ਸਿੱਖਿਆ ਮੰਤਰਾਲਾ

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਇੱਕ ਵਰਚੁਅਲ ਪ੍ਰੋਗਰਾਮ ਵਿੱਚ ਪ੍ਰੋਗਰਾਮਿੰਗ ਅਤੇ ਡਾਟਾ ਸਾਇੰਸ ਵਿੱਚ ਸੰਸਾਰ ਦਾ ਪਹਿਲਾ ਔਨਲਾਈਨ ਬੀਐੱਸਸੀ ਡਿਗਰੀ ਪਾਠਕ੍ਰਮ ਲਾਂਚ ਕੀਤਾ

ਆਈਆਈਟੀ ਨੇ ਰੁਕਾਵਟਾਂ ਨੂੰ ਹਟਾਉਂਦੇ ਹੋਏ ਗੁਣਵੱਤਾਪੂਰਨ ਸਿੱਖਿਆ ਦਾ ਲੋਕਤੰਤਰੀਕਰਨ ਕਰਨ ਲਈ ਪਹਿਲੀ ਵਾਰ ਔਨਲਾਈਨ ਡਿਗਰੀ ਸ਼ੁਰੂ ਕੀਤੀ, ਅਵੇਦਕ ਕਿਸੇ ਵੀ ਵਿਸ਼ੇ ਦੇ ਵਿਦਿਆਰਥੀ ਹੋ ਸਕਦੇ ਹਨ

Posted On: 30 JUN 2020 5:08PM by PIB Chandigarh

ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪਾਖਰਿਆਲ ਨਿਸ਼ੰਕ ਨੇ ਅੱਜ ਇੱਕ ਵਰਚੁਅਲ ਸਮਾਰੋਹ ਵਿੱਚ ਪ੍ਰੋਗਰਾਮਿੰਗ ਅਤੇ ਡਾਟਾ ਸਾਇੰਸ ਵਿੱਚ ਸੰਸਾਰ ਦਾ ਪਹਿਲਾ ਔਨਲਾਈਨ ਬੀਐੱਸਸੀ ਡਿਗਰੀ ਪਾਠਕ੍ਰਮ ਲਾਂਚ ਕੀਤਾਇਸ ਮੌਕੇ ਤੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਸ਼੍ਰੀ ਸੰਜੈ ਧੋਤਰੇ ਵੀ ਮੌਜੂਦ ਸਨਇਸ ਪਾਠਕ੍ਰਮ ਨੂੰ ਭਾਰਤੀ ਟੈਕਨੋਲੋਜੀ ਸੰਸਥਾ, ਮਦਰਾਸ (ਆਈਆਈਟੀ ਮਦਰਾਸ) ਨੇ ਤਿਆਰ ਕਰ ਕੇ ਪੇਸ਼ ਕੀਤਾ ਹੈ ਜਿਸ ਨੂੰ ਐੱਨਆਈਆਰਐੱਫ ਦੀ ਭਾਰਤ ਰੈਂਕਿੰਗ 2020 ਵਿੱਚ ਪਹਿਲਾਂ ਸਥਾਨ ਹਾਸਲ ਹੈ ਇਹ ਪਾਠਕ੍ਰਮ (ਬੀਐੱਸਸੀ ਡਿਗਰੀ) ਉਨ੍ਹਾਂ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਨੇ ਦਸਵੀਂ ਜਮਾਤ ਦੇ ਪੱਧਰ ਤੇ ਅੰਗਰੇਜ਼ੀ ਅਤੇ ਗਣਿਤ ਦੀ ਪੜ੍ਹਾਈ ਦੇ ਨਾਲ ਬਾਰਵੀਂ ਕਲਾਸ ਪਾਸ ਕਰ ਲਈ ਹੋਵੇ ਅਤੇ ਕਿਸੇ ਵੀ ਸੰਸਥਾ ਵਿੱਚ ਅੰਡਰ ਗਰੈਜੂਏਟ ਪਾਠਕ੍ਰਮ ਵਿੱਚ ਦਾਖਲਾ ਲਿਆ ਹੋਵੇਇਸ ਪ੍ਰੋਗਰਾਮ ਵਿੱਚ ਆਈਆਈਟੀ ਮਦਰਾਸ ਵਿੱਚ ਸੰਚਾਲਕ ਮੰਡਲ ਦੇ ਅਧਿਕਾਰੀ, ਆਈਆਈਟੀ ਮਦਰਾਸ ਦੇ  ਨਿਦੇਸ਼ਕ ਅਤੇ ਏਆਈਸੀਟੀਈ  ਦੇ ਅਧਿਕਾਰੀ ਡਾ. ਪਵਨ ਕੁਮਾਰ ਗੋਇਨਕਾ, ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵਿੱਚ ਵਧੀਕ ਸਕੱਤਰ ਪ੍ਰੋ. ਅਨਿਲ ਸਹਿਸਰਬੁਧਰੇ, ਸ਼੍ਰੀ ਰਾਕੇਸ਼ ਰੰਜਨ ਅਤੇ ਮੰਤਰਾਲੇ ਦੇ ਹੋਰ ਵਿਸ਼ੇਸ਼ ਅਧਿਕਾਰੀ ਵੀ ਮੌਜੂਦ ਸਨ

 

ਡਾਟਾ ਸਾਇੰਸ ਸਭ ਤੋਂ ਤੇਜ਼ੀ ਨਾਲ ਵਧਦੇ ਖੇਤਰਾਂ ਵਿੱਚੋਂ ਇੱਕ ਹੈ ਜੋ ਇੱਕ ਅਨੁਮਾਨ ਅਨੁਸਾਰ ਸਾਲ 2026 ਤੱਕ 11.5ਮਿਲੀਅਨ ਨੌਕਰੀਆਂ ਦੀ ਸਿਰਜਣਾ ਕਰੇਗੀ ਔਨਲਾਈਨ ਸਿੱਖਿਆ ਇੱਕ ਇਸ ਤਰ੍ਹਾਂ ਦਾ ਪ੍ਰਚਲਨ ਹੈ ਜਿਸ ਨੂੰ ਵੱਡੇ ਪੈਮਾਨੇ ਤੇ  ਉੱਚ ਗੁਣਵੱਤਾ ਦੀ ਸਿੱਖਿਆ ਲਈ ਤੇਜ਼ੀ ਨਾਲ ਅਪਣਾਇਆ ਜਾ ਰਿਹਾ ਹੈਆਈਆਈਟੀ ਮਦਰਾਸ ਦੇ ਫੈਕਲਟੀ ਔਨਲਾਈਨ ਸਿੱਖਿਆ ਦਾ ਉਪਯੋਗ ਕਰਕੇ ਇਸ ਖੇਤਰ ਦੀ ਲੋੜ ਨੂੰ ਪੂਰਾ ਕਰ ਰਹੇ ਹਨਉਨ੍ਹਾਂ ਇੱਕ ਸਮਾਵੇਸ਼ੀ ਅਤੇ ਸਸਤੀ ਸਿੱਖਿਆ ਦਾ ਮਾਡਲ ਪੇਸ਼ ਕੀਤਾ ਹੈ, ਜੋ ਆਈਆਈਟੀ ਦੇ ਦਾਇਰੇ ਦਾ ਵਿਸਤਾਰ ਕਰੇਗਾ

https://youtu.be/hPaSP8CY7IU

ਸ਼੍ਰੀ ਪੋਖਰਿਯਾਲ ਨੇ ਇਸ ਪ੍ਰੋਗਰਾਮ ਦੇ ਭਾਗੀਦਾਰਾ ਨੂੰ ਸੰਬੋਧਨ ਕਰਦੇ ਹੋਏ ਪ੍ਰੋਗਰਾਮਿੰਗ ਅਤੇ ਡਾਟਾ ਸਾਇੰਸ ਵਿੱਚ ਸੰਸਾਰ ਦਾ ਪਹਿਲਾ ਔਨਲਾਈਨ ਬੀਐੱਸਸੀ ਡਿਗਰੀ ਪਾਠਕ੍ਰਮ ਦਾ ਸ਼ੁਭ ਆਰੰਭ ਕਰਨ ਲਈ ਆਈਆਈਟੀ ਮਦਰਾਸ ਦੇ ਟੀਮ ਨੂੰ ਵਧਾਈ ਦਿੱਤੀਉਨ੍ਹਾਂ ਕਿਹਾ ਕਿ 2020 ਵਿੱਚ 12ਵੀ ਕਲਾਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਦਾ ਮੌਜੂਦਾ ਬੈਚ ਇਸ ਪਾਠਕ੍ਰਮ ਵਿੱਚ ਅਵੇਦਨ ਕਰਨ ਦਾ ਪਾਤਰ ਹੈਗਰੈਜੂਏਟ ਅਤੇ ਨੌਕਰੀ ਕਰ ਰਹੇ ਪੇਸ਼ੇਵਰ ਵੀ ਇਸ ਪ੍ਰੋਗਰਾਮ ਵਿੱਚ ਦਾਖਿਲਾ ਲੈ ਸਕਦੇ ਹਨਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਇਸ ਅਨੋਖੀ ਪੇਸ਼ਕਸ਼ ਵਿਚ ਉਮਰ, ਅਧਿਐਨ ਦਾ ਵਿਸ਼ਾ ਜਾ ਭੂਗੋਲਿਕ ਸਥਿਤੀ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਰੱਖਿਆ ਗਿਆ ਹੈ ਅਤੇ ਡਾਟਾ ਵਿਗਿਆਨ ਵਿੱਚ ਸੰਸਾਰ ਪੱਧਰੀ ਪਾਠਕ੍ਰਮ ਸਾਰਿਆ ਲਈ ਲਾਭਦਾਇਕ ਹੈ ਜਿਸ ਦੀ ਕੁਸ਼ਲ ਪੇਸ਼ੇਵਰਾ ਵਿੱਚ ਭਾਰੀ ਮੰਗ ਹੈ

 

ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਨੇ ਕਿਹਾ ਕਿ ਆਈਆਈਟੀ ਮਦਰਾਸ ਦਾ ਨਿਰੰਤਰ ਨਵੀਨ ਅਤੇ ਸਫ਼ਲਤਾ ਦਾ ਇੱਕ ਭਰਪੂਰ ਇਤਿਹਾਸ ਰਿਹਾ ਹੈ ਤੇ ਐੱਨ ਆਈ ਆਰ ਐੱਫ ਇੰਡੀਆ ਰੈਂਕਿੰਗ 2020 ਵਿੱਚ  ਪਹਿਲਾਂ ਸਥਾਨ ਹਾਸਲ ਕਰਨਾ ਇਸ ਦੀ ਟੀਮ ਦੀ ਪ੍ਰਤਿਭਾ, ਮਿਸ਼ਨ ਅਤੇ ਦ੍ਰਿਸ਼ਟੀ ਨੂੰ ਪੇਸ਼ ਕਰਦਾ ਹੈਵਿਸ਼ਲੇਸ਼ਣ ਤੋਂ ਪਤਾ ਚਲਦਾ ਹੈ ਕਿ ਹਰ ਸਾਲ 7 ਤੋਂ 7.5 ਲੱਖ ਭਾਰਤੀ ਵਿਦਿਆਰਥੀ ਵਧੀਆ ਸਿੱਖਿਆ ਦੀ ਭਾਲ ਵਿੱਚ ਵਿਦੇਸ਼ ਜਾਂਦੇ ਹਨ ਇਸ ਨਾਲ ਸਾਡੀ ਪ੍ਰਤਿਭਾ ਦੇ ਨਾਲ ਨਾਲ ਸਾਡਾ ਰਾਜਸਵ ਵੀ ਦੇਸ਼ ਤੋਂ ਬਾਹਰ ਜਾਂਦਾ ਹੈਆਈਆਈਟੀ ਮਦਰਾਸ ਜਿਹੀਆਂ ਸੰਸਥਾਵਾਂ ਕੋਲ  ਦੇਸ਼ ਵਿੱਚ ਇਸ ਤਰ੍ਹਾਂ ਦੀ ਗੁਣਵੱਤਾ ਸਿੱਖਿਆ ਤੇ ਅਨੋਖਾ ਪਾਠਕ੍ਰਮ ਲਿਆ ਕੇ ਆਤਮਨਿਭਰਤਾ ਵੱਲ ਦੇਸ਼ ਨੂੰ ਅੱਗੇ ਵਧਾਉਣ ਵਿੱਚ ਮੱਦਦ ਕਰਨ ਲਈ ਦ੍ਰਿਸ਼ਟੀ ਅਤੇ ਮਿਸ਼ਨ ਦੋਵੇਂ ਹਨਇਸ ਚਣੌਤੀ ਪੂਰਨ ਸਮੇ ਦੋਰਾਨ ਜਦ ਪੂਰਾ ਦੇਸ਼ ਕੋਵਿਡ 19 ਮਹਾਮਾਰੀ ਨਾਲ ਲੜ੍ਹ ਰਿਹਾ ਹੈ ਅਤੇ ਸਾਰੇ ਲੋਕ ਘਰ ਰਹਿਣ ਲਈ ਮਜਬੂਰ ਹਨ ਤਦ ਸਾਰੇ ਆਈਆਈਟੀ ਰਾਸ਼ਟਰ ਲਈ ਕੁਝ ਨਵਾਂ ਕਰਨ ਲਈ ਇਕਜੁੱਟ  ਹਨ

 

ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਜੋ ਵਿਦਿਆਰਥੀ ਅਜੇ ਦੇਸ਼ ਵਿੱਚ ਕਿਤੇ ਵੀ ਅਲਗ ਔਨ ਕੈਂਪਸ ਵਿੱਚ ਦਾਖਿਲਾ ਲੈ ਚੁੱਕਾ ਹੈ ਉਹ ਆਪਣੇ ਕੈਰੀਅਰ ਜਾ ਪਠਕ੍ਰਮ ਨੂੰ ਬਦਲੇ ਬਿਨਾ ਵੀ ਇਸ ਡਿਗਰੀ ਪਾਠਕ੍ਰਮ ਵਿੱਚ ਨਾਮਜ਼ਦਗੀ ਕਰਾ ਸਕਦਾ ਹੈਇੱਥੋਂ ਤੱਕ ਕੇ ਉਹ ਮਾਲਕ ਵੀ ਜੋ ਆਪਣੇ ਕਰਮਚਾਰੀਆਂ ਦੇ ਕੌਸ਼ਲ ਵਧਾਉਣਾ ਚਾਹੁੰਦੇ ਹਨ ਕਰਮਚਾਰੀਆਂ ਦੇ ਉਤਪਾਦਨ ਸਮੇਂ ਵਿੱਚ ਬਿਨਾ ਕਿਸੇ ਨੁਕਸਾਨ ਇਸ ਵਿਕਲਪ ਦਾ ਪ੍ਰਚਾਰ ਕਰ ਸਕਦੇ ਹਨਉਨ੍ਹਾਂ ਅੱਗੇ ਕਿਹਾ ਕਿ ਇਹ ਪਾਠਕ੍ਰਮ ਆਕਰਸ਼ਕ ਖੇਤਰ ਵਿੱਚ ਵਿਦਿਆਰਥੀਆਂ ਲਈ ਨੌਕਰੀ ਦੀ ਸੰਭਾਵਨਾ ਨੂੰ ਤੇਜ਼ ਕਰਦਾ ਹੈ, ਕੰਮਕਾਜੀ ਪੇਸ਼ੇਵਰਾ ਨੂੰ ਕੈਰੀਅਰ ਬਦਲਣ ਦਾ ਮੌਕਾ ਪ੍ਰਦਾਨ ਕਰਦਾ ਹੈ ਅਤੇ ਨਾਲ ਹੀ ਆਈਆਈਟੀ ਮਦਰਾਸ ਜਿਹੀਆਂ ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਡਿਗਰੀ ਪ੍ਰਾਪਤ ਕਰਨ ਦਾ ਮੌਕਾ ਵੀ ਪ੍ਰਦਾਨ ਕਰਦਾ ਹੈ

ਇਸ ਪਾਠਕ੍ਰਮ ਦੀ ਸ਼ੁਰਆਤ ਤੇ ਆਈਆਈਟੀ ਮਦਰਾਸ ਦੀ ਟੀਮ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਧੋਤਰੇ ਨੇ ਕਿਹਾ ਕਿ ਅੱਜ ਦੀ ਦੁਨੀਆਂ ਵਿੱਚ ਸਿੱਖਿਆ ਇੱਕ ਨਿਰੰਤਰ ਪ੍ਰਕਿਰਿਆ ਹੈਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੇ ਪੇਸ਼ੇਵਰਾ ਨੂੰ ਮੁਕਾਬਲੇ ਵਿੱਚ ਬਣੇ ਰਹਿਣ ਤੇ ਸਮੇਂ ਅਤੇ ਸਥਾਨ ਦੀਆਂ ਰੁਕਾਵਟਾਂ ਵਿੱਚ ਕੰਮ ਕਰਨ ਲਈ ਆਪਣੇ ਗਿਆਨ ਨੂੰ ਉੱਨਤ ਕਰਨਾ ਜਾਰੀ ਰੱਖਣਾ ਹੁੰਦਾ ਹੈ ਜੋ ਕੋਵਿਡ 19 ਦੀ ਸਥਿਤੀ ਕਰਕੇ ਹੋਰ ਵੀ ਚੁਣੌਤੀਪੂਰਨ ਹੋ ਗਿਆ ਹੈਉਨ੍ਹਾਂ ਕਿਹਾ ਕਿ ਡਾਟਾ ਵਿਗਿਆਨ ਅਤੇ ਪ੍ਰੋਗਰਾਮਿੰਗ ਉਦਯੋਗ ਲਈ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਖੇਤਰ ਹੈ ਤੇ ਇਸ ਵਿੱਚ ਔਨਲਾਈਨ ਡਿਗਰੀ ਦਾ ਅਵਸਰ ਪ੍ਰਦਾਨ ਕਰਾ ਕਿ ਆਈਆਈਟੀ ਮਦਰਾਸ ਕਈ ਹੋਰ ਵਿਦਿਆਰਥੀਆਂ ਤੱਕ ਪਹੁੰਚਣ ਵਿੱਚ ਸਮਰੱਥ ਹੋਵੇਗਾਉਨ੍ਹਾਂ ਭਰੋਸਾ ਦਿਵਾਇਆ ਕਿ ਇਹ ਪਾਠਕ੍ਰਮ ਵੱਖ-ਵੱਖ ਥਾਵਾਂ ਨਾਲ ਜੁੜੇ ਵਿਦਿਆਰਥੀਆਂ ਤੱਕ ਪਹੁੰਚੇਗਾ ਅਤੇ ਇਸ ਤਰ੍ਹਾਂ ਰਾਸ਼ਟਰ ਦੇ ਵਿਕਾਸ ਲਈ ਅਮੁੱਲ ਯੋਗਦਾਨ ਹੋਵੇਗਾ

 

                                                             **********

ਐੱਨਬੀ/ਏਕੇਜੇ/ਏਕੇ(Release ID: 1635544) Visitor Counter : 105