ਘੱਟ ਗਿਣਤੀ ਮਾਮਲੇ ਮੰਤਰਾਲਾ

ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਰਾਮਪੁਰ (ਉੱਤਰ ਪ੍ਰਦੇਸ਼) ਵਿੱਚ “ਸਾਂਸਕ੍ਰਿਤਿਕ ਸਦਭਾਵ ਮੰਡਪ” ਦਾ ਨੀਂਹ ਪੱਥਰ ਰੱਖਿਆ

ਇਸ ਵਿੱਚ ਕਈ ਸਮਾਜਿਕ, ਆਰਥਿਕ, ਸੱਭਿਆਚਾਰਕ ਗਤੀਵਿਧੀਆਂ, ਕੌਸ਼ਲ ਵਿਕਾਸ ਦੀ ਟ੍ਰੇਨਿੰਗ, ਕੋਚਿੰਗ, ਕੋਰੋਨਾ ਜਿਹੀਆਂ ਆਪਦਾਵਾਂ ਵਿੱਚ ਲੋਕਾਂ ਨੂੰ ਰਾਹਤ ਦੇਣ ਦੀ ਵਿਵਸਥਾ ਅਤੇ ਵਿਭਿੰਨ ਖੇਡ ਗਤੀਵਿਧੀਆਂ ਹੋ ਸਕਣਗੀਆਂ


ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਹੀ "ਏਕ ਭਾਰਤ ਸ਼੍ਰੇਸ਼ਠ ਭਾਰਤ" ਦੀ ਗਰੰਟੀ ਹੈ


Posted On: 29 JUN 2020 3:03PM by PIB Chandigarh

ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ  ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਰਾਮਪੁਰਉੱਤਰ ਪ੍ਰਦੇਸ਼ ਵਿੱਚ ਕਿਹਾ ਕਿ ਆਤਮ ਨਿਰਭਰ ਭਾਰਤ ਹੀ  ਏਕ ਭਾਰਤ ਸ਼੍ਰੇਸ਼ਠ ਭਾਰਤਦੀ ਗਰੰਟੀ ਹੈ । ਸ਼੍ਰੀ ਨਕਵੀ ਨੇ ਨੁਮਾਇਸ਼ ਗਰਾਊਂਡ ਵਿੱਚ ਕੇਂਦਰੀ ਘੱਟਗਿਣਤੀ ਮਾਮਲੇ ਮੰਤਰਾਲੇ  ਦੁਆਰਾ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ  (ਪੀਐੱਮਜੇਵੀਕੇ)  ਦੇ ਤਹਿਤ 92 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਹੁ-ਉਦੇਸ਼ੀ ਸਾਂਸਕ੍ਰਿਤਿਕ ਸਦਭਾਵ ਮੰਡਪ”  ਦਾ ਨੀਂਹ ਪੱਥਰ ਰੱਖਿਆ।  ਇਸ ਸਾਂਸਕ੍ਰਿਤਿਕ ਸਦਭਾਵ ਮੰਡਪਵਿੱਚ ਕਈ ਸਮਾਜਿਕ, ਆਰਥਿਕਸੱਭਿਆਚਾਰਕ ਗਤੀਵਿਧੀਆਂ, ਕੌਸ਼ਲ ਵਿਕਾਸ ਦੀ ਟ੍ਰੇਨਿੰਗਕੋਚਿੰਗਕੋਰੋਨਾ ਜਿਹੀਆਂ ਆਪਦਾਵਾਂ ਵਿੱਚ ਲੋਕਾਂ ਨੂੰ ਰਾਹਤ ਦੇਣ ਦੀ ਵਿਵਸਥਾ ਅਤੇ ਵਿਭਿੰਨ ਖੇਡ ਗਤੀਵਿਧੀਆਂ ਹੋ ਸਕਣਗੀਆਂ।

Description: C:\Users\PIB\Desktop\2906-2.jpg Description: C:\Users\PIB\Desktop\2906-5.jpg

 

ਇਸ ਅਵਸਰ ਤੇ ਸ਼੍ਰੀ ਨਕਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਅਗਵਾਈ ਵਾਲੀ ਸਰਕਾਰ ਸਮਾਵੇਸ਼ੀ - ਸਰਬਸਪਰਸ਼ੀ ਵਿਕਾਸ"  ਦੇ ਸੰਕਲਪ ਨਾਲ ਭਰਪੂਰ ਸਰਕਾਰ ਹੈ।  ਆਜ਼ਾਦੀ  ਦੇ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ  (ਪੀਐੱਮਜੇਵੀਕੇ) ਦੇ ਤਹਿਤ ਦੇਸ਼ ਭਰ  ਦੇ ਪਿਛੜੇ ਖੇਤਰਾਂ ਵਿੱਚ ਆਰਥਿਕ-ਵਿੱਦਿਅਕ-ਸਮਾਜਿਕ ਅਤੇ ਰੋਜ਼ਗਾਰ ਮੁਖੀ ਗਤੀਵਿਧੀਆਂ ਲਈ ਵੱਡੀ ਸੰਖਿਆ ਵਿੱਚ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਵਾਇਆ ਹੈ।  ਜਿਨ੍ਹਾਂ ਵਿੱਚ 1512 ਨਵੇਂ ਸਕੂਲ ਭਵਨ22514 ਐਡੀਸ਼ਨਲ ਕਲਾਸ ਰੂਮ630 ਹੋਸਟਲ; 152 ਰਿਹਾਇਸ਼ੀ ਸਕੂਲ8820 ਸਮਾਰਟ ਕਲਾਸ ਰੂਮ  (ਕੇਂਦਰੀ ਵਿਦਿਆਲਿਆਂ ਸਹਿਤ)32 ਕਾਲਜ94 ਆਈਟੀਆਈ13 ਪੌਲੀਟੈਕਨਿਕ2 ਨਵੋਦਿਆ ਵਿਦਿਆਲਯ403 ਸਦਭਾਵ ਮੰਡਪ  (ਬਹੁਉਦੇਸ਼ੀ ਸਮੁਦਾਇਕ ਕੇਂਦਰ) 598 ਮਾਰਕਿਟ ਸ਼ੈੱਡ2842 ਟਾਇਲੇਟ ਅਤੇ ਪੇਅਜਲ ਸੁਵਿਧਾਵਾਂ135 ਕਾਮਨ ਸਰਵਿਸ ਸੈਂਟਰ22 ਵਰਕਿੰਗ ਵੀਮਨ ਹੋਸਟਲ1717 ਵਿਭਿੰਨ ਸਿਹਤ ਪ੍ਰੋਜੈਕਟ8 ਹੁਨਰ ਹੱਬ10 ਵਿਭਿੰਨ ਖੇਡ ਸੁਵਿਧਾਵਾਂ5956 ਆਂਗਨਵਾੜੀ ਕੇਂਦਰ ਆਦਿ ਪ੍ਰੋਜੈਕਟ ਸ਼ਾਮਲ ਹਨ।

ਉੱਥੇ ਹੀ ਉੱਤਰ ਪ੍ਰਦੇਸ਼ ਵਿੱਚ ਘੱਟਗਿਣਤੀ ਮਾਮਲੇ ਮੰਤਰਾਲੇ ਨੇ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ  ਦੇ ਤਹਿਤ ਪਿਛਲੇ 3 ਸਾਲਾਂ ਵਿੱਚ 3 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ 1 ਲੱਖ 84 ਹਜ਼ਾਰ 980 ਵਿਕਾਸ ਪ੍ਰੋਜੈਕਟਾਂ ਦਾ ਨਿਰਮਾਣ ਕਰਵਾਇਆ ਹੈ।  ਜਿਨ੍ਹਾਂ ਵਿੱਚ 282 ਐਡੀਸ਼ਨਲ ਕਲਾਸ ਰੂਮਕਲਾਸ ਰੂਮ ਬਲਾਕਸ707 ਆਂਗਨਵਾੜੀ ਕੇਂਦਰ25 ਕਾਮਨ ਸਰਵਿਸ ਸੈਂਟਰ31 ਬਹੁਉਦੇਸ਼ੀ ਸਦਭਾਵ ਮੰਡਪ, 1,73,143 ਸਾਇਬਰ ਗ੍ਰਾਮ3865 ਪੇਅਜਲ ਪ੍ਰੋਜੈਕਟ27 ਸਿਹਤ ਪ੍ਰੋਜੈਕਟ ( ਜਿਨ੍ਹਾਂ ਵਿੱਚ 1 ਯੂਨਾਨੀ4 ਹੋਮਿਓਪੈਥੀ3 ਆਯੁਰਵੇਦ ਹਸਪਤਾਲ ਸ਼ਾਮਲ ਹਨ) 20 ਡਿਗਰੀ ਕਾਲਜ15 ਹੋਸਟਲ39 ਆਈਟੀਆਈ4 ਪੌਲੀਟੈਕਨਿਕ226 ਕੌਸ਼ਲ ਵਿਕਾਸ ਕੇਂਦਰ340 ਸਕੂਲ ਭਵਨ666 ਪਖਾਨਿਆਂ ਆਦਿ ਦਾ ਨਿਰਮਾਣ ਕਰਵਾਇਆ ਗਿਆ ਹੈ।

 

ਸ਼੍ਰੀ ਨਕਵੀ ਨੇ ਕਿਹਾ ਕਿ ਇਸ ਦੇ ਇਲਾਵਾ ਰਾਮਪੁਰ ਵਿੱਚ ਵੀ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਯਕ੍ਰਮ  (ਪੀਐੱਮਜੇਵੀਕੇ)  ਦੇ ਤਹਿਤ 350 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਨਾਲ 13, 276 ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨਿਰਮਾਣ ਕਰਵਾਇਆ ਗਿਆ ਹੈ।  ਜਿਨ੍ਹਾਂ ਵਿੱਚ 2 ਕੰਪਿਊਟਰ ਲੈਬਾਰਟਰੀਆਂ2 ਸਦਭਾਵ ਮੰਡਪ6 ਕਾਮਨ ਸਰਵਿਸ ਸੈਂਟਰ12974 ਸਾਇਬਰ ਗ੍ਰਾਮ49 ਪੇਅਜਲ ਸੁਵਿਧਾਵਾਂ (ਪਾਣੀ ਦੀ ਟੰਕੀ ਸਹਿਤ)1 ਡਿਗਰੀ ਕਾਲਜ1 ਗਰਲਸ ਹੋਸਟਲ119 ਸਕੂਲ ਭਵਨ ਮੁੱਖ ਰੂਪ ਨਾਲ ਸ਼ਾਮਲ ਹਨ। ਸ਼੍ਰੀ ਨਕਵੀ ਨੇ ਕਿਹਾ ਕਿ ਚਾਹੇ ਅਰਥਵਿਵਸਥਾ ਹੋਵੇਦੇਸ਼ ਦੀਆਂ ਸੀਮਾਵਾਂ ਦੀ ਸੁਰੱਖਿਆ ਹੋਵੇਰਾਸ਼ਟਰੀ ਸੁਰੱਖਿਆ ਹੋਵੇਹਰ ਮੋਰਚੇ ਤੇ ਮੋਦੀ ਸਰਕਾਰ ਨੇ ਸਫਲਤਾ  ਦੇ ਕੀਰਤੀਮਾਨ ਸਥਾਪਿਤ ਕੀਤੇ ਹਨ, “ਸਨਮਾਨ  ਦੇ ਨਾਲ ਸਸ਼ਕਤੀਕਰਨ”  ਦੇ ਸੰਕਲਪ ਨੂੰ ਸਾਕਾਰ ਕੀਤਾ ਹੈ।

 

ਪਿਛਲੇ 3 ਮਹੀਨਿਆਂ ਵਿੱਚ 80 ਕਰੋੜ ਲੋਕਾਂ ਨੂੰ 25 ਕਿਲੋ ਕਣਕ, ਚਾਵਲ ਅਤੇ 5 ਕਿਲੋ ਦਾਲ਼ ਮੁਫਤ ਉਪਲੱਬਧ ਕਰਵਾਏ ਗਏ ਹਨ।  8 ਕਰੋੜ ਪਰਿਵਾਰਾਂ  ਨੂੰ 3 ਮਹੀਨੇ ਦਾ ਮੁਫਤ ਗੈਸ ਸਿਲੰਡਰ ਦਿੱਤਾ ਗਿਆ ਹੈ।  20 ਕਰੋੜ ਮਹਿਲਾਵਾਂ  ਦੇ ਜਨ ਧਨ ਖਾਤਿਆਂ ਵਿੱਚ 1500 ਰੁਪਏ ਦਿੱਤੇ ਗਏ ਹਨ।  ਲੌਕਡਾਊਨ ਵਿੱਚ ਲਗਭਗ 44 ਕਰੋੜ ਜ਼ਰੂਰਤਮੰਦਾਂ ਨੂੰ ਡੀਬੀਟੀ ਜ਼ਰੀਏ ਵਿਭਿੰਨ ਯੋਜਨਾਵਾਂ ਦਾ 60 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਸਿੱਧੇ ਉਨ੍ਹਾਂ ਦੇ  ਬੈਂਕ ਅਕਾਊਂਟ ਵਿੱਚ ਭੇਜੇ ਗਏ ਹਨ।  8 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਲਗਭਗ 17 ਹਜ਼ਾਰ ਕਰੋੜ ਰੁਪਏ ਦੀ ਕਿਸਾਨ ਸਨਮਾਨ ਯੋਜਨਾ ਦੀ ਕਿਸ਼ਤ ਦਿੱਤੀ ਗਈ ਹੈ।  ਆਤਮਨਿਰਭਰ ਭਾਰਤ ਅਭਿਯਾਨ  ਦੇ ਤਹਿਤ 20 ਲੱਖ ਕਰੋੜ  ਦੇ ਪੈਕੇਜ ਦਾ ਐਲਾਨ ਇਤਿਹਾਸਿਕ ਹੈ।

 

ਸ਼੍ਰੀ ਨਕਵੀ ਨੇ ਕਿਹਾ ਕਿ ਮੋਦੀ  ਸਰਕਾਰ ਨੇ ਘੱਟਗਿਣਤੀ ਸਹਿਤ ਸਮਾਜ  ਦੇ ਹਰ ਜ਼ਰੂਰਤਮੰਦ ਦੀਆਂ ਅੱਖਾਂ ਵਿੱਚ ਖੁਸ਼ੀਜ਼ਿੰਦਗੀ ਵਿੱਚ ਖੁਸ਼ਹਾਲੀ  ਦੇ ਸੰਕਲਪ ਨਾਲ ਕੰਮ ਕੀਤਾ ਹੈ।  2 ਕਰੋੜ ਗ਼ਰੀਬਾਂ ਨੂੰ ਘਰ ਦਿੱਤਾ ਤਾਂ ਉਸ ਵਿੱਚ 31 % ਘੱਟਗਿਣਤੀ ਖਾਸ ਤੌਰ 'ਤੇ ਮੁਸਲਮਾਨ ਸਮੁਦਾਇ ਦੇ ਹਨ22 ਕਰੋੜ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ  ਦੇ ਤਹਿਤ ਲਾਭ ਦਿੱਤਾਤਾਂ ਉਸ ਵਿੱਚ ਵੀ 33%ਤੋਂ ਜ਼ਿਆਦਾ ਘੱਟਗਿਣਤੀ ਸਮੁਦਾਇ ਦੇ ਗ਼ਰੀਬ ਕਿਸਾਨ ਹਨ।  8 ਕਰੋੜ ਮਹਿਲਾਵਾਂ ਨੂੰ ਉੱਜਵਲਾ ਯੋਜਨਾ”  ਦੇ ਤਹਿਤ ਮੁਫਤ ਗੈਸ ਕਨੈਕਸ਼ਨ ਦਿੱਤਾ ਤਾਂ ਉਸ ਨਾਲ 37% ਘੱਟਗਿਣਤੀ ਸਮੁਦਾਇ  ਦੇ ਗ਼ਰੀਬ ਪਰਿਵਾਰਾਂ ਨੂੰ ਲਾਭ ਹੋਇਆ।  24 ਕਰੋੜ ਲੋਕਾਂ ਨੂੰ ਮੁਦਰਾ ਯੋਜਨਾ”  ਦੇ ਤਹਿਤ ਕਾਰੋਬਾਰ ਸਹਿਤ ਹੋਰ ਆਰਥਿਕ ਗਤੀਵਿਧੀਆਂ ਲਈ ਅਸਾਨ ਕਰਜ਼ੇ ਦਿੱਤੇ ਗਏ ਹਨ ਜਿਨ੍ਹਾਂ ਵਿੱਚ 36% ਤੋਂ ਜ਼ਿਆਦਾ ਘੱਟਗਿਣਤੀਆਂ ਨੂੰ ਲਾਭ ਹੋਇਆ।

 

ਸ਼੍ਰੀ ਨਕਵੀ ਨੇ ਕਿਹਾ ਕਿ ਉਸਤਾਦ”, “ਗ਼ਰੀਬ ਨਵਾਜ਼ ਸਵੈਰੋਜ਼ਗਾਰ ਯੋਜਨਾ”,  “ਸੀਖੋ ਔਰ ਕਮਾਓ”,  “ਨਵੀਂ ਮੰਜਿਲਆਦਿ ਰੋਜ਼ਗਾਰ ਮੁਖੀ ਕੌਸ਼ਲ  ਵਿਕਾਸ ਯੋਜਨਾਵਾਂ  ਜ਼ਰੀਏ ਪਿਛਲੇ 6 ਸਾਲਾਂ ਵਿੱਚ 10 ਲੱਖ ਤੋਂ ਜ਼ਿਆਦਾ ਘੱਟਗਿਣਤੀਆਂ ਨੂੰ ਰੋਜ਼ਗਾਰ ਮੁਖੀ ਕੌਸ਼ਲ  ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਉਪਲੱਬਧ ਕਰਵਾਏ ਗਏ ਹਨ।  ਇਨ੍ਹਾਂ ਵਿੱਚ 50% ਤੋਂ ਜਿਆਦਾ ਲੜਕੀਆਂ ਹਨ।  ਪਿਛਲੇ ਲਗਭਗ 6 ਸਾਲਾਂ ਵਿੱਚ 3 ਕਰੋੜ 80 ਲੱਖ ਤੋਂ ਜ਼ਿਆਦਾ 6 ਅਧਿਸੂਚਿਤ ਘੱਟਗਿਣਤੀ ਭਾਈਚਾਰਿਆਂ -  ਜੈਨਪਾਰਸੀ ਬੋਧੀਇਸਾਈਸਿੱਖ ਅਤੇ ਮੁਸਲਿਮ ਭਾਈਚਾਰੇ-  ਦੇ ਵਿਦਿਆਰਥੀਆਂ ਨੂੰ ਪ੍ਰੀ - ਮੈਟ੍ਰਿਕਪੋਸਟ - ਮੈਟ੍ਰਿਕਮੈਰਿਟ-ਕਮ-ਮੀਨਸਬੇਗਮ ਹਜ਼ਰਤ ਮਹਲ ਬਾਲਿਕਾ ਛਾਤ੍ਰਵ੍ਰਿਤੀ ਆਦਿ ਸਕਾਲਰਸ਼ਿਪ ਦਿੱਤੇ ਗਏ ਹਨ।  ਲਾਭਾਰਥੀਆਂ ਵਿੱਚ 50% ਤੋਂ ਜ਼ਿਆਦਾ ਬੱਚੀਆਂ ਸ਼ਾਮਲ ਹਨ।

 

 “ਸਾਂਸਕ੍ਰਿਤਿਕ ਸਦਭਾਵ ਮੰਡਪਦੇ ਨੀਂਹ ਪੱਥਰ  ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਸ਼੍ਰੀ ਨਕਵੀ ਨੇ ਕਿਹਾ ਕਿ ਅੱਜ ਦੇਸ਼  ਦੇ ਸਨਮਾਨਸੁਰੱਖਿਆਸਮ੍ਰਿੱਧੀ (ਖੁਸ਼ਹਾਲੀ) ਨੂੰ ਸਮਰਪਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਹੈ ਜੋ ਦੇਸ਼  ਦੇ ਸਨਮਾਨ, ਸੁਰੱਖਿਆ ਅਤੇ ਗ਼ਰੀਬਾਂ ਦੀ ਸਮ੍ਰਿੱਧੀ (ਖੁਸ਼ਹਾਲੀ) ਲਈ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ।  ਮੋਦੀ ਸਰਕਾਰ ਸਮਾਵੇਸ਼ੀ ਸਰਬਸਪਰਸ਼ੀ ਵਿਕਾਸ ਦੇ ਸੰਕਲਪ ਨਾਲ ਭਰਪੂਰ ਸਰਕਾਰ ਹੈ।

 

*****

 

ਐੱਨਬੀ/ਕੇਜੀਐੱਸ


(Release ID: 1635240) Visitor Counter : 266