ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਹਰੇਕ ਭਾਰਤੀ ਨੂੰ “ਲੋਕਲ” ਇੰਡੀਆ ਨੂੰ ਇੱਕ “ਗਲੋਕਲ” ਇੰਡੀਆ ਵਿੱਚ ਪਰਿਵਰਤਿਤ ਕਰਨ ਲਈ ਆਤਮ-ਨਿਰਭਰ ਭਾਰਤ ਮੁਹਿੰਮ ਅਪਣਾਉਣ ਦੀ ਤਾਕੀਦ ਕੀਤੀ

ਉਪ ਰਾਸ਼ਟਰਪਤੀ ਨੇ ਇਨੋਵੇਸ਼ਨ ਅਤੇ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਲਈ ਇੱਕ ਈਕੋਸਿਸਟਮ ਸਿਰਜਣ ਦਾ ਸੱਦਾ ਦਿੱਤਾ

ਆਤਮ-ਨਿਰਭਰ ਭਾਰਤ ਅਭਿਯਾਨ ਸੁਰੱਖਿਆਵਾਦ ਜਾਂ ਅਲਗਾਵਵਾਦ ਦਾ ਸੱਦਾ ਨਹੀਂ ਹੈ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦੁਆਰਾ ‘ਆਤਮ-ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ’ ਦੇ ਲਾਂਚ ਦੀ ਸ਼ਲਾਘਾ ਕੀਤੀ

‘ਨਿਊ ਇੰਡੀਆ’ ਨੂੰ ਪ੍ਰਯੋਗ ਅਤੇ ਖੋਜ ਦੇ ਇਛੁੱਕ ਜੀਵੰਤ ਯੁਵਾ ਚਿੰਤਕਾਂ ਦੀ ਜ਼ਰੂਰਤ ਹੈ : ਉਪ ਰਾਸ਼ਟਰਪਤੀ

ਭਾਰਤ ਨੂੰ ਹਰ ਖੇਤਰ ਵਿੱਚ ਮੋਹਰੀ ਸ਼ਕਤੀ ਬਣਾਓ: ਉਪ ਰਾਸ਼ਟਰਪਤੀ

ਗੁਰੂ ਪੂਰਣਿਮਾ ਦਿਵਸ ‘ਤੇ ਦੇਸੀ ਮੋਬਾਈਲ ਐਪ ‘ਐਲੀਮੈਂਟਸ’ (‘Elyments’) ਲਾਂਚ ਕੀਤੀ

Posted On: 05 JUL 2020 1:41PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਇਨੋਵੇਸ਼ਨ ਅਤੇ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਲਈ ਇੱਕ ਈਕੋਸਿਸਟਮ ਸਿਰਜਣ ਦਾ ਸੱਦਾ ਦਿੱਤਾ ਅਤੇ ਹਰੇਕ ਭਾਰਤੀ ਨੂੰ ਲੋਕਲਇੰਡੀਆ ਨੂੰ ਇੱਕ ਗਲੋਕਲਇੰਡੀਆ ਵਿੱਚ ਪਰਿਵਰਤਿਤ ਕਰਨ ਲਈ ਆਤਮ-ਨਿਰਭਰ ਭਾਰਤ ਮੁਹਿੰਮ ਅਪਣਾਉਣ ਦੀ ਤਾਕੀਦ ਕੀਤੀ। 

 

ਉਪ ਰਾਸ਼ਟਰਪਤੀ ਨਿਵਾਸ ਤੋਂ ਵੀਡੀਓ ਕਾਨਫਰੰਸਿੰਗ ਜ਼ਰੀਏ 'ਐਲੀਮੈਂਟਸ' ਮੋਬਾਈਲ ਐਪ ਦੀ ਵਰਚੁਅਲ ਲਾਂਚਿੰਗ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਆਤਮ-ਨਿਰਭਰ ਭਾਰਤ ਅਭਿਯਾਨ ਦਾ ਉਦੇਸ਼ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਦੁਆਰਾ, ਆਧੁਨਿਕ ਟੈਕਨੋਲੋਜੀ ਦੀ ਵਰਤੋਂ ਕਰਕੇ, ਮਾਨਵ ਸੰਸਾਧਨਾਂ ਨੂੰ ਸਮ੍ਰਿੱਧ ਬਣਾ ਕੇ, ਅਤੇ ਮਜ਼ਬੂਤ ਸਪਲਾਈ ਚੇਨਾਂ ਸਿਰਜ ਕੇ ਦੇਸ਼ ਦੀ ਆਰਥਿਕ ਸਮਰੱਥਾ ਨੂੰ ਵੱਡਾ ਨਵਾਂ ਹੁਲਾਰਾ ਦੇਣਾ ਹੈ।

 

ਆਤਮ-ਨਿਰਭਰ ਭਾਰਤ ਅਭਿਯਾਨ ਨੂੰ ਦੇਸ਼ ਭਰ ਵਿੱਚ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਵਿਕਾਸ ਦੀਆਂ ਤਾਕਤਾਂ ਨੂੰ ਉਤਸ਼ਾਹਿਤ ਕਰਨ ਦੇ ਇੱਕ ਮਿਸ਼ਨ ਕਰਾਰ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਗ੍ਰਾਮੀਣ-ਸ਼ਹਿਰੀ ਸਿੰਬੀਔਟਿਕ ਵਿਕਾਸ ਲਈ ਇਨੋਵੇਸ਼ਨ ਅਤੇ ਉੱਦਮਸ਼ੀਲਤਾ ਨੂੰ ਹੁਲਾਰਾ ਦੇਣ ਲਈ ਇੱਕ ਈਕੋਸਿਸਟਮ ਸਿਰਜਣ ਦਾ ਸੱਦਾ ਦਿੱਤਾ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਆਤਮ-ਨਿਰਭਰ ਭਾਰਤ ਅਭਿਯਾਨ ਸੁਰੱਖਿਆਵਾਦ ਜਾਂ ਅਲਗਾਵਵਾਦ ਦਾ ਸੱਦਾ ਨਹੀਂ ਹੈ, ਬਲਕਿ ਇੱਕ ਵਿਵਹਾਰਕ ਵਿਕਾਸ ਰਣਨੀਤੀ ਅਪਣਾਉਣ ਲਈ ਹੈ ਜੋ ਦੇਸ਼ ਨੂੰ ਆਪਣੀਆਂ ਅੰਦਰੂਨੀ ਤਾਕਤਾਂ ਦੀ ਪਹਿਚਾਣ ਅਤੇ ਪੂੰਜੀਕਰਣ ਦੇ ਯੋਗ ਕਰੇਗੀ।

ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਢੁਕਵਾਂ ਹੈ ਕਿ ਪ੍ਰਧਾਨ ਮੰਤਰੀ ਨੇ ਕੱਲ੍ਹ ਭਾਰਤ ਦੀਆਂ ਆਈਟੀ ਸ਼ਕਤੀਆਂ ਨੂੰ ਉਸ ਦੇ ਪ੍ਰਤਿਭਾਸ਼ਾਲੀ ਵਿਗਿਆਨੀਆਂ ਅਤੇ ਟੈਕਨੋਲੋਜੀ ਮਾਹਿਰਾਂ ਲਈ ਇੱਕ ਮਹਾਨ ਸ਼ਕਤੀ ਬਣਨ ਦੇ ਪਿਛੋਕੜ ਦੇ ਵਿਰੁੱਧ ਆਤਮਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜਦਾ ਐਲਾਨ ਕੀਤਾ।

 

ਉਨ੍ਹਾਂ ਕਿਹਾ ਕਿ ਇਹ ਭਾਰਤੀ ਆਈਟੀ ਮਾਹਿਰਾਂ ਨੂੰ ਸਾਡੀ ਜ਼ਿੰਦਗੀ ਦੀ ਗੁਣਵੱਤਾ ਨੂੰ ਵਧਾਉਣ ਲਈ ਵੱਖ-ਵੱਖ ਉਪਯੋਗਾਂ ਲਈ ਐਪਸ ਤਿਆਰ ਕਰਨ ਲਈ ਉਤਸ਼ਾਹਿਤ ਕਰੇਗਾ। ਸ਼੍ਰੀ ਨਾਇਡੂ ਨੇ ਅੱਗੇ ਕਿਹਾ ਕਿ ਜਿਵੇਂ ਪ੍ਰਧਾਨ ਮੰਤਰੀ ਨੇ ਕਲਪਨਾ ਕੀਤੀ, ਇਸ ਦਾ ਨਤੀਜਾ ਵਿਸ਼ਵ ਪੱਧਰੀ ਮੇਡ ਇਨ ਇੰਡੀਆਐਪਸ ਦਾ ਹੋਵੇਗਾ ਅਤੇ ਇੱਕ ਆਤਮਨਿਰਭਰ ਐਪ ਈਕੋਸਿਸਟਮਬਣਾਇਆ ਜਾਵੇਗਾ।

 

ਸਵਦੇਸ਼ੀ ਐਪ ਐਲੀਮੈਂਟਸ ਬਣਾਉਣ ਵਿੱਚ ਇੱਕ ਹਜ਼ਾਰ ਤੋਂ ਵੱਧ ਆਈਟੀ ਪੇਸ਼ੇਵਰਾਂ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਨਿਊ ਇੰਡੀਆਨੂੰ ਪ੍ਰਯੋਗ ਅਤੇ ਖੋਜ ਦੇ ਇਛੁੱਕ ਜੀਵੰਤ ਯੁਵਾ ਚਿੰਤਕਾਂ ਦੀ ਜ਼ਰੂਰਤ ਹੈ। ਸ਼੍ਰੀ ਨਾਇਡੂ ਨੇ ਜ਼ੋਰ ਦੇ ਕੇ ਕਿਹਾ, “ਸਾਨੂੰ ਇਨੋਵੇਸ਼ਨ ਕਰਨੀ ਚਾਹੀਦੀ ਹੈ ਨਾ ਕਿ ਸਿਰਫ ਨਕਲ। ਇਨੋਵੇਸ਼ਨ 21ਵੀਂ ਸਦੀ ਦਾ ਨਾਅਰਾ (ਵਾਚਵਰਡ) ਹੈ।  ਸਾਡੇ ਪਾਸ ਸਫਲਤਾ ਲਈ ਸਾਰੀ ਸਮੱਗਰੀ ਹੈ। ਸਾਡੇ ਪਾਸ ਮੋਢੀ ਹਨ, ਜਿਨ੍ਹਾਂ ਨੇ ਵੱਖ-ਵੱਖ ਸੈਕਟਰਾਂ ਵਿੱਚ ਗਲੋਬਲ ਬ੍ਰਾਂਡ ਬਣਾਏ ਹਨ।

 

ਇਹ ਖੁਸ਼ੀ ਜ਼ਾਹਰ ਕਰਦੇ ਹੋਏ ਕਿ ਇਹ ਐਪ ਅੱਠ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ, ਉਨ੍ਹਾਂ ਉਮੀਦ ਜਤਾਈ ਕਿ ਇਸ ਨੂੰ ਸਾਰੀਆਂ ਪ੍ਰਮੁੱਖ ਭਾਰਤੀ ਭਾਸ਼ਾਵਾਂ ਵਿੱਚ ਉਪਲਬਧ ਕਰਵਾਇਆ ਜਾਵੇਗਾ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਤਕਨੀਕੀ ਉਦਯੋਗ ਅਤੇ ਪੇਸ਼ੇਵਰਾਂ ਦੁਆਰਾ ਕੀਤੀਆਂ ਗਈਆਂ ਅਜਿਹੀਆਂ ਪਹਿਲਾਂ ਸਹੀ ਮਾਅਨਿਆਂ ਵਿੱਚ ਪ੍ਰਸ਼ੰਸਾਯੋਗ ਹਨ ਕਿਉਂਕਿ ਉਨ੍ਹਾਂ ਨੇ ਨਾ ਸਿਰਫ ਟੈਕਨੋਲੋਜੀ ਵਿੱਚ ਭਾਰਤ ਦੀ ਤਾਕਤ ਦਾ ਪ੍ਰਦਰਸ਼ਨ ਕੀਤਾ ਬਲਕਿ ਇਹ ਆਤਮ-ਨਿਰਭਰ ਭਾਰਤ ਵੱਲ ਇੱਕ ਕਦਮ ਵੀ ਵਧਾਇਆ ਹੈ। ਨਾਇਡੂ ਨੇ ਕਿਹਾ, “ਮੈਂ ਉਮੀਦ ਕਰਦਾ ਹਾਂ ਕਿ ਇਹ ਐਪ ਲੋਕਾਂ ਦੁਆਰਾ ਵਰਤੀਆਂ ਜਾ ਰਹੀਆਂ ਕਈ ਵਿਦੇਸ਼ੀ ਐਪਸ ਲਈ ਇੱਕ ਚੰਗਾ ਦੇਸੀ ਵਿਕਲਪ ਸਾਬਤ ਹੋਵੇਗੀ।

 

ਸ਼੍ਰੀ ਨਾਇਡੂ ਨੇ ਭਾਰਤ ਨੂੰ ਵਿਗਿਆਨ ਅਤੇ ਟੈਕਨੋਲੋਜੀ, ਅਰਥਵਿਵਸਥਾ, ਰੱਖਿਆ ਜਾਂ ਮਾਨਵ ਸੰਸਾਧਨ ਵਿਕਾਸ ਜਿਹੇ ਹਰ ਖੇਤਰ ਵਿੱਚ ਮੋਹਰੀ ਸ਼ਕਤੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

 

ਕੋਵਿਡ -19 ਮਹਾਮਾਰੀ ਸਮੇਤ ਦੇਸ਼ ਨੂੰ ਦਰਪੇਸ਼ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਬਾਰੇ ਗੱਲ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ, ਭਾਰਤ ਇਤਿਹਾਸ ਦੇ ਇੱਕ ਮਹੱਤਵਪੂਰਨ ਪਲ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ, “ਲੇਕਿਨ ਦਿੱਤੀਆਂ ਗਈਆਂ ਚੁਣੌਤੀਆਂ ਪ੍ਰਤੀ ਸਾਨੂੰ ਆਪਣੀ ਪ੍ਰਤੀਕਿਰਿਆ ਵਿੱਚ ਦ੍ਰਿੜ੍ਹ ਰਹਿਣਾ ਚਾਹੀਦਾ ਹੈ।

 

ਗੁਰੂ ਪੂਰਣਿਮਾ ਦੇ ਮੌਕੇ ਤੇ ਰਾਸ਼ਟਰ ਲਈ ਐਪ ਨੂੰ ਸਮਰਪਿਤ ਕਰਦੇ ਹੋਏ, ਉਪ ਰਾਸ਼ਟਰਪਤੀ  ਨੇ ਆਤਮ-ਨਿਰਭਰ ਭਾਰਤ ਪ੍ਰਤੀ ਇਸ ਤਬਦੀਲੀ ਵਿੱਚ ਗੁਰੂਆਂਦੀ ਅਹਿਮ ਭੂਮਿਕਾ ਬਾਰੇ ਸ਼੍ਰੋਤਿਆਂ ਨੰਘ ਯਾਦ ਦਿਵਾਇਆ।

 

ਆਰਟ ਆਵ੍ ਲਿਵਿੰਗ ਦੇ ਸੰਸਥਾਪਕ, ਗੁਰੂਦੇਵ ਸ੍ਰੀ ਸ੍ਰੀ ਰਵੀਸ਼ੰਕਰ ਜੀ, ਜੀਐੱਮਆਰ ਗਰੁੱਪ ਦੇ ਚੇਅਰਮੈਨ, ਗ੍ਰਾਂਧੀ ਮੱਲੀਕਾਰਜੁਨ ਰਾਓ, ਯੋਗ ਗੁਰੂ, ਰਾਮੋਜੀ ਗਰੁੱਪ ਦੇ ਚੇਅਰਮੈਨ, ਸ਼੍ਰੀ ਚੌਧਰੀ ਰਾਮੋਜੀ ਰਾਓ, ਚੇਅਰਮੈਨ, ਸੁਮੇਰੂ ਸੌਫਟਵੇਅਰ ਸੌਲਿਊਸ਼ਨਸ ਪ੍ਰਾਈਵੇਟ ਲਿਮਿਟਿਡ, ਸ਼੍ਰੀ ਏ ਐੱਲ ਰਾਓ ਅਤੇ ਹੋਰ ਪਤਵੰਤੇ ਵੀਡੀਓ ਕਾਨਫਰੰਸਿੰਗ ਜ਼ਰੀਏ ਵਰਚੁਅਲੀ ਐਪ ਲਾਂਚ ਵਿੱਚ ਸ਼ਾਮਲ ਹੋਏ।

 

                                                                *****

 

ਵੀਆਰਆਰਕੇ/ਐੱਮਐੱਸ/ਐੱਮਐੱਸਵਾਈ/ਡੀਪੀ



(Release ID: 1636744) Visitor Counter : 180