ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਨਿਤਿਨ ਗਡਕਰੀ ਨੇ ਬੁਨਿਆਦੀ ਢਾਂਚੇ ਬਾਰੇ ਸਮੂਹ ਦੀ ਬੈਠਕ ਦੀ ਪ੍ਰਧਾਨਗੀ ਕੀਤੀ

ਰੇਲਵੇ ਬੋਰਡ ਦੇ ਚੇਅਰਮੈਨ, ਵਣ ਡਾਇਰੈਕਟਰ ਜਨਰਲ ਅਤੇ ਰੋਡਸ ਡਾਇਰੈਕਟਰ ਜਨਰਲ ਮੁੱਦਿਆਂ ਦੇ ਸਮਾਧਾਨ ਲਈ ਹਰ ਮਹੀਨੇ ਬੈਠਕ ਕਰਨਗੇ

Posted On: 07 JUL 2020 4:45PM by PIB Chandigarh

ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਸ਼੍ਰੀ ਨਿਤਿਨ ਗਡਕਰੀ ਨੇ ਅੱਜ ਵੈੱਬਕਾਸਟ ਜ਼ਰੀਏ ਨਵੀਂ ਦਿੱਲੀ ਵਿੱਚ ਬੁਨਿਆਦੀ ਢਾਂਚੇ ਬਾਰੇ ਸਮੂਹ ਦੀ ਇੱਕ ਬੈਠਕ ਦੀ ਪ੍ਰਧਾਨਗੀ ਕੀਤੀ। ਕੇਂਦਰੀ ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਕੇਂਦਰੀ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ, ਸੂਚਨਾ ਤੇ ਪ੍ਰਸਾਰਣ ਅਤੇ ਭਾਰੀ ਉਦਯੋਗ ਤੇ ਜਨਤਕ ਉੱਦਮ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਅਤੇ ਕੇਂਦਰੀ ਰੋਡ ਟਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ.ਕੇ. ਸਿੰਘ ਨੇ ਬੈਠਕ ਵਿੱਚ ਭਾਗ ਲਿਆ। ਰੋਡ ਟਰਾਂਸਪੋਰਟ ਅਤੇ ਰਾਜਮਾਰਗ, ਰੇਲਵੇ, ਬਿਜਲੀ, ਵਾਤਾਵਰਣ ਅਤੇ ਵਣ ਮੰਤਰਾਲੇ, ਰੇਲਵੇ ਬੋਰਡ, ਐੱਨਐੱਚਏਆਈ ਦੇ ਸੀਨੀਅਰ ਅਧਿਕਾਰੀਆਂ ਤੇ ਮਹਾਰਾਸ਼ਟਰ, ਗੁਜਰਾਤ, ਤਮਿਲ ਨਾਡੂ, ਕੇਰਲ ਅਤੇ ਕਰਨਾਟਕ ਦੇ ਰਾਜਾਂ ਦੇ ਪ੍ਰਤੀਨਿਧੀਆਂ ਨੇ ਵੀ ਇਸ ਬੈਠਕ ਵਿੱਚ ਭਾਗ ਲਿਆ।

 

ਬੈਠਕ ਵਿੱਚ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਸਮਾਧਾਨ ਸਬੰਧੀ ਕਈ ਮੁੱਦਿਆਂ 'ਤੇ ਵਿਚਾਰ ਕੀਤਾ ਗਿਆ। ਬੈਠਕ ਵਿੱਚ ਉਠਾਇਆ ਗਿਆ ਇੱਕ ਪ੍ਰਮੁੱਖ ਮੁੱਦਾ 187 ਹਾਈਵੇ ਪ੍ਰੋਜੈਕਟਾਂ ਦੀ ਬਕਾਇਆ ਵਣ ਪ੍ਰਵਾਨਗੀ ਨਾਲ ਸਬੰਧਿਤ ਸੀ। ਇਹ ਵੀ ਨੋਟ ਕੀਤਾ ਗਿਆ ਕਿ ਕਈ ਪ੍ਰੋਜੈਕਟਾਂ ਨੇ ਦੂਜੇ ਪੜਾਅ ਦੀ ਵਣ ਪ੍ਰਵਾਨਗੀ ਲਈ ਆਵੇਦਨ ਨਹੀਂ ਕੀਤਾ ਹੈ। ਸਬੰਧਿਤ ਅਧਿਕਾਰੀਆਂ ਨੂੰ ਤੁਰੰਤ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਗਿਆ।

 

ਬੈਠਕ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਰਾਸ਼ਟਰੀ ਰਾਜਮਾਰਗਾਂ ਤੇ ਲੈਵਲ ਕ੍ਰੌਸਿੰਗਾਂ ਨੂੰ ਹਟਾਏ ਜਾਣ ਦੀ ਜ਼ਰੂਰਤ ਹੈ ਕਿਉਂਕਿ ਇਹ ਹਾਦਸਿਆਂ ਦੇ ਵੱਡੇ ਸਥਾਨ ਬਣ ਗਏ ਹਨ। ਇਹ ਵੀ ਦੱਸਿਆ ਗਿਆ ਕਿ ਜਿੱਥੇ 167 ਥਾਵਾਂ 'ਤੇ ਉਨ੍ਹਾਂ ਦੇ ਡਿਜ਼ਾਈਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਲੇਕਿਨ ਅਜੇ ਤੱਕ ਉੱਥੇ ਕੰਮ ਸ਼ੁਰੂ ਨਹੀਂ ਹੋਇਆ ਹੈ। ਇਸ ਸਬੰਧ ਵਿੱਚ ਪੰਜ ਸਾਲ ਪਹਿਲਾਂ ਹੀ ਸਮਝੌਤੇ 'ਤੇ ਦਸਤਖ਼ਤ ਕੀਤੇ ਜਾ ਚੁੱਕੇ ਹਨ ਅਤੇ ਇਸ ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ ਹੈ। ਇਸ ਦਿਸ਼ਾ ਵਿੱਚ, ਮਾਸਿਕ ਅਧਾਰ ਤੇ ਸੇਤੂਭਾਰਤਮ ਪ੍ਰੋਗਰਾਮ ਤਹਿਤ ਪ੍ਰੋਜੈਕਟਾਂ ਦੀ ਨਿਗਰਾਨੀ ਕਰਨ ਦੀ ਜ਼ਰੂਰਤ ਹੈ। ਇਹ ਵੀ ਰੇਖਾਂਕਿਤ ਕੀਤਾ ਗਿਆ ਕਿ ਰੇਲਵੇ ਦੇ ਪਾਸ 30 ਸੜਕ ਪ੍ਰੋਜੈਕਟ ਬਕਾਇਆ ਪਏ ਹਨ। ਹਾਲਾਂਕਿ, ਰੇਲਵੇ ਮੰਤਰੀ ਨੇ ਦਸ ਦਿਨਾਂ ਦੇ ਅੰਦਰ ਇਨ੍ਹਾਂ ਦਾ ਸਮਾਧਾਨ ਕਰਨ ਦਾ ਭਰੋਸਾ ਦਿੱਤਾ ਹੈ।

 

ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦੇ ਸਾਹਮਣੇ ਇੱਕ ਵੱਡਾ ਮੁੱਦਾ ਦਰੱਖਤਾਂ ਦੀ ਕਟਾਈ ਹੈ। ਹਾਲਾਂਕਿ, ਵਣ ਕਵਰ ਵਿੱਚ ਕੁਝ ਖਾਸ ਪ੍ਰਕਾਰ ਦੀ ਪ੍ਰਜਾਤੀਆਂ ਦੇ ਛੋਟੇ ਰੁੱਖਾਂ ਅਤੇ ਪੌਦਿਆਂ ਨੂੰ ਸ਼ਾਮਲ ਕਰਨ ਨੂੰ ਲੈ ਕੇ ਮਤਭੇਦ ਹੈ। ਉਦਾਹਰਣ ਲਈ ਬੈਠਕ ਵਿੱਚ ਬਬੂਲ ਜਾਂ ਕਿੱਕਰ ਦਾ ਉਦਾਹਰਣ ਪੇਸ਼ ਕੀਤਾ ਗਿਆ। ਇਸ ਦੇ ਇੱਕ ਵਿਦੇਸ਼ੀ ਅਰਬੀ ਝਾੜੀ ਹੋਣ ਦੇ ਕਾਰਨ ਰੁੱਖਾਂ ਦੀ ਪਰਿਭਾਸ਼ਾ ਵਿੱਚ ਇਸ ਨੂੰ ਸ਼ਾਮਲ ਕੀਤਾ ਜਾਣਾ ਕਈ ਵਣਾਂ ਦੀਆਂ ਪ੍ਰਵਾਨਗੀਆਂ ਤੇ ਵਿਚਾਰ ਕਰਨ ਦੇ ਦੌਰਾਨ ਸਮਸਿਆਵਾਂ ਪੈਦਾ ਕਰ ਰਿਹਾ ਹੈ। ਦਿੱਲੀ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਦੀ ਨਿਗਰਾਨੀ ਹੇਠ ਇੱਕ ਮਹੱਤਵਪੂਰਨ ਪ੍ਰੋਜੈਕਟ ਦੁਆਰਕਾ ਐਕਸਪ੍ਰੈੱਸ ਵੇਅ ਵੀ ਅਜਿਹੀ ਹੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ, ਜਿੱਥੇ ਕੁੱਲ 6364 ਰੁੱਖਾਂ ਵਿੱਚੋਂ 1939 ਬਬੂਲ ਦੀਆਂ ਝਾੜੀਆਂ ਹਨ। ਦੱਸਿਆ ਗਿਆ ਕਿ ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਜਿਹੇ ਕਈ ਰਾਜ ਇਸ ਝਾੜੀ ਨੂੰ ਲੈਂਡ ਰੈਵੇਨਿਊ ਕੋਡ ਵਿੱਚ ਰੁੱਖ ਦੇ ਰੂਪ ਵਿੱਚ ਕਵਰ ਨਹੀਂ ਕਰਦੇ ਹਨ।

 

ਸ਼੍ਰੀ ਨਿਤਿਨ ਗਡਕਰੀ ਨੇ ਵਿਭਿੰਨ ਮੰਤਰਾਲਿਆਂ ਦੇ ਸੀਨੀਅਰ ਪੱਧਰ ਦੇ ਅਧਿਕਾਰੀਆਂ ਦਰਮਿਆਨ ਬੈਠਕਾਂ ਦੁਆਰਾ ਬਕਾਇਆ ਮੁੱਦਿਆਂ ਤੇ ਪ੍ਰਗਤੀ ਨੂੰ ਲੈ ਕੇ ਸੰਤੁਸ਼ਟੀ ਜਤਾਈ। ਉਨ੍ਹਾਂ ਨੇ ਕਿਹਾ, ਉਹ ਹਮੇਸ਼ਾ ਮਹਿਸੂਸ ਕਰਦੇ ਹਨ ਕਿ ਲਿਖਤੀ ਰੂਪ ਵਿੱਚ ਪੱਤਰ ਵਿਹਾਰ ਕਰਨ ਤੇ ਸਮਾਂ ਤੇ ਊਰਜਾ ਖਰਾਬ ਕਰਨ ਤੋਂ ਬਿਹਤਰ ਹੈ, ਕਿ ਹਮੇਸ਼ਾ  ਇੱਕਠੇ ਹੋ ਕੇ ਬੈਠਣ ਅਤੇ ਇੱਕ ਦੂਜੇ ਦੇ ਸਾਹਮਣੇ ਮੁੱਦਿਆਂ ਦਾ ਸਮਾਧਾਨ ਕਰਨ।  ਉਨ੍ਹਾਂ ਨਿਰਦੇਸ਼ ਦਿੱਤਾ ਕਿ ਹੁਣ ਤੋਂ ਰੇਲਵੇ ਬੋਰਡ ਦੇ ਚੇਅਰਮੈਨ, ਵਣ ਡਾਇਰੈਕਟਰ ਜਨਰਲ ਅਤੇ ਰੋਡਸ ਡਾਇਰੈਕਟਰ ਜਨਰਲ ਦਰਮਿਆਨ ਇੱਕ ਸਾਂਝੀ ਬੈਠਕ ਹੋਇਆ ਕਰੇਗੀ। ਉਨ੍ਹਾਂ ਨੇ ਕਿਹਾ ਕਿ ਹਰ ਮਹੀਨੇ ਇੱਕ ਬੈਠਕ ਨਾਲ ਕਈ ਮੁੱਦਿਆਂ ਦਾ ਸਮਾਧਾਨ ਹੋ ਜਾਵੇਗਾ।

 

ਵਾਤਾਵਰਣ ਮੰਤਰੀ ਸ਼੍ਰੀ ਜਾਵਡੇਕਰ ਨੂੰ ਬੇਨਤੀ ਕੀਤੀ ਗਈ ਕਿ ਉਹ ਰਾਜਾਂ ਵਿੱਚ ਨਿਯੁਕਤ ਵਣ ਅਧਿਕਾਰੀਆਂ ਨੂੰ ਨਿਰਦੇਸ਼ ਦੇਣ ਕਿ ਉਹ ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਤੇ ਸੀਸੀ ਦੁਆਰਾ ਜਾਰੀ ਸਰਕੂਲਰਾਂ ਤੇ ਹੁਕਮਾਂ ਦੀ ਪਾਲਣਾ ਕਰਨ ਅਤੇ ਉਨ੍ਹਾਂ ਨੂੰ ਲਾਗੂ ਕਰਨ।

 

ਵਣਾਂ ਦੇ ਮੁੱਦਿਆਂ 'ਤੇ ਵਿਸ਼ੇਸ਼ ਉੱਚ ਅਧਿਕਾਰ ਪ੍ਰਾਪਤ ਕਮੇਟੀ ਦਾ ਸੰਚਾਲਨ ਕੀਤਾ ਜਾ ਸਕਦਾ ਹੈ ਜਿਵੇਂ ਕਿ ਝਾਰਖੰਡ, ਮਹਾਰਾਸ਼ਟਰ ਤੇ ਅਰੁਣਾਚਲ ਪ੍ਰਦੇਸ਼ ਵਿੱਚ ਕੀਤਾ ਜਾ ਰਿਹਾ ਹੈ। ਅਜਿਹਾ ਮਹਿਸੂਸ ਕੀਤਾ ਗਿਆ ਕਿ ਇਹ ਕਦਮ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਦੇ ਰਾਹ ਵਿੱਚ ਆਉਣ ਵਾਲੀਆਂ ਕਈ ਰੁਕਾਵਟਾਂ ਨੂੰ ਦੂਰ ਕਰੇਗਾ ਜਿਸ ਨਾਲ ਸਮਾਂ ਅਤੇ ਪੈਸਾ ਦੋਹਾਂ ਦੀ ਬੱਚਤ ਹੋਵੇਗੀ।

 

ਸ਼੍ਰੀ ਪੀਯੂਸ਼ ਗੋਇਲ ਨੇ ਇਸ ਬੈਠਕ ਦੇ ਵਿਚਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ਼੍ਰੀ ਗਡਕਰੀ ਦੀ ਇਹ ਇੱਕ ਚੰਗੀ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਸਾਹਮਣੇ ਆਉਣ ਵਾਲੇ ਮੁੱਦਿਆਂ ਦੇ ਸਮਾਧਾਨ ਲਈ  ਸਾਰੇ ਹਿਤਧਾਰਕਾਂ ਨੂੰ ਇਕੱਠੇ ਬੈਠ ਕੇ ਇਸ ਪ੍ਰਯੋਗ ਤੋਂ ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਲਈ ਵੀ ਮਿਲਿਆ ਹੈ। ਉਨ੍ਹਾਂ ਨੇ ਸ਼੍ਰੀ ਨਿਤਿਨ ਗਡਕਰੀ ਨੂੰ ਅਪੀਲ ਕੀਤੀ ਕਿ ਉਹ ਨਾਗਰਿਕਾਂ ਦੇ ਪ੍ਰੋਯਜਨ ਵਿੱਚ ਸੁਧਾਰ ਲਿਆਉਣ ਲਈ ਸਬੰਧਿਤ ਕਦਮਾਂ ਤੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਸਮੂਹ ਨੂੰ ਦਿਸ਼ਾ-ਨਿਰਦੇਸ਼ ਦੇਣ। ਉਨ੍ਹਾਂ ਨੇ ਕਿਹਾ ਕਿ ਆਦਰਸ਼ ਤਰੀਕਾ ਇਹ ਹੈ ਕਿ ਰੇਲਵੇ ਅਤੇ ਰਾਜਮਾਰਗ ਪ੍ਰੋਜੈਕਟ ਨੂੰ ਇੱਕ ਦੂਜੇ ਦੇ ਸਮਾਨਾਂਤਰ ਸੰਚਾਲਿਤ ਹੋਣਾ ਚਾਹੀਦਾ ਹੈ। ਹਾਲਾਂਕਿ, ਅਨੁਪਾਤਾਂ ਵਿੱਚ ਅੰਤਰ ਹੋਣ ਕਾਰਨ ਕਦੇ-ਕਦਾਈਂ ਉਹ ਇੱਕ ਦੂਜੇ ਤੋਂ ਅਲੱਗ ਹੋ ਜਾਂਦੇ ਹਨ। ਲੇਕਿਨ ਇੱਕਠੇ ਮਿਲ ਕੇ ਇਹ ਦੋਵੇਂ ਕਈ ਪ੍ਰੋਜੈਕਟਾਂ ਦਾ ਨਿਰਮਾਣ ਕਰ ਸਕਦੇ ਹਨ।

 

ਜਨਰਲ (ਸੇਵਾਮੁਕਤ) ਵੀ ਕੇ ਸਿੰਘ ਨੇ ਕਿਹਾ ਕਿ ਬੈਠਕ ਸਾਰਥਕ ਰਹੀ। ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚਾਗਤ ਖੇਤਰ ਅਰਥਵਿਵਸਥਾ ਦੀ ਰੀੜ੍ਹ ਹੈ ਅਤੇ ਇਸ ਦੀ ਗਤੀ ਹੋਰ ਸੈਕਟਰਾਂ ਦੀ ਗਤੀ ਨਿਰਧਾਰਣ ਕਰਦੀ ਹੈ। ਉਨ੍ਹਾਂ ਨੇ ਬੁਨਿਆਦੀ ਢਾਂਚਾਗਤ ਖੇਤਰ ਨਾਲ ਜੁੜੇ ਪੇਸ਼ੇਵਰਾਂ ਨੂੰ ਉਨ੍ਹਾਂ ਦੀਆਂ ਪ੍ਰਕ੍ਰਿਆਵਾਂ ਵਿੱਚ ਸੁਧਾਰ ਲਿਆਉਣ ਨੂੰ ਕਿਹਾ ਜਿਸ ਨਾਲ ਪ੍ਰੋਜੈਕਟਾਂ ਦੀ ਗਤੀ ਵਿੱਚ ਤੇਜ਼ੀ ਲਿਆਈ ਜਾ ਸਕੇ। ਉਨ੍ਹਾਂ ਨੇ ਵਿਚਾਰ ਪ੍ਰਗਟ ਕੀਤਾ ਕਿ ਰੇਲਵੇ ਅਤੇ ਰਾਜਮਾਰਗ ਖੇਤਰਾਂ ਨੂੰ ਲਾਗਤ ਵਿੱਚ ਕਮੀ ਲਿਆਉਣ ਅਤੇ ਸਹੂਲਤਾਂ ਵਿੱਚ ਵਾਧਾ ਕਰਨ ਲਈ ਸੰਯੁਕਤ ਪ੍ਰੋਜੈਕਟਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ।

 

***

 

ਆਰਸੀਜੇ/ਐੱਮਐੱਸ


(Release ID: 1637128) Visitor Counter : 189