ਵਿੱਤ ਮੰਤਰਾਲਾ

ਭਾਰਤ ਸਰਕਾਰ ਅਤੇ ਵਿਸ਼ਵ ਬੈਂਕ ਨੇ ‘ਫਸਟ ਤਮਿਲ ਨਾਡੂ ਹਾਊਸਿੰਗ ਸੈਕਟਰ ਸਟ੍ਰੈਂਥਨਿੰਗ ਪ੍ਰੋਗਰਾਮ’ ਅਤੇ ‘ਤਮਿਲ ਨਾਡੂ ਹਾਊਸਿੰਗ ਐਂਡ ਹੈਬੀਟੈਟ ਡਿਵੈਲਪਮੈਂਟ ਪ੍ਰੋਜੈਕਟ’ ਲਈ ਲੋਨ ਐਗਰੀਮੈਂਟਸ ‘ਤੇ ਹਸਤਾਖਰ ਕੀਤੇ

Posted On: 30 JUN 2020 10:33AM by PIB Chandigarh

ਭਾਰਤ ਸਰਕਾਰਤਮਿਲ ਨਾਡੂ ਸਰਕਾਰ ਅਤੇ ਵਿਸ਼ਵ ਬੈਂਕ ਨੇ ਤਮਿਲ ਨਾਡੂ ਦੇ ਲੋਅ-ਇਨਕਮ ਗਰੁੱਪਾਂ ਲਈ ਕਿਫਾਇਤੀ ਆਵਾਸ ਪ੍ਰਾਪਤ ਕਰਨ ਵਿੱਚ ਮਦਦ ਕਰਨ ਵਾਸਤੇ ਕੱਲ੍ਹ ਲੀਗਲ ਐਗਰੀਮੈਂਟਾਂ ਉੱਤੇ ਹਸਤਾਖਰ ਕੀਤੇ।

 

ਰਾਜ ਦੇ ਹਾਊਸਿੰਗ ਸੈਕਟਰ ਨਾਲ ਜੁੜੀਆਂ ਨੀਤੀਆਂਸੰਸਥਾਵਾਂਅਤੇ ਰੈਗੂਲੇਸ਼ਨਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੋ ਪ੍ਰੋਜੈਕਟਾਂ ਲਈ ਲੀਗਲ ਐਗਰੀਮੈਂਟਾਂ ਉੱਤੇ ਹਸਤਾਖਰ ਕੀਤੇ ਗਏ ਜਿਨ੍ਹਾਂ ਵਿੱਚੋਂ ਇੱਕ 200 ਮਿਲੀਅਨ ਡਾਲਰ ਦਾ ਫਸਟ ਤਮਿਲ ਨਾਡੂ ਹਾਊਸਿੰਗ ਸੈਕਟਰ ਸਟ੍ਰੈਂਥਨਿੰਗ ਪ੍ਰੋਗਰਾਮਅਤੇ ਦੂਜਾ 50 ਮਿਲੀਅਨ ਡਾਲਰ ਦਾ ਤਮਿਲ ਨਾਡੂ ਹਾਊਸਿੰਗ ਐਂਡ ਹੈਬੀਟੈਟ ਡਿਵੈਲਪਮੈਂਟ ਪ੍ਰੋਜੈਕਟਹੈ।

 

200 ਮਿਲੀਅਨ ਡਾਲਰ ਦਾ ਫਸਟ ਤਮਿਲ ਨਾਡੂ ਹਾਊਸਿੰਗ ਸੈਕਟਰ ਸਟ੍ਰੈਂਥਨਿੰਗ ਪ੍ਰੋਗਰਾਮ ਕਿਫਾਇਤੀ ਆਵਾਸ ਦੀ ਉਪਲੱਬਧਤਾ ਵਧਾਉਣ ਲਈ ਸਰਕਾਰ ਦੁਆਰਾ ਵਰਤਮਾਨ ਵਿੱਚ ਕੀਤੇ ਜਾ ਰਹੇ ਯਤਨਾਂ ਵਿੱਚ ਜ਼ਰੂਰੀ ਸਹਿਯੋਗ ਦਿੰਦਾ ਹੈ। ਦਰਅਸਲ, ਰਾਜ ਦੀ ਭੂਮਿਕਾ ਨੂੰ ਮੁੱਖ ਪ੍ਰਦਾਤਾ ਦੀ ਬਜਾਏ ਹੁਣ ਇੱਕ ਕਰਨਹਾਰ ਦੇ ਰੂਪ ਵਿੱਚ ਹੌਲ਼ੀ-ਹੌਲ਼ੀ ਤਬਦੀੂਲ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਰੈਗੂਲੇਟਰੀ ਰੁਕਾਵਟਾਂ ਨੂੰ ਹਟਾਉਣਾ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ  ਲਈ ਕਿਫਾਇਤੀ ਆਵਾਸ ਵਿੱਚ ਪ੍ਰਾਈਵੇਟ ਸੈਕਟਰ ਦੀ ਭਾਗੀਦਾਰੀ ਨੂੰ ਪ੍ਰੋਤਸਾਹਿਤ ਕਰਨਾ ਹੈ। 

 

ਕਰਜ਼ਾ ਸਮਝੌਤਿਆਂ ਉੱਤੇ ਭਾਰਤ ਸਰਕਾਰ ਦੀ ਤਰਫੋਂ ਵਿੱਤ‍ ਮੰਤਰਾਲੇ ਦੇ ਆਰਥਿਕ ਮਾਮਲੇ ਵਿਭਾਗ ਵਿੱਚ ਐਡੀਸ਼ਨਲ ਸਕੱਤਰ ਸ਼੍ਰੀ ਸਮੀਰ ਕੁਮਾਰ ਖਰੇ ਅਤੇ ਵਿਸ਼ਵ ਬੈਂਕ ਦੀ ਤਰਫੋਂ ਕੰਟਰੀ ਡਾਇਰੈਕਟ ਰ  ( ਭਾਰਤ )  ਸ਼੍ਰੀ ਜੁਨੈਦ ਕਮਾਲ ਅਹਮਦ ਨੇ ਹਸਤਾਖਰ ਕੀਤੇ।  ਉੱਧਰ, ਪ੍ਰੋਜੈਕਟ ਸਮਝੌਤਿਆਂ ਉੱਤੇ ਤਮਿਲ ਨਾਡੂ ਸਰਕਾਰ ਦੀ ਤਰਫੋਂ ਪ੍ਰਿੰਸੀਪਲ ਰੈਜ਼ੀਡੈਂਟ ਕਮਿਸ਼ਨਰ ਸ਼੍ਰੀ ਹਿਤੇਸ਼ ਕੁਮਾਰ ਐੱਸ. ਮਕਵਾਨਾ ਅਤੇ ਵਿਸ਼ਵ ਬੈਂਕ ਦੀ ਤਰਫੋਂ ਸ਼੍ਰੀ ਜੁਨੈਦ ਕਮਾਲ ਅਹਮਦ ਨੇ ਹਸਤਾਖਰ ਕੀਤੇ।

 

ਸ਼੍ਰੀ ਖਰੇ ਨੇ ਕਿਹਾ ਕਿ ਸੁਰੱਖਿਅਤ ਅਤੇ ਕਿਫਾਇਤੀ ਆਵਾਸ ਉਪਲੱਬਧ ਕਰਵਾਉਣਾ ਤਮਿਲ ਨਾਡੂ ਰਾਜ ਲਈ ਇੱਕ ਮਹੱਤਵਪੂਰਨ ਪ੍ਰਾਥਮਿਕਤਾ ਹੈਜਿਵੇਂ ਕਿਣ ਇਸ ਦੇ ਵਿਜ਼ਨ ਦਸਤਾਸ਼ਵੇਜ਼ ਵਿੱਚ ਰੇਖਾਂਕਿਤ ਕੀਤਾ ਗਿਆ ਹੈ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ (ਸ਼ਹਿਰੀ) ਤਹਿਤ ਵੰਡੇ ਗਏ ਅਤੇ ਵਿਸ਼ਵ ਬੈਂਕ ਦੇ ਦੋ ਪ੍ਰੋਜੈਕਟਾਂ ਦੀ ਬਦੌਲਤ ਰਾਜ ਵਿੱਚ ਵੱਡੀ ਸੰਖਿਆ ਵਿੱਚ ਸ਼ਹਿਰੀ ਗ਼ਰੀਬਾਂ ਨੂੰ ਬਿਹਤਰ ਆਵਾਸ ਤੱਕ ਆਪਣੀ ਪਹੁੰਚ ਸੁਨਿਸ਼ਚਿਤ ਕਰਨ ਅਤੇ ਇਸ ਪ੍ਰਕਿਰਿਆ ਵਿੱਚ ਉਨ੍ਹਾਂ ਦੇ ਜੀਵਨ ਪੱਧਰ ਬਿਹਤਰ ਹੋਣ ਦੀ ਉਮੀਦ ਹੈ।

 

ਤਮਿਲ ਨਾਡੂ ਦੀ ਲਗਭਗ ਅੱਧੀ ਆਬਾਦੀ ਸ਼ਹਿਰੀ ਹੈਅਤੇ ਇਹ ਸੰਖਿਆ ਸਾਲ 2030 ਤੱਕ ਵਧ ਕੇ 63% ਹੋ ਜਾਣ ਦੀ ਉਮੀਦ ਹੈ।  ਵਰਤਮਾਨ ਵਿੱਚ ਅਨੁਮਾਨਿਤ 6 ਮਿਲੀਅਨ ਲੋਕ  ( ਰਾਜ ਦੀ ਸ਼ਹਿਰੀ ਆਬਾਦੀ ਦਾ 16.6%)  ਝੁੱਗੀਆਂ ਵਿੱਚ ਰਹਿ ਰਹੇ ਹਨ।

 

ਸ਼੍ਰੀ ਅਹਮਦ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਹਿਰ ਢਾ ਰਹੀ ਕੋਵਿਡ - 19 ਮਹਾਮਾਰੀ ਨੇ ਸ਼ਹਿਰੀ ਪਰਿਵਾਰਾਂ  ਨੂੰ ਵਧੀ ਹੋਈ ਗ਼ਰੀਬੀਮਾਨਵ ਪੂੰਜੀਅਸਾਸਿਆਂ ਅਤੇ ਆਜੀਵਿਕਾ ਦੀ ਹਾਨੀ ਦੇ ਅਪ੍ਰਤੱਖ ਜੋਖਿਮ ਵਿੱਚ ਪਾ ਦਿੱਤਾ ਹੈ।  ਇਸ ਦਾ ਸਭ ਤੋਂ ਅਧਿਕ ਪ੍ਰਭਾਵ ਗ਼ਰੀਬਾਂਵਿਸ਼ੇਸ਼ ਕਰਕੇ ਅਤਿਅਧਿਕ ਭੀੜ - ਭਾੜ ਵਾਲੀਆਂ ਝੁੱਗੀਆਂ ਵਿੱਚ ਰਹਿ ਰਹੇ ਉਨ੍ਹਾਂ ਲੋਕਾਂ ਉੱਤੇ ਪਵੇਗਾ ਜਿਨ੍ਹਾਂ ਦੀਆਂ ਬੁਨਿਆਦੀ ਸੇਵਾਵਾਂ ਤੱਕ ਸੀਮਿਤ ਪਹੁੰਚ ਹੈ।  ਇਹ ਪ੍ਰੋਜੈਕਟ ਗ਼ਰੀਬਾਂ ਅਤੇ ਕਮਜ਼ੋਰ ਲੋਕਾਂ ਨੂੰ ਬਿਹਤਰ ਜੀਵਨ ਪੱਧਰ  ਦੇ ਨਾਲ ਸੁਰੱਖਿਅਤ ਅਤੇ ਕਿਫਾਇਤੀ ਆਵਾਸ ਉਪਲੱਬਧ ਕਰਵਾਉਣ ਸਬੰਧੀ ਰਾਜ  ਦੇ ਵਿਜ਼ਨ ਵਿੱਚ ਜ਼ਰੂਰੀ ਸਹਿਯੋਗ ਦੇਣਗੇ।

 

ਇਸ ਦੇ ਨਾਲ ਹੀ ਬੋਰਡ ਨੇ ਆਵਾਸ ਵਿੱਤ ਵਿੱਚ ਇਨੋਵੇਸ਼ਨਾਂ ਵਿੱਚ ਵਿਆਪਕ ਸਹਿਯੋਗ ਦੇਣ ਅਤੇ ਰਾਜ ਵਿੱਚ ਆਵਾਸ ਖੇਤਰ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨ ਲਈ 50 ਮਿਲੀਅਨ ਡਾਲਰ ਦੀ ਤਮਿਲ ਨਾਡੂ ਆਵਾਸ ਅਤੇ ਰਿਹਾਇਸ਼ ਵਿਕਾਸ ਪ੍ਰੋਜੈਕਟ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਹ 35 ਮਿਲੀਅਨ ਡਾਲਰ ਦਾ ਇਕੁਇਟੀ ਯੋਗਦਾਨ ਕਰਕੇ ਨਵੇਂ ਬਣਾਏ ਤਮਿਲ ਨਾਡੂ ਸ਼ੈਲਟਰ ਫੰਡ (ਟੀਐੱਨਐੱਸਐੱਫ)  ਨੂੰ ਵਿੱਤ ਉਪਲੱਬਧ ਕਰਵਾਏਗਾ ਜੋ ਭਾਰਤ ਵਿੱਚ ਆਵਾਸ ਵਿੱਤ ਵਿੱਚ ਇੱਕ ਇਨੋਵੇਸ਼ਨ ਹੈ।

 

 

ਟੀਐੱਨਐੱਸਐੱਫ ਨੂੰ ਇਹ ਸ਼ੁਰੂਆਤੀ ਸਹਿਯੋਗ ਕਰੌਸ-ਸਬਸਿਡੀ ਸਬੰਧੀ ਅਵਸਰਾਂ ਨੂੰ ਸਮਰੱਥ ਕਰੇਗਾਜਿਸ ਤਹਿਤ ਕਮਰਸ਼ੀਅਲ ਤੌਰ ਤੇ ਅਤੇ ਉੱਚ - ਆਮਦਨ ਵਾਲੇ ਵਿਕਾਸ ਕਾਰਜਾਂ ਤੋਂ ਪ੍ਰਾਪਤੱ ਹੋਣ ਵਾਲੀ ਅਧਿਕ ਰਿਟਰਨ ਦਰਅਸਲ ਕਿਫਾਇਤੀ ਆਵਾਸ ਉੱਤੇ ਮਿਲਣ ਵਾਲੀ ਘੱਟ ਰਿਟਰਨ ਦੀ ਭਰਪਾਈ ਕਰੇਗੀ। ਇਹ ਸੰਭਾਵਿਤ ਨਿਵੇਸ਼ਕਾਂ ਲਈ ਕਿਫਾਇਤੀ ਆਵਾਸ ਨੂੰ ਕਮਰਸ਼ੀਅਲ ਦ੍ਰਿਸ਼ਟੀ ਤੋਂ ਵਿਵਹਾਰਕ ਜਾਂ ਲਾਭਦਾਈ ਬਣਾ ਦੇਵੇਗਾ। ਇਹ ਪ੍ਰੋਜੈਕਟ ਪ੍ਰਮੁੱਖ ਆਵਾਸ ਸੰਸਥਾਵਾਂ ਦੀ ਸਮਰੱਥਾ ਨੂੰ ਵੀ ਮਜ਼ਬੂਤ ਕਰੇਗਾ ਜਿਨ੍ਹਾਂ ਵਿੱਚ ਇਸ ਰਾਜ‍ ਵਿੱਚ ਕਿਫਾਇਤੀ ਆਵਾਸ ਦਾ ਮੁੱਖ ਪ੍ਰਦਾਤਾ ਤਮਿਲ ਨਾਡੂ ਸਲੱਮ ਕਲੀਅਰੈਂਸ ਬੋਰਡ ਚੇਨਈ ਮਹਾਨਗਰ ਵਿਕਾਸ ਅਥਾਰਿਟੀਚੇਨਈ ਮਹਾਨਗਰ ਖੇਤਰ ਲਈ ਭੂਮੀ ਉਪਯੋਗ ਨਿਯੋਜਨ ਅਥਾਰਿਟੀ ਅਤੇ ਟੀਐੱਨਐੱਸਐੱਫ ਦੀ ਅਸਾਸੇ ਪ੍ਰਬੰਧਨ ਕੰਪਨੀ ਤਮਿਲ ਨਾਡੂ ਇਨਫਰਾਸਟ੍ਰਕਚਰ ਫੰਡ ਮੈਨੇਜਮੈਂਟ ਕਾਰਪੋਰੇਸ਼ਨ ਲਿਮਿਟਿਡ ਸ਼ਾਮਲ ਹਨ।

 

ਯੂਨਹੀ ਕਿਮਸੀਨੀਅਰ ਸ਼ਹਿਰੀ ਅਰਥਸ਼ਾਸਤਰੀਵਿਸ਼ਵ ਬੈਂਕ ਅਤੇ ਆਵਾਸ ਖੇਤਰ ਸੁਦ੍ਰਿੜ੍ਹੀਕਰਨ ਪ੍ਰੋਗਰਾਮ ਲਈ ਟਾਸਕ ਟੀਮ ਲੀਡਰ ਨੇ ਕਿਹਾ ਕਿ ਗਲੋਬਲ ਅਨੁਭਵ ਦੱਸਦਾ ਹੈ ਕਿ ਇਕੱਲਾ ਜਨਤਕ ਖੇਤਰ ਆਵਾਸ ਦੀ ਵਧਦੀ ਮੰਗ ਨੂੰ ਪੂਰਾ ਨਹੀਂ ਕਰ ਸਕਦਾ ਹੈਖਾਸ ਤੌਰ 'ਤੇ ਉਨ੍ਹਾਂ ਦੇਸ਼ਾਂ ਵਿੱਚ ਜਿੱਥੇ ਤੇਜ਼ੀ ਨਾਲ ਸ਼ਹਿਰੀਕਰਨ ਹੋ ਰਿਹਾ ਹੈ।  ਨਿਜੀ ਖੇਤਰ ਲਈ ਕਿਫਾਇਤੀ ਆਵਾਸ ਨੂੰ ਹੋਰ ਵੀ ਅਧਿਕ ਆਕਰਸ਼ਕ ਬਣਾਉਣ ਲਈ ਜਨਤਕ ਖੇਤਰ ਰੈਗੂਲੇਟਰੀ ਅਤੇ ਬਜ਼ਾਰ ਪ੍ਰੋਤਸਾਹਨ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

 

ਅਭਿਜੀਤ ਸ਼ੰਕਰ ਰੇਅਸੀਨੀਅਰ ਸ਼ਹਿਰੀ ਮਾਹਿਰਵਿਸ਼ਵ ਬੈਂਕ ਅਤੇ ਤਮਿਲ ਨਾਡੂ ਆਵਾਸ ਅਤੇ ਰਿਹਾਇਸ਼ ਵਿਕਾਸ ਪ੍ਰੋਜੈਕਟ ਲਈ ਟਾਸਕ ਟੀਮ ਲੀਡਰ ਨੇ ਕਿਹਾ ਕਿ ਦੋਵੇਂ ਪ੍ਰੋਜੈਕਟ ਇੱਕ - ਦੂਜੇ ਦੀ ਪੂਰਕ ਹੋਣਗੇ ਅਤੇ ਤਮਿਲ ਨਾਡੂ ਵਿੱਚ ਆਵਾਸ ਖੇਤਰ ਵਿੱਚ ਵਿਆਪਕ ਬਦਲਾਅ ਲਿਆਉਣ ਲਈ ਪ੍ਰਮੁੱਖ ਸੰਸਥਾਵਾਂ ਨੂੰ ਮਜ਼ਬੂਤ ਕਰਨਗੇ।

 

ਅੰਤਰਰਾਸ਼ਟਰੀ ਪੁਨਰਨਿਰਮਾਣ ਅਤੇ ਵਿਕਾਸ ਬੈਂਕ  ( ਆਈਬੀਆਰਡੀ )  ਦੀ ਤਰਫੋਂ ਉਪਲਬਧਵ 200 ਮਿਲੀਅਨ ਡਾਲਰ ਅਤੇ 50 ਮਿਲੀਅਨ ਡਾਲਰ  ਦੇ ਕਰਜ਼ਿਆਂ ਦੀ ਪਰਿਪੱਕਤਾ ਮਿਆਦ 20 ਸਾਲ ਹੈਜਿਸ ਵਿੱਚ 3.5 ਸਾਲ ਦੀ ਮੁਹਲਤ ਮਿਆਦ ਵੀ ਸ਼ਾਮਲ ਹੈ।

 

****

ਆਰਐੱਮ/ਕੇਐੱਮਐੱਨ



(Release ID: 1635386) Visitor Counter : 162