ਬਿਜਲੀ ਮੰਤਰਾਲਾ

ਐੱਨਟੀਪੀਸੀ ਸਿੰਗਰੌਲੀ ਨੇ ਅਸਧਾਰਣ ਪਰਿਚਾਲਨਨਿਪੁੰਨਤਾਪ੍ਰਦਰਸ਼ਿਤ ਕੀਤੀ

Posted On: 11 JUL 2020 2:29PM by PIB Chandigarh

ਭਾਰਤ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਨ ਕੰਪਨੀ ਅਤੇ ਊਰਜਾ ਮੰਤਰਾਲੇ ਦੇ ਤਹਿਤ ਇੱਕ ਪਬਲਿਕ ਸੈਕਟਰ ਐਂਟਰਪ੍ਰਾਈਜ਼ਐੱਨਟੀਪੀਸੀ ਲਿਮਿਟਿਡਦੁਆਰਾ ਜਾਰੀ ਇੱਕ ਬਿਆਨ ਦੇ ਅਨੁਸਾਰ, ਐੱਨਟੀਪੀਸੀ ਸਿੰਗਰੌਲੀ ਯੂਨਿਟ -1, ਕੇਂਦਰੀ ਬਿਜਲੀਅਥਾਰਿਟੀ (ਸੀਈਏ) ਦੁਆਰਾ ਜਾਰੀ ਅੰਕੜੇ ਦੇ ਅਧਾਰ 'ਤੇ, ਇਸ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਦੇਸ਼ ਵਿਚ ਸਰਬ ਉੱਤਮ ਪ੍ਰਦਰਸ਼ਨ ਕਰਨ ਵਾਲੀਯੂਨਿਟ ਦੇ ਰੂਪ ਵਿੱਚ ਉੱਭਰੀ ਹੈ। ਐੱਨਟੀਪੀਸੀ ਸਿੰਗਰੌਲੀ ਐੱਨਟੀਪੀਸੀ ਲਿਮਿਟਿਡ ਦੀ ਸਭ ਤੋਂ ਪੁਰਾਣੀ ਯੂਨਿਟ ਅਤੇ ਇੱਕ ਪ੍ਰਮੁੱਖ ਬਿਜਲੀ ਘਰ ਹੈ।

 

ਐੱਨਟੀਪੀਸੀ ਸਿੰਗਰੌਲੀ ਕੇਂਦਰ ਦੀ ਪਹਿਲੀ ਯੂਨਿਟ ਨੇ 13 ਫਰਵਰੀ 1982 ਤੋਂ ਉਤਪਾਦਨ ਕਰਨਾ ਸ਼ੁਰੂ ਕੀਤਾ ਹੈ ਅਤੇ ਉਦੋਂ ਤੋਂ ਅਸਧਾਰਣ ਪ੍ਰਦਰਸ਼ਨ ਦੇ ਨਾਲ ਦੇਸ਼ ਦੀ ਸੇਵਾ ਵਿੱਚ ਲਗਾਤਾਰ ਜੁਟੀ ਹੋਈ ਹੈ।

 

ਐੱਨਟੀਪੀਸੀ ਲਿਮਿਟਿਡ ਦੇ ਅਨੁਸਾਰ, ਐੱਨਟੀਪੀਸੀ ਸਿੰਗਰੌਲੀ ਵਿੱਚ 200 ਮੈਗਾਵਾਟ ਦੀਆਂ ਪੰਜ ਯੂਨਿਟਾਂ ਅਤੇ 500 ਮੈਗਾਵਾਟ ਦੀਆਂ ਦੋ ਯੂਨਿਟਾਂ ਦੇ ਨਾਲ 2000 ਮੈਗਾਵਾਟ ਦੀ ਸਥਾਪਿਤ ਸਮਰੱਥਾ ਹੈ। ਦੇਸ਼ ਵਿੱਚ ਕੋਲੇ ਨਾਲ ਚਲਣ ਵਾਲੀਆਂਯੂਨਿਟਾਂ ਦਰਮਿਆਨ200 ਮੈਗਾਵਾਟ ਦੀਆਂ ਤਿੰਨ ਯੂਨਿਟਾਂ (1,4 ਅਤੇ 5) ਨੇ ਵਿੱਤ ਵਰ੍ਹੇ20-21 ਦੀ ਪਹਿਲੀ ਤਿਮਾਹੀ ਵਿੱਚ ਕ੍ਰਮਵਾਰ: 101.96%, 101.85% ਅਤੇ 100.35% ਦੀ ਪੀਐੱਲਐੱਫ ਹਾਸਲ ਕੀਤੀ ਹੈ।

 

62,110 ਮੈਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਦੇ ਨਾਲ ਐੱਨਟੀਪੀਸੀ ਗਰੁੱਪ (ਸਮੁਹ) ਦੇ ਪਾਸ24 ਕੋਲਾ, 7 ਸੰਯੁਕਤ ਚੱਕ੍ਰ ਗੈਸ/ਤਰਲ ਈਂਧਣ, 1 ਜਲ, 13ਅਖੁੱਟ ਦੇ ਨਾਲ 70 ਬਿਜਲੀ ਘਰ ਹਨ, ਜਿਨ੍ਹਾਂ ਵਿੱਚੋਂ 25 ਸਹਾਇਕ ਅਤੇ ਸੰਯੁਕਤ ਉੱਦਮ (ਜੇਵੀ) ਬਿਜਲੀ ਘਰ ਹਨ

 

***

 

ਆਰਸੀਜੇ/ਐੱਮ



(Release ID: 1638090) Visitor Counter : 151