ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ

ਕੋਵਿਡ ਮਹਾਮਾਰੀ ਤੋਂ ਬਾਅਦ ਬਾਂਸ ਸੈਕਟਰ ਭਾਰਤ ਦੀ ਅਰਥਵਿਵਸਥਾ ਦੇ ਮਹੱਤਵਪੂਰਨ ਘਟਕਾਂ ਵਿੱਚੋਂ ਇੱਕ ਹੋਵੇਗਾ: ਡਾ. ਜਿਤੇਂਦਰ ਸਿੰਘ

ਬਾਂਸ ਉੱਤਰ-ਪੂਰਬੀ ਖੇਤਰ ਵਿੱਚ 'ਵੋਕਲ ਫਾਰ ਲੋਕਲ' ਮੰਤਰ ਨੂੰ ਸਵੀਕਾਰ ਕਰਦੇ ਹੋਏ ਆਤਮਨਿਰਭਰ ਭਾਰਤ ਅਭਿਯਾਨ ਨੂੰ ਅੱਗੇ ਵਧਾਵੇਗਾ: ਡਾ. ਜਿਤੇਂਦਰ ਸਿੰਘ

Posted On: 10 JUL 2020 5:36PM by PIB Chandigarh

ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ: ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਬਾਂਸ ਸੈਕਟਰ ਭਾਰਤ ਦੀ ਅਰਥਵਿਵਸਥਾ ਵਿੱਚ ਮਹੱਤਵਪੂਰਨ ਘਟਕਾਂ ਵਿੱਚੋਂ ਇੱਕ ਹੋਵੇਗਾ ਹੈ। ਉਨ੍ਹਾਂ ਨੇ ਬੈਂਤ ਅਤੇ ਬਾਂਸ ਟੈਕਨੋਲੋਜੀ ਸੈਂਟਰ (ਸੀਬੀਟੀਸੀ) ਦੇ ਵੱਖ-ਵੱਖ ਸਮੂਹਾਂ ਅਤੇ ਬਾਂਸ ਦੇ ਵਪਾਰ ਨਾਲ ਜੁੜੇ ਲੋਕਾਂ ਨਾਲ ਇੱਕ ਵੈਬੀਨਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬਾਂਸ ਪੂਰਬ- ਉੱਤਰ ਖੇਤਰ ਵਿੱਚ ਆਤਮ-ਨਿਰਭਰ ਭਾਰਤ ਅਭਿਯਾਨ ਨੂੰ ਅੱਗੇ ਵਧਾਵੇਗਾ ਅਤੇ ਭਾਰਤ ਤੇ ਇਸ ਮਹਾਦੀਪ ਵਿੱਚ ਵਪਾਰ ਲਈ ਇੱਕ ਮਹੱਤਵਪੂਰਨ ਸਾਧਨ ਬਣੇਗਾ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਬਾਅਦ ਬਾਂਸ ਨਾ ਕੇਵਲ ਉੱਤਰ-ਪੂਰਬ ਭਾਰਤ ਦੀ ਅਰਥਵਿਵਸਥਾ ਲਈ ਮਹੱਤਵਪੂਰਨ ਹੈ, ਬਲਕਿ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵੋਕਲ ਫਾਰ ਲੋਕਲਸਪਸ਼ਟ ਸੱਦੇ ਨੂੰ ਇੱਕ ਨਵੀਂ ਗਤੀ ਵੀ ਦੇਵੇਗਾ।

https://static.pib.gov.in/WriteReadData/userfiles/image/image001XGUD.jpg

 

ਡਾ. ਜਿਤੇਂਦਰ ਸਿੰਘ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਬਾਂਸ ਸੈਕਟਰ ਦੇ ਸੰਪੂਰਨ ਦੋਹਨ, ਬ੍ਰਾਂਡਿੰਗ, ਪੈਕੇਜਿੰਗ ਅਤੇ ਇਸ ਦੀ ਮਾਰਕਿਟਿੰਗ ਲਈ ਕ੍ਰਿਏਟ, ਕਿਊਰੇਟ ਅਤੇ ਕੋਆਰਡੀਨੇਟਦਾ ਮੰਤਰ ਦਿੱਤਾ।

 

ਡਾ. ਜਿਤੇਂਦਰ ਸਿੰਘ ਨੇ ਇਸ ਖੇਤਰ ਦੀਆਂ ਬੇਮਿਸਾਲ ਸੰਭਾਵਨਾਵਾਂ ਅਤੇ ਪਿਛਲੇ 70 ਸਾਲਾਂ ਤੋਂ ਇਸ ਦੀ ਅਣਦੇਖੀ ਹੋਣ ਨੂੰ ਰੇਖਾਂਕਿਤ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਬਾਂਸ ਸੈਕਟਰ ਦੀਆਂ ਸੰਭਾਵਨਾਵਾਂ ਦਾ ਉੱਚਤਮ ਪੱਧਰ ਤੇ ਦੋਹਨ ਕਰਨ ਦੀ ਸਮਰੱਥਾ ਅਤੇ ਇੱਛਾ-ਸ਼ਕਤੀ ਹੈ ਕਿਉਂਕਿ ਦੇਸ਼ ਦੇ ਬਾਂਸ ਸੰਸਾਧਨਾਂ ਦਾ 40 ਪ੍ਰਤੀਸ਼ਤ ਹਿੱਸਾ ਪੂਰਬ- ਉੱਤਰ ਖੇਤਰ ਵਿੱਚ ਮੌਜੂਦ ਹੈ। ਉਨ੍ਹਾਂ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪੂਰੀ ਦੁਨੀਆ ਵਿੱਚ ਭਾਰਤ ਦੇ ਬਾਂਸ ਅਤੇ ਬੈਂਤ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੋਣ ਦੇ ਬਾਵਜੂਦ ਆਲਮੀ ਵਪਾਰ ਵਿੱਚ ਇਸ ਦਾ ਹਿੱਸਾ ਕੇਵਲ 5 ਪ੍ਰਤੀਸ਼ਤ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਬਾਂਸ ਦੇ ਵਾਧੇ ਨੂੰ ਕਿਤਨੀ ਸੰਵੇਦਨਸ਼ੀਲਤਾ ਦੇ ਨਾਲ ਮਹੱਤਵ ਦਿੰਦੀ ਹੈ, ਇਹ ਇਸ ਗੱਲ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਸਰਕਾਰ ਨੇ ਬਾਂਸ ਦੀ ਘਰੇਲੂ ਉਪਜ ਨੂੰ ਵਣ ਐਕਟ ਦੇ ਦਾਇਰੇ ਤੋਂ ਬਾਹਰ ਕਰਦੇ ਹੋਏ ਕਾਫੀ ਪੁਰਾਣੇ ਵਣ ਐਕਟ ਵਿੱਚ ਸੰਸ਼ੋਧਨ ਕਰ ਦਿੱਤਾ ਹੈ ਤਾਕਿ ਬਾਂਸ ਜ਼ਰੀਏ ਆਜੀਵਿਕਾ ਦੇ ਅਵਸਰਾਂ ਨੂੰ ਵਧਾਇਆ ਜਾ ਸਕੇ।

https://static.pib.gov.in/WriteReadData/userfiles/image/image0029D6F.jpg

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਮੇਸ਼ਾ ਹੀ ਉੱਤਰ-ਪੂਰਬ ਖੇਤਰ ਨੂੰ ਸਰਬਉੱਚ  ਪ੍ਰਾਥਮਿਕਤਾ ਦਿੱਤੀ ਹੈ। ਸਾਲ 2014 ਵਿੱਚ ਮੋਦੀ ਸਰਕਾਰ ਬਣਨ ਤੋਂ ਤੁਰੰਤ ਬਾਅਦ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰਬ-ਉੱਤਰ ਖੇਤਰ ਨੂੰ ਦੇਸ਼ ਦੇ ਅਧਿਕ ਵਿਕਸਿਤ ਖੇਤਰਾਂ ਦੇ ਬਰਾਬਰ ਲਿਆਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਛੇ ਸਾਲਾਂ ਦੌਰਾਨ ਨਾ ਸਿਰਫ ਵਿਕਾਸ ਨਾਲ ਜੁੜੀਆਂ ਖਾਮੀਆਂ ਨੂੰ ਸਫਲਤਾਪੂਰਵਕ ਪੂਰਿਆ ਗਿਆ, ਬਲਕਿ ਉੱਤਰ-ਪੂਰਬ ਖੇਤਰ ਨੂੰ ਵੀ ਇਸ ਦੇ ਸਾਰੇ ਯਤਨਾਂ ਵਿੱਚ ਸਹਿਯੋਗ ਵੀ ਕੀਤਾ ਗਿਆ।

 

ਇਸ ਅਵਸਰ 'ਤੇ ਯੁਵਾ ਮਾਮਲੇ ਅਤੇ ਖੇਡ ਤੇ ਘੱਟਗਿਣਤੀ ਮਾਮਲੇ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਕਿਹਾ ਕਿ ਉੱਤਰ ਪੂਰਬ ਖੇਤਰ ਵਿਕਾਸ ਮੰਤਰਾਲੇ ਨੇ ਬਾਂਸ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਚੰਗਾ ਕੰਮ ਕੀਤਾ ਹੈ ਅਤੇ ਹੁਣ ਇਹ ਸਾਰੇ 8 ਉੱਤਰ-ਪੂਰਬੀ ਰਾਜਾਂ ਦਾ ਕੰਮ ਹੈ ਕਿ ਉਹ ਮਿਲ ਕੇ ਇਸ ਨੂੰ ਪੂਰੇ ਖੇਤਰ ਦੀ ਸਮ੍ਰਿੱਧੀ ਦਾ ਵਾਹਕ ਬਣਾਉਣ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਂਦਰ ਨੂੰ ਵੀ ਇਸ ਦੇ ਲਈ ਪੂਰੀ ਸਮਰੱਥਾ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਬਾਂਸ ਸੈਕਟਰ ਦੀ ਪੂਰੀ ਸਮਰੱਥਾ ਦਾ ਅਹਿਸਾਸ ਨਹੀਂ ਕੀਤਾ ਗਿਆ ਹੈ।

 

ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਂਸ ਖੇਤਰ ਰੋਜ਼ਗਾਰ ਦੇ ਵਿਸ਼ਾਲ ਅਵਸਰ ਮੁਹੱਈਆ ਕਰਵਾਉਣ ਦੇ ਇਲਾਵਾ ਭਾਰਤ ਵਿੱਚ ਪਰਿਸਥਿਤੀ ਵਿਗਿਆਨ, ਔਸ਼ਧੀ, ਕਾਗਜ਼ ਅਤੇ ਭਵਨ ਨਿਰਮਾਣ ਖੇਤਰਾਂ ਦਾ ਇੱਕ ਮੁੱਖ ਥੰਮ੍ਹ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਸਹੀ ਨੀਤੀਗਤ ਦਖਲ ਨਾਲ ਭਾਰਤ ਬਾਂਸ ਦੇ ਵਪਾਰ ਵਿੱਚ ਏਸ਼ਿਆਈ ਬਜ਼ਾਰ ਦੇ ਵੱਡੇ ਹਿੱਸੇ ਤੇ ਕਬਜ਼ਾ ਕਰ ਸਕਦਾ ਹੈ।

 

ਇਸ ਵੈਬੀਨਾਰ ਵਿੱਚ ਉੱਤਰ-ਪੂਰਬ ਖੇਤਰ ਵਿਕਾਸ ਮੰਤਰਾਲੇ ਵਿੱਚ ਸਕੱਤਰ ਡਾ. ਇੰਦਰਜੀਤ ਸਿੰਘ, ਵਿਸ਼ੇਸ਼ ਸਕੱਤਰ ਸ਼੍ਰੀ ਇੰਦੀਵਰ ਪਾਂਡੇ, ਸਕੱਤਰ ਐੱਨਈਸੀ ਸ਼੍ਰੀ ਮੋਸੇਸ ਕੇ ਚਲਈ, ਸੀਬੀਟੀਸੀ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸ਼ੈਲੇਂਦਰ ਚੌਧਰੀ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀਡੀਓ ਕਾਨਫਰੰਸ ਜ਼ਰੀਏ ਹਿੱਸਾ ਲਿਆ।

 

 

<><><><><>

 

ਐੱਸਐੱਨਸੀ/ਐੱਸਐੱਸ
 



(Release ID: 1637908) Visitor Counter : 187