ਵਿੱਤ ਮੰਤਰਾਲਾ

ਡੀਜੀਜੀਆਈ (ਹੈੱਡਕੁਆਰਟਰ) ਨੇ ਅਨਰਜਿਸਟਰਡ ਪਾਨ ਮਸਾਲਾ / ਗੁਟਖਾ ਬਣਾਉਣ ਦੀ ਕੰਪਨੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ

Posted On: 01 JUL 2020 2:17PM by PIB Chandigarh

ਮਾਲ ਅਤੇ ਸਰਵਿਸ ਟੈਕਸ ਇੰਟੈਲੀਜੈਂਸ, ਹੈਡਕੁਆਰਟਰ (ਡੀਜੀਜੀਆਈ, ਹੈਡਕੁਆਰਟਰ) ਨੇ ਵਿਸ਼ੇਸ਼ ਖੁਫਿਆ ਸੂਚਨਾ ਤੇ ਕੰਮ ਕਰਦੇ ਹੋਏ ਦਿੱਲੀ ਵਿੱਚ ਚਲ ਰਹੇ ਇੱਕ ਅਨਰਜਿਸਟਰਡ ਪਾਨ ਮਸਾਲਾ / ਗੁਟਖਾ ਕਾਰਖਾਨੇ ਦਾ ਖੁਲਾਸਾ ਕੀਤਾ ਹੈ।

 

ਡੀਜੀਜੀਆਈ ਨੇ 25.06. 2020 ਨੂੰ ਵੱਖ-ਵੱਖ ਥਾਵਾਂ ਦੀ ਤਲਾਸ਼ੀ ਕੀਤੀ ਜਿਸ ਵਿੱਚ ਅਨਰਜਿਸਟਰਡ ਫੈਕਟਰੀ, ਗੁਦਾਮ ਅਤੇ ਇਸ ਦੇ ਮੁੱਖ ਲਾਭਾਰਥੀ  ਦੇ ਆਵਾਸ ਵੀ ਸ਼ਾਮਲ ਸਨ।  ਤਲਾਸ਼ੀ  ਦੇ ਦੌਰਾਨ ਟੈਕਸ ਅਤੇ ਡਿਊਟੀ ਦਾ ਭੁਗਤਾਨ ਕੀਤੇ ਬਿਨਾ ਪਾਨ ਮਸਾਲਾ / ਗੁਟਖਾ ਦੀ ਸਪਲਾਈ ਨਾਲ ਸਬੰਧਿਤ ਗੁਪਤ ਦਸਤਾਵੇਜ਼ ਅਤੇ ਇਲੈਕਟ੍ਰੌਨਿਕ ਉਪਕਰਣ ਬਰਾਮਦ ਕੀਤੇ ਗਏ।  ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਵਿੱਚ ਹਾਲੇ 40 ਕਰੋੜ ਤੋਂ ਅਧਿਕ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ ਹੈ।  ਦਿੱਲੀ ਵਿੱਚ ਗੁਟਖਾ ਦਾ ਨਿਰਮਾਣ, ਭੰਡਾਰਣ, ਵਿਕਰੀ ਅਤੇ ਵੰਡ ਪ੍ਰਦੇਸ਼ ਸਰਕਾਰ ਦੁਆਰਾ ਪ੍ਰਤੀਬੰਧਿਤ ਹੈ।  ਤਲਾਸ਼ੀ ਵਿੱਚ ਜਬਤ ਕੀਤੇ ਗਏ ਦਸਤਾਵੇਜਾਂ ਨਾਲ ਪਤਾ ਚਲਦਾ ਹੈ ਕਿ ਇਹ ਅਨਰਜਿਸਟਰਡ ਫੈਕਟਰੀ ਲੌਕਡਾਊਨ ਦੀ ਮਿਆਦ  ਦੇ ਦੌਰਾਨ ਉਤਪਾਦਨ ਕਾਰਜ ਨੂੰ ਅੰਜਾਮ ਦੇ ਰਹੀ ਸੀ।

 

ਅਨਰਜਿਸਟਰਡ ਪਾਨ ਮਸਾਲਾ / ਗੁਟਖਾ ਕਾਰਖਾਨੇ  ਦੇ ਮੁੱਖ ਲਾਭਾਰਥੀ ਨੂੰ 27. 06. 2020 ਨੂੰ ਸੀਜੀਐੱਸਟੀ ਐਕਟ ,  2017  ਦੇ ਪ੍ਰਾਵਧਾਨਾਂ  ਦੇ ਤਹਿਤ ਗਿਰਫਤਾਰ ਕੀਤਾ ਗਿਆ ਹੈ।  ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।  

 

ਮਾਮਲੇ ਵਿੱਚ ਅੱਗੇ ਦੀ ਜਾਂਚ ਹੁਣ ਵੀ ਚਲ ਰਹੀ ਹੈ।

 

                                                                        *****

 

ਆਰਐੱਮ/ਕੇਐੱਮਐੱਨ



(Release ID: 1635806) Visitor Counter : 83