ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਸਰਕਾਰ ਨੇ ਕੋਵਿਡ–19 ਟੈਸਟਿੰਗ ਦੇ ਰਾਹ ’ਚ ਆਉਂਦੇ ਅੜਿੱਕੇ ਹਟਾਏ ਰਾਜਾਂ ਨੂੰ ਟੈਸਟਿੰਗ ਦੀ ਰਫ਼ਤਾਰ ਵਧਾਉਣ ਲਈ ਕਿਹਾ

Posted On: 01 JUL 2020 8:32PM by PIB Chandigarh

ਟੈਸਟਿੰਗ ਦੇ ਰਾਹ ਵਿੱਚ ਆਉਂਦੇ ਸਾਰੇ ਅੜਿੱਕੇ ਦੂਰ ਕਰਨ ਦੇ ਉਦੇਸ਼ ਨਾਲ ਸੁਸ਼੍ਰੀ ਪ੍ਰੀਤੀ ਸੂਦਨ, ਸਿਹਤ ਸਕੱਤਰ ਅਤੇ ਡਾ. ਬਲਰਾਮ ਭਾਰਗਵ, ਡੀਜੀ (ਆਈਸੀਐੱਮਆਰ) ਨੇ ਅੱਜ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਕਿ ਟੈਸਟਿੰਗ ਦੀ ਸੁਵਿਧਾ ਦੀ ਰਫ਼ਤਾਰ ਤੇਜ਼ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ। ਉਨ੍ਹਾਂ ਦੁਹਰਾਇਆ ਹੈ ਕਿ ਮਹਾਮਾਰੀ ਦਾ ਛੇਤੀ ਪਤਾ ਲਾਉਣ ਤੇ ਉਸ ਨੂੰ ਰੋਕਣ ਦੀ ਪ੍ਰਮੁੱਖ ਨੀਤੀ ਟੈਸਟਟ੍ਰੈਕਟ੍ਰੀਟ (ਟੈਸਟ ਕਰਨਾਰੋਗੀਆਂ ਦਾ ਪਤਾ ਲਾਉਣਾਇਲਾਜ ਕਰਨਾ) ਹੈ।

 

ਉਨ੍ਹਾਂ ਇਹ ਨੁਕਤਾ ਉਠਾਇਆ ਕਿ ਕੁਝ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਟੈਸਟਿੰਗ ਲੈਬਾਰੇਟਰੀਜ਼, ਖ਼ਾਸ ਕਰਕੇ ਨਿਜੀ ਖੇਤਰ ਦੀਆਂ, ਦੀ ਸਮਰੱਥਾ ਦੀ ਪੂਰੀ ਤਰ੍ਹਾਂ ਉਪਯੋਗਤਾ ਨਹੀਂ ਹੋ ਪਾ ਰਹੀ; ਇਸੇ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬਹੁਤ ਮਜ਼ਬੂਤੀ ਨਾਲ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਆਪੋਆਪਣੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਕੋਵਿਡ19 ਦੇ ਟੈਸਟ ਕਰਨ ਵਾਲੀਆਂ ਸਾਰੀਆਂ ਲੈਬਾਰੇਟਰੀਜ਼ ਦੀ ਪੂਰੀ ਸਮਰੱਥਾ ਦੀ ਉਪਯੋਗਤਾ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਣ।

 

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ  ਨਿਜੀ ਪ੍ਰੈਕਟੀਸ਼ਨਰਾਂ ਸਮੇਤ ਸਾਰੇ ਯੋਗ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਆਮ ਵਿਅਕਤੀਆਂ ਲਈ ਕੋਵਿਡ ਟੈਸਟ ਦੀ ਸਲਾਹ ਦੇਣ ਦੇ ਯੋਗ ਬਣਾਉਣ ਤੇ ਇਸ ਦੌਰਾਨ ਆਈਸੀਐੱਮਆਰ (ICMR) ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਟੈਸਟਿੰਗ ਲਈ ਸਾਰੇ ਮਾਪਦੰਡਾਂ ਦੀ ਪੂਰਤੀ ਦੀ ਪੂਰਾ ਖ਼ਿਆਲ ਰੱਖਿਆ ਜਾਵੇ।

 

ਆਈਸੀਐੱਮਆਰ (ICMR) ਨੇ ਮਜ਼ਬੂਤੀ ਨਾਲ ਇਹ ਸਿਫ਼ਾਰਸ਼ ਕੀਤੀ ਹੈ ਕਿ ਆਈਸੀਐੱਮਆਰ ਦੀ ਹਦਾਇਤਾਂ ਅਨੁਸਾਰ ਲੈਬਾਰੇਟਰੀਜ਼ ਕਿਸੇ ਵਿਅਕਤੀ ਦਾ ਟੈਸਟ ਕਰਨ ਲਈ ਆਜ਼ਾਦ ਹੋਣੀਆਂ ਚਾਹੀਦੀਆਂ ਹਨ ਅਤੇ ਰਾਜ ਦੇ ਅਧਿਕਾਰੀਆਂ ਨੂੰ ਕਿਸੇ ਵੀ ਹਾਲਤ ਕਿਸੇ ਵਿਅਕਤੀ ਦਾ ਟੈਸਟ ਹੋਣ ਨੂੰ ਰੋਕਣਾ ਨਹੀਂ ਚਾਹੀਦੀ ਕਿਉਂਕਿ ਛੇਤੀ ਟੈਸਟਿੰਗ ਨਾਲ ਵਾਇਰਸ ਨੂੰ ਰੋਕਣ ਵਿੱਚ ਮਦਦ ਮਿਲੇਗੀ ਅਤੇ ਜਾਨਾਂ ਬਚ ਸਕਣਗੀਆਂ। ਕੋਵਿਡ19 ਦੇ ਡਾਇਓਗਨੋਸਿਸ (ਤਸਖ਼ੀਸ ਜਾਂ ਨਿਦਾਨ) ਲਈ ਆਰਟੀਪੀਸੀਆਰ (RT-PCR) ਗੋਲਡ ਸਟੈਂਡਰਡ ਹੈ, ਇਸੇ ਲਈ ਆਈਸੀਐੱਮਆਰ (ICMR) ਨੇ ਕੋਵਿਡ19 ਦਾ ਛੇਤੀ ਪਤਾ ਲਾਉਣ ਲਈ ਪੁਆਇੰਟਆਵ੍ਕੇਅਰ ਰੈਪਿਡ ਐਂਟੀਜਨ ਟੈਸਟ ਦੀ ਵਰਤੋਂ ਲਈ ਹਾਲ ਹੀ ਵਿੱਚ ਮਨਜ਼ੂਰੀ ਦਿੱਤੀ ਹੈ। ਇਹ ਟੈਸਟ ਤੁਰੰਤ ਹੋ ਜਾਂਦਾ ਹੈ, ਸਾਦਾ, ਸੁਰੱਖਿਅਤ ਹੈ ਅਤੇ ਟੈਸਟਿੰਗ ਲਈ ਆਈਸੀਐੱਮਆਰ (ICMR) ਵੱਲੋਂ ਨਿਰਧਾਰਤ ਮਾਪਦੰਡ ਮੁਤਾਬਕ ਕੰਟੇਨਮੈਂਟ ਜ਼ੋਨਜ਼ ਦੇ ਨਾਲਨਾਲ ਹਸਪਤਾਲਾਂ ਵਿੱਚ ਇਸ ਦੀ ਵਰਤੋਂ ਪੁਆਇੰਟਆਵ੍ਕੇਅਰ ਟੈਸਟ ਵਜੋਂ ਹੋ ਸਕਦੀ ਹੈ। ਆਈਸੀਐੱਮਆਰ (ICMR) ਵੱਲੋਂ ਅਜਿਹੀਆਂ ਹੋਰ ਕਿੱਟਾਂ ਨੂੰ ਵੈਧ ਕੀਤਾ ਜਾ ਰਿਹਾ ਹੈ, ਤਾਂ ਜੋ ਨਾਗਰਿਕਾਂ ਲਈ ਉਪਲਬਧ ਵਿਕਲਪਾਂ ਵਿੱਚ ਵਾਧਾ ਹੋ ਸਕੇ। ਆਈਸੀਐੱਮਆਰ (ICMR) ਨੇ ਹੁਣ ਤੱਕ ਕੋਵਿਡ19 ਟੈਸਟਿੰਗ ਲਈ ਕੁੱਲ 1,056 ਲੈਬਾਰੇਟਰੀਜ਼ ਪ੍ਰਵਾਨ ਕੀਤੀਆਂ ਹਨ। ਇਨ੍ਹਾਂ ਵਿੱਚੋਂ 76 ਲੈਬਾਰੇਟਰੀਜ਼ ਜਨਤਕ ਖੇਤਰ ਤੇ 292 ਨਿਜੀ ਖੇਤਰ ਵਿੱਚ ਹਨ।

 

ਟੈਸਟਿੰਗ ਵਿੱਚ ਸੁਵਿਧਾ ਦੇਣ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਵੱਧ ਗਿਣਤੀ ਕੇਸਾਂ ਵਾਲੇ ਇਲਾਕਿਆਂ ਵਿੱਚੋਂ ਸਾਰੇ ਲੱਛਣਗ੍ਰਸਤ ਵਿਅਕਤੀਆਂ ਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੇ ਸੈਂਪਲ ਇਕੱਠੇ ਕਰਨ ਲਈ ਕੈਂਪ ਲਾ ਕੇ / ਮੋਬਾਈਲ ਵੈਨਾਂ ਦੀ ਵਰਤੋਂ ਕਰਨ ਜਿਹੇ ਯਤਨ ਇੱਕ ਮਿਸ਼ਨ ਮੋਡ ਵਿੱਚ ਕੀਤੇ ਜਾਣ ਅਤੇ ਉਨ੍ਹਾਂ ਦੇ ਸੈਂਪਲ ਰੈਪਿਡ ਐਂਟੀਜਨ ਟੈਸਟਾਂ ਦੀ ਵਰਤੋਂ ਕਰ ਕੇ ਟੈਸਟ ਕੀਤੇ ਜਾਣ। ਪਾਜ਼ਿਟਿਵ ਵਿਅਕਤੀਆਂ ਦਾ ਇਲਾਜ ਸਬੰਧਤ ਪ੍ਰੋਟੋਕੋਲ ਮੁਤਾਬਕ ਕੀਤਾ ਜਾਣਾ ਚਾਹੀਦਾ ਹੈ ਅਤੇ ਨੈਗੇਟਿਵ ਟੈਸਟ ਵਾਲੇ ਵਿਅਕਤੀਆਂ ਦਾ ਆਰਟੀਪੀਸੀਆਰ (RT-PCR) ਲਈ ਟੈਸਟ ਹੋਣਾ ਚਾਹੀਦਾ ਹੈ। ਆਰਟੀਪੀਸੀਆਰ (RT-PCR) ਟੈਸਟ ਲਈ ਪ੍ਰਾਈਵੇਟ ਲੈਬਾਰੇਟਰੀਜ਼ ਵੱਲੋਂ ਵਸੂਲੀ ਜਾਣ ਵਾਲੀ ਫ਼ੀਸ ਬਾਰੇ ਅੰਤਿਮ ਫ਼ੈਸਲਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਉਹ ਸਾਰੀਆਂ ਲੈਬਾਰੇਟਰੀਜ਼ ਲਈ ਇਹ ਕਾਨੂੰਨੀ ਤੌਰ ਤੇ ਲਾਜ਼ਮੀ ਬਣਾਉਣ ਕਿ ਉਹ ਆਈਸੀਐੱਮਆਰ (ICMR) ਡਾਟਾਬੇਸ ਉੱਤੇ ਹੀ ਟੈਸਟਿੰਗ ਡਾਟਾ ਅਪਲੋਡ ਕਰਨ ਤੇ ਨਾਲ ਸੁਰੱਖਿਆ ਚੌਕਸੀ ਅਤੇ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਲੱਭਣ ਵਿੱਚ ਮਦਦ ਲਈ ਉਹ ਰਿਪੋਰਟ ਰਾਜ/ਜ਼ਿਲ੍ਹਾ/ਸ਼ਹਿਰ ਦੇ ਅਧਿਕਾਰੀਆਂ ਨੂੰ ਵੀ ਭੇਜਣ।

 

ਟੈਸਟਾਂ ਦੀ ਗਿਣਤੀ ਵਧਾਉਣ ਤੇ ਅਜਿਹੀ ਸੁਵਿਧਾ ਦੇਣ ਤੋਂ ਇਲਾਵਾ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਲੱਭਣ ਵੱਲ ਧਿਆਨ ਦੇਣ ਕਿਉਂਕਿ ਉਸ ਵਿੱਚ ਹੀ ਵਾਇਰਸ ਨੂੰ ਰੋਕਣ ਦੀ ਕੁੰਜੀ ਲੁਕੀ ਹੋਈ ਹੈ। ਰਾਜਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਕੋਵਿਡ19 ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਲਈ ਉਹ ਸਖ਼ਤ ਚੌਕਸੀ ਰੱਖਣ ਤੇ ਆਪਣੇ ਹਰ ਸੰਭਵ ਯਤਨ ਜਾਰੀ ਰੱਖਣ।

 

****

 

ਐੱਮਵੀ/ਐੱਸਜੀ



(Release ID: 1635807) Visitor Counter : 208