ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਐੱਨਆਰਡੀਸੀ ਨੇ ਇੱਕ ਹੋਰ ਕੰਪਨੀ ਨੂੰ ਸੌਂਪੀ ਪੀਪੀਈ ਸੂਟ ‘ਨਵਰਕਸ਼ਕ’ ਦੀ ਤਕਨੀਕ
Posted On:
27 JUN 2020 6:41PM by PIB Chandigarh
ਕੋਵਿਡ-19 ਦੇ ਕਹਿਰ ਦਰਮਿਆਨ ਵਿਅਕਤੀਗਤ ਸੁਰੱਖਿਆ ਉਪਕਰਣਾਂ (ਪੀਪੀਈ) ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਜਲ ਸੈਨਾ ਦੁਆਰਾ ਵਿਕਸਿਤ ਪੀਪੀਈ ਸੂਟ ‘ਨਵਰਕਸ਼ਕ’ ਦੀ ਤਕਨੀਕ ਇੱਕ ਹੋਰ ਕੰਪਨੀ ਨੂੰ ਟਰਾਂਸਫਰ ਕੀਤੀ ਗਈ ਹੈ। ਨੈਸ਼ਨਲ ਰਿਸਰਚ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਆਰਡੀਸੀ) ਦੁਆਰਾ ਇਸ ਪੀਪੀਈ ਸੂਟ ਨੂੰ ਬਣਾਉਣ ਦੀ ਤਕਨੀਕ ਆਗਰਾ ਦੀ ਮੈਸਰਸ ਇੰਡੀਅਨ ਗਾਰਮੈਂਟ ਕੰਪਨੀ ਨੂੰ ਸੌਂਪੀ ਗਈ ਹੈ। ਇਹ ਕੰਪਨੀ ਪਹਿਲਾਂ ਤੋਂ ਹੀ ਪੀਪੀਈ ਕਿੱਟਾਂ ਦਾ ਨਿਰਮਾਣ ਕਰ ਰਹੀ ਹੈ ਅਤੇ ਆਗਰਾ ਅਤੇ ਆਸਪਾਸ ਦੇ ਹਸਪਤਾਲਾਂ ਨੂੰ ਇਸ ਦੀ ਸਪਲਾਈ ਕਰ ਰਹੀ ਹੈ। ‘ਨਵਰਕਸ਼ਕ’ ਪੀਪੀਈ ਸੂਟ ਦੇ ਉਤਪਾਦਨ ਦਾ ਲਾਇਸੈਂਸ ਮਿਲਣ ਦੇ ਬਾਅਦ ਕੰਪਨੀ ਦਾ ਟੀਚਾ ਹਰ ਸਾਲ 10 ਲੱਖ ਤੋਂ ਜ਼ਿਆਦਾ ਸੂਟਾਂ ਦੇ ਉਤਪਾਦਨ ਕਰਨ ਦਾ ਹੈ। ਨਵੀਂ ਦਿੱਲੀ ਵਿੱਚ ਇੰਡੀਅਨ ਗਾਰਮੈਂਟ ਕੰਪਨੀ ਦੇ ਪ੍ਰਮੁੱਖ ਰਾਜੇਸ਼ ਨਈਅਰ ਅਤੇ ਐੱਨਆਰਡੀਸੀ ਦੇ ਮੈਨੇਜਿੰਗ ਡਾਇਰੈਕਟਰ ਡਾ ਐੱਚ. ਪੁਰਸ਼ੋਤਮ ਨੇ ਇਸ ਨਾਲ ਸਬੰਧਿਤ ਸਮਝੌਤੇ ‘ਤੇ ਹਸਤਾਖਰ ਕੀਤੇ ਹਨ।
ਭਾਰਤੀ ਜਲ ਸੈਨਾ ਦੇ ਮੁੰਬਈ ਸਥਿਤ ਆਈਐੱਨਐੱਚਐੱਸ ਅਸਵਿਨੀ ਹਸਪਤਾਲ ਨਾਲ ਜੁੜਿਆ ਇੰਸਟੀਚਿਊਟ ਆਵ੍ ਨੇਵਲ ਮੈਡੀਸਿਨ ਦੇ ਇਨੋਵੇਸ਼ਨ ਸੈੱਲ ਦੁਆਰਾ ਇਸ ਪੀਪੀਈ ਸੂਟ ਦੀ ਤਕਨੀਕ ਵਿਕਸਿਤ ਕੀਤੀ ਗਈ ਹੈ। ਨਵਰਕਸ਼ਕ ਸੂਟ ਨੂੰ ਬਣਾਉਣ ਵਿੱਚ ਜਲ ਸੈਨਾ ਦੇ ਡਾਕਟਰ ਅਰਨਬ ਘੋਸ਼ ਦੀ ਮੁੱਖ ਭੂਮਿਕਾ ਰਹੀ ਹੈ। ਫਰੰਟ ਲਾਈਨ ਵਿੱਚ ਤੈਨਾਤ ਡਾਕਟਰਾਂ ਅਤੇ ਹੋਰ ਕਰਮੀਆਂ ਦੇ ਅਰਾਮ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਆਪਣੇ ਵਿਅਕਤੀਗਤ ਅਨੁਭਵਾਂ ਦੇ ਅਧਾਰ ‘ਤੇ ਇਸ ਸੂਟ ਨੂੰ ਬਣਾਇਆ ਹੈ।
ਨਵਰਕਸ਼ਕ ਸੂਟ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਚਮੜੀ ਤੋਂ ਨਿਕਲੀ ਗਰਮੀ ਅਤੇ ਨਮੀ ਪੀਪੀਈ ਨਾਲ ਬਾਹਰ ਨਿਕਲਦੀ ਰਹਿੰਦੀ ਹੈ। ਅਲੱਗ-ਅਲੱਗ ਪਰਿਸਥਿਤੀਆਂ ਦੇ ਅਨੁਸਾਰ ਇੱਕ ਤਹਿ ਅਤੇ ਦੂਹਰੀ ਤਹਿ ਵਿੱਚ ਇਹ ਪੀਪੀਈ ਸੂਟ ਉਪਲੱਬਧ ਹਨ। ਇਹ ਸੂਟ ਹੈੱਡ ਗਿਅਰ , ਫੇਸ ਮਾਸਕ ਅਤੇ ਪੱਟ ਦਰਮਿਆਨ ਦੇ ਭਾਗ ਤੱਕ ਜੁੱਤੀਆਂ ਦੇ ਕਵਰ ਨਾਲ ਵੀ ਆਉਂਦਾ ਹੈ। ਪੀਪੀਈ ਸੂਟ ਵਿੱਚ ਵਰਤੇ ਗਏ ਸੰਵਰਧਿਤ ਸਾਹ ਘਟਕ ਕੋਵਿਡ-19 ਦੇ ਖ਼ਿਲਾਫ਼ ਫਰੰਟ ਲਾਈਨ ਵਿੱਚ ਲੜ ਰਹੇ ਉਨ੍ਹਾਂ ਜੋਧਿਆਂ ਨੂੰ ਰਾਹਤ ਪ੍ਰਦਾਨ ਕਰ ਸਕਦੇ ਹਨ, ਜਿਨ੍ਹਾਂ ਨੂੰ ਇਹ ਸੂਟ ਲੰਬੇ ਸਮੇਂ ਤੱਕ ਪਹਿਨਣਾ ਪੈਂਦਾ ਹੈ ਅਤੇ ਕੰਮ ਦੇ ਦੌਰਾਨ ਕਠਿਨਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਪਹਿਲਾਂ, ਇਸ ਪੀਪੀਈ ਸੂਟ ਦੇ ਨਿਰਮਾਣ ਦੀ ਤਕਨੀਕ ਪੰਜ ਹੋਰ ਸੂਖਮ ਤੇ ਲਘੂ ਉੱਦਮਾਂ ਨੂੰ ਕਮਰਸ਼ੀਅਲ ਉਤਪਾਦਨ ਲਈ ਸੌਂਪੀ ਜਾ ਚੁੱਕੀ ਹੈ।
*****
ਐੱਨਬੀ/ਕੇਜੀਐੱਸ
(Release ID: 1634894)
Visitor Counter : 162