ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਬਾਰੇ ਅੱਪਡੇਟ
ਪ੍ਰਤੀ ਦਸ ਲੱਖ ‘ਤੇ ਐਕਟਿਵ ਕੇਸਾਂ ਦੀ ਤੁਲਨਾ ਵਿੱਚ ਪ੍ਰਤੀ ਦਸ ਲੱਖ ‘ਤੇ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ, ਇਸ ਬਿਮਾਰੀ ਨਾਲ ਜੁੜੀ ਸਥਿਤੀ ਵਿੱਚ ਇੱਕ ਵੱਡੇ ਸੁਧਾਰ ਨੂੰ ਦਰਸਾਉਂਦੀ ਹੈ
Posted On:
07 JUL 2020 6:53PM by PIB Chandigarh
ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਕੋਵਿਡ -19 ਮਹਾਮਾਰੀ ਦਾ ਪ੍ਰਭਾਵੀ ਪ੍ਰਬੰਧਨ ਕਰਨ ਲਈ “ਟੈਸਟ, ਟ੍ਰੈਕ ਅਤੇ ਟ੍ਰੀਟ” ("ਜਾਂਚ, ਖੋਜ ਅਤੇ ਇਲਾਜ") ਰਣਨੀਤੀ ਦਾ ਪਾਲਣ ਕਰ ਰਹੀਆਂ ਹਨ।
ਭਾਰਤ ਵਿੱਚ, ਕੋਵਿਡ -19 ਦੇ ਵਧੇਰੇ ਮਾਮਲੇ ਵਾਲੇ ਰਾਜ / ਕੇਂਦਰ ਸ਼ਾਸਿਤ ਪ੍ਰਦੇਸ਼ ਪਾਜ਼ਿਟਿਵ ਕੇਸਾਂ ਦੀ ਸ਼ੁਰੂਆਤੀ ਤੌਰ 'ਤੇ ਪਹਿਚਾਣ ਕਰਨ ਅਤੇ ਉਸ ਦਾ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਕਰਨ 'ਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਹੇ ਹਨ, ਜਿਸ ਨਾਲ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਪ੍ਰਤੀ ਦਸ ਲੱਖ ‘ਤੇ ਐਕਟਿਵ ਕੇਸਾਂ ਦੀ ਤੁਲਨਾ ਵਿੱਚ ਪ੍ਰਤੀ ਦਸ ਲੱਖ ‘ਤੇ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਅਧਿਕ ਹੋਵੇ। ਇਹ ਦਰਸਾਉਂਦਾ ਹੈ ਕਿ ਭਾਵੇਂ ਪਾਜ਼ਿਟਿਵ ਕੇਸਾਂ ਦੀ ਕੁੱਲ ਸੰਖਿਆ ਵੱਧ ਹੈ, ਲੇਕਿਨ ਠੀਕ ਹੋਣ ਵਾਲੇ ਕੇਸਾਂ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ, ਜਿਸ ਨਾਲ ਐਕਟਿਵ ਕੇਸਾਂ ਦੀ ਸੰਖਿਆ ਵਿੱਚ ਕਮੀ ਆ ਰਹੀ ਹੈ। ਇਹ ਵੀ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਕੋਵਿਡ ਸਿਹਤ ਸੁਵਿਧਾਵਾਂ ਕਿਸੇ ਤਰ੍ਹਾਂ ਨਾਲ ਪ੍ਰਭਾਵਿਤ ਨਾ ਹੋਣ ਅਤੇ ਸੁਵਿਧਾਵਾਂ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਾ ਆਵੇ।
ਭਾਰਤ ਵਿੱਚ ਪ੍ਰਤੀ ਦਸ ਲੱਖ ‘ਤੇ ਠੀਕ ਹੋਣ ਵਾਲੇ ਕੇਸਾਂ ਦੀ ਸੰਖਿਆ 315.8 ਹੈ ਜਦੋਂ ਕਿ ਪ੍ਰਤੀ ਦਸ ਲੱਖ ‘ਤੇ ਐਕਟਿਵ ਕੇਸਾਂ ਦੀ ਸੰਖਿਆ 186.3 ਦੇ ਘੱਟ ਪੱਧਰ ‘ਤੇ ਹੈ।
ਰਾਜਾਂ ਦੁਆਰਾ ਆਰਟੀ-ਪੀਸੀਆਰ ਟੈਸਟ, ਰੈਪਿਡ ਐਂਟੀਜੈੱਨ ਟੈਸਟ ਕਰ ਕੇ ਟੈਸਟਿੰਗ ਵਿੱਚ ਵਾਧਾ ਕਰਨ ਵਾਲੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ, ਜਿਸ ਨਾਲ ਮਾਮਲਿਆਂ ਦੀ ਛੇਤੀ ਪਹਿਚਾਣ ਕਰਨ ਵਿੱਚ ਮਦਦ ਮਿਲ ਰਹੀ ਹੈ। ਰਾਜਾਂ ਵਿੱਚ ਸਿਹਤ ਦੇਖਭਾਲ਼ ਦੇ ਬੁਨਿਆਦੀ ਢਾਂਚੇ ਵਿੱਚ ਵਾਧਾ ਹੋਣ ਕਾਰਨ, ਪਾਜ਼ਿਟਿਵ ਕੇਸਾਂ ਦੀ ਵੰਡ ਸਮਰਪਿਤ ਕੋਵਿਡ ਹਸਪਤਾਲ, ਕੋਵਿਡ ਸਿਹਤ ਸੰਭਾਲ਼ ਕੇਂਦਰਾਂ ਅਤੇ ਕੋਵਿਡ ਕੇਅਰ ਸੈਂਟਰ ਸਹਿਤ ਵੱਖ-ਵੱਖ ਸਿਹਤ ਸੁਵਿਧਾਵਾਂ ਵਿੱਚ ਕੀਤਾ ਜਾ ਸਕਦਾ ਹੈ। ਇਸ ਦੇ ਕਾਰਨ ਪ੍ਰਭਾਵੀ ਇਲਾਜ ਦੇ ਨਾਲ-ਨਾਲ ਇਨ੍ਹਾਂ ਮਾਮਲਿਆਂ ਵਿੱਚ ਮੌਤ ਦਰ ਵਿੱਚ ਕਮੀ ਲਿਆਉਣਾ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਜਨਤਕ ਅਤੇ ਨਿਜੀ ਖੇਤਰਾਂ ਵਿੱਚ ਸਮਰਪਿਤ ਕੋਵਿਡ ਸੁਵਿਧਾਵਾਂ ਵਿੱਚ ਵਾਧੇ ਦੇ ਕਾਰਨ, ਗੰਭੀਰ ਮਰੀਜ਼ਾਂ ਨੂੰ ਪਹਿਲੀ ਮੈਡੀਕਲ ਸਹਾਇਤਾ ਦੇਣਾ ਅਤੇ ਇਲਾਜ ਨੂੰ ਸੁਨਿਸ਼ਚਿਤ ਕੀਤਾ ਗਿਆ ਹੈ।
ਟੈਸਟਾਂ ਦੇ ਨਾਲ-ਨਾਲ ਸੰਕ੍ਰਮਿਤ ਲੋਕਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਪਤਾ ਲਗਾਉਣਾ ਅਤੇ ਘਰ-ਘਰ ਜਾ ਕੇ ਸਰਵੇਖਣ ਕੀਤਾ ਗਿਆ ਹੈ, ਵਿਸ਼ੇਸ਼ ਰੂਪ ਨਾਲ ਕੰਟੇਨਮੈਂਟ ਜ਼ੋਨਾਂ ਵਿੱਚ। ਰਾਜਾਂ ਨੂੰ ਵਿਸ਼ੇਸ਼ ਤੌਰ 'ਤੇ ਇਹ ਸੁਨਿਸ਼ਚਿਤ ਕਰਨ ਦੀ ਸਲਾਹ ਦਿੱਤੀ ਗਈ ਹੈ ਕਿ ਘੱਟੋ-ਘੱਟ 80 ਪ੍ਰਤੀਸ਼ਤ ਨਵੇਂ ਪਾਜ਼ਿਟਿਵ ਕੇਸਾਂ ਵਿੱਚੋਂ, 72 ਘੰਟਿਆਂ ਦੇ ਅੰਦਰ ਉਨ੍ਹਾਂ ਦੇ ਸੰਪਰਕਾਂ ਦਾ ਪਤਾ ਲਗਾਇਆ ਜਾਵੇ ਅਤੇ ਪਾਜ਼ਿਟਿਵ ਕੇਸਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟੀਨ ਕਰ ਦਿੱਤਾ ਜਾਵੇ। ਰਾਜਾਂ ਦੁਆਰਾ ਸੀਨੀਅਰ ਅਤੇ ਬਜ਼ੁਰਗ ਨਾਗਰਿਕਾਂ, ਸਹਿ-ਰੋਗਾਂ ਵਾਲੇ ਲੋਕਾਂ, ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਸਮੇਤ, ਉੱਚ ਜੋਖਮ ਵਾਲੇ ਲੋਕਾਂ ਨੂੰ ਟ੍ਰੈਕ ਕਰਨ ਲਈ ਕਈ ਤਰ੍ਹਾਂ ਦੀਆਂ ਮੋਬਾਈਲ ਐਪਾਂ ਵਿਕਸਿਤ ਕੀਤੀਆਂ ਗਈਆਂ ਹਨ। ਸਥਾਨਕ ਸਰਕਾਰ ਵਿੱਚ ਕਮਿਊਨਿਟੀ, ਆਸ਼ਾ ਵਰਕਰਾਂ ਅਤੇ ਏਐੱਨਐੱਮ ਦੀ ਭਾਗੀਦਾਰੀ ਹੋਣ ਦੇ ਕਾਰਨ ਕਮਿਊਨਿਟੀ ਦੀ ਪ੍ਰਭਾਵੀ ਨਿਗਰਾਨੀ ਸੰਭਵ ਹੋਈ ਹੈ।
ਕੋਵਿਡ -19 ਨਾਲ ਸਬੰਧਤ ਤਕਨੀਕੀ ਮੁੱਦਿਆਂ, ਦਿਸ਼ਾ-ਨਿਰਦੇਸ਼ਾਂ ਅਤੇ ਸਲਾਹਾਂ ਬਾਰੇ ਸਾਰੀ ਪ੍ਰਮਾਣਿਕ ਅਤੇ ਅਪਡੇਟ ਜਾਣਕਾਰੀ ਲਈ, ਨਿਯਮਿਤ ਰੂਪ ਨਾਲ ਵੇਖੋ: https://www.mohfw.gov.in/ ਅਤੇ @MOHFW_INDIA
ਕੋਵਿਡ -19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨਾਂ ਨੂੰ technicalquery.covid19[at]gov[dot]in ‘ਤੇ ਅਤੇ ਹੋਰ ਪ੍ਰਸ਼ਨਾਂ ਨੰਾ ncov2019[at]gov[dot]in 'ਤੇ ਈ-ਮੇਲ ਅਤੇ @CovidIndiaSeva 'ਤੇ ਟਵੀਟ ਕਰਕੇ ਪੁੱਛਿਆ ਜਾ ਸਕਦਾ ਹੈ।
ਕੋਵਿਡ -19 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਲਈ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ -: + 91-11-23978046 ਜਾਂ 1075 (ਟੋਲ ਫ੍ਰੀ) ‘ਤੇ ਕਾਲ ਕਰੋ।
ਕੋਵਿਡ -19 'ਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ https://www.mohfw.gov.in/pdf/coronvavirushelplinenumber.pdf 'ਤੇ ਉਪਲਬਧ ਹੈ।
****
ਐੱਮਵੀ/ਐੱਸਜੀ
(Release ID: 1637126)
Visitor Counter : 226