ਰਸਾਇਣ ਤੇ ਖਾਦ ਮੰਤਰਾਲਾ
ਕੋਵਿਡ-19 ਦਾ ਮੁਕਾਬਲਾ ਕਰਨ ਲਈ, ਆਰਸੀਐੱਫ ਨੇ ਇੱਕ ਨਵਾਂ ਉਤਪਾਦ ਪੇਸ਼ ਕੀਤਾ: ਆਈਸੋ ਪ੍ਰੋਪਾਈਲ ਅਲਕੋਹਲ (ਆਈਪੀਏ) ਅਧਾਰਿਤ ਹੈਂਡ ਕਲੀਂਜਿੰਗ ਜੈੱਲ
Posted On:
11 JUL 2020 1:26PM by PIB Chandigarh
ਕੋਵਿਡ-19 ਦਾ ਮੁਕਾਬਲਾ ਕਰਨ ਲਈ ਸਰਕਾਰ ਦੇ ਯਤਨਾਂ ਵਿੱਚ ਸਰਕਾਰ ਦੀ ਸਹਾਇਤਾ ਲਈ, ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ ਇੱਕ ਪਬਲਿਕ ਸੈਕਟਰ ਅਦਾਰੇ, ਰਾਸ਼ਟਰੀਯ ਕੈਮੀਕਲਸ ਐਂਡ ਫਰਟੀਲਾਈਜ਼ਰਸ ਲਿਮਿਟਿਡ (ਆਰਸੀਐੱਫ) ਨੇ ਆਈਸੋ ਪ੍ਰੋਪਾਈਲ ਅਲਕੋਹਲ (ਆਈਪੀਏ) ਅਧਾਰਿਤ ਹੈਂਡ ਕਲੀਂਜਿੰਗ ਜੈੱਲ ਪੇਸ਼ ਕੀਤਾ ਹੈ।
ਆਰਸੀਐੱਫ ਦੇ ਅਨੁਸਾਰ ਇਹ ਹੈਂਡ ਕਲੀਂਜਿੰਗ ਜੈੱਲ ਚਮੜੀ ਦੇ ਅਨੁਕੂਲ ਮੌਸਚਾਈਜ਼ਰ ਅਧਾਰਿਤ ਹੈਂਡ-ਸੈਨੀਟਾਈਜ਼ਰ ਹੈ ਜਿਸ ਵਿੱਚ ਆਈਸੋ ਪ੍ਰੋਪਾਈਲ ਅਲਕੋਹਲ (ਆਈਪੀਏ) ਅਤੇ ਐਲੋਵੇਰਾ ਅਰਕ ਹੁੰਦਾ ਹੈ। ਇਹ ਵਿਟਾਮਿਨ-ਈ ਨਾਲ ਭਰਪੂਰ ਅਤੇ ਇਸ ਵਿੱਚ ਤਾਜ਼ੇ ਨਿੰਬੂ ਦੀ ਖੁਸ਼ਬੂ ਹੈ।
ਆਰਸੀਐੱਫ ਨੇ ਇਸ ਹੱਥ ਸਾਫ਼ ਕਰਨ ਵਾਲੇ ਜੈੱਲ ਨੂੰ ਅਸਾਨੀ ਨਾਲ ਵਰਤੋਂ ਕਰਨ ਯੋਗ 50 ਮਿਲੀ ਲੀਟਰ ਅਤੇ 100 ਮਿਲੀ ਲੀਟਰ ਦੀਆਂ ਬੋਤਲਾਂ ਵਿੱਚ ਕ੍ਰਮਵਾਰ 25 ਰੁਪਏ ਅਤੇ 50 ਰੁਪਏ ਪ੍ਰਤੀ ਬੋਤਲ ਦੀ ਕਿਫਾਇਤੀ ਕੀਮਤ ਉੱਤੇ ਉਪਲੱਬਧ ਕਰਵਾਇਆ ਹੈ। ਇਹ ਇਸ ਉਤਪਾਦ ਲਈ ਕੰਪਨੀ ਦੁਆਰਾ ਨਿਰਧਾਰਿਤ ਵੱਧ ਤੋਂ ਵੱਧ ਖੁਦਰਾ ਮੁੱਲ ਹੈ। ਆਰਸੀਐੱਫ ਨੇ ਆਪਣੇ ਦੇਸ਼ ਵਿਆਪੀ ਮਾਰਕਿਟਿੰਗ ਨੈੱਟਵਰਕ ਜ਼ਰੀਏ ਇਸ ਉਤਪਾਦ ਨੂੰ ਬਜ਼ਾਰ ਵਿੱਚ ਲਿਆਉਣ ਦੀ ਯੋਜਨਾ ਬਣਾਈ ਹੈ।
ਕੋਵਿਡ-19 ਦੇ ਵਰਤਮਾਨ ਪ੍ਰਕੋਪ ਅਤੇ ਹੈਂਡ ਸੈਨੀਟਾਈਜ਼ਰ ਦੀ ਬਜ਼ਾਰ ਵਿੱਚ ਮੰਗ ਨੂੰ ਦੇਖਦੇ ਹੋਏ, ਆਰਸੀਐੱਫ ਨੇ ਮਹਾਮਾਰੀ ਦੀ ਰੋਕਥਾਮ ਲਈ ਇੱਕ ਛੋਟੇ ਜਿਹੇ ਯੋਗਦਾਨ ਦੇ ਰੂਪ ਵਿੱਚ ਸੁਰੱਖਿਅਤ ਅਤੇ ਉਚਿਤ ਮੁੱਲ ਦੇ ਉਤਪਾਦ ਦਾ ਵਿਕਲਪ ਪ੍ਰਦਾਨ ਕੀਤਾ ਹੈ।
ਆਰਸੀਐੱਫ ਦੇ ਸੀਐੱਮਡੀ, ਸ਼੍ਰੀ ਐੱਸ ਸੀ ਮੁਦਗੇਰੀਕਰ ਨੇ ਕਿਹਾ ਕਿ ਕੰਪਨੀ ਇੱਕ ਨਵੇਂ ਉਤਪਾਦ, ਆਰਸੀਐੱਫ ਹੈਂਡ ਕਲੀਂਜਿੰਗ ਆਈਪੀਏ ਜੈੱਲ – ‘ਆਰਸੀਐੱਫ ਸੈਫਰੋਲਾ’ ਦੀ ਸ਼ੁਰੂਆਤ ਦਾ ਐਲਾਨ ਕਰਕੇ ਪ੍ਰਸੰਨਤਾ ਦਾ ਅਨੁਭਵ ਕਰ ਰਹੀ ਹੈ। ਇਹ ਉਤਪਾਦ ਮੌਜੂਦਾ ਮਹਾਮਾਰੀ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਦੀ ਦਿਸ਼ਾ ਵਿੱਚ ਆਰਸੀਐੱਫ ਦਾ ਇੱਕ ਛੋਟਾ ਜਿਹਾ ਯੋਗਦਾਨ ਹੈ।
ਆਰਸੀਐੱਫ ਇੱਕ "ਮਿਨੀ ਰਤਨ" ਕੰਪਨੀ ਹੈ, ਜੋ ਦੇਸ਼ ਵਿੱਚ ਖਾਦ ਅਤੇ ਰਸਾਇਣਾਂ ਦਾ ਪ੍ਰਮੁੱਖ ਉਤਪਾਦਕ ਹੈ। ਕੰਪਨੀ ਯੂਰੀਆ, ਕੰਪਲੈਕਸ ਖਾਦ, ਜੈਵ-ਖਾਦ, ਸੂਖਮ ਪੋਸ਼ਕ-ਤੱਤ, ਪਾਣੀ ਵਿੱਚ ਘੁਲਣਸ਼ੀਲ ਖਾਦ, ਮਿੱਟੀ ਅਨੁਕੂਲ ਕਰਨ ਵਾਲੇ ਤੱਤ ਅਤੇ ਕਈ ਤਰ੍ਹਾਂ ਦੇ ਉਦਯੋਗਿਕ ਰਸਾਇਣਾਂ ਦਾ ਉਤਪਾਦਨ ਕਰਦੀ ਹੈ। “ਉੱਜਵਲਾ” (ਯੂਰੀਆ) ਅਤੇ “ਸੁਫਲਾ” (ਕੰਪਲੈਕਸ ਫਰਟੀਲਾਈਜ਼ਰਸ) ਬ੍ਰਾਂਡਾਂ ਦੇ ਨਾਲ ਕੰਪਨੀ ਗ੍ਰਾਮੀਣ ਭਾਰਤ ਵਿੱਚ ਇੱਕ ਘਰੇਲੂ ਨਾਮ ਹੈ ਜਿਸ ਦੀ ਉੱਚ ਬ੍ਰਾਂਡ ਇਕੁਇਟੀ ਹੈ। ਖਾਦ ਉਤਪਾਦਾਂ ਤੋਂ ਇਲਾਵਾ, ਆਰਸੀਐੱਫ ਵੱਡੀ ਸੰਖਿਆ ਵਿੱਚ ਉਦਯੋਗਿਕ ਰਸਾਇਣਾਂ ਦਾ ਉਤਪਾਦਨ ਵੀ ਕਰਦਾ ਹੈ ਜੋ ਰੰਗ, ਘੋਲਕ, ਚਮੜਾ, ਦਵਾਈਆਂ ਅਤੇ ਹੋਰ ਉਦਯੋਗਿਕ ਉਤਪਾਦਾਂ ਦੇ ਨਿਰਮਾਣ ਲਈ ਮਹੱਤਵਪੂਰਨ ਹਨ।
*****
ਆਰਸੀਜੇ/ਆਰਕੇਐੱਮ
(Release ID: 1638012)
Visitor Counter : 231