ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

“ਅੰਕੜਾ ਵਿਗਿਆਨ ਦਿਵਸ” 29 ਜੂਨ, 2020 ਨੂੰ ਮਨਾਇਆ ਜਾਵੇਗਾ

ਥੀਮ : ਐੱਸਡੀਜੀ - 3 (ਤੰਦਰੁਸਤ ਜੀਵਨ ਸੁਨਿਸ਼ਚਿਤ ਕਰੋ ਅਤੇ ਸਭ ਲਈ ਉਮਰ ਦੇ ਹਰ ਪੜਾਅ ਲਈ ਭਲ਼ਾਈ ਨੂੰ ਹੁਲਾਰਾ ਦਿਓ) ਅਤੇ ਐੱਸਡੀਜੀ - 5 ( ਲਿੰਗ ਸਮਾਨਤਾ ਹਾਸਲ ਕਰੋ ਅਤੇ ਸਾਰੀਆਂ ਮਹਿਲਾਵਾਂ ਅਤੇ ਲੜਕੀਆਂ ਨੂੰ ਅਧਿਕਾਰ ਸੰਪੰਨ ਬਣਾਓ)

Posted On: 28 JUN 2020 12:09PM by PIB Chandigarh

ਸਰਕਾਰ ਰੋਜ਼ਮੱਰਾ ਦੇ ਜੀਵਨ ਵਿੱਚ ਅੰਕੜਾ ਵਿਗਿਆਨ ਦੇ ਮਹੱਤਵ ਨੂੰ ਮਕਬੂਲ ਬਣਾਉਣ ਅਤੇ ਲੋਕਾਂ ਨੂੰ ਇਸ ਪ੍ਰਤੀ ਸੰਵੇਦਨਸ਼ੀਲ ਬਣਾਉਣ ਕਿ ਕਿਸ ਤਰ੍ਹਾਂ ਅੰਕੜਾ ਵਿਗਿਆਨ ਨੀਤੀਆਂ ਦੇ ਅਕਾਰ ਲੈਣ ਅਤੇ ਬਣਾਏ ਜਾਣ ਵਿੱਚ ਸਹਾਇਤਾ ਕਰਦੀ ਹੈਅੰਕੜਾ ਵਿਗਿਆਨ ਦਿਵਸ ਮਨਾਉਂਦੀ ਰਹੀ ਹੈ। ਇਸ ਨੂੰ ਰਾਸ਼ਟਰੀ ਪੱਧਰ ਉੱਤੇ ਇੱਕ ਵਿਸ਼ੇਸ਼ ਦਿਵਸ ਦੇ ਰੂਪ ਵਿੱਚ ਮਨਾਇਆ ਜਾਣਾ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਸ ਨੂੰ 29 ਜੂਨ ਨੂੰ ਪ੍ਰੋ. ਪੀਸੀ ਮਹਾਲਾਨੋਬਿਸ ਦੀ ਜਨਮ ਵਰ੍ਹੇਗੰਢ ਤੇਰਾਸ਼ਟਰੀ ਅੰਕੜਾ ਵਿਗਿਆਨ ਸਬੰਧੀ ਪ੍ਰਣਾਲੀ ਦੀ ਸਥਾਪਨਾ ਕਰਨ ਵਿੱਚ ਉਨ੍ਹਾਂ ਦੇ ਅਨਮੋਲ ਯੋਗਦਾਨ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ।

 

ਇਸ ਸਾਲ ਗਲੋਬਲ ਕੋਵਿਡ - 19 ਮਹਾਮਾਰੀ ਕਾਰਨ ਯਾਤਰਾ ਅਤੇ ਸੁਰੱਖਿਆ ਸਲਾਹ-ਮਸ਼ਵਰਿਆਂ ਨੂੰ ਦੇਖਦੇ ਹੋਏ ਅੰਕੜਾ ਵਿਗਿਆਨ ਦਿਵਸ,  2020 ਨੂੰ ਵਰਚੁਅਲ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।  ਇਸ ਸਮਾਰੋਹ ਦੀ ਪ੍ਰਧਾਨਗੀ ਕੇਂਦਰੀ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਰਾਜ ਮੰਤਰੀ  ( ਸੁਤੰਤਰ ਚਾਰਜ )  ਰਾਓ ਇੰਦਰਜੀਤ ਸਿੰਘ  ਅਤੇ ਯੋਜਨਾ ਨਿਰਮਾਣ ਮੰਤਰਾਲੇ  ਦੁਆਰਾ ਕੀਤੀ ਜਾਵੇਗੀ।  ਇਸ ਅਵਸਰ ਉੱਤੇ ਪ੍ਰਧਾਨ ਮੰਤਰੀ  ਦੇ ਆਰਥਿਕ ਸਲਾਹਕਾਰ ਅਤੇ ਪਰਿਸ਼ਦ  ਦੇ ਚੇਅਰਮੈਨ ਅਤੇ ਭਾਰਤੀ ਅੰਕੜਾ ਵਿਗਿਆਨ ਸੰਸਥਾਨ ਪਰਿਸ਼ਦ ਦੇ ਚੇਅਰਮੈਨ ਸ਼੍ਰੀ ਬਿਬੇਕ ਦੇਬਰੌਏਭਾਰਤ  ਦੇ ਮੁੱਖ ਅੰਕੜਾ ਵਿਗਿਆਨੀ ਤੇ ਕੇਂਦਰੀ ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ  ਦੇ ਸਕੱਤਰ ਸ਼੍ਰੀ ਪ੍ਰਵੀਣ ਸ਼੍ਰੀਵਾਸਤਵਕੇਂਦਰੀ/ਰਾਜ ਸਰਕਾਰਾਂ  ਦੇ ਸੀਨੀਅਰ ਅਧਿਕਾਰੀ ਅਤੇ ਹੋਰ ਹਿਤਧਾਰਕ ਵੀ ਹਾਜ਼ਰ ਹੋਣਗੇ। 

 

ਰਾਸ਼ਟਰੀ ਅੰਕੜਾ ਕਮਿਸ਼ਨ  ਦੇ ਚੇਅਰਮੈਨ, ਪ੍ਰੋ. ਬਿਮਲ ਰੌਏਸਿਹਤ ਅਤੇ ਪਰਿਵਾਰ ਭਲ਼ਾਈ ਮੰਤਰਾਲੇ  ਦੀ ਸਕੱਤਰ ਡਾ ਪ੍ਰੀਤੀ ਸੂਦਨਭਾਰਤੀ ਅੰਕੜਾ ਸੰਸਥਾਨ ਦੇ ਡਾਇਰੈਕਟਰ ਪ੍ਰੋ.  ਸੰਘਮਿਤਰ ਬੰਦਯੋਪਾਧਿਆਏਯੂਐੱਨ ਇਸਕੈਪ (UN ESCAP) ਦੇ ਯੂਐੱਨ ਵੀਮਨ ਤੋਂ ਅੰਤਰਰਾਸ਼ਟਰੀ ਪ੍ਰਤੀਯੋਗੀ ਅਤੇ ਹੋਰ ਹਿਤਧਾਰਕ ਵੀ ਵੀਡੀਓ ਕਾਨਫਰੰਸਿੰਗ  ਜ਼ਰੀਏ ਇਸ ਸਮਾਰੋਹ ਵਿੱਚ ਹਿੱਸਾ ਲੈਣਗੇ।

 

2019 ਵਿੱਚਮੰਤਰਾਲੇ  ਨੇ ਕੇਂਦਰ ਸਰਕਾਰਰਾਜ ਸਰਕਾਰਾਂ ਅਤੇ ਸੰਸਥਾਨਾਂ ਵਿੱਚ ਸਰਕਾਰੀ ਅੰਕੜਾ ਵਿਗਿਆਨੀਆਂ  ਦੇ ਅਸਧਾਰਨ ਯੋਗਦਾਨ ਦੇ ਸਨਮਾਨ ਵਿੱਚ ਪ੍ਰੋ. ਪੀਸੀ ਮਹਾਲਾਨੋਬਿਸ ਰਾਸ਼ਟਰੀ ਸਰਕਾਰੀ ਅੰਕੜਾ ਵਿਗਿਆਨ ਪੁਰਸਕਾਰ ਨਾਮੀ ਇੱਕ ਨਵੇਂ ਪੁਰਸਕਾਰ ਦਾ ਗਠਨ ਕੀਤਾ।  ਸਮਾਰੋਹ ਦੌਰਾਨ ਪ੍ਰੋ. ਪੀਸੀ ਮਹਾਲਾਨੋਬਿਸ ਰਾਸ਼ਟਰੀ ਪੁਰਸਕਾਰ ਵਿਜੇਤਾ ਨੂੰ ਸਨਮਾਨਿਤ ਕੀਤਾ ਜਾਵੇਗਾ।  ਮੰਤਰਾਲਾ  ਵਿਕਲਪਿਕ ਸਾਲਾਂ ਵਿੱਚ ਦਿੱਤੇ ਜਾਣ ਵਾਲੇ ਪੁਰਸਕਾਰਾਂ ਪ੍ਰੋ.  ਸੀ ਆਰ ਰਾਓ  ਅਤੇ ਪ੍ਰੋ. ਪੀ.ਵੀ. ਸੁਖਾਤਮੇ ਪੁਰਸਕਾਰਾਂ ਦੇ ਜ਼ਰੀਏ ਸਰਕਾਰੀ ਅੰਕੜਾ ਵਿਗਿਆਨ ਪ੍ਰਣਾਲੀ ਨੂੰ ਲਾਭ ਪਹੁੰਚਾਉਣ ਵਿੱਚ ਪ੍ਰਯੁਕਤ ਅਤੇ ਸਿਧਾਂਤਕ ਅੰਕੜਾ ਵਿਗਿਆਨ ਦੇ ਖੇਤਰ ਵਿੱਚ ਉੱਚ ਗੁਣਵੱਤਾਪੂਰਨ ਖੋਜ ਕਾਰਜ ਲਈ ਅਸਧਾਰਨ ਯੋਗਦਾਨ ਦਾ ਸਨਮਾਨ ਕਰਦਾ ਹੈ। ਸਮਾਰੋਹ ਦੌਰਾਨ 2020 ਲਈ ਪ੍ਰੋ. ਪੀਵੀ ਸੁਖਾਤਮੇ ਲਈ ਪੁਰਸਕਾਰ ਵਿਜੇਤਾ ਦਾ ਐਲਾਨ ਕੀਤਾ ਜਾਵੇਗਾ। ਅਖਿਲ ਭਾਰਤੀ ਪੱਧਰ ਉੱਤੇ ਅੰਕੜਾ ਵਿਗਿਆਨ ਨਾਲ ਜੁੜੇ ਵਿਸ਼ੇ ਉੱਤੇ ਪੋਸਟ ਗ੍ਰੇਜ਼ੂਏਸ਼ਨ ਵਿਦਿਆਰਥੀਆਂ ਲਈ ਤਤਕਾਲ ਲੇਖ ਲੇਖਨ ਪੁਰਸਕਾਰ, 2020‘  ਦੇ ਵਿਜੇਤਾਵਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।

 

ਹਰੇਕ ਸਾਲ ਅੰਕੜਾ ਵਿਗਿਆਨ ਦਿਵਸ ਟੌਪਿਕਲ ਰਾਸ਼ਟਰੀ ਮਹੱਤਵ ਦੇ ਥੀਮ ਨਾਲ ਮਨਾਇਆ ਜਾਂਦਾ ਹੈ ਜੋ ਚੋਣਵੇਂ ਖੇਤਰਾਂ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਕਈ ਵਰਕਸ਼ਾਪਾਂ ਅਤੇ ਸੰਗੋਸ਼ਠੀਆਂ  ਕਰਵਾ ਕੇ ਸਾਲ ਭਰ ਚਲਦਾ ਹੈ।  ਅੰਕੜਾ ਵਿਗਿਆਨ ਦਿਵਸ,  2019 ਦਾ ਥੀਮ ਨਿਰੰਤਰ ਵਿਕਾਸ ਟੀਚੇ ( ਐੱਸਡੀਜੀ)ਸੀ ਅਤੇ ਇਸ ਨੂੰ ਅੱਗੇ ਵਧਾਉਂਦੇ ਹੋਏ ਅੰਕੜਾ ਵਿਗਿਆਨ ਦਿਵਸ,  2020 ਦੇ ਲਈ ਥੀਮ ਐੱਸਡੀਜੀ - 3  (ਤੰਦਰੁਸਤ ਜੀਵਨ ਸੁਨਿਸ਼ਚਿਤ ਕਰੋ ਅਤੇ ਸਭ ਲਈ ਉਮਰ ਦੇ ਹਰ ਪੜਾਅ ਲਈ ਭਲ਼ਾਈ ਨੂੰ ਹੁਲਾਰਾ ਦਿਓ) ਅਤੇ ਐੱਸਡੀਜੀ - 5  ( ਲਿੰਗ ਸਮਾਨਤਾ ਹਾਸਲ ਕਰੋ ਅਤੇ ਸਾਰੀਆਂ ਮਹਿਲਾਵਾਂ ਅਤੇ ਲੜਕੀਆਂ ਨੂੰ ਅਧਿਕਾਰ ਸੰਪੰਨ ਬਣਾਓ) ਦੀ ਚੋਣ ਕੀਤੀ ਗਈ ਹੈ।

 

ਸਮਾਰੋਹ ਦੌਰਾਨ ਟਿਕਾਊ ਵਿਕਾਸ ਟੀਚਿਆਂ-ਰਾਸ਼ਟਰੀ ਸੰਕੇਤਕ ਸੰਰਚਨਾ  (ਐੱਨਆਈਐੱਫ)  ਰਿਪੋਰਟ 2020 ਵਰਜਨ 2.1 ਉੱਤੇ ਰਿਪੋਰਟ ਦਾ ਅਪੱਡੇਟਡ ਸੰਸਕਰਨ ਜਾਰੀ ਕੀਤਾ ਜਾਵੇਗਾ।  ਰਿਪੋਰਟ ਦੇ ਨਾਲ-ਨਾਲ,  29 ਜੂਨ,  2020 ਨੂੰ ਭਾਰਤੀ ਅੰਕੜਾ ਸੇਵਾ ਕਾਡਰ ਪ੍ਰਬੰਧਨ ਪੋਰਟਲ ਵੀ ਲਾਂਚ ਕੀਤਾ ਜਾਵੇਗਾ। 

 

ਉਮੀਦ ਹੈ ਕਿ ਇਨ੍ਹਾਂ ਸਮਾਰੋਹਾਂ ਨਾਲ ਸਮਾਜਿਕ-ਆਰਥਿਕ ਯੋਜਨਾ ਨਿਰਮਾਣ ਅਤੇ ਨੀਤੀ ਨਿਰਮਾਣ ਵਿੱਚ ਅੰਕੜਾ ਵਿਗਿਆਨ ਦੀ ਭੂਮਿਕਾ ਬਾਰੇ ਆਮ ਲੋਕਾਂਵਿਸ਼ੇਸ਼ ਰੂਪ ਨਾਲ ਯੁਵਾ ਪੀੜ੍ਹੀ ਵਿੱਚ ਜਾਗਰੂਕਤਾ ਵਧੇਗੀ।

 

*****

ਵੀਆਰਆਰਕੇ/ਵੀਜੇ


(Release ID: 1635069) Visitor Counter : 220