ਬਿਜਲੀ ਮੰਤਰਾਲਾ

ਸ਼੍ਰੀਮਤੀ ਪਰਮਿੰਦਰ ਚੋਪੜਾ ਨੇ ਪੀਐੱਫਸੀ ਦੀ ਡਾਇਰੈਕਟਰ (ਵਿੱਤ) ਦਾ ਅਹੁਦਾ ਸੰਭਾਲਿਆ

Posted On: 01 JUL 2020 3:37PM by PIB Chandigarh

ਸਰਕਾਰ ਦੀ  ਮਲਕੀਅਤ ਵਾਲੀ ਭਾਰਤ ਦੀ ਪ੍ਰਮੁੱਖ ਐੱਨਬੀਐੱਫਸੀ, ਪਾਵਰ ਫਾਇਨਾਂਸ ਕਾਰਪੋਰੇਸ਼ਨ (ਪੀਐੱਫਸੀ)ਨੇ ਅੱਜ ਸ਼੍ਰੀਮਤੀ ਪਰਮਿੰਦਰ ਚੋਪੜਾ  ਨੂੰ ਕੰਪਨੀ ਦੀ ਡਾਇਰੈਕਟਰ  (ਵਿੱਤ)  ਨਿਯੁਕਤ ਕਰਨ ਦਾ ਐਲਾਨ ਕੀਤਾ।  ਉਹ ਸ਼੍ਰੀ ਐੱਨਬੀ  ਗੁਪਤਾ ਦਾ ਸਥਾਨ ਲੈਣਗੇਜੋ 30 ਜੂਨ 2020 ਨੂੰ ਸੇਵਾਮੁਕਤ ਹੋ ਗਏ।

 

ਸ਼੍ਰੀਮਤੀ ਚੋਪੜਾਡਾਇਰੈਕਟਰ  (ਵਿੱਤ) ਦੇ ਰੂਪ ਵਿੱਚ ਚਾਰਜ ਸੰਭਾਲਣ ਤੋਂ ਪਹਿਲਾਂ ਪਾਵਰ ਫਾਇਨਾਂਸ ਕਾਰਪੋਰੇਸ਼ਨ  (ਪੀਐੱਫਸੀ)  ਵਿੱਚ ਕਾਰਜਕਾਰੀ ਡਾਇਰੈਕਟਰ  (ਵਿੱਤ)  ਦੇ ਰੂਪ ਵਿੱਚ ਕੰਮ ਕਰ ਰਹੇ ਸਨ।  32 ਸਾਲ ਤੋਂ ਅਧਿਕ ਦੇ ਭਰਪੂਰ ਅਤੇ ਵਿਵਿਧ ਅਨੁਭਵ ਨਾਲਉਹ ਫੰਡ ਜੁਟਾਉਣਕਾਰਪੋਰੇਟ ਖਾਤੇਬੈਂਕਿੰਗ ਅਤੇ ਖਜ਼ਾਨਾ, ਅਸਾਸੇ-ਦੇਣਦਾਰੀ ਪ੍ਰਬੰਧਨਸਟ੍ਰੈਸਡ ਅਸੈੱਟ ਰੈਜਿਊਲੇਸ਼ਨ ਆਦਿ ਲਈ ਮਹੱਤਵਪੂਰਨ ਅਤੇ ਮੁੱਖ ਵਿੱਤ ਕਾਰਜਾਂ ਨੂੰ ਸੰਭਾਲਣ ਵਿੱਚ ਮਾਹਿਰ ਹਨ। 

 

ਪੀਐੱਫਸੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਆਵ੍ ਇੰਡੀਆ  (ਐੱਨਐੱਚਪੀਸੀ) ਅਤੇ ਪਾਵਰ ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ  (ਪੀਜੀਸੀਆਈਐੱਲ) ਜਿਹੇ ਬਿਜਲੀ ਖੇਤਰ  ਦੇ ਪ੍ਰਮੁੱਖ ਸੰਗਠਨਾਂ ਨਾਲ ਜੁੜੇ ਹੋਏ ਸਨ।  2005 ਵਿੱਚ ਪੀਐੱਫਸੀ ਵਿੱਚ ਆਈ ਸ਼੍ਰੀਮਤੀ ਚੋਪੜਾ ਨੇ ਪੀਐੱਫਸੀ ਦੇ ਫੰਡ ਜੁਟਾਉਣ ਤੋਂ ਲੈ ਕੇ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪ੍ਰਮੁੱਖ ਪਹਿਲ ਕੀਤੀਜਿਸ ਨੇ ਉਧਾਰਦਾਤਿਆਂ ਨੂੰ ਘੱਟ ਲਾਗਤ ਉੱਤੇ ਪੈਸਾ ਜੁਟਾਉਣ ਦੀ ਆਗਿਆ ਦਿੱਤੀ। ਉਨ੍ਹਾਂ ਦੇ ਕੇਂਦ੍ਰਿਤ ਦ੍ਰਿਸ਼ਟੀਕੋਣ ਨਾਲਵਿਦੇਸ਼ੀ ਮੁਦਰਾ ਵਿੱਚ ਫੰਡ ਜੁਟਾਉਣ ਦੀ ਹਿੱਸੇਦਾਰੀ 2 ਸਾਲ ਦੀ ਅਲ‍ਪ ਮਿਆਦ ਵਿੱਚ 2%  ਤੋਂ ਵਧ ਕੇ 15%  ਹੋ ਗਈ।

 

ਸ਼੍ਰੀਮਤੀ ਚੋਪੜਾ ਨੂੰ ਪੀਐੱਫਸੀ ਦੇ ਪਹਿਲੇ ਗ੍ਰੀਨ ਬੌਂਡ ਇਸ਼ੂ ਨੂੰ ਸ਼ੁਰੂ ਕਰਨ ਅਤੇ ਸੈਕਸ਼ਨ 144  (ਏ) ਤਹਿਤ ਅਮਰੀਕੀ ਬੌਂਡ ਬਜ਼ਾਰ ਤੋਂ ਪੀਐੱਫਸੀ  ਦੇ ਪਹਿਲੇ ਫੰਡ ਜੁਟਾਉਣ ਸਹਿਤ ਸਭ ਤੋਂ ਪਹਿਲਾਂ ਕੀਤੇ ਗਏ ਅਨੇਕ ਕੰਮਾਂ ਲਈ ਸਰਾਹਿਆ ਗਿਆ।  ਉਨ੍ਹਾਂ ਨੇ ਆਰਈਸੀ ਲਿਮਿਟਿਡ ਵਿੱਚ ਭਾਰਤ ਸਰਕਾਰ ਦੀ 52.63%  ਹਿੱਸੇਦਾਰੀ ਵਿੱਚ ਪੀਐੱਫਸੀ ਦੇ ਬਹੁਤ ਵੱਡੇ ਅਧਿਗ੍ਰਹਿਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਪੀਐੱਫਸੀ ਦੀ ਪੂੰਜੀ ਸਮਰੱਥਾ  ਦੇ ਪੱਧਰ ਅਤੇ ਪੀਐੱਫਸੀ ਦੇ ਉਧਾਰ ਸਮਝੌਤਿਆਂ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਰੇਟਿੰਗ  ਬਾਰੇ ਕਈ ਪੱਖਾਂ ਦੇ ਨਾਲ ਗੱਲਬਾਤ ਨਾਲ ਜੁੜੀਆਂ ਚੁਣੌਤੀਆਂ ਨੂੰ ਕਾਬੂ ਕੀਤਾ।

 

ਸ਼੍ਰੀਮਤੀ ਚੋਪੜਾ ਬੋਰਡ ਆਵ੍ ਕੋਸਟਲ ਤਮਿਲ ਨਾਡੂ ਪਾਵਰ ਲਿਮਿਟਿਡ ਅਤੇ ਚੇਊਰ ਇਨਫਰਾ ਲਿਮਿਟਿਡ  ਦੇ ਡਾਇਰੈਕਟਰ ਦੇ ਰੂਪ ਵਿੱਚ ਵੀ ਕੰਮ ਕਰ ਚੁੱਕੇ ਹਨ।

 

ਸ਼੍ਰੀਮਤੀ ਚੋਪੜਾ ਦਾ ਲਾਗਤ ਲੇਖਾਕਾਰ  (ਕੌਸ‍ਟ ਅਕਾਊਂਟੈਂਟ) ਅਤੇ ਐੱਮਬੀਏ ਤੋਂ ਪੀਐੱਫਸੀ ਵਿੱਚ ਵਿੱਤ ਸਬੰਧੀ ਕੰਮਕਾਜ  ਦੇ ਟੌਂਪ ਰੈਂਕ ਤੱਕ ਪਹੁੰਚਣਾ ਉਨ੍ਹਾਂ ਦੀ ਨਿਮਰਤਾਪ੍ਰਤੀਬੱਧਤਾ ਅਤੇ ਸਖ਼ਤ ਮਿਹਨਤ ਨੂੰ ਦਰਸਾਉਂਦਾ ਹੈ।

 

ਪੀਐੱਫਸੀ  ਦੇ ਸੰਚਾਲਨਉਸ ਦੀ ਤਾਕਤ ਅਤੇ ਕੇਂਦ੍ਰਿਤ ਖੇਤਰਾਂ ਦੀ ਉਨ੍ਹਾਂ ਦੀ ਗਹਿਰੀ ਸਮਝ ਨਿਸ਼ਚਿਤ ਰੂਪ ਨਾਲ ਬਿਜਲੀ ਖੇਤਰ ਦੇ ਕਰਜ਼ਦਾਤਾ ਨੂੰ ਅੱਗੇ ਵਧਣ ਵਿੱਚ ਮਦਦ ਕਰੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਅਧਿਕ ਮੀਲ ਦੇ ਪੱਥਰ ਹਾਸਲ ਕਰੇਗੀ।

 

*****

 

ਆਰਸੀਜੇ/ਐੱਮ



(Release ID: 1635804) Visitor Counter : 87