ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਐੱਨਬੀਈ ਦੇ ਫੈਲੋਸ਼ਿਪ ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟਸ (ਐੱਫਪੀਆਈਐੱਸ) ਲਈ ਗੁੱਡ ਕਲੀਨਿਕਲ ਪ੍ਰੈਕਟਿਸ ਗਾਈਡਲਾਈਨਜ਼ ਹੈਂਡਬੁੱਕ ਅਤੇ ਪ੍ਰਾਸਪੈਕਟਸ ਜਾਰੀ ਕੀਤਾ

‘‘ਐੱਫਪੀਆਈਐੱਸ ਪ੍ਰੋਗਰਾਮ ਭਾਰਤ ਨੂੰ ਮੈਡੀਕਲ ਸਿੱਖਿਆ ਵਿੱਚ ਮੋਹਰੀ ਬਣਾਏਗਾ’’: ਡਾ. ਹਰਸ਼ ਵਰਧਨ


ਰਾਸ਼ਟਰੀ ਡਾਕਟਰ ਦਿਵਸ ’ਤੇ ਡਾਕਟਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਅਸਲੀ ਹੀਰੋ ਕਿਹਾ

Posted On: 01 JUL 2020 5:06PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ਸਿਹਤ ਰਾਜਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨਾਲ ਰਾਸ਼ਟਰੀ ਪ੍ਰੀਖਿਆ ਬੋਰਡ (ਐੱਨਬੀਈ) ਦੇਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਫੈਲੋਸ਼ਿਪ ਪ੍ਰੋਗਰਾਮ (ਐੱਫਪੀਆਈ) ਲਈ ਗੁੱਡ ਕਲੀਨਿਕਲਪ੍ਰੈਕਟਿਸ ਗਾਈਡਲਾਈਨਜ਼ ਹੈਂਡਬੁੱਕ ਅਤੇ ਪ੍ਰਾਸਪੈਕਟਸ ਜਾਰੀ ਕੀਤਾ।

 

ਵੈੱਬ ਪਲੈਟਫਾਰਮ ਈ-ਪੁਸਤਕ ਜਾਰੀ ਕਰਦੇ ਹੋਏ ਡਾ. ਹਰਸ਼ ਵਰਧਨ ਨੇ ਮੈਡੀਕਲ ਬਰਾਦਰੀ ਨੂੰਆਪਣੇ ਪੇਸ਼ੇ ਵਿੱਚ ਨੈਤਿਕ ਵਿਵਹਾਰ ਦਾ ਪਾਲਣ ਕਰਨ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ।ਉਨ੍ਹਾਂ ਨੇ ਕਿਹਾ ਕਿ ਗੁੱਡ ਕਲੀਨਿਕਲ ਪ੍ਰੈਕਟਿਸ ਗਾਈਡਲਾਈਨਜ਼ ਹੈਂਡਬੁੱਕ, ਡਿਪਲੋਮੈਟਸਆਵ੍ ਨੈਸ਼ਨਲ ਬੋਰਡ (ਡੀਐੱਨਬੀ) ਰੈਜੀਡੈਂਟ ਨੂੰ ਮਾਰਗਦਰਸ਼ਕ ਪ੍ਰਦਾਨ ਕਰਨ ਦਾ ਇੱਕ ਉਪਰਾਲਾਹੈ ਜਿੱਥੇ ਇੱਕ ਮੈਡੀਕਲ ਪੇਸ਼ੇਵਰ ਤੋਂ ਨੈਤਿਕ ਅਤੇ ਪੇਸ਼ੇਵਰ ਆਚਰਣ ਦੇ ਸਿਧਾਂਤਾਂ ਦਾਪਾਲਣ ਕਰਨ ਦੀ ਉਮੀਦ ਕੀਤੀ ਜਾਂਦੀ ਹੈ। ਇਹ ਅਭਿਆਸ ਸਮਾਨ ਰੂਪ ਨਾਲ ਡਾਕਟਰਾਂ ਅਤੇਮਰੀਜ਼ਾਂ ਦੀ ਸੁਰੱਖਿਆ ਲਈ ਹੈ।’’ ਉਨ੍ਹਾਂ ਨੇ ਡੀਐੱਨਬੀ ਰੈਜੀਡੈਂਟ ਸਿਖਲਾਈ ਜੀਵਨ ਦੇਸ਼ੁਰੂਆਤੀ ਸਾਲਾਂ ਵਿੱਚ ਗੁੱਡ ਕਲੀਨਿਕਲ ਪ੍ਰੈਕਟੀਸ਼ਨਰਦੇ ਰੂਪ ਵਿੱਚ ਆਪਣੀਆਂਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਦੇ ਮਹੱਤਵ ਤੇ ਜ਼ੋਰ ਦਿੱਤਾ।

 

ਡਾ. ਹਰਸ਼ ਵਰਧਨ ਨੇ 42 ਤੋਂ ਜ਼ਿਆਦਾ ਮੋਹਰੀ ਸੰਸਥਾਨਾਂ ਲਈ 11 ਵਿਸ਼ੇਸ਼ਤਾਵਾਂ ਵਿੱਚਫੈਲੋਸ਼ਿਪ ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟਸ (ਐੱਫਪੀਆਈ)-ਮੌਜੂਦਾ ਸਾਲ 2020-2021ਲਈ ਪ੍ਰਾਸਪੈਕਟਸ ਦਾ ਵੀ ਇਲੈਕਟ੍ਰੌਨਿਕ ਰੂਪ ਜਾਰੀ ਕੀਤਾ। ਇਸ ਵਿਲੱਖਣ ਉਪਰਾਲੇ ਦੀਸ਼ਲਾਘਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ‘‘ਇਹ ਪਹਿਲਾ ਮੌਕਾ ਹੈ ਜਦੋਂ ਸਾਰਕ ਦੇਸ਼ਾਂ ਸਮੇਤ

ਸਾਰੇ ਦੇਸ਼ਾਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਾਂਝੀ ਫੈਲੋਸ਼ਿਪ ਪ੍ਰਵੇਸ਼ ਪ੍ਰੀਖਿਆਰਾਹੀਂ ਪੋਸਟ ਐੱਮਡੀ/ਐੱਮਐੱਸ ਪੱਧਰ ਤੇ ਅੰਤਰਰਾਸ਼ਟਰੀ ਫੈਲੋਸ਼ਿਪ ਪ੍ਰੋਗਰਾਮ ਸ਼ੁਰੂ ਕੀਤਾਜਾ ਰਿਹਾ ਹੈ ਅਤੇ ਇਹ ਅੰਤਰਰਾਸ਼ਟਰੀ ਮੈਡੀਕਲ ਖੇਤਰ ਵਿੱਚ ਦੇਸ਼ ਦੀ ਪ੍ਰਤਿਸ਼ਠਾ ਨੂੰ ਬਹੁਤਅੱਗੇ ਤੱਕ ਲੈ ਕੇ ਜਾਵੇਗਾ। ਪਾਠ¬ਕ੍ਰਮ ਸੰਰਚਨਾ ਦੇ ਸੰਦਰਭ ਵਿੱਚ ਉਨ੍ਹਾਂ ਨੇ ਅੱਗੇਕਿਹਾ, ‘‘ਐੱਨਬੀਈ ਦੇ ਪ੍ਰਮੁੱਖ ਡੀਐੱਨਬੀ ਪ੍ਰੋਗਰਾਮ, ਆਧੁਨਿਕ ਮੈਡੀਕਲ ਦੇ 82 ਵਿਸ਼ਿਆਂਅਤੇ ਉਪ ਵਿਸ਼ੇਸ਼ਤਾਵਾਂ ਪ੍ਰਸਤੂਤ ਕਰਦੇ ਹਨ ਜਿਸ ਵਿੱਚ ਵੱਡੇ ਰੂਪ ਵਿੱਚ 29 ਡੀਐੱਨਬੀਪ੍ਰੋਗਰਾਮ, 703 ਨਿੱਜੀ ਅਤੇ ਸਰਕਾਰੀ ਸੰਸਥਾਨਾਂ ਵਿੱਚ 23 ਉਪ ਵਿਸ਼ੇਸ਼ਤਾਵਾਂ ਵਿੱਚ 30ਸੁਪਰ ਸਪੈਸ਼ਲਟੀਜ਼ ਅਤੇ ਫੈਲੋਸ਼ਿਪ ਪ੍ਰੋਗਰਾਮ ਸ਼ਾਮਲ ਹਨ। ਐੱਨਬੀਈ ਪੂਰੇ ਦੇਸ਼ ਦੇਸਰਕਾਰੀ/ਪੀਐੱਸਯੂ/ਮਿਊਂਸਿਪਲ/ਪ੍ਰਾਈਵੇਟ ਖੇਤਰ ਦੇ ਹਸਪਤਾਲਾਂ ਨੂੰ ਮੌਜੂਦਾ ਸੰਰਚਨਾਅਤੇ ਕਲੀਨਿਕਲ ਸਾਧਨਾਂ ਦੀ ਵਰਤੋਂ ਕਰਦੇ ਹੋਏ ਪੋਸਟ ਗ੍ਰੈਜੂਏਟ ਸੀਟਾਂ ਦੀ ਸੰਖਿਆ ਵਿੱਚਵਾਧਾ ਕਰਕੇ ਦੇਸ਼ ਵਿੱਚ ਮਾਹਰਤਾ ਦੇ ਅੰਤਰ ਨੂੰ ਖਤਮ ਕਰਨ ਲਈ ਡੀਐੱਨਬੀ ਪ੍ਰੋਗਰਾਮ ਦੀਸ਼ੁਰੂਆਤ ਕਰਨ ਲਈ ਪ੍ਰੋਤਸਾਹਿਤ ਕਰ ਰਿਹਾ ਹੈ।

 

ਡਾ. ਹਰਸ਼ ਵਰਧਨ ਨੇ ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ਤੇ ਡਾਕਟਰਾਂ ਨੂੰ ਵਧਾਈ ਦਿੰਦਿਆਂਡਾ. ਬੀਸੀ ਰਾਏ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਿਨ੍ਹਾਂ ਦੇ ਸਨਮਾਨ ਵਿੱਚ 1 ਜੁਲਾਈਪੂਰੇ ਦੇਸ਼ ਵਿੱਚ ਰਾਸ਼ਟਰੀ ਮੈਡੀਕਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇਕਿਹਾ, ‘‘ਅੱਜ ਦੇ ਦਿਨ ਇਹ ਪ੍ਰੋਗਰਾਮ ਆਯੋਜਿਤ ਹੋਣਾ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਹੈਕਿਉਂਕਿ ਅੱਜ ਦਾ ਦਿਨ ਭਾਰਤ ਰਤਨ ਡਾ. ਬਿਧਾਨ ਚੰਦਰ ਰਾਏ ਦੀ ਜਯੰਤੀ ਦੇ ਰੂਪ ਵਿੱਚਮਨਾਇਆ ਜਾਂਦਾ ਹੈ ਜੋ ਇੱਕ ਪ੍ਰਸਿੱਧ ਮੈਡੀਕਲ ਪੇਸ਼ੇਵਰ, ਪਰਉਪਕਾਰੀ, ਸਿੱਖਿਆ ਸ਼ਾਸਤਰੀਅਤੇ ਸਮਾਜਿਕ ਕਾਰਕੁਨ, ਰਾਸ਼ਟਰਵਾਦੀ, ਆਜ਼ਾਦੀ ਸੈਨਾਨੀ ਅਤੇ ਵਿਸ਼ਵ ਪ੍ਰਸਿੱਧ ਡਾਕਟਰ ਸਨ।ਵੱਡੀਆਂ ਰੁਕਾਵਟਾਂ ਤੇ ਕਾਬੂ ਪਾਉਣ ਵਾਲੇ ਡਾ. ਬਿਧਾਨ ਚੰਦਰ ਰਾਏ ਨੂੰ ਇਕੱਠਿਆਂਦੋਵੇਂ ਰੌਇਲ ਕਾਲਜ ਆਵ੍ ਫਿਜ਼ੀਸ਼ਿਅਨ ਅਤੇ ਰੌਇਲ ਕਾਲਜ ਆਵ੍ ਸਰਜਨਜ਼ ਦਾ ਮੈਂਬਰ ਬਣਨ ਦਾਦੁਰਲੱਭ ਮਾਣ ਪ੍ਰਾਪਤ ਹੈ। ਇੱਕ ਡਾਕਟਰ ਬਣਨਾ ਇੱਕ ਵਿਅਕਤੀਗਤ ਉਪਲੱਬਧੀ ਹੈ ਜਦੋਂਕਿਇੱਕ ਚੰਗਾ ਡਾਕਟਰ ਬਣਨਾ ਇੱਕ ਨਿਰੰਤਰ ਚੁਣੌਤੀ ਹੈ। ਇਹ ਇਕਲੌਤਾ ਅਜਿਹਾ ਪੇਸ਼ਾ ਹੈਜਿੱਥੇ ਕੋਈ ਵੀ ਇੱਕ ਹੀ ਸਮੇਂ ਵਿੱਚ ਰੋਜ਼ੀ-ਰੋਟੀ ਕਮਾ ਸਕਦਾ ਹੈ ਅਤੇ ਪੂਰੀ ਮਾਨਵਤਾ ਦੀਸੇਵਾ ਵੀ ਕਰ ਸਕਦਾ ਹੈ।’’ ਉਨ੍ਹਾਂ ਨੇ ਕੋਵਿਡ ਮਹਾਮਾਰੀ ਦੌਰਾਨ ਡਾਕਟਰਾਂ ਵੱਲੋਂ ਕੀਤੀਗਈ ਨਿਰਸਵਾਰਥ ਸੇਵਾ ਲਈ ਤਹਿ ਦਿਲੋਂ ਧੰਨਵਾਦ ਕੀਤਾ। ਡਾ. ਹਰਸ਼ ਵਰਧਨ ਨੇ ਕਿਹਾ ਕਿ ਉਹਸਾਡੇ ਅਸਲੀ ਹੀਰੋ ਹਨ।

 

ਸਿਹਤ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨੇ ਵੀ ਡਾਕਟਰਾਂ ਨੂੰ ਰਾਸ਼ਟਰੀ ਡਾਕਟਰੀਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਡਾਕਟਰਾਂ ਅਤੇ ਉਨ੍ਹਾਂ ਦੇ ਮਰੀਜ਼ਾਂ ਵਿਚਕਾਰਵਿਸ਼ਵਾਸ ਸਬੰਧਾਂ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰਮੋਦੀ ਵੱਲੋਂ 2017 ਵਿੱਚ ਸ਼ੁਰੂ ਕੀਤੀ ਗਈ ਰਾਸ਼ਟਰੀ ਸਿਹਤ ਨੀਤੀ ਵਿੱਚ ਕਲਪਿਤ ਸਰਵੇਸੰਤੁ ਨਿਰਾਮਯਾ :’’ ਦੇ ਟੀਚੇ ਨਜ਼ਦੀਕ ਦੇਸ਼ ਨੂੰ ਲੈ ਕੇ ਜਾਣ ਲਈ ਪੂਰੀ ਡਾਕਟਰ ਬਿਰਾਦਰੀਨੂੰ ਵਧਾਈ ਦਿੱਤੀ।

 

ਰਾਸ਼ਟਰੀ ਮੈਡੀਕਲ ਵਿਗਿਆਨ ਅਕਾਦਮੀ ਦੇ ਇੱਕ ਵਿੰਗ ਦੇ ਰੂਪ ਵਿੱਚ ਰਾਸ਼ਟਰੀ ਪ੍ਰੀਖਿਆਬੋਰਡ 1975 ਵਿੱਚ ਹੋਂਦ ਵਿੱਚ ਆਇਆ ਅਤੇ ਇਹ ਰਾਸ਼ਟਰੀ ਪੱਧਰ ਤੇ 1976 ਦੇ ਬਾਅਦ ਤੋਂਪੋਸਟ ਗ੍ਰੈਜੂਏਟ ਪ੍ਰੀਖਿਆਵਾਂ ਨੂੰ ਆਯੋਜਿਤ ਕਰ ਰਿਹਾ ਹੈ। ਬੋਰਡ ਨੂੰ 1982 ਵਿੱਚਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤਹਿਤ ਇੱਕ ਖੁਦਮੁਖਤਿਆਰ ਸੰਸਥਾ ਦੇ ਰੂਪ ਵਿੱਚ ਰਜਿਸਟਰਡ ਕੀਤਾਗਿਆ, ਜਿਸਦਾ ਉਦੇਸ਼ ਅਖਿਲ ਭਾਰਤੀ ਪੱਧਰ ਤੇ ਆਧੁਨਿਕ ਮੈਡੀਕਲ ਦੇ ਖੇਤਰ ਵਿੱਚ ਉੱਚਮਿਆਰੀ ਪੋਸਟ ਗ੍ਰੈਜੂਏਟ ਪ੍ਰੀਖਿਆਵਾਂ ਦਾ ਆਯੋਜਨ ਕਰਨਾ, ਯੋਗਤਾ ਲਈ ਬੁਨਿਆਦੀ ਸਿਖਲਾਈਲੋੜਾਂ ਨੂੰ ਤਿਆਰ ਕਰਨਾ, ਪੋਸਟ ਗ੍ਰੈਜੂਏਟ ਸਿਖਲਾਈ ਲਈ ਪਾਠ¬ਕ੍ਰਮ ਵਿਕਸਿਤ ਕਰਨਾ ਅਤੇਜਿਨ੍ਹਾਂ ਸੰਸਥਾਵਾਂ ਵਿੱਚ ਇਸਦੀ ਸਿਖਲਾਈ ਦਿੱਤੀ ਜਾਂਦੀ ਹੈ, ਉਨ੍ਹਾਂ ਨੂੰ ਮਾਨਤਾਪ੍ਰਦਾਨ ਕਰਨਾ ਹੈ। ਨਾਮਜ਼ਦ ਵਿਦਿਆਰਥੀਆਂ ਨੂੰ ਡਿਪਲੋਮੈਟਸ ਆਵ੍ ਨੈਸ਼ਨਲ ਬੋਰਡ (ਡੀਐੱਨਬੀ)ਕਿਹਾ ਜਾਂਦਾ ਹੈ।

 

ਇਸ ਪ੍ਰੋਗਰਾਮ ਵਿੱਚ ਸਿਹਤ ਸਕੱਤਰ ਡਾ. ਪ੍ਰੀਤੀ ਸੂਦਨ, ਓਐੱਸਡੀ (ਸਿਹਤ) ਸ਼੍ਰੀ ਰਾਜੇਸ਼ਭੂਸ਼ਣ, ਐੱਨਬੀਆਈ ਦੇ ਉਪ ਪ੍ਰਧਾਨ ਡਾ. ਡੀਕੇ ਸ਼ਰਮਾ, ਐੱਨੀਬੀਈ ਦੇ ਉਪ ਪ੍ਰਾਧਨ ਡਾ. ਸ਼ਿਵਕਾਂਤ ਮਿਸ਼ਰਾ, ਐੱਨਬੀਈ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋ. ਪਵਨਇੰਦਰ ਲਾਲ ਅਤੇ ਮੰਤਰਾਲੇਅਤੇ ਐੱਨਬੀਈ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

 

****

 

 

 

ਐੱਮਵੀ/ਐੱਸਜੀ

 



(Release ID: 1635800) Visitor Counter : 157