ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਤੇ ਨੀਤੀ ਆਯੋਗ ਨੇ ਪ੍ਰਧਾਨਮੰਤਰੀ ਦੇ ਡਿਜੀਟਲ ਇੰਡੀਆ-ਆਤਮਨਿਰਭਰ ਭਾਰਤ ਦੇ ਨਜ਼ਰੀਏ ਨੂੰ ਸਾਕਾਰ ਕਰਨ ਲਈ ਡਿਜੀਟਲਇੰਡੀਆ ਆਤਮ-ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ ਦੀ ਸ਼ੁਰੂਆਤ ਕੀਤੀ

ਮੌਜੂਦਾ ਸਾਰੇ ਐਪਸ ਨੂੰ ਐਪ ਇਨੋਵੇਸ਼ਨ ਚੈਲੰਜ ਦੇ ਟ੍ਰੈਕ1 ’ਤੇ ਲਿਆਉਣਾ ਹੈ

ਐਪ ਇਨੋਵੇਸ਼ਨ ਚੈਲੰਜ ਦਾ ਟ੍ਰੈਕ2 ਨਵੇਂ ਐਪਲੀਕੇਸ਼ਨ ਦੇ ਵਿਕਾਸ ’ਤੇ ਜ਼ੋਰ ਦੇਵੇਗਾ

Posted On: 04 JUL 2020 4:04PM by PIB Chandigarh

ਭਾਰਤੀ ਐਪਸ ਲਈ ਇੱਕ ਮਜ਼ਬੂਤ ਈਕੋਸਿਸਟਮ ਦਾ ਸਮਰਥਨ ਅਤੇ ਉਸਦਾ ਨਿਰਮਾਣ ਕਰਨ ਦੇ ਉਦੇਸ਼ਨਾਲ ਅਟਲ ਇਨੋਵੇਸ਼ਨ ਮਿਸ਼ਨ-ਨੀਤੀ ਆਯੋਗ ਨਾਲ ਭਾਈਵਾਲੀ ਵਿੱਚ ਇਲੈਕਟ੍ਰੌਨਿਕਸ ਅਤੇਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਭਾਰਤੀ ਤਕਨੀਕੀ ਉੱਦਮੀਆਂ ਅਤੇ ਸਟਾਰਟ-ਅੱਪਸ ਲਈਡਿਜੀਟਲ ਇੰਡੀਆ ਆਤਮ-ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ ਦੀ ਸ਼ੁਰੂਆਤ ਕੀਤੀ। ਇਸਨੂੰਪ੍ਰਧਾਨ ਮੰਤਰੀ ਦੇ ਡਿਜੀਟਲ ਇੰਡੀਆ ਦੇ ਨਿਰਮਾਣ ਦੇ ਨਜ਼ਰੀਏ ਨੂੰ ਸਾਕਾਰ ਕਰਨ ਅਤੇਆਤਮ-ਨਿਰਭਰ ਭਾਰਤ ਦੇ ਨਿਰਮਾਣ ਵਿੱਚ ਡਿਜੀਟਲ ਟੈਕਨੋਲੋਜੀਆਂ ਦੀ ਵਰਤੋਂ ਕਰਨ ਵਿੱਚ ਮਦਦਕਰਨ ਦੇ ਉਦੇਸ਼ ਨਾਲ ਬਣਾਇਆ ਗਿਆ ਹੈ।

 

ਇਹ 2 ਟ੍ਰੈਕਾਂ ਵਿੱਚ ਚਲੇਗਾ: ਮੌਜੂਦਾ ਐਪਸ ਨੂੰ ਅੱਪਗ੍ਰੇਡ ਕਰਨਾ ਅਤੇ ਨਵੇਂ ਐਪਸ ਦਾ ਵਿਕਾਸ।ਅੱਜ ਲਾਂਚ ਕੀਤੇ ਜਾ ਰਹੇ ਟ੍ਰੈਕ1 ਐਪ ਇਨੋਵੇਸ਼ਨ ਚੈਲੰਜ ਦਾ ਧਿਆਨ ਉਨ੍ਹਾਂ ਸਰਬਸ਼੍ਰੇਸ਼ਠਭਾਰਤੀ ਐਪਸ ਦੀ ਪਹਿਚਾਣ ਕਰਨ ਤੇ ਹੋਵੇਗਾ ਜਿਨ੍ਹਾਂ ਦੀ ਪਹਿਲਾਂ ਤੋਂ ਹੀ ਨਾਗਰਿਕਾਂਵੱਲੋਂ ਵਰਤੋਂ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਿੱਚ ਕੁਝ ਹੋਰ ਸੁਧਾਰ ਦੀ ਗੁੰਜਾਇਸ਼ ਹੈਅਤੇ ਉਹ ਆਪਣੀ ਸ਼੍ਰੇਣੀ ਵਿੱਚ ਵਿਸ਼ਵ ਪੱਧਰ ਦਾ ਐਪ ਬਣਨ ਦੀ ਸਮਰੱਥਾ ਰੱਖਦੇ ਹੋਣ। ਲੀਡਰਬੋਰਡ ਤੇ ਐਪ ਦਿਖਾਉਣ ਲਈ ਵਿਭਿੰਨ ਨਕਦ ਪੁਰਸਕਾਰਾਂ ਅਤੇ ਪ੍ਰੋਤਸਾਹਨ ਦੇ ਨਾਲ ਇਹਇਨੋਵੇਸ਼ਨ ਚੈਲੰਜ ਇੱਕ ਈਕੋਸਿਸਟਮ ਬਣਾਉਣ ਦੀ ਕੋਸ਼ਿਸ਼ ਕਰੇਗਾ ਜਿੱਥੇ ਭਾਰਤੀ ਉੱਦਮੀਆਂਅਤੇ ਸਟਾਰਟ-ਅੱਪ ਨੂੰ ਟੈੱਕ ਸਮਾਧਾਨਾਂ ਦਾ ਨਿਰਮਾਣ ਕਰਨ, ਪੋਸ਼ਣ ਕਰਨ ਅਤੇ ਉਨ੍ਹਾਂ ਨੂੰਬਣਾਈ ਰੱਖਣ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ ਜੋ ਨਾ ਸਿਰਫ਼ ਭਾਰਤ ਦੇ ਨਾਗਰਿਕਾਂ ਦੇਬਲਕਿ ਦੁਨੀਆ ਭਰ ਦੇ ਲੋਕਾਂ ਦੇ ਕੰਮ ਆਵੇਗਾ। ਮੰਤਰ ਹੈ ਮੇਕ ਇਨ ਇੰਡੀਆ ਫਾਰ ਇੰਡੀਆਐਂਡ ਦਿ ਵਰਲਡਯਾਨੀ ਭਾਰਤ ਸਮੇਤ ਪੂਰੀ ਦੁਨੀਆ ਲਈ ਭਾਰਤ ਵਿੱਚ ਨਿਰਮਾਣ। ਇਹ ਇੱਕਮਹੀਨੇ ਵਿੱਚ ਪੂਰਾ ਹੋ ਜਾਵੇਗਾ।

 

ਇਸ ਐਪ ਇਨੋਵੇਸ਼ਨ ਚੈਲੰਜ ਦੇ ਬਾਅਦ ਸਰਕਾਰ ਆਤਮ-ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜ ਦੇਟ੍ਰੈਕ2 ਨੂੰ ਵੀ ਲਾਂਚ ਕਰੇਗੀ ਜੋ ਭਾਰਤੀ ਸਟਾਰਟ-ਅੱਪ/ਉੱਦਮੀਆਂ/ਕੰਪਨੀਆਂ ਦੀ ਪਹਿਚਾਣ ਕਰਨਦਾ ਕੰਮ ਕਰੇਗਾ ਅਤੇ ਉਨ੍ਹਾਂ ਨੂੰ ਨਵੇਂ ਵਿਚਾਰ ਲਿਆਉਣ, ਉਨ੍ਹਾਂ ਨੂੰ ਪੋਸ਼ਿਤ ਕਰਨ(ਇਨਕਿਊਬੇਸ਼ਨ), ਉਨ੍ਹਾਂ ਦਾ ਪ੍ਰਤੀਰੂਪ ਬਣਾਉਣ (ਪ੍ਰੋਟੋਟਾਈਪ) ਅਤੇ ਉਨ੍ਹਾਂ ਦੇਪ੍ਰਯੋਗਾਂ ਨੂੰ ਅੱਗੇ ਵਧਾਉਣ ਲਈ ਪ੍ਰੋਤਸਾਹਿਤ ਕਰੇਗਾ। ਇਹ ਟ੍ਰੈਕ ਲੰਬੇ ਸਮੇਂ ਤੱਕਚੱਲੇਗਾ, ਜਿਸਦਾ ਵਿਵਰਣ ਅਲੱਗ ਤੋਂ ਪ੍ਰਦਾਨ ਕੀਤਾ ਜਾਵੇਗਾ।

 

ਆਤਮ-ਨਿਰਭਰ ਭਾਰਤ ਐਪ ਇਨੋਵੇਸ਼ਨ ਚੈਲੰਜਟ੍ਰੈਕ1 ਨੂੰ ਨਿਮਨਲਿਖਤ 8 ਵਿਆਪਕ ਸ਼੍ਰੇਣੀਆਂਵਿੱਚ ਲਾਂਚ ਕੀਤਾ ਜਾ ਰਿਹਾ ਹੈ :-

 

1.        ਦਫ਼ਤਰੀ ਉਤਪਾਦਕਤਾ ਅਤੇ ਘਰ ਤੋਂ ਕੰਮ

 

2.        ਸੋਸ਼ਲ ਨੈੱਟਵਰਕਿੰਗ

 

3.        ਈ-ਲਰਨਿੰਗ

 

4.        ਮਨੋਰੰਜਨ

 

5.        ਸਿਹਤ ਅਤੇ ਤੰਦਰੁਸਤੀ

 

6.        ਐਗਰੀਟੈੱਕ ਅਤੇ ਫਿਨ-ਟੈੱਕ ਸਮੇਤ ਕਾਰੋਬਾਰ

 

7.        ਖ਼ਬਰਾਂ

 

8.        ਖੇਡ

 

ਹਰੇਕ ਸ਼੍ਰੇਣੀ ਦੇ ਅੰਦਰ ਕਈ ਉਪ ਸ਼੍ਰੇਣੀਆਂ ਹੋ ਸਕਦੀਆਂ ਹਨ।

 

ਇਨੋਵੇਸ਼ਨ ਚੈਲੰਜ4 ਜੁਲਾਈ 2020 ਤੋਂ innovate.mygov.in/app-challenge ’ਤੇਉਪਲੱਬਧ ਹੋਵੇਗਾ। ਐਂਟਰੀਆਂ ਨੂੰ ਜਮ੍ਹਾਂ ਕਰਨ ਦੀ ਅੰਤਿਮ ਮਿਤੀ 18 ਜੁਲਾਈ 2020 ਹੈ।ਬਿਨੈਕਾਰਾਂ ਨੂੰ ਆਪਣਾ ਪ੍ਰਸਤਾਵ ਜਮ੍ਹਾਂਕਰਵਾਉਣ ਲਈ ਮਾਈਗੌਵ ਪੋਰਟਲ www.mygov.inਤੇਲੌਗ ਔਨ ਕਰਕੇ ਰਜਿਸਟ੍ਰੇਸ਼ਨ ਕਰਵਾ ਕੇ ਔਨਲਾਈਨ ਅਰਜ਼ੀ ਦੇਣੀ ਹੋਵੇਗੀ।

 

ਨਿਜੀ ਖੇਤਰ ਅਤੇ ਅਕਾਦਮਿਕ ਸੰਸਥਾਨਾਂ ਦੇ ਮਾਹਿਰਾਂ ਨਾਲ ਹਰੇਕ ਟ੍ਰੈਕ ਲਈ ਇੱਕ ਵਿਸ਼ੇਸ਼ਜਿਊਰੀ ਪ੍ਰਾਪਤ ਅਰਜ਼ੀਆਂ ਦਾ ਮੁੱਲਾਂਕਣ ਕਰੇਗੀ। ਸ਼ੌਰਟਲਿਸਟਕੀਤੀਆਂ ਗਈਆਂ ਐਪਸ ਨੂੰ ਪੁਰਸਕਾਰ ਦਿੱਤੇ ਜਾਣਗੇ ਅਤੇ ਨਾਗਰਿਕਾਂ ਦੀ ਜਾਣਕਾਰੀ ਲਈ ਉਨ੍ਹਾਂਨੂੰ ਲੀਡਰ ਬੋਰਡ ਤੇ ਵੀ ਦਿਖਾਇਆ ਜਾਵੇਗਾ। ਸਰਕਾਰ ਵੀ ਉਚਿਤ ਐਪ ਨੂੰ ਅਪਣਾਏਗੀ,ਉਨ੍ਹਾਂ ਨੂੰ ਅੱਗੇ ਵਧਾਉਣ ਵਿੱਚ ਆਪਣਾ ਮਾਰਗਦਰਸ਼ਨ ਦੇਵੇਗੀ ਅਤੇ ਸਰਕਾਰੀਈ-ਮਾਰਕਿਟਪਲੇਸ (ਜੀਈਐੱਮ) ਤੇ ਸੂਚੀਬੱਧ ਵੀ ਕਰੇਗੀ।

 

ਮੁੱਲਾਂਕਣ ਦੇ ਪ੍ਰਮੁੱਖ ਮਾਪਦੰਡਾਂ ਵਿੱਚ ਉਪਯੋਗ ਚ ਅਸਾਨੀ (ਯੂਆਈ/ਯੂਐਕਸ),ਮਜ਼ਬੂਤੀ, ਸੁਰੱਖਿਆ ਅਤੇ ਮਾਪਯੋਗਤਾ ਸ਼ਾਮਲ ਹੋਣਗੇ।

 

********

 

ਆਰਜੇ/ਐੱਮ


(Release ID: 1636586) Visitor Counter : 233