ਰਸਾਇਣ ਤੇ ਖਾਦ ਮੰਤਰਾਲਾ

ਐੱਨਐੱਫਐੱਲ ਨੇ ਮੋਬਾਈਲ ਭੂਮੀ ਟੈਸਟਿੰਗ ਲੈਬ ਦੀ ਸ਼ੁਰੂਆਤ ਕੀਤੀ

ਕਿਸਾਨਾਂ ਨੂੰ ਘਰ ਵਿੱਚ ਹੀ ਮਿਲੇਗੀ ਭੂਮੀ ਦੇ ਸੈਂਪਲਾਂ ਦੀ ਮੁਫਤ ਟੈਸਟਿੰਗ ਦੀ ਸੁਵਿਧਾ

Posted On: 29 JUN 2020 5:10PM by PIB Chandigarh

 

ਐੱਨਐੱਫਐੱਲ ਨੇ ਖਾਦਾਂ ਦੀ ਉਚਿਤ ਵਰਤੋਂ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਦੇਸ਼ ਵਿੱਚ ਭੂਮੀ ਟੈਸਟਿੰਗ ਦੀ ਸੁਵਿਧਾ ਨੂੰ ਹੁਲਾਰਾ ਦੇਣ ਲਈ ਭੂਮੀ ਦੇ ਸੈਂਪਲਾਂ ਦੀ ਜਾਂਚ ਵਾਸਤੇ ਪੰਜ ਮੋਬਾਈਲ ਭੂਮੀ ਟੈਸਟਿੰਗ ਲੈਬਾਂ ਦੀ ਸ਼ੁਰੂਆਤ ਕੀਤੀਜੋ ਕਿਸਾਨਾਂ ਨੂੰ ਉਨ੍ਹਾਂ ਦੇ ਘਰ ਵਿੱਚ ਭੂਮੀ ਦੇ ਸੈਂਪਲਾਂ ਦੇ ਟੈਸਟਿੰਗ ਦੀ ਸੁਵਿਧਾ ਉਪਲੱਬਧ ਕਰਵਾਉਣਗੀਆਂ।

 

ਚੇਅਰਮੇਨ ਤੇ ਮੈਨੇਜਿੰਗ ਡਾਇਰੈਕਟਰ, ਵੀ.ਐੱਨ. ਦੱਤ ਨੇ ਡਾਇਰੈਕਟਰਾਂ ਅਤੇ ਸੀਨੀਅਰ ਅਧਿਕਾਰੀਆਂ ਸਮੇਤ ਐੱਨਐੱਫਐੱਲ ਦੇ ਨੌਇਡਾ ਸਥਿਤ ਕਾਰਪੋਰੇਟ ਦਫ਼ਤਰ ਦੇ ਪਰਿਸਰ ਤੋਂ ਇਸ ਤਰ੍ਹਾਂ ਦੀ ਇੱਕ ਮੋਬਾਈਲ ਲੈਬ ਨੂੰ ਹਰੀ ਝੰਡੀ ਦਿਖਾਈ।

 

https://static.pib.gov.in/WriteReadData/userfiles/image/WhatsAppImage2020-06-29at17.08.484ANH.jpeg

 

https://static.pib.gov.in/WriteReadData/userfiles/image/WhatsAppImage2020-06-29at17.09.018MBZ.jpeg

 

 

 

ਆਧੁਨਿਕ ਭੂਮੀ ਟੈਸਟ ਉਪਕਰਣਾਂ ਨਾਲ ਲੈਸ ਇਹ ਮੋਬਾਈਲ ਲੈਬਾਂ ਭੂਮੀ ਦਾ ਸੰਪੂਰਨ ਅਤੇ ਸੂਖਮ ਪੋਸ਼ਕ ਤੱਤ ਵਿਸ਼ਲੇਸ਼ਣ ਕਰੇਗੀਆਂ।  ਇਸ ਦੇ ਇਲਾਵਾ ਇਨ੍ਹਾਂ ਮੋਬਾਈਲ ਲੈਬਾਂ ਵਿੱਚ ਕਿਸਾਨਾਂ ਨੂੰ ਕਈ ਖੇਤੀਬਾੜੀ ਵਿਸ਼ਿਆਂ ਉੱਤੇ ਸਿੱਖਿਅਤ ਕਰਨ ਲਈ ਆਡੀਓ - ਵੀਡੀਓ ਸਿਸਟਮ ਵੀ ਮੌਜੂਦ ਰਹੇਗਾ।

 

ਕੰਪਨੀ ਮੋਬਾਈਲ ਭੂਮੀ ਟੈਸਟ ਲੈਬਾਂ ਦੇ ਇਲਾਵਾ ਦੇਸ਼ ਦੇ ਕਈ ਸਥਾਨਾਂ ਤੇ ਸਥਿਰ ਭੂਮੀ ਟੈਸਟ ਲੈਬਾਂ ਜ਼ਰੀਏ ਵੀ ਕਿਸਾਨਾਂ ਨੂੰ ਸੇਵਾਵਾਂ ਦੇ ਰਹੀ ਹੈ। ਇਨ੍ਹਾਂ ਸਾਰੀਆਂ ਲੈਬਾਂ ਨੇ ਸਾਲ 2019 - 20 ਵਿੱਚ ਮੁਫ਼ਤ ਲਗਭਗ 25,000 ਭੂਮੀ ਸੈਂਪਲਾਂ ਦਾ ਟੈਸਟ ਕੀਤਾ ਸੀ।

*****

 

ਆਰਸੀਜੇ/ਆਰਕੇਐੱਮ


(Release ID: 1635241) Visitor Counter : 165