ਬਿਜਲੀ ਮੰਤਰਾਲਾ
ਈਈਐੱਸਐੱਲ ਨੇ ਨੌਇਡਾ ਅਥਾਰਿਟੀ ਦੇ ਨਾਲ ਈਵੀ ਚਾਰਜਿੰਗ ਇਕਾਈਆਂ ਅਤੇ ਉਸ ਨਾਲ ਸਬੰਧਿਤ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਸਮਝੌਤੇ ‘ਤੇ ਹਸਤਾਖਰ ਕੀਤੇ
Posted On:
09 JUL 2020 6:24PM by PIB Chandigarh
ਊਰਜਾ ਦਕਸ਼ਤਾ ਸੇਵਾਵਾਂ ਲਿਮਿਟਿਡ (ਈਈਐੱਸਐੱਲ), ਬਿਜਲੀ ਮੰਤਰਾਲਾ, ਭਾਰਤ ਸਰਕਾਰ ਦੇ ਤਹਿਤ ਪਬਲਿਕ ਸੈਕਟਰ ਅਦਾਰੇ ਦੇ ਇੱਕ ਸੰਯੁਕਤ ਉੱਦਮ ਨੇ ਇਲੈਕਟ੍ਰਿਕ ਵਾਹਨਾਂ ਨੂੰ ਹੁਲਾਰਾ ਦੇਣ ਅਤੇ ਪਬਲਿਕ ਈਵੀ ਚਾਰਜਿੰਗ ਸਟੈਸ਼ਨਾਂ ਅਤੇ ਉਸ ਨਾਲ ਸਬੰਧਿਤ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਨਿਊ ਓਖਲਾ ਉਦਯੋਗਿਕ ਵਿਕਾਸ ਅਥਾਰਿਟੀ (ਨੌਇਡਾ) ਦੇ ਨਾਲ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ। ਇਸ ਸਾਂਝੇਦਾਰੀ ਦੇ ਮਾਧਿਅਮ ਰਾਹੀਂ, ਈ-ਮੋਬਿਲਿਟੀ ਵਿੱਚ ਤੇਜ਼ੀ ਲਿਆਉਣ ਦੀ ਦਿਸ਼ਾ ਵਿੱਚ ਇੱਕ ਢਾਂਚਾਗਤ ਈਕੋਸਿਸਟਮ ਦਾ ਨਿਰਮਾਣ ਕਰਨ ਵਿੱਚ ਵੀ ਅਸਾਨੀ ਹੋਵੇਗੀ ਕਿਉਂਕਿ ਦੇਸ਼ ਹੁਣ ਕੋਵਿਡ-19 ਮਹਾਮਾਰੀ ਦੇ ਕਾਰਨ ਹੋਏ ਲੌਕਡਾਊਨ ਤੋਂ ਬਾਹਰ ਨਿਕਲ ਰਿਹਾ ਹੈ।
ਇਸ ਸਮਝੌਤੇ ‘ਤੇ, ਨੌਇਡਾ ਅਥਾਰਿਟੀ ਦੇ ਜਨਰਲ ਮੈਨੇਜਰ, ਸ਼੍ਰੀ ਏ ਕੇ ਤਿਆਗੀ ਅਤੇ ਈਈਐੱਸਐੱਲ ਦੇ ਕਾਰਜਕਾਰੀ ਡਾਇਰੈਕਟਰ (ਵਿਕਾਸ), ਸ਼੍ਰੀ ਅਮਿਤ ਕੌਸ਼ਿਕ ਨੇ ਸ਼੍ਰੀਮਤੀ ਰਿਤੁ ਮਹੇਸ਼ਵਰੀ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਨੌਇਡਾ ਅਥਾਰਿਟੀ ਦੀ ਮੌਜ਼ੂਦਗੀ ਵਿੱਚ ਹਸਤਾਖਰ ਕੀਤੇ ਗਏ।
ਸਮਝੌਤੇ ਦੇ ਹਸਤਾਖਰ ਸਮਾਰੋਹ ਵਿੱਚ ਬੋਲਦੇ ਹੋਏ, ਸ਼੍ਰੀਮਤੀ ਰਿਤੁ ਮਹੇਸ਼ਵਰੀ, ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ), ਨੌਇਡਾ ਅਥਰਾਟੀ ਨੇ ਕਿਹਾ, “ਮਜ਼ਬੂਤ ਈਵੀ ਬੁਨਿਆਦੀ ਢਾਂਚੇ ਦੇ ਨਾਲ ਇੱਕ ਸਥਾਈ ਪਰਿਦ੍ਰਿਸ਼ ਦਾ ਵਿਕਾਸ ਕਰਨਾ, ਇਲੈਕਟ੍ਰਿਕ ਵਾਹਨਾਂ ਦੇ ਪ੍ਰਤੀ ਖਪਤਕਾਰ ਦਾ ਵਿਸ਼ਵਾਸ ਉਤਪੰਨ ਕਰਨ ਦੀ ਕੁੰਜੀ ਹੈ। ਇਸ ਨਾਲ ਖਪਤਕਾਰ ਦੀ ਸੁਵਿਧਾ ਵਿੱਚ ਵੀ ਜ਼ਿਕਰਯੋਗ ਵਾਧਾ ਹੋਵੇਗਾ। ਇਲੈਕਟ੍ਰਿਕ ਵਾਹਨਾਂ ਦੀ ਵਧਦੀ ਪਹੁੰਚ ਦੇ ਨਾਲ, ਸਥਾਨਕ ਪ੍ਰਦੂਸ਼ਕਾਂ ਦੀ ਨਿਕਾਸੀ ਦੇ ਪੱਧਰ ਵਿੱਚ ਵੀ ਕਮੀ ਆਉਣ ਦੀ ਉਮੀਦ ਹੈ, ਜਿਸ ਦੇ ਨਾਲ ਸਾਫ ਹਵਾ ਅਤੇ ਕਈ ਜਨਤਕ ਸਿਹਤ ਲਾਭ ਪ੍ਰਾਪਤ ਹੋ ਸਕਦੇ ਹਨ।”
ਸ਼੍ਰੀ ਅਮਿਤ ਕੌਸ਼ਿਕ, ਕਾਰਜਕਾਰੀ ਡਾਇਰੈਕਟਰ (ਵਿਕਾਸ) , ਈਈਐੱਸਐੱਲ ਨੇ ਕਿਹਾ, “ਇਲੈਕਟ੍ਰਿਕ ਵਾਹਨ (ਈਵੀ) ਦੁਨੀਆ ਦੇ ਏਜੰਡੇ ਵਿੱਚ ਸਥਾਈ ਭਵਿੱਖ ਦੇ ਵੱਲ ਵਧਣ ਦੇ ਕ੍ਰਮ ਵਿੱਚ ਸਭ ਤੋਂ ਅੱਗੇ ਹਨ ਅਤੇ ਈਈਐੱਸਐੱਲ ਨੂੰ ਆਪਣੀ ਰਾਸ਼ਟਰੀ ਈ-ਮੋਬਿਲਿਟੀ ਲਈ ਭਾਰਤ ਵਿੱਚ ਈਵੀ ਪ੍ਰੋਗਰਾਮ ਨੂੰ ਹੁਲਾਰਾ ਦੇਣ ਲਈ ਪ੍ਰਗਤੀਸ਼ੀਲ ਹੋ ਕੇ ਮੋਹਰੀ ਪਹਿਲ ਕਰਨ ‘ਤੇ ਮਾਣ ਹੈ। ਨੌਇਡਾ ਵਿੱਚ ਪਬਲਿਕ ਈਵੀ ਚਾਰਜਿੰਗ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਸਹਿ-ਨਿਰਮਾਣ ਕਰਨ ਵਾਸਤੇ ਨੌਇਡਾ ਅਥਾਰਿਟੀ ਨਾਲ ਸਾਂਝੇਦਾਰੀ ਕਰਨ ਵਿੱਚ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ।”
ਈਈਐੱਸਐੱਲ ਕੁਸ਼ਲ ਜਨ ਸ਼ਕਤੀ ਜ਼ਰੀਏ ਪਬਲਿਕ ਚਾਰਜਿੰਗ ਬੁਨਿਆਦੀ ਢਾਂਚੇ ਦਾ ਸੰਚਾਲਨ ਅਤੇ ਰੱਖ-ਰਖਾਅ ਦੇ ਨਾਲ-ਨਾਲ ਸਮਝੌਤੇ ਨਾਲ ਸਬੰਧਿਤ ਸੇਵਾਵਾਂ ‘ਤੇ ਮੋਹਰੀ ਨਿਵੇਸ਼ ਕਰੇਗਾ। ਨੌਇਡਾ ਅਥਾਰਿਟੀ ਚਾਰਜਿੰਗ ਬੁਨਿਆਦੀ ਢਾਂਚੇ ਲਈ ਸਥਾਨ ਉਪਲੱਬਧ ਕਰਵਾਉਣ ਦਾ ਜ਼ਿੰਮੇਦਾਰ ਹੋਵੇਗਾ। ਇਸ ਪਹਿਲ ਨਾਲ, ਪ੍ਰਤੀ ਸਾਲ ਪ੍ਰਤੀ ਈ-ਕਾਰ ਨਾਲ 3.7 ਟਨ ਤੋਂ ਜ਼ਿਆਦਾ ਕਾਰਬਨ ਡਾਈਆਕਸਾਇਡ ਨਿਕਾਸੀ ਘੱਟ ਹੋਣ ਦਾ ਅਨੁਮਾਨ ਹੈ।
ਨੌਇਡਾ ਅਥਾਰਿਟੀ ਦੁਆਰਾ 162 ਪਬਲਿਕ ਈਵੀ ਚਾਰਜਿੰਗ ਸਟੇਸ਼ਨ (ਪੀਸੀਐੱਸ) ਦੀ ਪ੍ਰਵਾਨਗੀ ਦਿੱਤੀ ਗਈ ਹੈ ਜਿਨ੍ਹਾਂ ਵਿੱਚ 54 ਭਾਰਤ ਡੀਸੀ 001 (15 ਕਿਲੋਵਾਟ) ਅਤੇ 108, 122ਕਿਲੋਵਾਟ (50 ਕਿਲੋਵਾਟ ਸੀਸੀਐੱਸ 2 + 50 ਕਿਲੋਵਾਟ ਸੀਐੱਚਏਡੀਈਐੱਮਓ (CHAdeMO) + 22 ਕਿਲੋਵਾਟ ਟਾਈਪ 2) ਫਾਸਟ ਚਾਰਜਰ, ਭਾਰੀ ਉਦਯੋਗ ਵਿਭਾਗ (ਡੀਐੱਚਆਈ) ਸ਼ਾਮਲ ਹਨ। ਈਈਐੱਸਐੱਲ ਨੌਇਡਾ ਸ਼ਹਿਰ ਵਿੱਚ ਪਬਲਿਕ ਚਾਰਜਿੰਗ ਸਟੇਸ਼ਨਾਂ ਦੀ ਤੈਨਾਤੀ ਲਈ ਚੁਣਿਆ ਗਿਆ ਸੰਗਠਨ ਹੈ।
ਹੁਣ ਤੱਕ ਈਈਐੱਸਐੱਲ ਦੁਆਰਾ 20 ਈਵੀ ਚਾਰਜਰ ਲਗਾਏ ਜਾ ਚੁੱਕੇ ਹਨ, 13 ਚਾਲੂ ਹਨ ਅਤੇ 7 ਚਾਲੂ ਹੋਣ ਦੀ ਦਿਸ਼ਾ ਵਿੱਚ ਹਨ। ਇਨ੍ਹਾਂ ਈਵੀ ਚਾਰਜਰਾਂ ਵਿੱਚੋਂ ਕੁਝ ਨੂੰ ਨੌਇਡਾ ਦੇ ਪ੍ਰਮੁੱਖ ਸਥਾਨਾਂ ਜਿਵੇਂ ਗੰਗਾ ਸ਼ਾਪਿੰਗ ਕੰਪਲੈਕਸ (ਸੈਕਟਰ 29) , ਇਲੈਕਟ੍ਰੌਨਿਕ ਸਿਟੀ ਮੈਟਰੋ ਸਟੇਸ਼ਨ (ਸੈਕਟਰ 63) , ਸ਼ਾਪਪ੍ਰਿਕਸ ਮਾਲ (ਸੈਕਟਰ 61 ਦੇ ਸਾਹਮਣੇ), ਆਰਟੀਓ ਆਫਿਸ (ਸੈਕਟਰ 33), ਅਦਵੈਤ ਚੌਂਕ (ਸੈਕਟਰ 142) ਦੇ ਪਾਸ ਅਤੇ ਸੈਕਟਰ 50 ਦੀ ਮੈਨ ਮਾਰਕਿਟ ਦੇ ਆਸ-ਪਾਸ ਲਗਾਇਆ ਗਿਆ ਹੈ।
ਮੰਗ ਸੰਗ੍ਰਹਿ ਅਤੇ ਥੋਕ ਖਰੀਦ ਦੇ ਆਪਣੇ ਅਭਿਨਵ ਮਾਡਲ ਦੇ ਨਾਲ, ਈਈਐੱਸਐੱਲ ਅਸਲ ਬਜ਼ਾਰ ਮੁੱਲ ਦੀ ਤੁਲਨਾ ਵਿੱਚ ਬਹੁਤ ਰਿਆਇਤੀ ਦਰ ‘ਤੇ ਇਲੈਕਟ੍ਰਿਕ ਵਾਹਨ ਅਤੇ ਚਾਰਜਰ ਪ੍ਰਾਪਤ ਕਰਦਾ ਹੈ। ਇਸ ਦੇ ਇਲਾਵਾ, ਇਸ ਵਿੱਚ ਘੱਟ ਲਾਗਤ ਵਾਲੇ ਫੰਡ ਦੇ ਨਾਲ, ਪ੍ਰੋਜੈਕਟ ਦੀ ਸਾਰੀ ਲਾਗਤ ਪ੍ਰਤੀਯੋਗੀ ਬਣ ਜਾਂਦੀ ਹੈ। ਇਸ ਦੇ ਨਾਲ, ਈਈਐੱਸਐੱਲ ਦੁਆਰਾ ਇੱਕ ਟਿਕਾਊ ਵਪਾਰ ਮਾਡਲ ਸਥਾਪਿਤ ਕੀਤਾ ਗਿਆ ਹੈ ਜੋ ਉਪਭੋਗਤਾਵਾਂ ਲਈ ਸਸਤਾ ਹੋ ਜਾਂਦਾ ਹੈ।
ਨੌਇਡਾ ਅਥਾਰਿਟੀ ਦੁਆਰਾ ਸ਼ਹਿਰ ਨੂੰ ਸਵੱਛ, ਹਰਿਆ-ਭਰਿਆ ਅਤੇ ਜ਼ਿਆਦਾ ਸਥਾਈ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਹ ਪਬਲਿਕ ਚਾਰਜਿੰਗ ਬੁਨਿਆਦੀ ਢਾਂਚੇ ਦੀ ਸਥਾਪਨਾ ਕਰਨ ਅਤੇ ਸ਼ਹਿਰ ਵਿੱਚ ਈ-ਟ੍ਰੈਫਿਕ ਨੂੰ ਅਪਣਾਉਣ ਲਈ ਪ੍ਰੇਰਿਤ ਕਰਨ ਵਿੱਚ ਸਭ ਤੋਂ ਮੋਹਰੀ ਰਿਹਾ ਹੈ।
***
ਆਰਸੀਜੇ/ਐੱਮ
(Release ID: 1637651)
Visitor Counter : 183