁਰੰਤ ਇਹ ਲਿਖਿਆ ਹੋਇਆ ਆ ਜਾਵੇਗਾ: ‘1 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਕਢਵਾਉਣ ਤੇ 2% ਦੀ ਦਰ ਨਾਲ ਟੀਡੀਐੱਸ (TDS) ਕੱਟਿਆ ਜਾਵੇਗਾ’ [ਜੇ ਨਕਦੀ ਕਢਵਾਉਣ ਵਾਲਾ ਵਿਅਕਤੀ ਆਮਦਨਟੈਕਸ ਰਿਟਰਨ ਭਰਦਾ ਹੈ] ਅਤੇ ’20 ਲੱਖ ਰੁਪਏ ਤੋਂ ਵੱਧ ਦੀ ਰਕਮ ਕਢਵਾਉਣ ਤੇ 2% ਅਤੇ ਜੇ ਰਕਮ 1 ਕਰੋੜ ਰੁਪਏ ਤੋਂ ਜ਼ਿਆਦਾ ਹੈ, ਤਾਂ 5% ਦੀ ਦਰ ਨਾਲ ਟੀਡੀਐੱਸ (TDS) ਕੱਟਿਆ ਜਾਵੇਗਾ।’ [ਜੇ ਨਕਦੀ ਕਢਵਾਉਣ ਵਾਲਾ ਵਿਅਕਤੀ ਇਨਕਮ ਟੈਕਸ ਰਿਟਰਨ ਨਹੀਂ ਭਰਵਾਉਂਦਾ]।

 

ਸੀਬੀਡੀਟੀ (CBDT) ਨੇ ਦੱਸਿਆ ਕਿ ਨਕਦੀ ਕਢਵਾਉਣ ਉੱਤੇ ਡਾਟਾ ਦਰਸਾਉਂਦਾ ਹੈ ਕਿ ਅਜਿਹੇ ਵਿਅਕਤੀਆਂ ਵੱਲੋਂ ਵੱਡੀ ਮਾਤਰਾ ਵਿੱਚ ਨਕਦੀ ਕਢਵਾਈ ਜਾ ਰਹੀ ਹੈ, ਜਿਸ ਨੇ ਕਦੇ ਵੀ ਆਮਦਨ ਟੈਕਸ ਰਿਟਰਨਾਂ ਨਹੀਂ ਭਰੀਆਂ। ਅਜਿਹੇ ਵਿਅਕਤੀਆਂ ਦੁਆਰਾ ਰਿਟਰਨ ਭਰਨਾ ਯਕੀਨੀ ਬਣਾਉਣ ਅਤੇ ਰਿਟਰਨ ਨਾ ਭਰਨ ਵਾਲਿਆਂ ਵੱਲੋਂ ਨਕਦੀ ਕਢਵਾਏ ਜਾਣ ਤੇ ਨਜ਼ਰ ਰੱਖਣ ਅਤੇ ਕਾਲੇ ਧਨ ਨੂੰ ਠੱਲ੍ਹ ਪਾਉਣ ਲਈ 1 ਜੁਲਾਈ, 2020 ਤੋਂ ਵਿੱਤ ਕਾਨੂੰਨ, 2020 ਦੁਆਰਾ ਆਮਦਨ ਟੈਕਸ ਕਾਨੂੰਨ ਵਿੱਚ ਸੋਧ ਕੀਤੀ ਗਈ ਹੈ ਇੰਝ ਹੁਣ ਆਮਦਨ ਟੈਕਸ ਰਿਟਰਨ ਨਾ ਭਰਨ ਵਾਲਿਆਂ ਵੱਲੋਂ ਘੱਟੋਘੱਟ ਸੀਮਾ ਰਾਸ਼ੀ 20 ਲੱਖ ਰੁਪਏ ਕਢਵਾਉਣ ਉੱਤੇ ਇਹ ਟੀਡੀਐੱਸ (TDS) ਲਾਗੂ ਹੋਵੇਗਾ ਅਤੇ ਰਿਟਰਨ ਨਾ ਭਰਨ ਵਾਲਿਆਂ ਵੱਲੋਂ 1 ਕਰੋੜ ਰੁਪਏ ਤੋਂ ਵੱਧ ਦੀ ਨਕਦ ਰਾਸ਼ੀ ਕਢਵਾਉਣ ਉੱਤੇ ਵੀ 5% ਦੀ ਉਚੇਰੀ ਦਰ ਨਾਲ ਟੀਡੀਐੱਸ (TDS) ਕੱਟਿਆ ਜਾਵੇਗਾ।

 

ਇੱਥੇ ਵਰਨਣਯੋਗ ਹੈ ਕਿ ਨਕਦ ਲੈਣਦੇਣ ਨੂੰ ਨਿਰਉਤਸ਼ਾਹਿਤ ਕਰਨ ਅਤੇ ਘੱਟ ਨਕਦੀ ਵਾਲੀ ਅਰਥਵਿਵਸਥਾ ਵੱਲ ਕਦਮ ਵਧਾਉਣ ਲਈ, ਵਿੱਤ (ਨੰ. 2) ਕਾਨੂੰਨ, 2019 ਨੇ 1 ਸਤੰਬਰ, 2019 ਤੋਂ ਆਮਦਨ ਟੈਕਸ ਕਾਨੂੰਨ ਵਿੱਚ ਸੈਕਸ਼ਨ 194ਐੱਨ ਜੋੜ ਦਿੱਤਾ ਹੈ; ਜਿਸ ਮੁਤਾਬਕ ਬੈਂਕ/ਡਾਕਘਰ ਦੇ ਖਾਤੇ(ਖਾਤਿਆਂ) ਵਿੱਚੋਂ ਕੁਝ ਖ਼ਾਸ ਛੂਟਾਂ ਨਾਲ 1 ਕਰੋੜ ਰੁਪਏ ਤੋਂ ਵੱਧ ਦੀ ਨਕਦ ਰਾਸ਼ੀ ਕਢਵਾਉਣ ਉੱਤੇ 2% ਦੀ ਦਰ ਨਾਲ ਟੀਡੀਐੱਸ (TDS) ਵਸੂਲ ਕੀਤਾ ਜਾਵੇਗਾ।

 

****

 

ਆਰਐੱਮ/ਕੇਐੱਮਐੱਨ


(Release ID: 1638249) Visitor Counter : 211