ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਨੇ ਅਪ੍ਰੇਸ਼ਨ ਸਮੁਦਰ ਸੇਤੂ ਮੁਕੰਮਲ ਕੀਤਾ
Posted On:
08 JUL 2020 6:33PM by PIB Chandigarh
ਕੋਵਿਡ 19 ਮਹਾਮਾਰੀ ਦੌਰਾਨ ਭਾਰਤੀ ਨਾਗਰਿਕਾਂ ਨੂੰ ਵਿਦੇਸ਼ ਤੋਂ ਵਾਪਸ ਲਿਆਉਣ ਦੇ ਯਤਨਾਂ ਤਹਿਤ 5 ਮਈ, 2020 ਨੂੰ ਸ਼ੁਰੂ ਕੀਤਾ ਗਿਆ ਅਪਰੇਸ਼ਨ ਸਮੁਦਰ ਸੇਤੂ ਮੁਕੰਮਲ ਹੋ ਗਿਆ ਹੈ, ਜਿਸ ਤਹਿਤ ਸਮੁੰਦਰੀ ਮਾਰਗ ਰਾਹੀਂ 3,992 ਭਾਰਤੀ ਨਾਗਰਿਕਾਂ ਨੂੰ ਆਪਣੇ ਵਤਨ ਲਿਆਂਦਾ ਗਿਆ। ਇਸ ਅਪਰੇਸ਼ਨ ਵਿੱਚ ਭਾਰਤੀ ਜਲ ਸੈਨਾ ਦੇ ਜਹਾਜ਼ ਜਲਅਸ਼ਵ (ਲੈਂਡਿੰਗ ਪਲੈਟਫਾਰਮ ਡੋਕ), ਐਰਾਵਤ, ਸ਼ਾਰਦੁਲ ਅਤੇ ਮਗਰ (ਲੈਂਡਿੰਗ ਸ਼ਿੱਪ ਟੈਂਕਸ) ਨੇ ਹਿੱਸਾ ਲਿਆ, ਜੋ ਲਗਭਗ 55 ਦਿਨ ਤੱਕ ਚੱਲਿਆ ਅਤੇ ਇਸ ਵਿੱਚ ਸਮੁੰਦਰ ਵਿੱਚ 23,000 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੈਅ ਕੀਤੀ ਗਈ। ਭਾਰਤੀ ਜਲ ਸੈਨਾ 2006 ਵਿੱਚ ਅਪਰੇਸ਼ਨ ਸਕੂਨ(ਬੇਰੂਤ) ਅਤੇ 2015 ਵਿੱਚ ਅਪਰੇਸ਼ਨ ਰਾਹਤ (ਯਮਨ) ਤਹਿਤ ਪਹਿਲਾਂ ਵੀ ਨਿਕਾਸੀ ਮੁਹਿੰਮਾਂ ਚਲਾ ਚੁੱਕੀ ਹੈ।
ਜਹਾਜ਼ਾਂ ਵਿੱਚ ਸੰਕੁਚਿਤ ਵਾਤਾਵਰਣ ਅਤੇ ਕਠਿਨ ਹਵਾ ਸੰਚਾਰ ਪ੍ਰਣਾਲੀ ਦੇ ਕਾਰਨ ਜਹਾਜ਼ਾਂ ਅਤੇ ਸਮੁੰਦਰੀ ਯਾਤਰੀਆਂ ਤੇ ਬਹੁਤ ਅਸਰ ਪਿਆ ਹੈ। ਇਹ ਬੇਹੱਦ ਮੁਸ਼ਕਿਲ ਦੌਰ ਸੀ,ਜਦੋਂ ਭਾਰਤੀ ਜਲ ਸੈਨਾ ਨੇ ਵਿਦੇਸ਼ ਵਿੱਚ ਪਰੇਸ਼ਾਨ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਚੁਣੌਤੀ ਨੂੰ ਆਪਣੇ ਹੱਥ ਵਿੱਚ ਲਿਆ ਸੀ।
ਭਾਰਤੀ ਜਲ ਸੈਨਾ ਲਈ ਸਭ ਤੋਂ ਵੱਡੀ ਚੁਣੌਤੀ ਨਿਕਾਸੀ ਮੁਹਿੰਮ ਦੌਰਾਨ ਜਹਾਜ਼ ਉੱਪਰ ਕਿਸੇ ਪ੍ਰਕਾਰ ਦੇ ਸੰਕ੍ਰਮਣ ਨੂੰ ਫੈਲਣ ਤੋਂ ਰੋਕਣਾ ਸੀ।
ਸਖ਼ਤ ਉਪਾਵਾਂ ਦੀ ਯੋਜਨਾ ਬਣਾਈ ਗਈ ਅਤੇ ਜਹਾਜ਼ਾਂ ਦੇ ਸੰਚਾਲਨ ਮਾਹੌਲ ਲਈ ਮੈਡੀਕਲ/ਸੁਰੱਖਿਆ ਪ੍ਰੋਟੋਕੋਲ ਲਾਗੂ ਕੀਤੇ ਗਏ। ਅਪਰੇਸ਼ਨ ਸਮੁਦਰ ਸੇਤੂ ਲਈ ਜਹਾਜ਼ਾਂ ਉੱਪਰ ਇੰਨ੍ਹਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਗਿਆ, ਜਿਸ ਦੇ ਚਲਦਿਆਂ ਹੀ 3,992 ਭਾਰਤੀ ਨਾਗਰਿਕਾਂ ਨੂੰ ਦੇਸ਼ ਲਿਆਉਣਾ ਸੰਭਵ ਹੋ ਸਕਿਆ ਹੈ।
ਅਪਰੇਸ਼ਨ ਸਮੁਦਰ ਸੇਤੂ ਵਿੱਚ ਭਾਰਤੀ ਜਲ ਸੈਨਾ ਦੇ ਸਰਬਉੱਤਮ ਅਤੇ ਇਸ ਦੇ ਅਨੁਕੂਲ ਜਹਾਜ਼ਾਂ ਦੀ ਵਰਤੋਂ ਕੀਤੀ ਗਈ। ਇੰਨ੍ਹਾਂ ਵਿੱਚ ਸਮਾਜਿਕ ਮਾਪਦੰਡਾਂ ਦੀ ਪਾਲਣਾ ਦੇ ਨਾਲ ਹੀ ਜ਼ਰੂਰੀ ਮੈਡੀਕਲ ਸੁਵਿਧਾਵਾਂ ਦਾ ਵੀ ਪ੍ਰਬੰਧ ਕੀਤਾ ਗਿਆ। ਅਪਰੇਸ਼ਨ ਵਿੱਚ ਉਪਯੋਗ ਕੀਤੇ ਗਏ ਜਹਾਜ਼ਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਅਤੇ ਕੋਵਿਡ 19 ਨਾਲ ਸਬੰਧਿਤ ਉਪਕਰਨ ਅਤੇ ਸੁਵਿਧਾਵਾਂ ਨਾਲ 'ਸਿੱਕ ਬੇਅ' (ਜਹਾਜ਼ ਉੱਪਰ ਇਲਾਜ਼ ਦੀ ਅਲਗ ਵਿਵਸਥਾ) ਜਾਂ ਕਲੀਨਿਕ ਬਣਾਏ ਗਏ। ਮਹਿਲਾ ਯਾਤਰੀਆਂ ਲਈ ਮਹਿਲਾ ਅਧਿਕਾਰੀਆਂ ਅਤੇ ਸੈਨਾ ਦੇ ਨਰਸਿੰਗ ਸਟਾਫ ਦੀ ਵੀ ਤੈਨਾਤੀ ਕੀਤੀ ਗਈ। ਇੰਨ੍ਹਾਂ ਜਹਾਜ਼ਾਂ ਉੱਪਰ ਸਮੁੰਦਰੀ ਮਾਰਗ ਤੋਂ ਲੰਘਣ ਦੌਰਾਨ ਸਾਰੇ ਯਾਤਰੀਆਂ ਨੂੰ ਬੁਨਿਆਦੀ ਸੁਵਿਧਾਵਾਂ ਅਤੇ ਮੈਡੀਕਲ ਸੁਵਿਧਾਵਾਂ ਉਪਲੱਬਧ ਕਰਵਾਈਆਂ ਗਈਆਂ। ਇੱਕ ਗਰਭਵਤੀ ਔਰਤ ਸ਼੍ਰੀਮਤੀ ਸੋਨੀਆ ਜੈਕਬ ਨੇ ਅੰਤਰਰਾਸ਼ਟਰੀ ਮਾਤ ਦਿਵਸ ਮੌਕੇ ਕੋਚੀ ਪੁੱਜਣ ਦੇ ਕੁਝ ਘੰਟੇ ਵਿੱਚ ਹੀ ਜਲਅਸ਼ਵ ਉੱਪਰ ਇੱਕ ਨਵਜਾਤ ਨੂੰ ਜਨਮ ਦਿੱਤਾ।
ਅਪਰੇਸ਼ਨ ਸਮੁਦਰ ਸੇਤੂ ਦੌਰਾਨ ਭਾਰਤੀ ਜਲ ਸੈਨਾ ਦੇ ਜਹਾਜ਼ ਜਲਅਸ਼ਵ, ਐਰਾਵਤ, ਸ਼ਾਰਦੁਲ ਅਤੇ ਮਗਰ ਨੇ 23,000 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੈਅ ਕੀਤੀ ਅਤੇ ਸੁਖਾਲੇ ਅਤੇ ਤਾਲਮੇਲ ਢੰਗ ਨਾਲ ਨਿਕਾਸੀ ਪ੍ਰਕਿਰਿਆ ਨੂੰ ਪੂਰਾ ਕੀਤਾ। ਨਿਕਾਸੀ ਦੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:-
ਸਮੁੰਦਰੀ ਜਹਾਜ਼
|
ਰਵਾਨਾ ਹੋਣ ਦੀ ਮਿਤੀ
|
ਬੰਦਰਗਾਹ ਤੋਂ ਸਵਾਰ ਯਾਤਰੀ
|
ਨਾਗਰਿਕਾਂ ਦੀ ਗਿਣਤੀ
|
ਯਾਤਰਾ ਬੰਦ ਦੀ ਮਿਤੀ
|
ਬੰਦਰਗਾਹ ਯਾਤਰੀ ਉੱਤਰੇ
|
ਜਲਅਸ਼ਵ
|
8 ਮਈ
|
ਮਾਲੇ
|
698
|
10 ਮਈ
|
ਕੋਚੀ
|
ਮਗਰ
|
10 ਮਈ
|
ਮਾਲੇ
|
202
|
12 ਮਈ
|
ਕੋਚੀ
|
ਜਲਅਸ਼ਵ
|
15 ਮਈ
|
ਮਾਲੇ
|
588
|
17 ਮਈ
|
ਕੋਚੀ
|
ਜਲਅਸ਼ਵ
|
1 ਜੂਨ
|
ਕੋਲੰਬੋ
|
686
|
2 ਜੂਨ
|
ਤੁਤੀਕੋਰਿਨ
|
ਜਲਅਸ਼ਵ
|
5 ਜੂਨ
|
ਮਾਲੇ
|
700
|
7 ਜੂਨ
|
ਤੁਤੀਕੋਰਿਨ
|
ਸ਼ਾਰਦੁਲ
|
8 ਜੂਨ
|
ਬੰਦਰ ਅੱਬਾਸ
|
233
|
11 ਜੂਨ
|
ਪੋਰਬੰਦਰ
|
ਐਰਾਵਤ
|
20 ਜੂਨ
|
ਮਾਲੇ
|
198
|
23 ਜੂਨ
|
ਤੁਤੀਕੋਰਿਨ
|
ਜਲਅਸ਼ਵ
|
25 ਜੂਨ
|
ਬੰਦਰ ਅੱਬਾਸ
|
687
|
1 ਜੁਲਾਈ
|
ਤੁਤੀਕੋਰਿਨ
|
ਹੋਰ ਸਰਕਾਰੀ ਏਜੰਸੀਆਂ ਦੇ ਨਾਲ ਭਾਰਤੀ ਜਲ ਸੈਨਾ ਵੀ ਸਾਡੇ ਨਾਗਰਿਕਾਂ ਦੀ ਸਹਾਇਤਾ ਲਈ ਯਤਨਾਂ ਵਿੱਚ ਮੋਹਰੀ ਰਹੀ ਹੈ। ਇੰਡੀਅਨ ਨੇਵਲ ਆਈਐੱਲ-38 ਅਤੇ ਡੋਰਨੀਅਰ ਏਅਰਕ੍ਰਾਫਟ ਦੀ ਵਰਤੋਂ ਦੇਸ਼ ਭਰ ਵਿੱਚ ਡਾਕਟਰਾਂ ਅਤੇ ਕੋਵਿਡ -19 ਨਾਲ ਸਬੰਧਿਤ ਸਮੱਗਰੀ ਨੂੰ ਲੈ ਕੇ ਜਾਣ ਲਈ ਕੀਤੀ ਗਈ ਹੈ। ਭਾਰਤੀ ਜਲ ਸੈਨਾ ਦੇ ਜਵਾਨਾਂ ਨੇ ਬਹੁਤ ਸਾਰੇ ਅਨੁਕੂਲਿਤ ਉਪਕਰਣਾਂ ਜਿਵੇਂ ਕਿ ਪਰਸਨਲ ਪ੍ਰੋਟੈਕਸ਼ਨ ਉਪਕਰਣ ਨਵਰਕਸ਼ਕ, ਹੱਥ ਨਾਲ ਚਲਣ ਵਾਲੇ ਤਾਪਮਾਨ ਸੈਂਸਰ, ਸਹਾਇਤਾ ਪ੍ਰਾਪਤ ਸਾਹ ਪ੍ਰਣਾਲੀ, 3-ਡੀ ਪ੍ਰਿੰਟਡ ਫੇਸ ਸ਼ੀਲਡ, ਪੋਰਟੇਬਲ ਮਲਟੀ-ਫੀਡ ਆਕਸੀਜਨ ਮੈਨੀਫੋਲਡ, ਵੈਂਟੀਲੇਟਰਸ, ਏਅਰ-ਨਿਕਾਸੀ ਸਟ੍ਰੈਚਰ ਪੋਡ, ਸਮਾਨ ਕੀਟਾਣੂਨਾਸ਼ਕ ਆਦਿ ਨੂੰ ਵੀ ਤਿਆਰ ਕੀਤਾ। ਇਨ੍ਹਾਂ ਵਿਚੋਂ ਬਹੁਤ ਸਾਰੇ ਉਪਕਰਨਾਂ ਨੂੰ ਅਪਰੇਸ਼ਨ ਸਮੁਦਰ ਸੇਤੂ ਦੇ ਸਮੁੰਦਰੀ ਜਹਾਜ਼ਾਂ ਤੇ ਵਰਤਿਆ ਗਿਆ ਅਤੇ ਮੇਜ਼ਬਾਨ ਦੇਸ਼ਾਂ ਨੂੰ ਵੀ ਉਪਕਰਣ ਪ੍ਰਦਾਨ ਕੀਤੇ ਗਏ ਸਨ ਜਿੱਥੋਂ ਨਿਕਾਸੀ ਕੀਤੀ ਗਈ ਸੀ।
ਭਾਰਤੀ ਜਲ ਸੈਨਾ ਨੇ ਅਪਰੇਸ਼ਨ ਸਮੁਦਰ ਸੇਤੂ ਲਈ 'ਸੀ-ਲਿਫਟ' (SEA LIFT) ਜਹਾਜ਼ਾਂ ਦੀ ਵਰਤੋਂ ਕੀਤੀ, ਜਿਸ ਨੇ ਇਨ੍ਹਾਂ ਬਹੁਪੱਖੀ ਪਲੈਟਫਾਰਮਾਂ ਦੀ ਲਚਕਤਾ ਅਤੇ ਪਹੁੰਚ ਨੂੰ ਹੋਰ ਮਜ਼ਬੂਤ ਕੀਤਾ।
ਜਦੋਂ ਕਿ ਜਲਅਸ਼ਵ, ਮਗਰ, ਐਰਾਵਤ ਅਤੇ ਸ਼ਾਰਦੂਲ ਅਪਰੇਸ਼ਨ ਸਮੁਦਰ ਸੇਤੂ ਤਹਿਤ ਕੰਮ ਕਰ ਰਹੇ ਸਨ; ਇੱਕ ਹੋਰ ਲੈਂਡਿੰਗ ਸ਼ਿਪ (ਟੈਂਕ) ਕੇਸਰੀ ਨੇ 'ਮਿਸ਼ਨ ਸਾਗਰ' ਸ਼ੁਰੂ ਕੀਤਾ, ਜਿਸ ਵਿਚ ਮਾਲਦੀਵ, ਮਾਰੀਸ਼ਸ, ਮੈਡਾਗਾਸਕਰ, ਕੋਮੋਰੋਸ ਆਈਲੈਂਡਜ਼ ਅਤੇ ਸੇਸ਼ੇਲਜ਼ ਨੂੰ ਆਯੁਰਵੇਦਿਕ ਦਵਾਈਆਂ ਸਮੇਤ 580 ਟਨ ਖੁਰਾਕ ਸਹਾਇਤਾ ਅਤੇ ਮੈਡੀਕਲ ਸਮੱਗਰੀ ਭੇਜੀ ਗਈ ,ਜਿਸ ਨੇ 49 ਦਿਨਾਂ ਵਿਚ 14,000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਮਿਸ਼ਨ ਦੇ ਹਿੱਸੇ ਵਜੋਂ ਇੱਕ-ਇੱਕ ਮੈਡੀਕਲ ਟੀਮ ਮਾਰੀਸ਼ਸ ਅਤੇ ਕੋਮੋਰਸ ਆਈਲੈਂਡ ਵਿਖੇ ਵੀ ਤੈਨਾਤ ਕੀਤੀ ਗਈ ਸੀ।
ਅਪਰੇਸ਼ਨ ਸਮੁਦਰ ਸੇਤੂ ਦੌਰਾਨ ਵਾਪਸ ਲਿਆਂਦੇ ਗਏ 3,992 ਭਾਰਤੀ ਨਾਗਰਿਕਾਂ ਨੂੰ ਉਪਰੋਕਤ ਟੇਬਲ ਵਿੱਚ ਦਰਸਾਏ ਅਨੁਸਾਰ ਵੱਖ-ਵੱਖ ਬੰਦਰਗਾਹਾਂ 'ਤੇ ਉਤਾਰਿਆ ਗਿਆ ਸੀ ਅਤੇ ਸਬੰਧਿਤ ਰਾਜ ਅਧਿਕਾਰੀਆਂ ਨੂੰ ਦੇਖ-ਰੇਖ ਲਈ ਸੌਂਪਿਆ ਗਿਆ ਸੀ। ਭਾਰਤੀ ਜਲ ਸੈਨਾ ਨੇ ਇਹ ਕਾਰਵਾਈ ਵਿਦੇਸ਼ , ਗ੍ਰਹਿ ਮਾਮਲਿਆਂ, ਸਿਹਤ ਮੰਤਰਾਲੇ ਅਤੇ ਭਾਰਤ ਸਰਕਾਰ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਹੋਰ ਏਜੰਸੀਆਂ ਦੇ ਨਜ਼ਦੀਕੀ ਤਾਲਮੇਲ ਵਿੱਚ ਕੀਤੀ ਹੈ।
******
ਵੀਐੱਮ/ਐੱਮਐੱਸ
(Release ID: 1637447)