ਵਣਜ ਤੇ ਉਦਯੋਗ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਫਿੱਕੀ ਫ੍ਰੇਮਸ ਦੇ ਵਿਦਾਇਗੀ ਸੈਸ਼ਨ ਨੂੰ ਸੰਬੋਧਨ ਕੀਤਾ; ਭਾਰਤੀ ਫਿਲਮ ਅਤੇ ਵਿਗਿਆਪਨ ਉਦਯੋਗ ਨੂੰ ਵਿਸ਼ਵਵਿਆਪੀ ਕੰਪਨੀਆਂ ਖੜ੍ਹੀਆਂ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣ ਦਾ ਸੱਦਾ ਦਿੱਤਾ

Posted On: 11 JUL 2020 7:03PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਵਰਚੁਅਲ ਜ਼ਰੀਏ ਫਿੱਕੀ ਫ੍ਰੇਮਸ ਦੇ ਵਿਦਾਇਗੀ ਸੈਸ਼ਨ ਨੂੰ ਸੰਬੋਧਨ ਕੀਤਾ। ਮੰਤਰੀ ਨੇ ਕਿਹਾ ਕਿ ਵਿਸ਼ਵਵਿਆਪੀ ਪੱਧਰ ਦੀਆਂ ਕੰਪਨੀਆਂ ਖੜ੍ਹੀਆਂ ਕਰਨ ਦੇ ਲਈ ਭਾਰਤੀ ਫਿਲਮ ਅਤੇ ਵਿਗਿਆਪਨ ਉਦਯੋਗ ਵਿੱਚ ਖਾਸੀਆਂ ਸੰਭਾਵਨਾਵਾਂ ਅਤੇ ਪ੍ਰਤਿਭਾ ਮੌਜੂਦ ਹੈ। ਉਹ ਗੁਣਵੱਤਾ ਵਾਲੇ ਉਤਪਾਦਾਂ ਨੂੰ ਤਿਆਰ ਕਰ ਸਕਦੇ ਹਨ, ਪੁਰਸਕਾਰ ਜਿੱਤ ਸਕਦੇ ਹਨ, ਅਤੇ ਉਦਯੋਗ ਵਿੱਚ ਵਧੇਰੇ ਨਿਵੇਸ਼ ਅਤੇ ਪੂੰਜੀ ਨੂੰ ਆਕਰਸ਼ਿਤ ਕਰ ਸਕਦੇ ਹਨ ਉਨ੍ਹਾਂ ਨੇ ਉਦਯੋਗ ਨੂੰ ਦੇਸ਼ ਦੀਆਂ ਸਰਹੱਦਾਂ ਤੋਂ ਪਾਰ ਜਾਣ ਦੀ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਨੇ ਭਾਰਤੀ ਵਿਗਿਆਪਨ ਜਗਤ ਨਾਲ ਜੁੜੇ ਲੋਕਾਂ ਨੂੰ ਬਹੁਤ ਰਚਨਾਤਮਕ ਦੱਸਿਆ, ਜਿਨ੍ਹਾਂ ਵਿੱਚੋਂ ਕਈ ਅੰਤਰਰਾਸ਼ਟਰੀ ਬ੍ਰਾਂਡਾਂ ਦੀ ਅਗਵਾਈ ਕਰ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਕੰਟੈਂਟ ਦੇ ਵਿਕਾਸ ਵਿੱਚ ਭਾਰਤ ਨੂੰ ਵਿਸ਼ਵਵਿਆਪੀ ਲੀਡਰ ਬਣਨਾ ਚਾਹੀਦਾ ਹੈ। ਭਾਰਤੀ ਫਿਲਮ ਉਦਯੋਗ ਦੇ ਲਈ ਕੁਝ ਦੇਸ਼ਾਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਅਤੇ ਰੁਕਾਵਟਾਂ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਇਹ ਮਨਜ਼ੂਰ ਨਹੀਂ ਹੈ ਅਤੇ ਜੇਕਰ ਸਰਕਾਰ ਦੇ ਧਿਆਨ ਵਿੱਚ ਅਜਿਹੇ ਮੁੱਦੇ ਆਉਂਦੇ ਹਨ ਤਾਂ ਭਾਰਤ ਵੀ ਬਦਲੇ ਵਿੱਚ ਇਸੇ ਤਰ੍ਹਾਂ ਦੀ ਕਾਰਵਾਈ ਕਰੇਗਾ। ਸ਼੍ਰੀ ਗੋਇਲ ਨੇ ਕਿਹਾ ਕਿ ਦੇਸ਼ ਵਿੱਚ ਫਿਲਮਾਂ ਦੀ ਸ਼ੂਟਿੰਗ ਦੇ ਲਈ ਸਿੰਗਲ-ਵਿੰਡੋ ਪ੍ਰਵਾਨਗੀ, ਪ੍ਰਕਿਰਿਆਵਾਂ ਨੂੰ ਸੌਖਾ ਬਣਾਉਣਾ, ਔਨਲਾਈਨ ਕਲੀਅਰੈਂਸ, ਈ-ਗਵਰਨੈਂਸ ਨੂੰ ਲਾਗੂ ਕਰਨਾ ਉਦਯੋਗ ਦੀਆਂ ਵਾਜਬ ਮੰਗਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਉੱਤੇ ਜਲਦੀ ਤੋਂ ਜਲਦੀ ਵਿਚਾਰ ਕਰਨ ਦੀ ਲੋੜ ਹੈ।

 

ਸ਼੍ਰੀ ਗੋਇਲ ਨੇ ਕੋਵਿਡ ਦੇ ਖ਼ਿਲਾਫ਼ ਲੜਾਈ ਅਤੇ ਵੱਖ-ਵੱਖ ਸਿਹਤ ਸਾਵਧਾਨੀਆਂ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਣ ਤੇ ਭਾਰਤੀ ਸਿਨੇਮਾ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਇਸ ਦੇ ਨਾਲ ਹੀ ਉਨ੍ਹਾਂ ਨੇ ਸਮਾਜਿਕ ਤੌਰ ਤੇ ਅਹਿਮ ਵਿਸ਼ਿਆਂ ਨੂੰ ਅਜਿਹੇ ਤਰੀਕਿਆਂ ਨਾਲ ਉਭਾਰਨ ਲਈ ਉਦਯੋਗ ਦੀ ਪ੍ਰਸ਼ੰਸਾ ਕੀਤੀ, ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਉਨ੍ਹਾਂ ਮੁੱਦਿਆਂ ਨੂੰ ਸਮਝਣਾ ਅਸਾਨ ਹੋ ਗਿਆ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਦੀ ਉਦਾਰ ਤਾਕਤ ਦਾ ਪ੍ਰਤੀਕ ਰਿਹਾ ਫਿਲਮ ਉਦਯੋਗ ਸਮਕਾਲੀ ਰਿਹਾ ਹੈ ਅਤੇ ਇਸ ਨਾਲ ਨੌਜਵਾਨ ਭਾਰਤ ਦੀਆਂ ਇੱਛਾਵਾਂ ਪ੍ਰਗਟ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ 1.35 ਅਰਬ ਲੋਕ ਮਨੋਰੰਜਨ ਦੀ ਲਾਲਸਾ ਰੱਖਦੇ ਹਨ ਅਤੇ ਇਸਦੇ ਪ੍ਰਤੀ ਖਾਸੀ ਭੁੱਖ ਰਹੀ ਹੈ ਫਿਲਮ ਉਦਯੋਗ ਨੇ ਹਮੇਸ਼ਾ ਤੋਂ ਹੀ ਉਨ੍ਹਾਂ ਦੀ ਇਹ ਇੱਛਾ ਪੂਰੀ ਕੀਤੀ ਹੈ ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਆਪਣੇ ਸਿਨੇਮਾ ਤੇ ਮਾਣ ਹੈ ਅਤੇ ਉਹ ਉਸ ਨੂੰ ਪੂਰੀ ਸਮਰੱਥਾ ਦੇ ਨਾਲ ਦੁਨੀਆਂ ਦੇ ਨਾਲ ਜੋੜਨਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਦਾ ਮਤਲਬ ਇਹੀ ਹੈ ਕਿ ਰਾਸ਼ਟਰ ਸਮਾਨਤਾ ਦੀਆਂ ਸ਼ਰਤਾਂ ਅਤੇ ਆਤਮ-ਵਿਸ਼ਵਾਸ਼ ਦੇ ਨਾਲ ਦੁਨੀਆਂ ਦੇ ਨਾਲ ਗੱਲਬਾਤ ਕਰੇਗਾ।

 

ਸ਼੍ਰੀ ਗੋਇਲ ਨੇ ਕਿਹਾ ਕਿ ਸਾਡੇ ਸਾਹਮਣੇ ਕੋਵਿਡ ਜਿਹਾ ਸੰਕਟ ਹੈ ਅਤੇ ਪਹਿਲਾਂ ਸਾਹਮਣੇ ਆਏ ਸੰਕਟਾਂ ਦੀ ਤਰ੍ਹਾਂ ਇਹ ਵੀ ਲੰਘ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੀ ਦੁਨੀਆਂ ਵਿੱਚ ਮੌਕਿਆਂ ਦੇ ਲਈ ਸਾਨੂੰ ਤਿਆਰ ਰਹਿਣਾ ਪਵੇਗਾ, ਜਿਸ ਵਿੱਚ ਕੰਮਕਾਜ ਅਤੇ ਜੀਵਣਸ਼ੈਲੀ ਦੇ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ ਇਸ ਮੁਸ਼ਕਿਲ ਦੌਰ ਵਿੱਚ ਅੱਗੇ ਰਹਿਣ ਦੇ ਲਈ ਇੱਕ ਦਾਇਰੇ ਤੋਂ ਬਾਹਰ ਜਾ ਕੇ ਸੋਚਣ ਦੀ ਜ਼ਰੂਰਤ ਹੈ, ਨਾਲ ਹੀ ਨਵੀਨਤਾ ਨੂੰ ਵੀ ਜਾਰੀ ਰੱਖਣਾ ਚਾਹੀਦਾ ਹੈ ਉਨ੍ਹਾਂ ਨੇ ਕਿਹਾ ਕਿ ਲੋੜੀਂਦੀ ਸਾਵਧਾਨੀ ਵਰਤਣਾ ਜ਼ਰੂਰੀ ਹੈ ਪਰ ਡਰ ਨਾਲ ਅਸੀਂ ਅੱਗੇ ਨਹੀਂ ਵਧ ਸਕਾਂਗੇ। ਕੇਂਦਰੀ ਮੰਤਰੀ ਨੇ ਕਿਹਾ, “ਸਾਨੂੰ ਨਵੀਂ ਵਿਸ਼ਵਵਿਆਪੀ ਵਿਵਸਥਾ ਨਾਲ ਜੁੜਨਾ ਹੋਵੇਗਾ ਅਤੇ ਇਸਨੂੰ ਅਪਣਾਉਣਾ ਹੋਵੇਗਾ ਮਨੋਰੰਜਨ ਖੇਤਰ ਦੇ ਨਾਲ ਹੀ ਫਿਲਮ ਉਦਯੋਗ ਵੀ ਮਹਾਮਾਰੀ ਨਾਲ ਖਾਸਾ ਪ੍ਰਭਾਵਿਤ ਹੋਇਆ ਹੈ ਅਤੇ ਸਭ ਟੋ ਵੱਧ ਅਹਿਮ ਇਹ ਹੈ ਕਿ ਭਵਿੱਖ ਵਿੱਚ ਗਤੀਵਿਧੀਆਂ ਕਿਵੇਂ ਕੀਤੀਆਂ ਜਾਣਗੀਆਂ, ਇਸ ਤੇ ਦੁਬਾਰਾ ਵਿਚਾਰ ਕਰਨ ਦੀ ਜ਼ਰੂਰਤ ਹੈ।ਉਨ੍ਹਾਂ ਨੇ ਕਿਹਾ ਕਿ ਅਨਲੌਕ ਦੀ ਪ੍ਰਕਿਰਿਆ ਦੇ ਨਾਲ ਭਾਰਤੀ ਅਰਥਵਿਵਸਥਾ ਕਮਾਲ ਦੀ ਵਾਪਸੀ ਕਰ ਰਹੀ ਹੈ ਅਤੇ ਮਨੋਰੰਜਨ ਉਦਯੋਗ ਵਿੱਚ ਵੀ ਫਿਰ ਤੋਂ ਸੁਧਾਰ ਦੇਖਣ ਨੂੰ ਮਿਲੇਗਾ।

 

ਕੇਂਦਰੀ ਮੰਤਰੀ ਨੇ ਅਨਿਯਮਿਤ ਓਟੀਟੀ ਪਲੈਟਫਾਰਮਾਂ ਤੇ ਚਿੰਤਾ ਜ਼ਾਹਰ ਕੀਤੀ, ਜਿੱਥੇ ਕੰਟੈਂਟ ਕਈ ਵਾਰ ਇਤਰਾਜ਼ਯੋਗ ਹੁੰਦਾ ਹੈ, ਗਲਤ ਜਾਣਕਾਰੀ ਹੁੰਦੀ ਹੈ, ਸਾਡੇ ਦੇਸ਼ ਅਤੇ ਸਮਾਜ ਦੀ ਗਲਤ ਤਸਵੀਰ ਪੇਸ਼ ਕੀਤੀ ਜਾਂਦੀ ਹੈ ਅਤੇ ਇਹ ਪਰਿਵਾਰ ਦੇ ਨਾਲ ਦੇਖਣ ਯੋਗ ਨਹੀਂ ਹੈ

 

ਸ਼੍ਰੀ ਗੋਇਲ ਨੇ ਕਿਹਾ ਕਿ ਫਿਲਮ ਉਦਯੋਗ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਤਕਰੀਬਨ 25 ਲੱਖ ਲੋਕ ਜੁੜੇ ਹੋਏ ਹਨ। ਉਨ੍ਹਾਂ ਨੇ ਉਦਯੋਗ ਨੂੰ ਸਾਰੇ ਹਿਤਧਾਰਕਾਂ ਦਾ ਧਿਆਨ ਰੱਖਣ ਅਤੇ ਘੱਟ ਕਮਾਈ ਵਾਲੇ ਲੋਕਾਂ ਦੇ ਲਈ ਕਲਿਆਣਕਾਰੀ ਕਦਮ ਚੁੱਕਣ ਦਾ ਸੱਦਾ ਦਿੱਤਾ, ਜਿਸ ਨਾਲ ਉਦਯੋਗ ਨਾਲ ਜੁੜਿਆ ਹਰ ਵਿਅਕਤੀ ਸਤਿਕਾਰਯੋਗ ਜ਼ਿੰਦਗੀ ਜਿਉਂ ਸਕੇ।

 

ਸ਼੍ਰੀ ਗੋਇਲ ਨੇ ਫਿਲਮੀ ਜਗਤ ਦੀਆਂ ਉਨ੍ਹਾਂ ਉੱਘੀਆਂ ਸ਼ਖਸੀਅਤਾਂ ਦੇ ਪ੍ਰਤੀ ਸ਼ਰਧਾਂਜਲੀ ਅਰਪਿਤ ਕੀਤੀ, ਜਿਨ੍ਹਾਂ ਦਾ ਹਾਲ ਹੀ ਵਿੱਚ ਸਵਰਗਵਾਸ ਹੋ ਗਿਆ ਸੀ।

 

***

 

ਵਾਈਬੀ


(Release ID: 1638099) Visitor Counter : 210