ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਡ ਟਰਾਂਸਪੋਰਟ ਮੰਤਰਾਲੇ ਨੇ ਈ-ਆਫਿਸ ਜ਼ਰੀਏ ਫੀਸ ਸਬੰਧੀ ਸੂਚਨਾ ਦੇ ਪ੍ਰਕਾਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਚੈੱਕ ਲਿਸਟ ਦੇ ਟੈਂਪਲੇਟ ਨੂੰ ਲਾਜ਼ਮੀ ਰੂਪ ਨਾਲ ਪੂਰੀ ਤਰ੍ਹਾਂ ਭਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ

Posted On: 08 JUL 2020 4:59PM by PIB Chandigarh

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਈ-ਆਫਿਸ ਜ਼ਰੀਏ ਫੀਸ ਸਬੰਧੀ ਸੂਚਨਾ ਦੇ ਪ੍ਰਕਾਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨ ਅਤੇ ਚੈੱਕ ਲਿਸਟ ਦੇ ਟੈਂਪਲੇਟ ਨੂੰ ਲਾਜ਼ਮੀ ਤੌਰ ਤੇ ਪੂਰੀ ਤਰ੍ਹਾਂ ਭਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ ਹੈ। ਇਹ ਮਿਆਰੀ ਸੰਚਾਲਨ ਪ੍ਰਕਿਰਿਆ ਤਤਕਾਲ ਪ੍ਰਭਾਵ ਤੋਂ ਲਾਗੂ ਹੋ ਗਈ ਹੈ। ਇਸ ਵਿੱਚ ਬੀਓਟੀ ਅਤੇ ਈਪੀਸੀ ਪ੍ਰੈਜੋਕਟਾਂ ਤਹਿਤ ਯੂਜ਼ਰ ਫੀ ਨੋਟੀਫਿਕੇਸ਼ਨ ਲਈ ਇੱਕ ਟੈਂਪਲੇਟ ਵੀ ਪ੍ਰਦਾਨ ਕੀਤਾ ਗਿਆ ਹੈ।

 

ਅਜਿਹੀ ਫੀ ਪ੍ਰਸਤਾਵਾਂ ਨੂੰ ਪੇਸ਼ ਕਰਨ ਲਈ ਇੱਕ ਸਮਾਨ ਢਾਂਚਾ ਸਥਾਪਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਮੰਤਰਾਲੇ ਦੀ ਟੋਲ ਡਿਵੀਜ਼ਨ ਨੇ ਫੀਸ ਸੂਚਨਾ ਨੂੰ ਜਾਰੀ ਕਰਨ ਲਈ ਹਰ ਮਹੱਤਵਪੂਰਨ ਵੇਰਵੇ ਨੂੰ ਸ਼ਾਮਲ ਕਰਦੇ ਹੋਏ ਈ-ਆਫਿਸ ਦੇ ਨਾਲ ਮਿਲਕੇ ਇੱਕ ਵਿਆਪਕ ਚੈੱਕ ਲਿਸਟ ਬਣਾਈ ਹੈ। ਇਸ ਤਰ੍ਹਾਂ ਦੇ ਸਾਰੇ ਪ੍ਰਸਤਾਵ ਹੁਣ ਲਾਜ਼ਮੀ ਰੂਪ ਨਾਲ ਭਰੀ ਗਈ ਇਸ ਚੈੱਕ ਲਿਸਟ ਦੇ ਨਾਲ ਈ-ਦਫ਼ਤਰ ਜ਼ਰੀਏ ਜਮ੍ਹਾਂ ਕੀਤੇ ਜਾਣਗੇ। ਇਸ ਨਾਲ ਪ੍ਰੋਜੈਕਟ ਸਬੰਧੀ ਅਧੂਰੇ ਵੇਰਵਿਆਂ ਦੇ ਕਾਰਨ ਹੋਣ ਵਾਲੀ ਦੇਰੀ ਨੂੰ ਘੱਟ ਕੀਤਾ ਜਾ ਸਕੇਗਾ ਅਤੇ ਟੋਲ ਫੀ ਨੋਟੀਫਿਕੇਸ਼ਨਾਂ ਦੇ ਪ੍ਰਕਾਸ਼ਨ ਵਿੱਚ ਵੀ ਤੇਜ਼ੀ ਆਵੇਗੀ।

 

*****

 

ਆਰਸੀਜੇ/ਐੱਮਐੱਸ



(Release ID: 1637450) Visitor Counter : 104