ਰਸਾਇਣ ਤੇ ਖਾਦ ਮੰਤਰਾਲਾ

ਖਰੀਫ ਸੀਜ਼ਨ ਦੌਰਾਨ ਦੇਸ਼ ਭਰ ਵਿੱਚ ਖਾਦਾਂ ਦੀ ਕੋਈ ਘਾਟ ਨਹੀਂ : ਸ਼੍ਰੀ ਗੌੜਾ

ਕੇਂਦਰੀ ਮੰਤਰੀ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਮੰਗ ਅਨੁਸਾਰ ਯੂਰੀਆ ਦੀ ਉਚਿਤ ਸਪਲਾਈ ਦਾ ਭਰੋਸਾ ਦਿੱਤਾ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਸ਼੍ਰੀ ਸਦਾਨੰਦ ਗੌੜਾ ਨਾਲ ਮੁਲਾਕਾਤ ਕੀਤੀ

Posted On: 06 JUL 2020 4:24PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਸ਼੍ਰੀ ਡੀ.ਵੀ. ਸਦਾਨੰਦ ਗੌੜਾ ਨੇ ਕਿਹਾ ਹੈ ਕਿ ਖਰੀਫ ਸੀਜ਼ਨ ਦੌਰਾਨ ਦੇਸ਼ ਭਰ ਵਿੱਚ ਖਾਦਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰਾਂ ਦੀ ਮੰਗ ਅਨੁਸਾਰ ਉਚਿਤ ਮਾਤਰਾ ਵਿੱਚ ਖਾਦਾਂ ਦੀ ਸਪਲਾਈ ਕੀਤੀ ਜਾ ਰਹੀ ਹੈ।

 

ਸ਼੍ਰੀ ਗੌੜਾ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਸ਼੍ਰੀ ਸ਼ਿਵਰਾਜ ਚੌਹਾਨ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਰਾਜ ਵਿੱਚ ਮੰਗ ਅਨੁਸਾਰ ਯੂਰੀਆ ਦੀ ਉਚਿਤ ਉਪਲੱਬਧਤਾ ਸੁਨਿਸ਼ਚਿਤ ਕੀਤੀ ਜਾਵੇਗੀ। ਸ਼੍ਰੀ ਚੌਹਾਨ ਨੇ ਅੱਜ ਨਵੀਂ ਦਿੱਲੀ ਵਿੱਚ ਸ਼੍ਰੀ ਗੌੜਾ ਨਾਲ ਮੁਲਾਕਾਤ ਕੀਤੀ।

 

ਸ਼੍ਰੀ ਚੌਹਾਨ ਨੇ ਕਿਹਾ ਕਿ ਹਾਲਾਂਕਿ, ਰਾਜ ਵਿੱਚ ਹੁਣ ਤੱਕ ਯੂਰੀਆ ਦੀ ਕਮੀ ਨਹੀਂ ਹੋਈ ਹੈ, ਲੇਕਿਨ ਇਸ ਮੌਨਸੂਨ ਵਿੱਚ ਜ਼ਿਆਦਾ ਵਰਖਾ ਕਾਰਨ ਯੂਰੀਆ ਦੀ ਖਪਤ ਵਿੱਚ ਵਾਧਾ ਹੋਇਆ ਹੈ ਅਤੇ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ ਵਿੱਚ ਬਿਜਾਈ ਵਿੱਚ 47% ਦਾ ਵਾਧਾ ਹੋਇਆ ਹੈ।

ਇਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਰਾਜ ਨੂੰ ਯੂਰੀਆ ਦੀ ਐਡੀਸ਼ਨਲ ਐਲੋਕੇਸ਼ਨ ਕਰਨ ਦੀ ਬੇਨਤੀ ਕੀਤੀ ਅਤੇ ਜੁਲਾਈ, ਅਗਸਤ ਅਤੇ ਸਤੰਬਰ ਦੇ ਮਹੀਨਿਆਂ ਦੇ ਦੌਰਾਨ ਜ਼ਰੂਰਤਾਂ ਦਾ ਅਨੁਮਾਨ ਲਗਾਇਆ ਕਿਉਂਕਿ ਕਿਸਾਨਾਂ ਦੁਆਰਾ ਇਸ ਖਰੀਫ ਸੀਜ਼ਨ ਦੇ ਦੌਰਾਨ ਯੂਰੀਆ ਦੀ ਜ਼ਿਆਦਾ ਮੰਗ ਹੈ।

 

ਸ਼੍ਰੀ ਗੌੜਾ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਯੂਰੀਆ ਦੀ ਉਚਿਤ ਸਪਲਾਈ ਮੱਧ ਪ੍ਰਦੇਸ਼ ਨੂੰ ਕਰਵਾਈ ਜਾਵੇਗੀ। ਜੂਨ ਤੱਕ, ਰਾਜ ਨੂੰ ਲਗਭਗ 55000 ਮੀਟ੍ਰਿਕ ਟਨ ਵਾਧੂ ਯੂਰੀਆ ਪ੍ਰਾਪਤ ਹੋਇਆ ਹੈ, ਅਤੇ 19000 ਮੀਟ੍ਰਿਕ ਟਨ ਜੁਲਾਈ ਸਪਲਾਈ ਯੋਜਨਾ ਤੋਂ ਇਲਾਵਾ 3 ਜੁਲਾਈ, 2020 ਨੂੰ ਐਲੋਕੇਟ ਕੀਤਾ ਗਿਆ ਹੈ। ਕੇਂਦਰੀ ਖਾਦ ਵਿਭਾਗ ਲਗਾਤਾਰ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ, ਅਤੇ ਚਾਲੂ ਖਰੀਫ ਸੀਜ਼ਨ ਦੇ ਦੌਰਾਨ ਕਿਸਾਨਾਂ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਯੂਰੀਆ ਦੀ ਉਚਿਤ ਸਪਲਾਈ ਕਰਨ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਸਮੇਂ ਸਿਰ ਕਿਸਾਨਾਂ ਨੂੰ ਸਸਤੀ ਕੀਮਤ 'ਤੇ ਖਾਦਾਂ ਦੀ ਸਪਲਾਈ ਸੁਨਿਸ਼ਚਿਤ ਕਰਨ ਦੇ ਬਾਰੇ ਵਿੱਚ ਬਹੁਤ ਸਟੀਕ ਹੈ।

 

ਉਮੀਦ ਤੋਂ ਬਿਹਤਰ ਮੌਨਸੂਨ ਦੇ ਕਾਰਨ ਦੇਸ਼ ਭਰ ਵਿੱਚ ਖਰੀਫ ਸੀਜ਼ਨ ਦੌਰਾਨ ਮਈ ਅਤੇ ਜੂਨ ਦੇ ਮਹੀਨੇ ਵਿੱਚ ਖਾਦਾਂ ਦੀ ਡੀਬੀਟੀ ਵਿਕਰੀ ਵਿੱਚ ਮਹੱਤਵਪੂਰਨ ਉਛਾਲ ਦੇਖਿਆ ਗਿਆ ਹੈ।

 

ਮੱਧ ਪ੍ਰਦੇਸ਼ ਵਿੱਚ ਯੂਰੀਆ ਦੀ ਡੀਬੀਟੀ ਸਪਲਾਈ ਵਿਕਰੀ ਮਈ ਅਤੇ ਜੂਨ ਦੇ ਮਹੀਨੇ ਵਿੱਚ ਪਿਛਲੇ ਸਾਲ ਇਸੇ ਮਹੀਨੇ ਦੀ ਤੁਲਨਾ ਵਿੱਚ ਕ੍ਰਮਵਾਰ 176% ਅਤੇ 167% ਵਧੀ ਹੈ। ਹਾਲਾਂਕਿ, ਮੱਧ ਪ੍ਰਦੇਸ਼ ਵਿੱਚ ਯੂਰੀਆ ਦੀ ਉਪਲੱਬਧਤਾ ਦੀ ਸਥਿਤੀ ਵਰਤਮਾਨ ਵਿੱਚ ਤਸੱਲੀਬਖਸ਼ ਹੈ ਅਤੇ 4 ਜੁਲਾਈ 2020 ਤੱਕ ਰਾਜ ਵਿੱਚ 4.63 ਲੱਖ ਮੀਟ੍ਰਿਕ ਟਨ ਖਾਦ ਉਪਲੱਬਧ ਸੀ। ਖਾਦ ਵਿਭਾਗ ਸਥਿਤੀ ਦੀ ਬਹੁਤ ਬਰੀਕੀ ਨਾਲ ਸਮੀਖਿਆ ਕਰ ਰਿਹਾ ਹੈ ਅਤੇ ਖਾਦਾਂ ਦੀ ਕੋਈ ਵੀ ਵਾਧੂ ਮੰਗ ਦੀ ਸਪਲਾਈ ਘਰੇਲੂ ਉਤਪਾਦਨ ਅਤੇ ਆਯਾਤ ਵਿੱਚ ਵਾਧੇ ਦੇ ਮਾਧਿਅਮ ਜ਼ਰੀਏ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨਾਲ ਸਲਾਹ-ਮਸ਼ਵਰਾ ਕਰਕੇ ਕੀਤੀ ਜਾਵੇਗੀ।

                                  

 ****

 

ਆਰਸੀਜੇ/ਆਰਕੇਐੱਮ



(Release ID: 1636908) Visitor Counter : 161