ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ ਹਰਸ਼ ਵਰਧਨ ਨੇ ਕੋਵਿਡ-19 ਬਾਰੇ ਮੰਤਰੀਆਂ ਦੇ ਗਰੁੱਪ (ਜੀਓਐੱਮ) ਦੀ 17ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ

ਕੋਵਿਡ-19 ਦੀ ਮੌਜੂਦਾ ਸਥਿਤੀ ਅਤੇ ਰੋਕਥਾਮ ਕਦਮਾਂ ਦੀ ਸਮੀਖਿਆ ਕੀਤੀ

Posted On: 27 JUN 2020 3:08PM by PIB Chandigarh

ਕੋਵਿਡ-19 ਬਾਰੇ ਉੱਚ ਪੱਧਰੀ ਮੰਤਰੀਆਂ ਦੇ ਗਰੁੱਪ (ਜੀਓਐੱਮ) ਦੀ 17ਵੀਂ ਮੀਟਿੰਗ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਦੀ ਅਗਵਾਈ ਹੇਠ ਇੱਥੋਂ ਦੇ ਨਿਰਮਾਣ ਭਵਨ ਵਿੱਚ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਡਾ. ਹਰਸ਼ ਵਰਧਨ ਦੇ ਨਾਲ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਸਿਹਤ ਅਤੇ ਪਰਿਵਾਰ ਭਲਾਈ ਬਾਰੇ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਵੀ ਮੀਟਿੰਗ ਵਿੱਚ ਮੌਜੂਦ ਸਨ

 

ਮੰਤਰੀਆਂ ਦੇ ਗਰੁੱਪ ਨੂੰ ਦੇਸ਼ ਅੰਦਰਲੀ ਕੋਵਿਡ-19 ਕੇਸਾਂ ਦੀ ਤਾਜ਼ਾ ਸਥਿਤੀ, ਰਿਕਵਰੀ ਅਤੇ ਮੌਤਾਂ ਦੀ ਦਰ, ਦੁੱਗਣੀ ਹੁੰਦੀ ਦਰ, ਟੈਸਟਿੰਗਾਂ ਵਿੱਚ ਆਈ ਤੇਜ਼ੀ ਅਤੇ ਸਿਹਤ ਸੰਭਾਲ ਢਾਂਚੇ ਨੂੰ ਵੱਖ-ਵੱਖ ਰਾਜਾਂ ਵਿੱਚ ਮਜ਼ਬੂਤ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਇਹ ਦੱਸਿਆ ਗਿਆ ਕਿ ਇਸ ਵੇਲੇ 8 ਰਾਜਾਂ ਦਾ (ਮਹਾਰਾਸ਼ਟਰ, ਤਮਿਲ ਨਾਡੂ, ਦਿੱਲੀ, ਤੇਲੰਗਾਨਾ, ਗੁਜਰਾਤ, ਉੱਤਰ ਪ੍ਰਦੇਸ਼, ਆਂਧਰ ਪ੍ਰਦੇਸ਼ ਅਤੇ ਪੱਛਮ ਬੰਗਾਲ) ਸਰਗਰਮ ਕੇਸਾਂ ਵਿੱਚ 85.5%  ਅਤੇ ਕੁੱਲ ਮੌਤਾਂ ਵਿੱਚ 87% ਹਿੱਸਾ ਹੈ ਇਹ ਵੀ ਸੂਚਿਤ ਕੀਤਾ ਗਿਆ ਕਿ ਅੱਜ ਦੀ ਤਰੀਕ ਤੱਕ 15 ਕੇਂਦਰੀ ਟੀਮਾਂ, ਜਿਨ੍ਹਾਂ ਵਿੱਚ ਜਨ ਸਿਹਤ ਮਾਹਿਰ/ ਮਹਾਮਾਰੀ ਮਾਹਿਰ /ਕਲੀਨਿਸ਼ੀਅਨਜ਼ ਅਤੇ ਜੁਆਇੰਟ ਸੈਕਟਰੀ ਪੱਧਰ ਦੇ ਇੱਕ ਸੀਨੀਅਰ ਅਧਿਕਾਰੀ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਰਾਜਾਂ ਨੂੰ ਤਕਨੀਕੀ ਹਿਮਾਇਤ ਪ੍ਰਦਾਨ ਕਰੇ ਇਕ ਹੋਰ ਕੇਂਦਰੀ ਟੀਮ ਇਸ ਵੇਲੇ ਗੁਜਰਾਤ, ਮਹਾਰਾਸ਼ਟਰ ਅਤੇ ਤੇਲੰਗਾਨਾ ਦਾ ਦੌਰਾ ਕਰ ਰਹੀ ਹੈ ਤਾਕਿ ਕੋਵਿਡ-19 ਦੇ ਪ੍ਰਬੰਧ ਦੇ ਚਲ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਮੰਤਰੀਆਂ ਦੇ ਗਰੁੱਪ ਨੂੰ ਇਤਿਹਾਸ ਅਤੇ ਆਰੋਗਯ ਸੇਤੂ ਦੇ ਲਾਭ ਬਾਰੇ ਦੱਸਿਆ ਗਿਆ ਕਿ ਇਨ੍ਹਾਂ ਦੀ ਮਦਦ ਨਾਲ ਹੌਟਸਪੌਟ ਖੇਤਰਾਂ ਬਾਰੇ ਭਵਿੱਖਬਾਣੀ ਅਤੇ ਸੰਪਰਕ ਟ੍ਰੇਸਿੰਗ ਕੀਤੀ ਜਾਂਦੀ ਹੈ ਇਨ੍ਹਾਂ ਦੀ ਵਰਤੋਂ ਵੱਡੇ ਪੱਧਰ ਉੱਤੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੁਆਰਾ ਕੋਵਿਡ-19 ਉੱਤੇ ਕਾਬੂ ਪਾਉਣ ਦੀ ਰਣਨੀਤੀ ਵਿੱਚ ਕੀਤੀ ਜਾਂਦੀ ਹੈ

 

ਮੰਤਰੀਆਂ ਦੇ ਗਰੁੱਪ ਨੂੰ ਜਾਣਕਾਰੀ ਦਿੱਤੀ ਗਈ ਕਿ ਧਿਆਨ ਦੇਣ ਦੇ ਮੁੱਖ ਖੇਤਰਾਂ ਬਾਰੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰੰਤਰ ਜਾਣਕਾਰੀ ਦਿੱਤੀ ਜਾਂਦੀ ਹੈ ਤਾਕਿ ਸਖ਼ਤੀ ਨਾਲ ਨਿਗਰਾਨੀ ਕੀਤੀ ਜਾ ਸਕੇ ਅਤੇ ਬਿਮਾਰੀ ਨੂੰ ਰੋਕਿਆ ਜਾ ਸਕੇ ਇਸ ਕੰਮ ਵਿੱਚ ਪੂਰੀ ਟੈਸਟਿੰਗ ਸਮਰੱਥਾ ਦੀ ਵਰਤੋਂ ਕੀਤੀ ਜਾਂਦੀ ਹੈ, ਮਰੀਜ਼ਾਂ ਅਤੇ ਬਜ਼ੁਰਗ ਲੋਕਾਂ ਦੀ ਨਿਗਰਾਨੀ ਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ, ਉੱਭਰ ਰਹੇ ਹੌਟਸਪੌਟ ਬਾਰੇ ਆਰੋਗਯ ਸੇਤੂ ਵਰਗੇ ਯੰਤਰਾਂ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ, ਮਰੀਜ਼ਾਂ ਦੇ ਦਾਖਲੇ ਦੇ ਸਹਿਜ ਦਾਖਲੇ ਦਾ ਪ੍ਰਬੰਧ ਯਕੀਨੀ ਬਣਾਇਆ ਜਾਂਦਾ ਹੈ, ਪ੍ਰਭਾਵੀ ਕਲੀਨੀਕਲ ਪ੍ਰਬੰਧਨ ਜ਼ਰੀਏ ਘਾਤਕ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ, ਢਾਂਚੇ ਦੀ ਤਿਆਰੀ ਉੱਤੇ ਧਿਆਨ ਦਿੱਤਾ ਜਾਂਦਾ ਹੈ (ਨਾਜ਼ੁਕ ਮਰੀਜ਼ਾਂ ਨੂੰ ਸੰਭਾਲਣ ਵਾਲੇ ਬੈੱਡ, ਆਕਸੀਜਨ, ਵੈਂਟੀਲੇਟਰ ਅਤੇ ਲੌਜਿਸਟਿਕਸ) ਅਤੇ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਗ਼ੈਰ-ਕੋਵਿਡ ਸਿਹਤ ਸੇਵਾਵਾਂ ਪ੍ਰਭਾਵਿਤ ਨਾ ਹੋਣ

 

ਡਾ. ਭਾਰਗਵ, ਡੀਜੀ (ਆਈਸੀਐੱਮਆਰ) ਨੇ ਆਈਸੀਐੱਮਆਰ ਦੀ ਟੈਸਟਿੰਗ ਰਣਨੀਤੀ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਉਨ੍ਹਾਂ ਸੀਰਮ ਵਿਗਿਆਨ ਸਰਵੇ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਪ੍ਰਤੀ ਦਿਨ ਟੈਸਟਿੰਗ ਦੀ ਵੱਧ ਰਹੀ ਸਮਰੱਥਾ ਬਾਰੇ ਵੀ ਦੱਸਿਆ ਪਿਛਲੇ 24 ਘੰਟਿਆਂ ਵਿੱਚ ਸੈਂਪਲ ਟੈਸਟਿੰਗ 2,20,479 ਤੱਕ ਪਹੁੰਚ ਗਈ ਹੈ ਜਿਸ ਨਾਲ ਕੁੱਲ ਟੈਸਟ ਕੀਤੇ ਗਏ ਸੈਂਪਲਾਂ ਦੀ ਗਿਣਤੀ 79,96,707 ਹੋ ਗਈ ਹੈ ਭਾਰਤ ਕੋਲ ਹੁਣ 1026 ਡਾਇਗਨੌਸਟਿਕ ਲੈਬਾਂ ਹਨ ਜੋ ਕਿ ਕੋਵਿਡ-19 ਦੇ ਕੰਮ ਲਈ ਸਮਰਪਿਤ ਹਨ ਇਨ੍ਹਾਂ ਵਿੱਚ 741 ਸਰਕਾਰੀ ਖੇਤਰ ਵਿੱਚ ਅਤੇ 285 ਨਿੱਜੀ ਖੇਤਰ ਵਿੱਚ ਹਨ

 

ਮੰਤਰੀਆਂ ਦੇ ਗਰੁੱਪ ਨੂੰ ਦੇਸ਼ ਵਿੱਚ ਵਧ ਰਹੇ ਮੈਡੀਕਲ ਢਾਂਚੇ ਬਾਰੇ ਜਾਣੂ ਕਰਵਾਇਆ ਗਿਆ ਅਤੇ ਇਹ ਵੀ ਦੱਸਿਆ ਗਿਆ ਕਿ 27 ਜੂਨ, 2020 ਨੂੰ ਕੋਵਿਡ ਸਬੰਧੀ ਸਿਹਤ ਢਾਂਚੇ ਨੂੰ ਮਜ਼ਬੂਤ ਕੀਤਾ ਗਿਆ ਹੈ ਇਸ ਵਿੱਚ 1039 ਕੋਵਿਡ-ਸਮਰਪਿਤ ਹਸਪਤਾਲ ਹਨ ਜਿਨ੍ਹਾਂ ਵਿੱਚ 1,76,275 ਆਈਸੋਲੇਸ਼ਨ ਬੈੱਡ, 22,940 ਆਈਸੀਯੂ ਬੈੱਡ ਅਤੇ 77,268 ਆਕਸੀਜਨ ਨਾਲ ਲੈਸ ਬੈੱਡ, 2,398 ਕੋਵਿਡ ਸਮਰਪਿਤ ਸਿਹਤ ਕੇਂਦਰ ਹਨ ਜਿਨ੍ਹਾਂ ਵਿੱਚ 1,39,483 ਆਈਸੋਲੇਸ਼ ਬੈੱਡ, 11,539 ਆਈਸੀਯੂ ਬੈੱਡ ਅਤੇ 51,321 ਆਕਸੀਜਨ ਨਾਲ ਲੈਸ ਬੈੱਡ ਇਸ ਵੇਲੇ ਕੰਮ ਕਰ ਰਹੇ ਹਨ ਇਸ ਤੋਂ ਇਲਾਵਾ 8,958 ਕੋਵਿਡ-ਕੇਅਰ ਸੈਂਟਰ ਹਨ ਜਿਨ੍ਹਾਂ ਵਿੱਚ 8.10.621 ਬੈੱਡ ਕੋਵਿਡ-19 ਦੇ ਮੁਕਾਬਲੇ ਲਈ ਤੈਨਾਤ ਕੀਤੇ ਗਏ ਹਨ ਕੇਂਦਰ ਨੇ 185.18 ਲੱਖ ਐੱਨ-95 ਮਾਸਕ ਅਤੇ 116.74 ਲੱਖ ਪੀਪੀਈ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ /ਕੇਂਦਰੀ ਸੰਸਥਾਵਾਂ ਨੂੰ ਪ੍ਰਦਾਨ ਕੀਤੇ ਹੋਏ ਹਨ

 

ਇੱਕ ਵਿਸਤ੍ਰਿਤ ਪੇਸ਼ਕਸ਼ ਸ਼੍ਰੀ ਕੇ ਸ਼ਿਵਾਜੀ, ਚੇਅਰਮੈਨ ਅਧਿਕਾਰ ਪ੍ਰਾਪਤ ਗਰੁੱਪ-10 (Empowered Group-10) ਦੁਆਰਾ ਕੀਤੀ ਗਈ ਜਿਸ ਵਿੱਚ ਮੰਤਰੀਆਂ ਦੇ ਗਰੁੱਪ ਨੂੰ ਦੱਸਿਆ ਗਿਆ ਕਿ ਕੋਵਿਡ-19 ਨਾਲ ਸਬੰਧਿਤ ਜਨਤਕ ਸ਼ਿਕਾਇਤਾਂ ਨੂੰ ਨਿਪਟਾਉਣ ਦਾ ਅੰਦਾਜ਼ਨ ਸਮਾਂ ਆਮ 60 ਦਿਨਾਂ ਤੋਂ 3 ਦਿਨ ਕਰ ਦਿੱਤਾ ਗਿਆ ਹੈ ਤਾਕਿ ਉਨ੍ਹਾਂ ਦਾ ਤੇਜ਼ੀ ਨਾਲ ਨਿਪਟਾਰਾ ਹੋ ਸਕੇ ਕੋਵਿਡ-19 ਲਈ ਰਾਸ਼ਟਰੀ ਡੈਸ਼ ਬੋਰਡ ਦੀ ਸ਼ੁਰੂਆਤ 1 ਅਪ੍ਰੈਲ, 2020 ਨੂੰ ਕੀਤੀ ਗਈ ਸੀ ਤਾਕਿ ਸਿਰਫ ਕੋਵਿਡ-19 ਬਾਰੇ ਜਨ-ਸ਼ਿਕਾਇਤਾਂ ਉੱਤੇ ਨਿਗਰਾਨੀ ਰੱਖੀ ਜਾ ਸਕੇ 30 ਮਾਰਚ ਤੋਂ 24 ਜੂਨ, 2020 ਤੱਕ ਸ਼ਕਤੀਸ਼ਾਲੀ ਗਰੁੱਪ ਨੇ ਕੇਂਦਰੀ ਮੰਤਰੀਆਂ ਤੋਂ ਪ੍ਰਾਪਤ ਹੋਈਆਂ 77,307 ਸ਼ਿਕਾਇਤਾਂ ਵਿਚੋਂ 93.84% ਅਤੇ ਰਾਜ ਸਰਕਾਰਾਂ ਤੋਂ ਪ੍ਰਾਪਤ ਹੋਈਆਂ 53,130 ਸ਼ਿਕਾਇਤਾਂ ਵਿਚੋਂ 63.11% ਦਾ ਨਿਪਟਾਰਾ ਕਰ ਦਿੱਤਾ

 

ਸੁਸ਼੍ਰੀ ਪ੍ਰੀਤੀ ਸੂਦਨ, ਸਿਹਤ ਸਕੱਤਰ, ਸ਼੍ਰੀ ਰਾਜੇਸ਼ ਭੂਸ਼ਨ ਓਐੱਸਡੀ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ), ਸ਼੍ਰੀ ਅਮਿਤਾਭ ਕਾਂਤ ਮੁੱਖ ਕਾਰਜਕਾਰੀ ਅਧਿਕਾਰੀ (ਨੀਤੀ ਆਯੋਗ), ਸ਼੍ਰੀ ਪੀ ਡੀ ਵਘੇਲਾ ਸਕੱਤਰ (ਫਾਰਮਾ), ਸ਼੍ਰੀ ਪ੍ਰਮੇਸ਼ਵਰਨ ਅਈਅਰ ਸਕੱਤਰ (ਡੀਡਬਲਿਊਐੱਸ), ਡਾ. ਰਾਜੀਵ ਗਰਗ ਡੀਜੀਐਚਐੱਸ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ), ਸੁਸ਼੍ਰੀ ਆਰਤੀ ਅਹੂਜਾ ਐਡੀਸ਼ਨਲ ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ), ਸ਼੍ਰੀ ਦਾਮੂ ਰਵੀ ਐਡੀਸ਼ਨਲ ਸਕੱਤਰ (ਐੱਮਈਏ), ਡਾ. ਐੱਸ ਕੇ ਸਿੰਘ ਡਾਇਰੈਕਟਰ (ਐੱਨਸੀਡੀਸੀ) ਨੇ ਵਰਚੁਅਲ ਮੀਡੀਆ ਜ਼ਰੀਏ ਮੀਟਿੰਗ ਵਿੱਚ ਹਿੱਸਾ ਲਿਆ

 

****

 

ਐੱਮਵੀ /ਐੱਸਜੀ


(Release ID: 1634832) Visitor Counter : 255