ਜਲ ਸ਼ਕਤੀ ਮੰਤਰਾਲਾ

ਜਲ ਜੀਵਨ ਮਿਸ਼ਨ : ਲੌਕਡਾਊਨ ਦੇ ਦੌਰਾਨ 19 ਲੱਖ ਘਰਾਂ ਨੂੰ ਟੂਟੀ ਕਨੈਕਸ਼ਨ ਦਿੱਤੇ ਗਏ

Posted On: 02 JUL 2020 6:35PM by PIB Chandigarh

ਟੂਟੀ ਕਨੈਕਸ਼ਨ ਜ਼ਰੀਏ ਉਨ੍ਹਾਂ ਦੇ ਘਰ ਵਿੱਚ 'ਜਲ ਵਿਤਰਣ' ਮਹਿਲਾਵਾਂ ਦੀ ਇੱਕ ਖਾਹਿਸ਼ ਹੈ। ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੁੰਦੀ ਹੈ। ਇਹ ਉਨ੍ਹਾਂ ਨੂੰ ਸਸ਼ਕਤ ਬਣਾਉਂਦਾ ਹੈ। ਇਹ ਮਹਿਲਾਵਾਂ ਅਤੇ ਲੜਕੀਆਂ ਦੇ ਲਈ ਰੱਖਿਆ ਅਤੇ ਸੁਰੱਖਿਆ ਲਿਆਉਂਦਾ ਹੈ। ਇਹ 'ਈਜ਼ ਆਵ੍ ਲੀਵਿੰਗ' ਵਿੱਚ ਸੁਧਾਰ ਕਰਦਾ ਹੈ ਅਤੇ ਬਿਹਤਰ 'ਜੀਵਨ ਦੀ ਗੁਣਵੱਤਾ' ਸੁਨਿਸ਼ਚਿਤ ਕਰਦਾ ਹੈ। ਇਨ੍ਹਾਂ ਖਾਹਿਸ਼ੀ ਟੀਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ 15 ਅਗਸਤ 2019 ਨੂੰ 73ਵੇ ਸੁਤੰਤਰਤਾ ਦਿਵਸ ਦੇ ਮੌਕੇ ਲਾਲ ਕਿਲੇ ਦੀ ਫਸੀਲ ਤੋਂ ਜਲ ਜੀਵਨ ਮਿਸ਼ਨ (ਜੇਜੇਐੱਮ) ਦੀ ਸ਼ੁਰੂਆਤ ਕੀਤੀ। ਮਿਸ਼ਨ ਰਾਜਾਂ ਦੇ ਨਾਲ ਸਾਂਝੇਦਾਰੀ ਵਿੱਚ ਲਾਗੂ ਕੀਤਾ ਜਾ ਰਿਹਾ ਹੈ। 'ਹਰ ਘਰ ਜਲ'- ਪਿੰਡ ਦੇ ਹਰ ਘਰ ਨੂੰ ਟੂਟੀ ਕਨੈਕਸ਼ਨ ਪ੍ਰਦਾਨ ਕੀਤਾ ਜਾਣਾ ਹੈ। 2019-20 ਦੇ ਦੌਰਾਨ, 7 ਮਹੀਨਿਆਂ ਵਿੱਚ, 84 ਲੱਖ ਤੋਂ ਜ਼ਿਆਦਾ ਘਰਾਂ ਵਿੱਚ ਟੂਟੀ ਕਨੈਕਸ਼ਨ ਪ੍ਰਦਾਨ ਕੀਤੇ ਗਏ।

 

ਜੇਜੇਐੱਮ ਦਾ ਉਦੇਸ਼ ਸਾਲ 2024 ਦੇਸ਼ ਦੇ ਹਰੇਕ ਗ੍ਰਾਮੀਣ ਪਰਿਵਾਰ ਨੂੰ ਫੰਕਸ਼ਨਲ ਹਾਊਸਹੋਲਡ ਟੈਪ ਕਨੈਕਸ਼ਨ (ਐੱਫਐੱਚਟੀਸੀ) ਪ੍ਰਦਾਨ ਕਰਨਾ ਹੈ ਅਤੇ ਇਸ ਪ੍ਰਕਾਰ ਉਚਿਤ ਮਾਤਰਾ ਵਿੱਚ ਅਰਥਾਤ @55 ਐੱਲਪੀਸੀਡੀ (ਪ੍ਰਤੀ ਦਿਨ ਲੀਟਰ ਪ੍ਰਤੀ ਵਿਅਕਤੀ) ਲੰਬੇ ਸਮੇਂ ਅਤੇ ਨਿਯਮਿਤ ਅਧਾਰ 'ਤੇ ਨਿਰਧਾਰਿਤ ਗੁਣਵੱਤਾ ਵਾਲੇ ਪੇਅਜਲ ਦੀ ਸਪਲਾਈ ਸੁਨਿਸ਼ਚਿਤ ਕਰਨਾ ਹੈ। ਪ੍ਰੋਗਰਾਮ ਨਾਲ ਸਾਰੇ ਗ੍ਰਾਮੀਣ ਲੋਕਾਂ ਨੂੰ ਲਾਭ ਮਿਲੇਗਾ।

 

ਕੁਕਿੰਗ ਗੈਸ, ਸੜਕ, ਬਿਜਲੀ, ਆਵਾਸ, ਸਿਹਤ ਸੇਵਾਵਾਂ, ਬੈਕਿੰਗ ਖਾਤਿਆਂ ਜਿਹੀਆਂ ਬੁਨਿਆਦੀ ਸੇਵਾਵਾਂ ਨੂੰ ਸਫਲਤਾਪੂਰਬਕ ਪ੍ਰਦਾਨ ਕਰਨ ਤੋਂ ਬਾਅਦ, ਸਰਕਾਰ ਹੁਣ ਗ੍ਰਾਮੀਣ ਖੇਤਰਾਂ ਵਿੱਚ ਇੱਕ ਹੋਰ ਬੁਨਿਆਦੀ ਸੇਵਾ ਪ੍ਰਦਾਨ ਕਰਨ ਲਈ ਪ੍ਰਤੀਬੱਧ ਹੈ, ਅਰਥਾਤ 'ਹਰ ਘਰ ਜਲ' ਯਾਨੀ ਹਰ ਘਰ ਨੂੰ ਆਪਣੇ ਪਰਿਸਰ ਵਿੱਚ ਟੂਟੀ ਕਨੈਕਸ਼ਨ ਮਿਲਣਾ ਹੈ ਤਾਕਿ ਘਰ ਦੀ ਮਹਿਲਾ ਨੂੰ ਪੀਣ ਦੇ ਪਾਣੀ ਲਿਆਉਣ ਲਈ ਬਾਹਰ ਨਾ ਜਾਣਾ ਪਵੇ।

ਜਲ ਸ਼ਕਤੀ ਮੰਤਰੀ 'ਹਰ ਘਰ ਜਲ' ਪ੍ਰਦਾਨ ਕਰਨ ਦੇ ਲਈ ਕੇਂਦਰ ਸਰਕਾਰ ਦੇ ਇਸ ਮਹੱਤਵਪੂਰਨ ਏਜੰਡੇ ਨੂੰ ਅੱਗੇ ਵਧਾ ਰਹੇ ਹਨ ਅਤੇ ਨਿਯਮਿਤ ਅਧਾਰ 'ਤੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰ ਰਹੇ ਹਨ। ਇਹ ਜਲ ਸ਼ਕਤੀ ਜਲ ਸ਼ਕਤੀ ਮੰਤਰਾਲੇ ਦੀ ਸ਼ਹਿਰੀ ਖੇਤਰਾਂ ਦੀ ਤਰ੍ਹਾਂ ਹੀ ਗ੍ਰਾਮੀਣ ਲੋਕਾਂ ਦੇ ਲਈ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

 

ਚਾਲੂ ਸਾਲ ਦੇ ਦੌਰਾਨ, ਹੁਣ ਤੱਕ ਜਲ ਜਵਿਨ ਮਿਸ਼ਨ ਦੇ ਲਾਗੂ ਕਰਨ ਦੇ ਲਈ ਰਾਜਾਂ ਨੂੰ 8050 ਕੋਰੜ ਰੁਪਏ ਦਾ ਕੇਂਦਰੀ ਫੰਡ ਉਪਲੱਬਧ ਕਰਵਾਇਆ ਗਿਆ ਹੈ।2020-21 ਦੀ ਪਹਿਲੀ ਤਿਮਾਹੀ ਵਿੱਚ, ਦੇਸ਼ ਭਰ ਦੇ ਪਿੰਡਾਂ ਵਿੱਚ 19 ਲੱਖ ਟੂਟੀ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ। ਕੋਵਿਡ-19 ਮਹਾਮਾਰੀ ਦੇ ਕਾਰਣ ਕੰਮਕਾਰ ਦੀਆਂ ਮਾੜੀਆਂ ਸਥਿਤੀਆਂ ਦੇ ਬਾਵਜੂਦ ਰਾਜਾਂ ਦੇ ਠੋਸ ਯਤਨਾਂ ਦੇ ਕਾਰਣ ਇਹ ਹੋਇਆ ਹੈ।

 

ਪਿਛਲੇ 3 ਮਹੀਨਿਆਂ ਵਿੱਚ ਲੌਕਡਾਊਨ ਦੇ ਦੌਰਾਨ, ਰਾਸ਼ਟਰੀ ਜਲ ਜੀਵਨ ਮਿਸ਼ਨ, ਪੇਅਜਲ ਅਤੇ ਸਵੱਛਤਾ ਵਿਭਾਗ ਲਗਾਤਾਰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਾਲ ਗੱਲਬਾਤ ਕਰ ਰਿਹਾ ਹੈ ਤਾਕਿ ਰੋਡਮੈਪ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ ਅਤੇ ਲਾਗੂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾ ਸਕੇ। ਇਸ ਮਿਆਦ ਦੇ ਦੌਰਾਨ, 2020-21 ਦੇ ਦੌਰਾਨ ਹਾਊਸਹੋਲਡ ਟੈਪ ਕਨੈਕਸ਼ਨ ਪ੍ਰਦਾਨ ਕਰਨ ਦੇ ਲਈ ਰਾਜਾਂ ਦੀ ਸਾਲਾਨ ਕਾਰਜ ਯੋਜਨਾ ਨੂੰ ਮਹੀਨਵਾਰ ਫਿਜ਼ੀਕਲ ਅਤੇ ਖਰਚ ਯੋਜਨਾ 'ਤੇ ਧਿਆਨ ਦੇਣ ਦੇ ਨਾਲ ਪ੍ਰਵਾਨਗੀ ਦਿੱਤੀ ਗਈ।

 

ਰਾਸ਼ਟਰੀ ਜਲ ਜੀਵਨ ਮਿਸ਼ਨ ਯਾਨੀ 'ਹਰ ਘਰ ਜਲ' ਕੰਮ ਨੂੰ ਮਿਸ਼ਨ ਮੋਡ ਅਤੇ ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ਦੇ ਲਈ ਰਾਜਾਂ ਦੇ ਨਾਲ ਮਿਲਕੇ ਕੰਮ ਕਰ ਰਿਹਾ ਹੈ। ਰਾਜ ਗ਼ਰੀਬ ਅਤੇ ਹਾਸ਼ੀਏ ਵਾਲੇ ਲੋਕਾਂ ਦੇ ਉਨ੍ਹਾਂ ਪਿੰਡਾਂ ਵਿੱਚ ਬਾਕੀ ਘਰਾਂ ਵਿੱਚ ਹਾਊਸਹੋਲਡ ਟੈਪ ਕਨੈਕਸ਼ਨ ਪ੍ਰਦਾਨ ਕਰਨ ਦੇ ਲਈ ਮੌਜੂਦਾ ਜਲ ਸਪਲਾਈ ਯੋਜਨਾਵਾਂ ਨੂੰ ਮੁੜ ਪ੍ਰਮਾਣਿਤ ਕਰਨ ਅਤੇ ਵਧਾਉਣ 'ਤੇ ਜ਼ੋਰ ਦੇ ਰਹੇ ਹੈ।ਰਾਜਾਂ ਨੂੰ ਮਿਸ਼ਨ ਮੋਡ ਵਿੱਚ ਇਹ ਕੰਮ ਸ਼ੁਰੂ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਇਹ ਕੰਮ ਘੱਟ ਤੋਂ ਘੱਟ ਸਮੇਂ ਹਾਊਸਹੋਲਡ ਟੈਪ ਕਨੈਕਸ਼ਨ ਪ੍ਰਦਾਨ ਕਰ ਸਕਦੇ ਹਨ ਕਿਉਂਕਿ ਬੁਨਿਆਦੀ ਢਾਂਚਾ ਪਹਿਲਾ ਹੀ ਹੈ ਅਤੇ ਘਰੇਲੂ ਕਨੈਕਸ਼ਨ ਦਿੱਤੇ ਜਾਣ ਦੀ ਜ਼ਰੁਰਤ ਹੈ। ਰਾਜਾਂ ਨੇ ਨਾ ਕੇਵਲ ਇਸ ਸਾਲ ਦੇ ਲਈ ਘਰੇਲੂ ਕਨੈਕਸ਼ਨ ਪ੍ਰਦਾਨ ਕਰਨ ਦੇ ਲਈ ਰੋਡਮੈਪ ਤਿਆਰ ਕੀਤਾ ਹੈ ਬਲਕਿ ਆਪਣੇ ਲਈ ਇੱਕ ਟੀਚਾ ਨਿਰਧਾਰਿਤ ਕਰਕੇ ਸਾਰੇ ਪਿੰਡਾਂ ਦੀ ਸੰਪੂਰਨ ਸੰਤ੍ਰਿਪਤਤਾ ਦੇ ਲਈ ਵੀ ਵਿਸਤ੍ਰਿਤ ਯੋਜਨਾ ਬਣਾਈ ਗਈ ਹੈ।

 

ਜਦ ਪੂਰਾ ਦੇਸ਼ ਕੋਵਿਡ-19 ਮਹਾਮਾਰੀ ਦੇ ਨਾਲ ਲੜ ਰਿਹਾ ਹੈ, ਕੇਂਦਰ ਸਰਕਾਰ ਗ੍ਰਾਮੀਣ ਘਰਾਂ ਵਿੱਚ ਟੂਟੀ ਕਨੈਕਸ਼ਨ ਪ੍ਰਦਾਨ ਕਰਕੇ 'ਗ੍ਰਾਮੀਣ ਖੇਤਰਾਂ ਵਿੱਚ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਿਵਸਥਾ' ਦੇ ਲਈ ਸਾਰੇ ਯਤਨ ਕਰ ਰਹੀ ਹੈ, ਤਾਕਿ ਲੋਕਾਂ ਨੂੰ ਆਪਣੇ ਅਹਾਤੇ ਵਿੱਚ ਪਾਣੀ ਮਿਲ ਸਕੇ ਜਿਸ ਨਾਲ ਪਾਣੀ ਲਿਆਉਣ ਲਈ ਪਬਲਿਕ ਸਟੈਂਡ-ਪੋਸਟਾਂ 'ਤੇ ਇਕੱਠਾ ਹੋਣ ਤੋਂ ਬਚਣ ਦੇ ਨਾਲ-ਨਾਲ ਸਥਾਨਕ ਲੋਕਾਂ ਨੂੰ ਰੋਜ਼ਗਾਰ ਵੀ ਪ੍ਰਦਾਨ ਕੀਤਾ ਜਾ ਸਕੇ, ਜਿਹੜਾ ਬਦਲੇ ਵਿੱਚ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦੇਵੇਗਾ।

 

ਗਾਂਧੀ ਜੀ ਦੇ 'ਗ੍ਰਾਮ ਸਵਰਾਜ' ਦੇ ਸਿਧਾਂਤਾਂ ਦੀ ਪਾਲਣਾ ਕਰਦਿਆਂ, ਜਲ ਜੀੜਨ ਮਿਸ਼ਨ ਦੇ ਤਹਿਤ, ਸਥਾਨਕ ਗ੍ਰਾਮ ਭਾਈਚਾਰੇ/ਗ੍ਰਾਮ ਪੰਚਾਇਤਾਂ ਜਾਂ ਸਬ-ਕਮੇਟੀ ਯਾਨੀ ਗ੍ਰਾਮ ਜਲ ਅਤੇ ਸੈਨੀਟੇਸ਼ਨ ਕਮੇਟੀ/ਪਾਨੀ ਸਮਿਤੀ/ 50% ਮਹਿਲਾਵਾਂ ਦੇ ਨਾਲ 10-15 ਮੈਂਬਰਾਂ ਵਾਲੇ ਖਪਤਕਾਰ ਸਮੂਹ ਪੀਣ ਵਾਲੇ ਪਾਣੀ ਦੀ ਸੁਰੱਖਿਆ ਹਾਸਲ ਕਰਨ ਲਈ ਲੰਮੇ ਸਮੇਂ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਜਲ ਸਪਲਾਈ ਪ੍ਰਣਾਲੀਆਂ ਦੀ ਯੋਜਨਾ,ਲਾਗੂ ਕਰਨ,ਪ੍ਰਬੰਧਨ,ਸੰਚਾਲਨ ਅਤੇ ਰੱਖ-ਰਖਾਅ ਵਿੱਚ ਸ਼ਾਮਲ ਕੀਤਾ ਜਾਣਾ ਹੈ। ਇਹ ਉਹ ਹੈ ਜਿਸ ਦੀ ਸੰਵਿਧਾਨ ਦੀ 73ਵੀਂ ਸੋਧ ਵਿੱਚ ਕਲਪਨਾ ਕੀਤੀ ਗਈ ਸੀ। ਸਥਾਨਕ ਭਾਈਚਾਰਾ ਕਿਸੇ ਹੋਰ ਬਾਹਰੀ ਏਜੰਸੀ ਦੀ ਦਇਆ 'ਤੇ ਨਹੀਂ ਹੋਵੇਗਾ।

 

ਮਿਸ਼ਨ ਦਾ ਉਦੇਸ਼ ਦੇਸ਼ ਦੇ ਨਾਗਰਿਕਾਂ ਦੇ ਲਈ ਸਮੂਹਿਕ ਯਤਨ ਨੂੰ ਸੁਨਿਸ਼ਚਿਤ ਕਰਨਾ ਹੈ ਤਾਕਿ ਹਰ ਗ੍ਰਾਮੀਣ ਘਰ ਵਿੱਚ ਪੀਣ ਯੋਗ ਪਾਣੀ ਸੁਨਿਸ਼ਚਿਤ ਕਰਨ ਅਰਥਾਤ ਜਲ ਜੀਵਨ ਮਿਸ਼ਨ ਨੂੰ ਇੱਕ ਜਨ ਅੰਦੋਲਨ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਹਾਸਲ ਕੀਤਾ ਜਾ ਸਕੇ।

 

                                                      *****

ਏਪੀਐੱਸ/ਪੀਕੇ



(Release ID: 1636052) Visitor Counter : 205