ਰੱਖਿਆ ਮੰਤਰਾਲਾ

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਬਿਜਲੀ, ਤੇਲ ਅਤੇ ਗੈਸ ਖੋਜ ਪ੍ਰੋਜੈਕਟਾਂ ਨੂੰ ਐੱਨਓਸੀ ਜਾਰੀ ਕਰਨ ਲਈ ਔਨਲਾਈਨ ਪੋਰਟਲ ਲਾਂਚ ਕੀਤਾ

Posted On: 29 JUN 2020 4:06PM by PIB Chandigarh

ਕੇਂਦਰੀ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਰੱਖਿਆ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ ਦੀ ਹਾਜ਼ਰੀ ਵਿੱਚ ਅੱਜ ਇੰਡੀਅਨ ਟੈਰੀਟੋਰੀਅਲ ਵਾਟਰ (ਟੀਡਬਲਿਊ)  ਅਤੇ ਵਿਸ਼ੇਸ਼ ਆਰਥਿਕ ਜ਼ੋਨ (ਈਈਜੈੱਡ)  ਵਿੱਚ ਬਿਜਲੀ ਪ੍ਰੋਜੈਕਟਾਂ ਅਤੇ ਖੋਜ ਸਰਵੇਖਣ ਖੋਜ ਉਪਯੋਗ (ਆਰਐੱਸਈਈ) ਕਾਰਜਾਂ ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐੱਨਓਸੀ)  ਜਾਰੀ ਕਰਨ  ਦੇ ਉਦੇਸ਼ ਨਾਲ ਇੱਕ ਨਵਾਂ ਵੈੱਬ ਪੋਰਟਲ ਲਾਂਚ ਕੀਤਾ ਹੈ।  

ਰੱਖਿਆ ਮੰਤਰਾਲਾ ਕਈ ਪ੍ਰਾਈਵੇਟ/ਪਬਲਿਕ ਸੈਕਟਰ ਦੇ ਅਦਾਰਿਆਂ (ਪੀਐੱਸਯੂ) ਨੂੰ ਰੱਖਿਆ ਪ੍ਰਤਿਸ਼ਠਾਨਾਂ  ਦੇ ਆਸ-ਪਾਸ ਦੇ ਖੇਤਰਾਂ ਵਿੱਚ ਬਿਜਲੀ/ਪੌਣ/ਸੌਰ ਪ੍ਰੋਜੈਕਟਾਂ ਅਤੇ ਨਵੀਨ ਅਤੇ ਅਖੁੱਟ ਊਰਜਾ ਮੰਤਰਾਲੇ   (ਐੱਮਐੱਨਆਰਈ)ਬਿਜਲੀ ਮੰਤਰਾਲੇਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ, ਜਹਾਜ਼ਰਾਨੀ ਮੰਤਰਾਲੇ, ਹਾਈਡ੍ਰੋਕਾਰਬਨ ਦੇ ਡਾਇਰੈਕਟਰ ਜਨਰਲ ਆਦਿ ਕਈ ਸੰਸਥਾਨਾਂ ਜ਼ਰੀਏ ਮਿਲੀਆਂ ਐਪਲੀਕੇਸ਼ਨਾਂ ਤੇ ਭਾਰਤੀ ਟੀਡਬਲਿਊ ਅਤੇ ਈਈਜੈੱਡ ਵਿੱਚ ਆਰਐੱਸਈਈ ਗਤੀਵਿਧੀਆਂ ਲਈ ਵੀ ਸੁਰੱਖਿਆ ਸਵੀਕ੍ਰਿਤੀਆਂ ਦਿੰਦਾ ਹੈ।

 

ਕਾਰੋਬਾਰੀ ਅਸਾਨੀ ਸੁਨਿਸ਼ਚਿਤ ਕਰਨ ਅਤੇ ਅਜਿਹੇ ਪ੍ਰੋਜੈਕਟਾਂ ਨੂੰ ਐੱਨਓਸੀ ਜਾਰੀ ਕਰਨ ਵਿੱਚ ਪਾਰਦਰਸ਼ਤਾ ਲਿਆਉਣ ਲਈ ਮੰਤਰਾਲੇ ਨੇ ਨੈਸ਼ਨਲ ਈ - ਗਵਰਨੈਂਸ ਡਿਵੀਜ਼ਨ  (ਐੱਨਈਜੀਡੀ)ਭਾਸਕਰਆਚਾਰੀਆ ਸਪੇਸ ਐਪਲੀਕੇਸ਼ਨਸ ਅਤੇ ਭੂ-ਸੂਚਨਾ ਵਿਗਿਆਨ ਸੰਸਥਾਨ (ਬੀਆਈਐੱਸਏਜੀ) ਅਤੇ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਨਾਲ ਮਿਲ ਕੇ ਇਹ ਐਪਲੀਕੇਸ਼ਨ ਪੋਰਟਲ ਵਿਕਸਿਤ ਕੀਤਾ ਹੈ। ਨਵੇਂ ਔਨਲਾਈਨ ਪੋਰਟਲ ਦਾ ਪਤਾ :  https://ncog.gov.in/modnoc/home.html  ਹੈ ।

 

ਰੱਖਿਆ ਮੰਤਰਾਲੇ ਦੇ ਇਸ ਪੋਰਟਲ ਤੋਂ ਆਵੇਦਕਾਂ ਲਈ ਬਿਜਲੀ ਪ੍ਰੋਜੈਕਟਾਂ/ਆਰਐੱਸਈਈ ਗਤੀਵਿਧੀਆਂ ਲਈ ਰੱਖਿਆ ਮੰਤਰਾਲਾ ਸੁਰੱਖਿਆ ਪ੍ਰਵਾਨਗੀਆਂ ਹਾਸਲ ਕਰਨ ਲਈ ਆਪਣੇ ਪ੍ਰਸਤਾਵ ਜਮ੍ਹਾਂ ਕਰਨਾ ਅਸਾਨ ਹੋ ਜਾਵੇਗਾ। ਔਨਲਾਈਨ ਵਿਵਸਥਾ ਨਾਲ ਇਨ੍ਹਾਂ ਪ੍ਰਸਤਾਵਾਂ ਦੇ ਨਿਪਟਾਰੇ ਲਈ ਇੱਕ ਪ੍ਰਭਾਵੀਤੇਜ਼ ਅਤੇ ਪਾਰਦਰਸ਼ੀ ਪੋਰਟਲ ਸਥਾਪਿਤ ਹੋਵੇਗਾ।  ਮੰਤਰਾਲੇ  ਨੇ ਪਹਿਲਾਂ ਹਵਾਈ ਸਰਵੇਖਣ ਲਈ ਐੱਨਓਸੀ ਜਾਰੀ ਕਰਨ  ਦੇ ਉਦੇਸ਼ ਨਾਲ ਇਸੇ ਤਰ੍ਹਾਂ  ਦੇ ਇੱਕ ਪੋਰਟਲ ਦੀ ਸ਼ੁਰੂਆਤ ਕੀਤੀ ਸੀ।

 

 

ਚੀਫ ਆਵ੍ ਡਿਫੈਂਸ ਸਟਾਫ ਅਤੇ ਮਿਲਟਰੀ ਮਾਮਲੇ ਵਿਭਾਗ ਦੇ ਸਕੱਤਰ ਜਨਰਲ ਬਿਪਿਨ ਸਿੰਘ  ਰਾਵਤਸੈਨਾ ਪ੍ਰਮੁੱਖ ਜਨਰਲ ਐੱਮ ਐੱਮ  ਨਰਵਣੇਜਲ ਸੈਨਾ ਪ੍ਰਮੁੱਖ ਐਡਮਿਰਲ ਕਰਮਬੀਰ ਸਿੰਘਵਾਯੂ ਸੈਨਾ ਪ੍ਰਮੁੱਖ ਏਅਰ ਚੀਫ ਮਾਰਸ਼ਲ ਆਰ. ਕੇ.ਐੱਸ.  ਭਦੌਰੀਆ ਅਤੇ ਰੱਖਿਆ ਸਕੱਤਰ ਡਾ. ਅਜੈ ਕੁਮਾਰ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਇਸ ਮੌਕੇ ਉੱਤੇ ਹਾਜ਼ਰ ਸਨ।  ਹੋਰ ਸਬੰਧਿਤ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਨੇ ਵੀਡੀਓ ਕਾਨਫਰੰਸਿੰਗ  ਜ਼ਰੀਏ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

 

 ********

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1635238) Visitor Counter : 190