ਵਿੱਤ ਮੰਤਰਾਲਾ
ਸੀਬੀਡੀਟੀ ਅਤੇ ਸੇਬੀ ਦੇ ਦਰਮਿਆਨ ਅੱਜ ਇੱਕ ਸਹਿਮਤੀ ਪੱਤਰ ਉੱਤੇ ਹਸਤਾਖਰ ਹੋਏ
Posted On:
08 JUL 2020 6:40PM by PIB Chandigarh
ਕੇਂਦਰੀ ਅਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਅਤੇ ਸਿਕਓਰਿਟੀਜ਼ ਐਂਡ ਐਕਸਚੇਂਜ ਬੋਰਡ ਆਵ੍ ਇੰਡੀਆ (ਸੇਬੀ) ਨੇ ਦੋਵਾਂ ਸੰਗਠਨਾਂ ਦੇ ਵਿੱਚਕਾਰ ਜਾਣਕਾਰੀ ਸਾਂਝੀ ਕਰਨ ਦੇ ਉਦੇਸ਼ ਨਾਲ ਅੱਜ ਇੱਕ ਸਹਿਮਤੀ ਪੱਤਰ ਹਸਤਾਖਰ ਕੀਤੇ ਗਏ।
ਅੱਜ ਇਸ ਸਹਿਮਤੀ ਪੱਤਰ 'ਤੇ ਸੀਬੀਡੀਟੀ ਦੁਆਰਾ ਸ਼੍ਰੀਮਤੀ ਅਨੂ ਜੇ ਸਿੰਘ, ਪੀਆਰ ਡੀਜੀਆਈਟੀ (ਪ੍ਰਣਾਲੀਆਂ) ਅਤੇ ਸੇਬੀ ਦੀ ਹੋਲ ਟਾਈਮ ਮੈਂਬਰ ਸ਼੍ਰੀਮਤੀ ਮਧਾਬੀ ਪੁਰੀ ਬੁਚ ਦੁਆਰਾ ਵੀਡੀਓ ਕਾਨਫਰੰਸ ਦੌਰਾਨ ਦੋਵਾਂ ਸੰਗਠਨਾਂ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਸਤਾਖਰ ਕੀਤੇ ਗਏ। ਇਹ ਸਹਿਮਤੀ ਪੱਤਰ ਸਵੈਚਲਿਤ ਅਤੇ ਨਿਯਮਿਤ ਅਧਾਰ 'ਤੇ ਸੇਬੀ ਅਤੇ ਸੀਬੀਡੀਟੀ ਦੇ ਵਿੱਚਕਾਰ ਡਾਟਾ ਅਤੇ ਜਾਣਕਾਰੀ ਨੂੰ ਸਾਂਝਾ ਕਰਨ ਵਿੱਚ ਸਹਾਇਤਾ ਕਰੇਗਾ। ਡੇਟਾਂ ਦੇ ਨਿਯਮਿਤ ਅਦਾਨ-ਪ੍ਰਦਾਨ ਦੇ ਇਲਾਵਾ, ਸੇਬੀ ਅਤੇ ਸੀਬੀਡੀਟੀ, ਵੱਖ-ਵੱਖ ਕਾਨੂੰਨਾਂ ਤਹਿਤ ਆਪਣੇ ਕਾਰਜਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ, ਬੇਨਤੀ 'ਤੇ ਜਾਂ ਆਪਣੇ-ਆਪ ਡੇਟਾਬੇਸਾਂ ਵਿੱਚ ਉਪਲਬਧ ਜਾਣਕਾਰੀ ਦਾ ਅਦਾਨ-ਪ੍ਰਦਾਨ ਵੀ ਕਰਨਗੇ।
ਇਹ ਸਹਿਮਤੀ ਪੱਤਰ ਹਸਤਾਖਰ ਕੀਤੇ ਜਾਣ ਦੀ ਮਿਤੀ ਤੋਂ ਲਾਗੂ ਹੁੰਦਾ ਹੈ ਅਤੇ ਇਹ ਸੀਬੀਡੀਟੀ ਅਤੇ ਸੇਬੀ ਦੀ ਇੱਕ ਚਲ ਰਹੀ ਪਹਿਲ ਹੈ, ਜੋ ਪਹਿਲਾਂ ਹੀ ਵੱਖ-ਵੱਖ ਮੌਜੂਦਾ ਢਾਂਚਿਆਂ ਰਾਹੀਂ ਇੱਕ-ਦੂਜੇ ਦਾ ਸਹਿਯੋਗ ਕਰ ਰਹੇ ਹਨ। ਇਸ ਪਹਿਲ ਤਹਿਤ ਇੱਕ ਡਾਟਾ ਐਕਸਚੇਂਜ ਸਟੀਰਿੰਗ ਸਮੂਹ ਵੀ ਬਣਾਇਆ ਗਿਆ ਹੈ, ਜੋ ਸਮੇਂ-ਸਮੇਂ 'ਤੇ ਮਿਲ ਕੇ ਜਾਣਕਾਰੀ ਦੇ ਤਬਾਦਲੇ ਦੀ ਸਥਿਤੀ ਦੀ ਸਮੀਖਿਆ ਕਰੇਗਾ ਅਤੇ ਅੰਕੜੇ ਸਾਂਝੇ ਕਰਨ ਦੀ ਵਿਧੀ ਦੀ ਪ੍ਰਭਾਵਸ਼ੀਲਤਾ ਨੂੰ ਬਿਹਤਰ ਬਣਾਉਣ ਲਈ ਕਦਮ ਚੁੱਕੇ ਜਾਣਗੇ।
ਇਹ ਸਹਿਮਤੀ ਪੱਤਰ ਸੇਬੀ ਅਤੇ ਸੀਬੀਡੀਟੀ ਦਰਮਿਆਨ ਸਹਿਯੋਗ ਅਤੇ ਤਾਲਮੇਲ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ।
******
ਆਰਐੱਮ/ਕੇਐੱਮਐੱਨ
(Release ID: 1637446)
Visitor Counter : 187