ਖੇਤੀਬਾੜੀ ਮੰਤਰਾਲਾ
ਟਿੱਡੀ ਦਲ ਤਿੰਨ ਗਰੁੱਪਾਂ ਵਿੱਚ ਰਾਜਸਥਾਨ ਦੇ ਝੁੰਝੁਨੂ ਤੋਂ ਹਰਿਆਣਾ ਵਿੱਚ ਗੁਰੂਗ੍ਰਾਮ ਅਤੇ ਪਲਵਲ ਅਤੇ ਉੱਤਰ ਪ੍ਰਦੇਸ਼ ਵੱਲ ਵਧਿਆ
ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ ਕੰਟਰੋਲ ਅਪਰੇਸ਼ਨ ਜਾਰੀ
Posted On:
27 JUN 2020 4:01PM by PIB Chandigarh
ਝੁੰਝੁਨੂ (ਰਾਜਸਥਾਨ) ਵਿੱਚ 26 ਜੂਨ 2020 ਸਵੇਰੇ ਟਿੱਡੀ ਦਲ ਦੇਖਿਆ ਗਿਆ ਸੀ ਅਤੇ ਟਿੱਡੀਆਂ ਨੂੰ ਖਤਮ ਕਰਨ ਲਈ ਕੰਟਰੋਲ ਟੀਮਾਂ ਨੂੰ ਤੈਨਾਤ ਕੀਤਾ ਗਿਆ ਸੀ। ਬਚੇ ਹੋਏ ਟਿੱਡੇ ਕੱਲ੍ਹ ਸ਼ਾਮ ਫਿਰ ਇਕੱਠੇ ਹੋਏ ਅਤੇ ਹਰਿਆਣਾ ਵਿੱਚ ਰੇਵਾੜੀ ਪਹੁੰਚ ਗਏ ਜਿੱਥੇ ਕੱਲ੍ਹ ਤੋਂ ਅੱਜ ਸਵੇਰ ਤੱਕ ਕੰਟਰੋਲ ਅਪਰੇਸ਼ਨ ਚਲ ਰਿਹਾ ਸੀ। ਇਹ ਟਿੱਡੇ ਇਕੱਠੇ ਹੋ ਕੇ ਤਿੰਨ ਗਰੁੱਪਾਂ ਵਿੱਚ ਵੰਡ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਗੁਰੁਗ੍ਰਾਮ ਵੱਲ ਚਲਾ ਗਿਆ, ਅਤੇ ਉੱਥੇ ਤੋਂ ਫਰੀਦਾਬਾਦ ਅਤੇ ਬਾਅਦ ਵਿੱਚ ਉੱਤਰ ਪ੍ਰਦੇਸ਼ ਦੀ ਵੱਲ ਚਲਾ ਗਿਆ। ਇੱਕ ਹੋਰ ਟਿੱਡੀ ਦਲ ਦਿੱਲੀ ਵਿੱਚ ਦਵਾਰਕਾ ਵੱਲ ਨਿਕਲ ਗਿਆ, ਉੱਥੇ ਤੋਂ ਦੌਲਤਾਬਾਦ, ਗੁਰੂਗ੍ਰਾਮ, ਫਰੀਦਾਬਾਦ ਅਤੇ ਇਹ ਝੁੰਡ ਉੱਤਰ ਪ੍ਰਦੇਸ਼ ਵਿੱਚ ਪ੍ਰਵੇਸ਼ ਕਰ ਗਿਆ। ਤੀਸਰੇ ਦਲ ਨੂੰ ਪਲਵਲ (ਹਰਿਆਣਾ) ਵਿੱਚ ਦੇਖਿਆ ਗਿਆ ਅਤੇ ਉੱਤਰ ਪ੍ਰਦੇਸ਼ ਵੱਲ ਵੀ ਵਧ ਗਿਆ। ਹੁਣ ਤੱਕ, ਕਿਸੇ ਵੀ ਸ਼ਹਿਰ ਵਿੱਚ ਕੋਈ ਟਿੱਡੀਆਂ ਨਹੀਂ ਦੇਖੀਆਂ ਗਈਆਂ ਹਨ।
ਖੇਤੀਬਾੜੀ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਰਾਜਸਥਾਨ, ਹਰਿਆਣਾ ਅਤੇ ਯੂਪੀ ਦੇ ਰਾਜ ਖੇਤੀਬਾੜੀ ਵਿਭਾਗਾਂ, ਸਥਾਨਕ ਪ੍ਰਸ਼ਾਸਨਾਂ ਅਤੇ ਕੇਂਦਰੀ ਟਿੱਡੀ ਚੇਤਾਵਨੀ ਸੰਗਠਨ ਦੇ ਅਧਿਕਾਰੀਆਂ ਦੀਆਂ ਟੀਮਾਂ ਦੁਆਰਾ ਟਿੱਡੀਆਂ ਦੇ ਝੁੰਡਾਂ ਦੇ ਸਾਰੇ ਸਮੂਹਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਕੰਟਰੋਲ ਅਪਰੇਸ਼ਨ ਜਾਰੀ ਹੈ। ਰਾਜਸਥਾਨ ਤੋਂ ਕੁਝ ਹੋਰ ਕੰਟਰੋਲ ਟੀਮਾਂ ਨੂੰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਟਿੱਡੀ ਕੰਟਰੋਲ ਕਾਰਜਾਂ ਵਿੱਚ ਮਦਦ ਕਰਨ ਲਈ ਭੇਜਿਆ ਜਾ ਚੁੱਕਿਆ ਹੈ।
ਟਿੱਡੀਆਂ ਦਿਨ ਦੇ ਸਮੇਂ ਉਡਦੀਆਂ ਰਹਿੰਦੀਆਂ ਹਨ ਅਤੇ ਸ਼ਾਮ ਨੂੰ ਹਨੇਰਾ ਹੋਣ ਦੇ ਬਾਅਦ ਹੀ ਟਿਕਦੀਆਂ ਹਨ। ਗ੍ਰਾਊਂਡ ਕੰਟਰੋਲ ਟੀਮਾਂ ਲਗਾਤਾਰ ਉਨ੍ਹਾਂ ‘ਤੇ ਨਜ਼ਰ ਰੱਖ ਰਹੀਆਂ ਹਨ ਅਤੇ ਇਨ੍ਹਾਂ ਦੇ ਛਿਪਣ ਦੇ ਬਾਅਦ ਵੱਡੇ ਕੰਟਰੋਲ ਅਪਰੇਸ਼ਨ ਚਲਾਉਣਗੀਆਂ। ਉੱਤਰ ਪ੍ਰਦੇਸ਼ ਦੀਆਂ ਕੰਟਰੋਲ ਟੀਮਾਂ ਨੂੰ ਇਸ ਲਈ ਸਤਰਕ ਕਰ ਦਿੱਤਾ ਗਿਆ ਹੈ।
***
ਏਪੀਐੱਸ/ਐੱਸਜੀ
(Release ID: 1634835)
Visitor Counter : 177