ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਕੇਂਦਰੀ ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਮੱਛੀ ਪਾਲਣ ਅਤੇ ਜਲ ਕ੍ਰਿਸ਼ੀ ਦੇ ਨਿਊਜ਼ਲੈਟਰ ''ਮਤਸਯ ਸੰਪਦਾ'' ਦੇ ਪਹਿਲੇ ਅੰਕ ਨੂੰ ਜਾਰੀ ਕੀਤਾ

ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਸੰਚਾਲਨ ਸਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਜਾਰੀ ਕਰਦੇ ਹੋਇਆਂ, ਸ਼੍ਰੀ ਗਿਰੀਰਾਜ ਸਿੰਘ ਨੇ ਉਮੀਦ ਪ੍ਰਗਟ ਕੀਤੀ ਕਿ ਮੱਛੀ ਪਾਲਣ ਵੈਲਿਊ ਚੇਨ ਦੇ ਨਾਲ ਵਿਵਿਧ ਹੁੰਗਾਰਿਆਂ ਦੇ ਜ਼ਰੀਏ ਪੀਐੱਮਐੱਮਐੱਸਵਾਈ ਮੱਛੀ ਪਾਲਣ ਅਤੇ ਜਲ ਕ੍ਰਿਸ਼ੀ ਖੇਤਰ ਵਿੱਚ ਕ੍ਰਾਂਤੀ ਲਿਆਏਗੀ

Posted On: 30 JUN 2020 5:20PM by PIB Chandigarh

ਕੇਂਦਰੀ ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਗਿਰੀਰਾਜ ਸਿੰਘ ਨੇ ਮੱਛੀ ਪਾਲਣ ਅਤੇ ਜਲ ਕ੍ਰਿਸ਼ੀ ਦੇ ਨਿਊਜ਼ ਲੈਟਰ ''ਮਤਸਯ ਸੰਪਦਾ'' ਦੇ ਪਹਿਲੇ ਅੰਕ ਅਤੇ ਪ੍ਰਧਾਨਮੰਤਰੀ ਮਤਸਯ ਸੰਪਦਾ ਯੋਜਨਾ ਦੇ ਸੰਚਾਲਨ ਸਬੰਧੀ ਦਿਸ਼ਾ-ਨਿਰਦੇਸ਼ਾਂ (ਪੀਐੱਮਐੱਮਐੱਸਵਾਈ) ਨੂੰ ਜਾਰੀ ਕੀਤਾ। ਇਸ ਮੌਕੇ 'ਤੇ ਸ਼੍ਰੀ ਪ੍ਰਤਾਪ ਚੰਦਰ ਸਾਰੰਗੀ, ਮਾਣਯੋਗ ਰਾਜ ਮੰਤਰੀ ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਅਤੇ ਡਾ. ਰਾਜੀਵ ਰੰਜਨ, ਸਕੱਤਰ ਮੱਛੀ ਪਾਲਣ ਵਿਭਾਗ ਦੇ ਨਾਲ ਹੀ ਮੱਛੀ ਪਾਲਣ ਵਿਭਾਗ ਦੇ ਸੀਨੀਅਰ ਅਫਸਰ ਵੀ ਸ਼ਾਮਲ ਹੋਏ।

 

ਨਿਊਜ਼ ਲੈਟਰ ''ਮਤਸਯ ਸੰਪਦਾ'' ਮੱਛੀ ਪਾਲਣ ਵਿਭਾਗ ਦੇ ਉਪਰਾਲਿਆਂ ਦਾ ਇੱਕ ਸਿੱਟਾ ਹੈ, ਜਿਸ ਦੇ ਰਾਹੀਂ ਸੰਚਾਰ ਦੇ ਵੱਖ-ਵੱਖ ਸਾਧਨਾਂ ਜ਼ਰੀਏ ਲਾਭਾਰਥੀਆਂ, ਵਿਸ਼ੇਸ਼ ਰੂਪ ਵਿੱਚ ਮਛੁਆਰਿਆਂ ਅਤੇ ਮੱਛੀ ਪਾਲਕਾਂ ਤੱਕ ਪਹੁੰਚਾਇਆ ਜਾ ਸਕੇ ਅਤੇ ਉਨ੍ਹਾਂ ਨੂੰ ਮੱਛੀ ਪਾਲਣ ਅਤੇ ਜਲ ਕ੍ਰਿਸ਼ੀ ਦੇ ਖੇਤਰ ਦੀ ਨਵੀਆਂ ਘਟਨਾਵਾਂ ਦੇ ਸਬੰਧ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ। ਇਸ ਨੂੰ ਸਾਲ 2020-21 ਦੀ ਪਹਿਲੀ ਤਿਮਾਹੀ ਤੋਂ ਸ਼ੁਰੂ ਕਰਦੇ ਹੋਇਆਂ ਤਿਮਾਹੀ ਅਧਾਰ 'ਤੇ ਪ੍ਰਕਾਸ਼ਿਤ ਕੀਤਾ ਜਾਵੇਗਾ।

 

ਇਸ ਮੌਕੇ 'ਤੇ ਆਪਣੀ ਗੱਲ ਰੱਖਦੇ ਹੋਏ ਮਾਣਯੋਗ ਮੱਛੀ ਪਾਲਣ, ਪਸ਼ੂਪਾਲਣ ਅਤੇ ਡੇਅਰੀ ਮੰਤਰੀ, ਸ਼੍ਰੀ ਗਿਰੀਰਾਜ ਸਿੰਘ, ਨੇ ਕਿਹਾ ਕਿ ਮੱਛੀ ਪਾਲਣ ਖੇਤਰ ਦੇ ਵਿਕਾਸ ਵਿੱਚ ਸਰਕਾਰ ਦੁਆਰਾ ਕੀਤੀ ਜਾ ਰਹੀ ਪਹਿਲਾਂ ਦੇ ਨਾਲ ਹੀ ਸਰਕਾਰੀ ਅਤੇ ਨਿਜੀ, ਦੋਵੇਂ ਖੇਤਰ, ਜਿਹੜੇ ਚੰਗਾ ਕੰਮ ਕਰ ਰਹੇ ਹਨ, ਉਨ੍ਹਾਂ ਕੰਮਾ ਨੂੰ ਸੂਚਿਤ-ਪ੍ਰਸਾਰਿਤ ਕਰਨ ਲਈ ਲਈ ਇਸ ਨਿਊਜ਼ ਲੈਟਰ ਨੂੰ ਜਾਰੀ ਕਰਨਾ ਸਮੇਂ ਸਿਰ ਕੀਤੀ ਬਹੁਤ ਹੀ ਜ਼ਰੂਰੀ ਲੋੜ ਹੈ। ਇਹ ਨਿਊਜ਼ ਲੈਟਰ ਦੇਸ਼ ਭਰ ਵਿੱਚ ਲਾਭਾਰਥੀਆਂ, ਖਾਸ ਕਰਕੇ ਮਛੁਆਰਿਆਂ, ਮੱਛੀ ਪਾਲਕ ਕਿਸਾਨਾਂ, ਨੌਜਵਾਨਾਂ ਅਤੇ ਉੱਦਮੀਆਂ ਦੇ ਵਿੱਚਕਾਰ ਸੂਚਨਾ ਦੇ ਪ੍ਰਸਾਰ ਦੇ ਲਈ ਇੱਕ ਅਹਿਮ ਮਾਧਿਅਮ ਦੇ ਤੌਰ 'ਤੇ ਕੰਮ ਕਰੇਗਾ, ਉਨ੍ਹਾਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਦੇ ਵਪਾਰ ਨੂੰ ਸੁਵਿਧਾਜਨਕ ਬਣਾਏਗਾ। ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਇਹ ਨਿਊਜ਼ ਲੈਟਰ ਸੰਚਾਰ ਦੇ ਲਈ ਇੱਕ ਅਦਭੁਤ ਮੰਚ ਸਾਬਤ ਹੋਵੇਗਾ।

 

ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਸੰਚਾਲਨ ਸਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਜਾਰੀ ਕਰਦੇ ਹੋਇਆਂ ਸ਼੍ਰੀ ਗਿਰੀਰਾਜ ਸਿੰਘ ਨੇ ਮੱਛੀ ਪਾਲਣ ਅਤੇ ਜਲ ਕ੍ਰਿਸ਼ੀ ਦੀ ਵਿਕਾਸ ਯਾਤਰਾ ਵਿੱਚ ਪੀਐੱਮਐੱਮਐੱਸਵਾਈ ਦੇ ਸ਼ੁਭ ਆਰੰਭ ਨੂੰ ਸਭ ਤੋਂ ਅਹਿਮ ਪਲ ਦੱਸਿਆ। ਉਨ੍ਹਾਂ ਨੇ ਅੱਗੇ ਕਿਹਾ ਕਿ ਮੱਛੀ ਪਾਲਣ ਵਿੱਚ ਮੁੱਲ ਲੜੀ ਦੇ ਨਾਲ ਵੱਖ-ਵੱਖ ਹੁੰਗਾਰਿਆਂ ਜ਼ਰੀਏ ਪੀਐੱਮਐੱਮਐੱਸਵਾਈ, ਮੱਛੀ ਪਾਲਣ ਅਤੇ ਜਲ ਕ੍ਰਿਸ਼ੀ ਦੇ ਖੇਤਰ ਵਿੱਚ ਕ੍ਰਾਂਤੀ ਲਿਆਏਗੀ ਅਤੇ ਇਸ ਨੂੰ ਅਗਲੇ ਪੱਧਰ 'ਤੇ ਲੈ ਜਾਏਗੀ। ਬਹੁਤ ਘੱਟ ਸਮੇਂ ਵਿੱਚ ਪੀਐੱਮਐੱਮਐੱਸਵਾਈ ਦੇ ਸੰਚਾਲਨ ਦਿਸ਼ਾ-ਨਿਰਦੇਸ਼ਾਂ ਨੂੰ ਤੇਜ਼ ਰਫਤਾਰ ਦੇ ਨਾਲ ਪੂਰਾ ਕਰਨ ਵਿੱਚ ਮੱਛੀ ਪਾਲਣ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ, ਮਾਣਯੋਗ ਮੰਤਰੀ ਨੇ ਉਮੀਦ ਪ੍ਰਗਟਾਈ ਹੈ ਕਿ ਸੰਚਾਲਨ ਸਬੰਧੀ ਦਿਸ਼ਾ-ਨਿਰਦੇਸ਼ ਯੋਜਨਾ ਦੀ ਤੇਜ਼ ਕਾਰਜਸ਼ੀਲਤਾ ਵਿੱਚ ਰਾਜਾਂ/ਕੇਂਦਰੀ ਸਾਸ਼ਿਤ ਪ੍ਰਦੇਸ਼ਾਂ ਦੀ ਮਦਦ ਕਰਨਗੇ।

 

ਭਾਰਤ ਸਰਕਾਰ ਨੇ ਮਈ, 2020 ਵਿੱਚ 20,500 ਕਰੋੜ ਰੁਪਏ ਦੇ ਨਿਵੇਸ਼ ਦੇ ਨਾਲ ਮੱਛੀ ਪਾਲਣ ਖੇਤਰ ਦੇ ਮਜ਼ਬੂਤ ਤੇ ਜ਼ਿੰਮੇਵਾਰ ਵਿਕਾਸ ਦੇ ਲਈ ਇੱਕ ਨਵੀਂ ਫਲੈਗਸ਼ਿੱਪ ਯੋਜਨਾ ਭਾਵ 'ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ' (ਪੀਐੱਮਐੱਮਐੱਸਵਾਈ) ਦੀ ਸ਼ੁਰੂਆਤ ਕੀਤੀ ਹੈ। 100 ਵੱਖ-ਵੱਖ ਸਰਗਰਮੀਆਂ ਨੂੰ ਇਕੱਤਰ ਕਰਦੇ ਹੋਏ ਪੀਐੱਮਐੱਮਐੱਸਵਾਈ ਮੱਛੀ ਪਾਲਣ ਖੇਤਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਨਿਵੇਸ਼ ਹੈ। ਪੀਐੱਮਐੱਮਐੱਸਵਾਈ ਦੇ ਤਹਿਤ ਵਾਧੂ 70 ਟੱਨ ਮੱਛੀ ਉਤਪਾਦਨ, ਇੱਕ ਲੱਖ ਕਰੋੜ ਰੁਪਏ ਦੇ ਮਤਸਯ ਨਿਰਯਾਤ, ਅਗਲੇ ਪੰਜ ਸਾਲਾਂ ਵਿੱਚ 55 ਲੱਖ ਰੋਜ਼ਗਾਰ ਬਣਾਉਣ, ਆਦਿ ਵਡਮੁੱਲੇ ਉਦੇਸ਼ਾਂ ਦੀ ਪ੍ਰਾਪਤੀ ਕਰਨ ਲਈ ਸਰਕਾਰ ਅਤੇ ਲਾਭਾਰਥੀਆਂ ਦੇ ਵਿੱਚ ਮਦਦਮਈ ਅਤੇ ਠੋਸ ਉਪਰਾਲਿਆਂ ਦੇ ਨਾਲ-ਨਾਲ ਬਹੁਪੱਖੀ ਰਣਨੀਤੀਆਂ ਦੀ ਲੋੜ ਹੈ। ਪੀਐੱਮਐੱਮਐੱਸਵਾਈ ਦੀ ਸੋਚ ਅਤੇ ਪਹਿਲ ਨੂੰ ਪ੍ਰਸਾਰਿਤ ਕਰਨ ਦੇ ਨਾਲ ਹੀ, ਇਸ ਦੇ ਉਦੇਸ਼ਾਂ ਤੱਕ ਪਹੁੰਚਣ ਵਿੱਚ ਸਾਂਝੇ ਉਪਰਾਲਿਆਂ ਦੀ ਕਲਪਨਾ ਵਿੱਚ ਜਨਤਾ ਦੀ ਰਾਏ ਨੂੰ ਜਾਨਣ  ਵੱਲ ਇਸ ਨਿਊਜ਼ ਲੈਟਰ ''ਮਤਸਯ ਸੰਪਦਾ'' ਦੇ ਇੱਕ ਪ੍ਰਭਾਵੀ ਸਾਧਨ ਅਤੇ ਮੰਚ ਦੇ ਰੂਪ ਵਿੱਚ ਕੰਮ ਕਰਨ ਦੀ ਸੰਭਾਵਨਾ ਹੈ। ਇਹ ਮੱਛੀ ਪਾਲਣ ਦੇ ਖੇਤਰਾਂ ਵਿੱਚ ਮਛੁਆਰਿਆਂ, ਮੱਛੀ ਪਾਲਕਾਂ ਅਤੇ ਉੱਦਮੀਆਂ ਦੁਆਰਾ ਅਪਣਾਈ ਗਈ ਸਰਬਉੱਤਮ ਰਵਾਇਤਾਂ ਅਤੇ ਨਵੀਆਂ ਸਰਗਰਮੀਆਂ ਦੇ ਨਾਲ ਹੀ ਉਨ੍ਹਾਂ ਦੀ ਸਫਲਤਾ ਦੀ ਕਹਾਣੀਆਂ ਦਾ ਪ੍ਰਦਰਸ਼ਨ ਕਰਨ ਵਿੱਚ ਵੀ ਸਹਾਇਕ ਹੋਵੇਗਾ

 

****

 

ਏਪੀਐੱਸ/ਐੱਸਜੀ (Release ID: 1635525) Visitor Counter : 100