ਵਣਜ ਤੇ ਉਦਯੋਗ ਮੰਤਰਾਲਾ

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਉਤਪਾਦਕਤਾ ਕੌਂਸਲ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਹੋਈ

Posted On: 27 JUN 2020 6:57PM by PIB Chandigarh

ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ (ਡੀਪੀਆੲਆਈਟੀ), ਵਣਜ ਅਤੇ ਉਦਯੋਗ ਮੰਤਰਾਲੇ, ਭਾਰਤ ਸਰਕਾਰ ਦੇ ਤਹਿਤ ਖੁਦਮੁਖਤਿਆਰ ਸੰਸਥਾ ਰਾਸ਼ਟਰੀ ਉਤਪਾਦਕਤਾ ਕੌਂਸਲ (ਐੱਨਸੀਪੀ) ਦੀ 49ਵੀਂ ਗਵਰਨਿੰਗ ਕੌਂਸਲ ਦੀ ਮੀਟਿੰਗ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ। ਇਸ ਦੀ ਪ੍ਰਧਾਨਗੀ ਵਣਜ ਅਤੇ ਉਦਯੋਗ ਮੰਤਰੀ ਅਤੇ ਐੱਨਸੀਪੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ਼੍ਰੀ ਪੀਯੂਸ਼ ਗੋਇਲ ਨੇ ਕੀਤੀ। ਸ਼੍ਰੀ ਅਰੁਣ ਕੁਮਾਰ ਝਾਅ, ਡਾਇਰੈਕਟਰ ਜਨਰਲ, ਐੱਨਸੀਪੀ ਨੇ ਮੰਤਰੀ, ਡਾ. ਗੁਰੂਪ੍ਰਸਾਦ ਮਹਾਪਾਤਰਾ, ਸਕੱਤਰ ਡੀਪੀਆੲਆਈਟੀ ਦਾ ਸੁਆਗਤ ਕੀਤਾ ਅਤੇ ਪੰਦਰਾਂ ਸਾਲ ਦੇ ਅੰਤਰਾਲ ਦੇ ਬਾਅਦ ਗਵਰਨਿੰਗ ਕੌਂਸਲ ਮੀਟਿੰਗ ਦੇ ਆਯੋਜਨ ਦੇ ਪ੍ਰਤੀ ਡੂੰਘੀ ਦਿਲਚਸਪੀ ਲੈਣ ਲਈ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਤਕਰੀਬਨ 180 ਭਾਗੀਦਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਸਰਕਾਰੀ ਅਧਿਕਾਰੀ, ਉਦਯੋਗ ਐਸੋਸੀਏਸ਼ਨਾਂ ਦੇ ਆਗੂ, ਉਦਯੋਗ ਕਪਤਾਨ, ਟ੍ਰੇਡ ਯੂਨੀਅਨ ਲੀਡਰ, ਵਿੱਤੀ ਸੰਸਥਾਵਾਂ, ਰਾਜਾਂ ਦੀ ਉਤਪਾਦਕਤਾ ਕੌਸਲਾਂ, ਵਿਸ਼ਾ ਮਾਹਿਰ, ਅਕਾਦਮਿਕ ਅਤੇ ਹੋਰ ਨਾਮਵਾਰ ਸ਼ਖਸੀਅਤਾਂ ਸ਼ਾਮਲ ਸਨ।

 

ਸ਼੍ਰੀ ਗੋਇਲ ਨੇ ਕਿਸੇ ਵੀ ਸੰਸਥਾ ਦੇ ਪਰਿਵਰਤਨ ਵਿੱਚ ਉਤਪਾਦਕਤਾ ਦੀ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਤਫਾਕਨ ਅੱਜ ਵੀ ਸ਼੍ਰੀ ਬੰਕਿਮ ਚੰਦਰ ਚੈਟਰਜੀ ਦੀ 182ਵੀਂ ਜਨਮ ਵਰ੍ਹੇਗੰਢ ਦੇ ਨਾਲ-ਨਾਲ ਐੱਮਐੱਸਐੱਮਈ ਇੰਟਰਪ੍ਰਾਈਜ਼ ਡੇਅ ਵੀ ਹੈ। ਮਹਾਨ ਚਿੰਤਕ ਅਰਸਤੂ ਦੀ ਮਕਬੂਲ ਲਾਈਨ ਦਾ ਹਵਾਲਾ ਦਿੰਦੇ ਹੋਏ "ਅਸੀਂ ਉਹ ਹਾਂ ਜੋ ਅਸੀਂ ਵਾਰ-ਵਾਰ ਕਰਦੇ ਹਾਂ। ਉੱਤਮਤਾ, ਕੋਈ ਕੰਮ ਨਹੀਂ ਬਲਕਿ ਇੱਕ ਆਦਤ ਹੈ", ਸ਼੍ਰੀ ਗੋਇਲ ਨੇ ਸੁਝਾਅ ਦਿੱਤਾ ਕਿ ਟੈਕਨੋਲੋਜੀ ਅਤੇ ਡਿਜੀਟਲ ਅਰਥਵਿਵਸਥਾ ਨੂੰ ਅਪਣਾਉਣਾ ਭਵਿੱਖ ਵਿੱਚ ਨਾ ਸਿਰਫ ਕਾਰੋਬਾਰੀ ਉੱਦਮਾਂ ਨੂੰ ਬਦਲਣ ਵਿੱਚ, ਬਲਕਿ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਦਿੱਤੀ ਗਈ 5 ਟ੍ਰਿਲੀਅਨ ਦੀ ਅਰਥਵਿਵਸਥਾ ਦੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿੱਚ ਮਜ਼ਦੂਰ ਸਮੂਹਾਂ ਦੁਆਰਾ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਉਦਯੋਗਾਂ ਅਤੇ ਜਨਤਕ ਦਫ਼ਤਰਾਂ ਦੇ ਸਾਰੇ ਪਹਿਲੂਆਂ ਵਿੱਚ ਉਤਪਾਦਕਤਾ ਨੂੰ ਵਧਾਉਣ ਲਈ ਜ਼ੋਰਦਾਰ ਢੰਗ ਨਾਲ ਅੱਗੇ ਵਧਾਉਣ ਲਈ ਭਾਗੀਦਾਰਾਂ ਦੁਆਰਾ ਪ੍ਰਾਪਤ ਕੀਤੇ ਗਏ ਵਿਸ਼ਾਲ ਸੁਝਾਵਾਂ ਦਾ ਸੁਆਗਤ ਕਰਦਿਆਂ ਮੰਤਰੀ ਨੇ ਪਾਲ ਜੇ. ਮੇਅਰ ਦੇ ਸ਼ਬਦਾਂ ਨੂੰ ਦੁਹਰਾਇਆ' "ਉਤਪਾਦਕਤਾ ਕਦੇ ਕੋਈ ਹਾਦਸਾ ਨਹੀਂ ਹੁੰਦਾ। ਇਹ ਹਮੇਸ਼ਾ ਉੱਤਮਤਾ, ਬੁੱਧੀਮਾਨ ਯੋਜਨਾਬੰਦੀ ਅਤੇ ਕੇਂਦ੍ਰਿਤ ਯਤਨਾਂ ਦੀ ਪ੍ਰਤੀਬੱਧਤਾ ਦਾ ਨਤੀਜਾ ਹੁੰਦਾ ਹੈ।"

 

ਮੀਟਿੰਗ ਵਿੱਚ ਭਾਗ ਲੈਣ ਵਾਲਿਆਂ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਕਿ ਭਾਰਤ ਨੇਵਲ ਉਤਪਾਦਕਤਾ ਵਾਧੇ ਦੇ ਮਾਧਿਅਮ ਨਾਲ ਖੁਦ ਨੂੰ ਬਦਲ ਸਕਦਾ ਹੈ। ਮੀਟਿੰਗ ਵਿੱਚ ਆਏ ਸੁਝਾਵਾਂ ਵਿੱਚ ਕੁਝ ਇਹ ਸਨ-ਵਿਸ਼ੇਸ਼ ਰੂਪ ਨਾਲ ਖੇਤੀਬਾੜੀ ਅਤੇ ਲੌਜਿਸਟਿਕ ਖੇਤਰਾਂ ਵਿੱਚ ਐੱਨਸੀਪੀ ਦੁਆਰਾ ਵਿਸ਼ਿਸ਼ਟ ਕਾਰਜ ਯੋਜਨਾਵਾਂ ਦਾ ਖੇਤਰ ਤਿਆਰ ਕਰਨਾ, ਚੈਪੀਂਅਨ ਸੈਕਟਰਾਂ ਦੀ ਪਛਾਣ ਕਰਨਾ ਜਿਨ੍ਹਾਂ ਵਿੱਚ ਅਰਥਵਿਵਸਥਾ ਨੂੰ ਚਲਾਉਣ ਦੀ ਸਮਰੱਥਾ ਹੈ, ਉਤਪਾਦਕਤਾ ਨੂੰ ਵਧਾਉਣ ਦੇ ਲਈ ਟੈਕਨੋਲੋਜੀ ਨੂੰ ਅਪਣਾਉਣਾ ਅਤੇ ਹਾਸ਼ੀਏ ਵਾਲੇ ਖੇਤਰ ਲਈ ਲਾਗਤ-ਪ੍ਰਭਾਵਸ਼ਾਲੀ ਹੱਲ ਪ੍ਰਦਾਨ ਕਰਨਾ, ਇੱਕ ਉੱਚ ਕੁਸ਼ਲ ਕਿਰਤ ਸ਼ਕਤੀ ਦੇ ਨਿਰਮਾਣ ਲਈ ਸਿੱਖਿਆ ਅੇਤ ਉਦਯੋਗ ਦਾ ਪਰਸਪਰ ਸੰਬੰਧ, ਐੱਮਐੱਸਐੱਮਈ ਦਾ ਸਮਰਥਨ ਕਰਨ ਦੇ ਲਈ ਵਿਸ਼ਿਸ਼ਟ ਉਤਪਾਦਾਂ ਦੀ ਫਾਇਨਾਂਸਿੰਗ ਅਤੇ ਉਨ੍ਹਾਂ ਦੀ ਉਤਪਾਦਕਤਾ ਵਿੱਚ ਵਾਧਾ,ਸੁਰੱਖਿਆ ਪ੍ਰਭਾਵ 'ਤੇ ਰਾਸ਼ਟਰੀ ਆਡਿਟ ਆਦਿ। ਸ਼੍ਰੀ ਗੋਇਲ ਨੇ ਐੱਨਸੀਪੀ ਨੂੰ ਸਾਰੇ ਹਿਤਧਾਰਕਾਂ ਨਾਲ ਮਿਲਕੇ ਕੰਮ ਕਰਨ ਦਾ ਸੁਝਾਅ ਦਿੱਤਾ ਅਤੇ ਦੁਨੀਆ ਭਰ ਦੀਆਂ ਬਿਹਤਰੀਨ ਪਿਰਤਾਂ ਨੂੰ ਅਪਣਾਉਣ 'ਤੇ ਜ਼ੋਰ ਦਿੱਤਾ।

 

                                                                               *******

ਵਾਈਬੀ



(Release ID: 1634927) Visitor Counter : 138