ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਹਰਸ਼ ਵਰਧਨ ਅਤੇ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ‘ਭਾਰਤ ਵਿੱਚ ਨੈਨੋ ਅਧਾਰਿਤ ਐਗਰੀ-ਇਨਪੁਟ ਅਤੇ ਖੁਰਾਕੀ ਉਤਪਾਦਾਂ ਦੇ ਮੁੱਲਾਂਕਣ ਲਈ ਦਿਸ਼ਾ-ਨਿਰਦੇਸ਼’ ਜਾਰੀ ਕੀਤੇ
ਇਹ ‘ਦਿਸ਼ਾ-ਨਿਰਦੇਸ਼’ ਨੀਤੀ ਨਿਰਮਾਤਾਵਾਂ ਅਤੇ ਰੈਗੂਲੇਟਰਾਂ ਨੂੰ ਭਾਰਤ ਦੇ ਐਗਰੀ-ਇਨਪੁਟ ਅਤੇ ਖੁਰਾਕੀ ਖੇਤਰ ਵਿੱਚ ਨਵੇਂ ਨੈਨੋ -ਅਧਾਰਿਤ ਉਤਪਾਦਾਂ ਲਈ ਪ੍ਰਭਾਵਸ਼ਾਲੀ ਪ੍ਰਾਵਧਾਨਾਂ ਨੂੰ ਤਿਆਰ ਕਰਨ ਵਿੱਚ ਮਦਦ ਕਰਨਗੇ : ਡਾ. ਹਰਸ਼ ਵਰਧਨ
ਇਹ ਇੱਕ ਸ਼ਾਨਦਾਰ ਪਹਿਲ ਹੈ, ਜਿਸ ਦੇ ਦੁਆਰਾ ਨੈਨੋ ਟੈਕਲੋਲੋਜੀ ਅਤੇ ਨੈਨੋ ਅਧਾਰਿਤ ਉਤਪਾਦਾਂ ਨਾਲ ਸੰਬਧਿਤ ਸਾਰੇ ਵਿਭਾਗ ਅਤੇ ਮੰਤਰਾਲੇ ਇਕੱਠੇ ਆਏ ਹਨ : ਨਰੇਂਦਰ ਸਿੰਘ ਤੋਮਰ
ਦਿਸ਼ਾ-ਨਿਰਦੇਸ਼ਾਂ ਨੂੰ ਡੀਬੀਟੀ ਦੇ ਏਕੀਕ੍ਰਿਤ ਅੰਤਰ-ਮੰਤਰਾਲਾ ਯਤਨਾਂ ਜ਼ਰੀਏ ਡੀਬੀਟੀ, ਵਿਗਿਆਨ ਅਤੇ ਟੈਕਲੋਲੋਜੀ ਮੰਤਰਾਲੇ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ, ਐੱਫਐੱਸਐੱਸਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸੰਯੁਕਤ ਰੂਪ ਨਾਲ ਤਿਆਰ ਕੀਤਾ ਗਿਆ ਹੈ
Posted On:
07 JUL 2020 6:18PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਲੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਭੂ-ਵਿਗਿਆਨ ਮੰਤਰੀ ਡਾ. ਹਰਸ਼ ਵਰਧਨ ਅਤੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਵੀਡੀਓ-ਲਿੰਕ ਜ਼ਰੀਏ ਅੱਜ ‘ਭਾਰਤ ਵਿੱਚ ਨੈਨੋ ਅਧਾਰਿਤ ਐਗਰੀ-ਇਨਪੁਟ ਅਤੇ ਖੁਰਾਕੀ ਉਤਪਾਦਾਂ ਦੇ ਮੁੱਲਾਂਕਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਹ ਦਿਸ਼ਾ-ਨਿਰਦੇਸ਼ ਡੀਬੀਟੀ ਦੁਆਰਾ ਏਕੀਕ੍ਰਿਤ ਅੰਤਰ-ਮੰਤਰਾਲੇ ਯਤਨਾਂ ਨਾਲ, ਵਿਗਿਆਨ ਅਤੇ ਟੈਕਲੋਲੋਜੀ ਮੰਤਰਾਲੇ ਦੇ ਬਾਇਓ ਟੈਕਲੋਲੋਜੀ ਵਿਭਾਗ (ਡੀਬੀਟੀ), ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਖੁਰਾਕੀ ਸੁਰੱਖਿਆ ਅਤੇ ਮਿਆਰੀ ਅਥਾਰਿਟੀ (ਐੱਫਐੱਸਐੱਸਏ), ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਸੰਯੁਕਤ ਰੂਪ ਨਾਲ ਤਿਆਰ ਕੀਤੇ ਗਏ ਹਨ। ਇਸ ਅਵਸਰ ਉੱਤੇ ਕੇਂਦਰੀ ਪੰਚਾਇਤੀ ਰਾਜ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਪਰਸ਼ੋਤਮ ਖੋਡਾਭਾਈ ਰੂਪਾਲਾ; ਬਾਇਓ ਟੈਕਲੋਲੋਜੀ ਵਿਭਾਗ ਦੀ ਸਕੱਤਰ ਡਾ. ਰੇਣੂ ਸਵਰੂਪ; ਖੇਤੀਬਾੜੀ ਵਿਭਾਗ, ਸਹਿਯੋਗ ਤੇ ਕਿਸਾਨ ਭਲਾਈ ਵਿਭਾਗ ਦੇ ਸਕੱਤਰ ਸ਼੍ਰੀ ਸੰਜੈ ਅਗਰਵਾਲ; ਐੱਫਐੱਸਐੱਸਏ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਅਰੁਣ ਸਿੰਘਲ ਅਤੇ ਸਰਕਾਰ, ਖੋਜ ਸੰਸਥਾਨਾਂ ਅਤੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ ਅਤੇ ਮਾਹਿਰ ਹਾਜ਼ਰ ਸਨ।
ਇਸ ਅਵਸਰ ਉੱਤੇ ਡਾ. ਹਰਸ਼ ਵਰਧਨ ਨੇ ਕਿਹਾ, “ਵਧਦੀ ਜਨਸੰਖਿਆ ਨੂੰ ਭੋਜਨ ਪ੍ਰਦਾਨ ਕਰਨ ਦੀ ਜ਼ਰੂਰਤ ਅਤੇ ਬਦਲਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੇਤੀਬਾੜੀ ਉਤਪਾਦਕਤਾ ਵਿੱਚ ਸੁਧਾਰ ਅਤੇ ਬਿਹਤਰ ਫਸਲ ਸੰਭਾਲ਼ ਲਈ ਨੈਨੋ -ਬਾਇਓ ਟੈਕਨੋਲੋਜੀ ਵਿੱਚ ਖੇਤੀਬਾੜੀ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਹੈ।” ਉਨ੍ਹਾਂ ਨੇ ਕਿਹਾ, ਫਸਲਾਂ ਵਿੱਚ ਭਾਰੀ ਮਾਤਰਾ ਵਿੱਚ ਰਸਾਇਣਿਕ ਇਨਪੁਟ ਦੀ ਤੁਲਨਾ ਵਿੱਚ, ਨੈਨੋ -ਪੋਸ਼ਕ ਤੱਤਾਂ ਦੀ ਵਰਤੋਂ ਨਾਲ ਜ਼ਮੀਨ ਅਤੇ ਸਤ੍ਹਾ ਦੇ ਪਾਣੀ ਵਿੱਚ ਪੋਸ਼ਕ ਵਾਲਾ ਤੱਤਾਂ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਵਾਤਾਵਰਣ ਪ੍ਰਦੂਸ਼ਣ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਭਾਰਤ ਸਰਕਾਰ ਦੇ ਵਿਭਾਗ ਅਤੇ ਏਜੰਸੀਆਂ ਨੈਨੋ ਟੈਕਨੋਲੋਜੀ ਨਾਲ ਸੰਬਧਿਤ ਕਈ ਪ੍ਰੋਗਰਾਮਾਂ ਦਾ ਸਮਰਥਨ ਕਰ ਰਹੀਆਂ ਹਨ। ਡਾ. ਹਰਸ਼ ਵਰਧਨ ਨੇ ਵਿਗਿਆਨੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ, ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਖੇਤੀਬਾੜੀ ਅਤੇ ਖੁਰਾਕ ਵਿੱਚ ਨੈਨੋ -ਅਧਾਰਿਤ ਉਤਪਾਦਾਂ ਲਈ ਮੌਜੂਦਾ ਨਿਯਮਾਂ ਦੀ ਜਾਣਕਾਰੀ ਦੇ ਕੇ ਨੀਤੀਗਤ ਫ਼ੈਸਲੇ ਲੈਣ ਵਿੱਚ ਸਹਾਇਤਾ ਕਰਨਾ ਹੈ ਅਤੇ ਲਕਸ਼ਿਤ ਉਤਪਾਦਾਂ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਕਾਰਿਤਾ ਸੁਨਿਸ਼ਚਿਤ ਕਰਨਾ ਹੈ । ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਨੇ ਕਿਹਾ, "ਇਹ ਦਿਸ਼ਾ-ਨਿਰਦੇਸ਼ ਨੀਤੀ ਨਿਰਮਾਤਾਵਾਂ ਅਤੇ ਰੈਗੂਲੇਟਰਾਂ ਨੂੰ ਭਾਰਤ ਦੇ ਐਗਰੀ-ਇਨਪੁਟ ਅਤੇ ਖੁਰਾਕੀ ਖੇਤਰਾਂ ਵਿੱਚ ਭਵਿੱਖ ਦੇ ਨਵੇਂ ਨੈਨੋ -ਅਧਾਰਿਤ ਉਤਪਾਦਾਂ ਲਈ ਪ੍ਰਭਾਵਸ਼ਾਲੀ ਪ੍ਰਾਵਧਾਨ ਤਿਆਰ ਕਰਨ ਵਿੱਚ ਮਦਦ ਕਰਨਗੇ। ਇਹ ਦਿਸ਼ਾ-ਨਿਰਦੇਸ਼ ਭਾਰਤੀ ਇਨੋਵੇਸ਼ਨ ਅਤੇ ਉਦਯੋਗਾਂ ਨੂੰ ਇਨ੍ਹਾਂ ਖੇਤਰਾਂ ਵਿੱਚ ਨਵੇਂ ਨੈਨੋ-ਅਧਾਰਿਤ ਉਤਪਾਦਾਂ ਦੇ ਵਿਕਾਸ ਅਤੇ ਵਣਜੀਕਰਨ ਲਈ ਪ੍ਰੋਤਸਾਹਿਤ ਕਰਨਗੇ।”
ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਨਿਰੂਪਣ, ਨਵੇਂ ਨੈਨੋ -ਸੂਤਰਾਂ ਅਤੇ ਉਤਪਾਦਾਂ, ਜਿਨ੍ਹਾਂ ਦਾ ਵਣਜੀਕਰਨ ਕੀਤਾ ਜਾ ਸਕਦਾ ਹੈ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਕਾਰਿਤਾ ਦੇ ਮੁੱਲਾਂਕਣ ਲਈ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ, ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਭਾਰਤ ਵਿੱਚ ਨੈਨੋ-ਅਧਾਰਿਤ ਐਗਰੀ-ਇਨਪੁਟ ਅਤੇ ਖੁਰਾਕੀ ਉਤਪਾਦਾਂ ਲਈ ਪਾਰਦਰਸ਼ੀ, ਸੁਸੰਗਤ ਅਤੇ ਅਨੁਮਾਨਿਤ ਰੈਗੂਲੇਟਰੀ ਪ੍ਰਕਿਰਿਆ ਉਪਲੱਬਧ ਕਰਵਾਉਣਾ ਹੈ। ਮੰਤਰੀ ਨੇ ਕਿਹਾ, "ਇਹ ਇੱਕ ਸ਼ਾਨਦਾਰ ਪਹਿਲ ਹੈ, ਜੋ ਨੈਨੋ ਟੈਕਨੋਲੋਜੀ ਅਤੇ ਨੈਨੋ ਅਧਾਰਿਤ ਉਤਪਾਦਾਂ ਨਾਲ ਸੰਬਧਿਤ ਸਾਰੇ ਵਿਭਾਗਾਂ ਅਤੇ ਮੰਤਰਾਲਿਆ ਨੂੰ ਇੱਕ ਮੰਚ ਉੱਤੇ ਲਿਆਉਣ ਵਿੱਚ ਸਫਲ ਹੋਈ ਹੈ। ਉਨ੍ਹਾਂ ਨੇ ਕਿਹਾ ਕਿ "ਭਾਰਤ ਵਿੱਚ ਨੈਨੋ ਅਧਾਰਿਤ ਐਗਰੀ-ਇਨਪੁਟ ਅਤੇ ਖੁਰਾਕੀ ਉਤਪਾਦਾਂ ਦੇ ਮੁੱਲਾਂਕਣ ਲਈ ਦਿਸ਼ਾ-ਨਿਰਦੇਸ਼ਾਂ ਨਾਲ ਸਾਡੇ ਮਿਸ਼ਨ-2022 ਤੱਕ ਖੇਤੀਬਾੜੀ ਆਮਦਨ ਨੂੰ ਦੁੱਗਣਾ ਕਰਨਾ ਅਤੇ ਟਿਕਾਊ ਖੇਤੀਬਾੜੀ ਲਈ ਰਾਸ਼ਟਰੀ ਮਿਸ਼ਨ’ ਨੂੰ ਲਾਭ ਪ੍ਰਾਪਤ ਹੋਵੇਗਾ।
ਵਰਤਮਾਨ ਦਿਸ਼ਾ-ਨਿਰਦੇਸ਼ ਨੈਨੋ-ਐਗਰੀ-ਇਨਪੁਟ ਉਤਪਾਦਾਂ (ਐੱਨਏਆਈਪੀ) ਅਤੇ ਨੈਨੋ-ਐਗਰੀ ਪ੍ਰੋਡਕਟਾਂ (ਐੱਨਏਪੀ) ਉੱਤੇ ਲਾਗੂ ਹੁੰਦੇ ਹਨ। ਇਹ ਦਿਸ਼ਾ-ਨਿਰਦੇਸ਼ ’ਐੱਨਐੱਮ ਤੋਂ ਬਣੇ ਨੈਨੋ ਕੰਪੋਜ਼ਿਟ ਅਤੇ ਸੈਂਸਰਾਂ ਉੱਤੇ ਵੀ ਲਾਗੂ ਹੁੰਦੇ ਹਨ। ਇਹ ਦਿਸ਼ਾ-ਨਿਰਦੇਸ਼ ਉਨ੍ਹਾਂ ਉੱਤੇ ਵੀ ਲਾਗੂ ਹੁੰਦੇ ਹਨ ਜਿਨ੍ਹਾਂ ਨੂੰ ਡੇਟਾ ਅਧਿਗ੍ਰਹਿਣ ਲਈ ਫਸਲਾਂ, ਭੋਜਨ ਅਤੇ ਫੀਡ ਦੇ ਸਿੱਧੇ ਸੰਪਰਕ ਦੀ ਜ਼ਰੂਰਤ ਹੁੰਦੀ ਹੈ ।
ਵਿਸਤ੍ਰਿਤ ਦਿਸ਼ਾ-ਨਿਰਦੇਸ਼ਾਂ ਲਈ ਕਿਰਪਾ ਕਰੇਕ ਇੱਥੇ ਕਲਿੱਕ ਕਰੋ। (ਅਨੁਲਗ)
For detailed Guidelines, please click here. (Attachment)
*****
ਐੱਨਬੀ/ਕੇਜੀਐੱਸ/(ਡੀਬੀਟੀ)
(Release ID: 1637125)
Visitor Counter : 194