ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਚੰਡੀਗੜ੍ਹ ਵਿੱਚ ਬੈਟਰੀ ਸਵੈਪਿੰਗ ਫੈਸਿਲਿਟੀ ਕੁਇੱਕ ਇੰਟਰਚੇਂਜ ਸਰਵਿਸ ਦਾ ਉਦਘਾਟਨ ਕੀਤਾ

ਸਾਨੂੰ ਦੇਸ਼ ਵਿੱਚ ਇਲੈਕਟ੍ਰਿਕ ਮੋਬਿਲਿਟੀ ਵਧਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ:ਸ਼੍ਰੀ ਧਰਮੇਂਦਰ ਪ੍ਰਧਾਨ

Posted On: 26 JUN 2020 1:34PM by PIB Chandigarh

ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਵੀ ਪੀ ਸਿੰਘ ਬਦਨੌਰ ਨੇ ਅੱਜ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੇ ਨਾਲ ਮਿਲ ਕੇ ਚੰਡੀਗੜ੍ਹ ਵਿੱਚ ਬੈਟਰੀ ਸਵੈਪਿੰਗ ਫੈਸਿਲਿਟੀ ਕੁਇੱਕ ਇੰਟਰਚੇਂਜ ਸਰਵਿਸ(ਕਿਊਆਈਐੱਸ) ਦਾ ਉਦਘਾਟਨ ਕੀਤਾ।ਔਨਲਾਈਨ ਕਰਵਾਏ ਗਏ ਇਸ ਸਮਾਗਮ ਵਿੱਚ ਪੈਟਰੋਲੀਅਮਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਸ਼੍ਰੀ ਤਰੁਣ ਕਪੂਰ,ਇੰਡੀਅਨ ਆਇਲ ਦੇ ਚੇਅਰਮੈਨ ਸ਼੍ਰੀ ਸੰਜੈ ਸਿੰਘ, ਪੈਟਰੋਲੀਅਮਤੇ ਕੁਦਰਤੀ ਗੈਸ ਮੰਤਰਾਲੇ,ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਅਤੇ ਆਈਓਸੀਐੱਲ ਦੇ ਅਧਿਕਾਰੀ ਮੌਜੂਦ ਸਨ।

https://static.pib.gov.in/WriteReadData/userfiles/image/image001H18D.jpg

 

ਬੈਟਰੀ ਸਵੈਪਿੰਗ ਤਕਨੀਕ ਹੌਲ਼ੀ ਚਾਰਜਿੰਗ ਦਾ ਸਭ ਤੋਂ ਵਧੀਆ ਬਦਲ ਪੇਸ਼ ਕਰਦੀ ਹੈ ਅਤੇ ਡਰਾਈਵਰਾਂ ਨੂੰ ਕੰਮਕਾਜੀ ਘੰਟਿਆਂ ਦੀ ਬਿਹਤਰੀਨ ਵਰਤੋਂ ਕਰਨ ਵਿੱਚ ਸਹਾਇਤਾ ਕਰਦੀ ਹੈ।ਬੈਟਰੀ ਸਵੈਪਿੰਗ ਮਾਡਲ ਸ਼ੁਰੂਆਤੀ ਤੌਰ 'ਤੇ ਕਮਰਸ਼ੀਅਲ ਹਿੱਸੇ ਜਿਵੇਂ ਕਿ ਇਲੈਕਟ੍ਰਿਕ ਆਟੋ, ਰਿਕਸ਼ਾ ਅਤੇ ਇਲੈਕਟ੍ਰਿਕ 2 ਡਬਲਿਊ ਅਤੇ ਇਲੈਕਟ੍ਰਿਕ ਵਾਹਨ ਜੋ ਕਿ ਫੈਕਟਰੀ ਵਿੱਚ ਲੱਗੇ ਹਨ ਨੂੰ ਨਿਸ਼ਾਨਾ ਬਣਾਉਂਦਾ ਹੈ।ਇੰਡੀਅਨ ਆਇਲ ਨੇ ਚੁਣੇ ਹੋਏ ਸ਼ਹਿਰਾਂ ਵਿੱਚ ਪ੍ਰਚੂਨ ਕੇਂਦਰਾਂ ਵਿੱਚ ਬੈਟਰੀ ਸਵੈਪਿੰਗ ਮਾਡਲ ਰਾਹੀਂ ਇਲੈਕਟ੍ਰਿਕ ਵਾਹਨ ਲਈ ਊਰਜਾ ਢਾਂਚੇ ਦੀ ਸਥਾਪਨਾ ਦੀ ਪੜਚੋਲ ਕਰਨ ਲਈ ਸਨ ਮੋਬਿਲਿਟੀ ਨਾਲ ਰਣਨੀਤਕ ਭਾਈਵਾਲੀ ਦਸਤਾਵੇਜ਼ ਹਸਤਾਖ਼ਰ ਕੀਤੇ ਹਨ।ਇੰਡੀਅਨ ਆਇਲ ਇੱਕ ਪਾਇਲਟ ਪ੍ਰੋਜੈਕਟ ਚਲਾਉਣ ਅਤੇ ਦੇਸ਼ਭਰ ਦੇ ਚੋਣਵੇਂ ਸ਼ਹਿਰਾਂ ਵਿੱਚ ਈ ਰਿਕਸ਼ਾ,ਈ ਕਾਰਟ, ਈ ਬਾਇਕ ਅਤੇ ਈ ਆਟੋ ਰਿਕਸ਼ਾ ਨੂੰ ਸ਼ਾਮਲ ਕਰਨ ਅਤੇ ਸੇਵਾ ਵਾਹਨਾਂ ਸਹਾਇਤਾ ਅਤੇ ਸੇਵਾ ਲਈ ਐੱਸਐੱਮਪੀਐੱਲ(ਸਮਾਰਟ ਮੋਬਿਲਿਟੀਪ੍ਰੋਪਰਾਇਟ੍ਰੀ ਸੌਲਿਊਸ਼ਨਸ) ਦੀ ਸੁਵਿਧਾ ਪ੍ਰਦਾਨ ਕਰਨਾ ਚਾਹੁੰਦਾ ਹੈ।ਭਾਰਤ ਵਿੱਚ ਸਨ ਮੋਬਿਲਿਟੀ ਦੀ ਨਵੀਂ ਦਿੱਲੀ,ਗੁਰੂਗ੍ਰਾਮ, ਬੰਗਲੂਰੂ, ਚੰਡੀਗੜ੍ਹ ਅਤੇ ਅੰਮ੍ਰਿਤਸਰ ਸਹਿਤ ਕਈ ਸ਼ਹਿਰਾਂ ਵਿੱਚ 20 ਅਜਿਹੇ ਕਿਊ ਆਈ ਐੱਸ ਸਥਾਪਿਤ ਕਰਨ ਦੀ ਯੋਜਨਾ ਹੈ।ਪਾਇਲਟ ਆਰ ਓ-ਕਿਊ ਆਈ ਐੱਸ ਵਿੱਚ 14 ਬੈਟਰੀਆਂ ਹਨ,ਪ੍ਰੀਲੋਡਡ ਕਾਰਡ ਸਵੈਪ ਕਰਨ ਲਈ ਇੱਕ ਟੱਚ ਸਕ੍ਰੀਨ ਅਤੇ ਇੱਕ ਬਿਜਲੀ ਸਬ ਮੀਟਰ ਹੈ।ਇਹ ਕਿਊ ਆਈ ਐੱਸ ਤਿੰਨ ਪਹੀਆ ਵਾਹਨਾਂ ਲਈ ਊਰਜਾ ਬਦਲ ਦਾ ਹੱਲ ਪ੍ਰਦਾਨ ਕਰਨ ਦੇ ਨਾਲ ਹੀ ਭਾਰਤ ਦੇ ਆਰਥਿਕ ਵਾਧੇ ਨੂੰ ਗਤੀ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।ਇਹ ਕਾਰਬਨ ਨਿਊਟਰਲ ਸੱਭਿਆਚਾਰ ਵੱਲ ਅੱਗੇ ਵਧ ਰਹੇ ਦੇਸ਼ ਦੇ ਊਰਜਾ ਖੇਤਰ ਵਿੱਚ ਸੁਧਾਰ ਦੀ ਇੱਕ ਵੱਡੀ ਪਹਿਲ ਸਾਬਤ ਹੋ ਸਕਦੀ ਹੈ।

 

ਇਸ ਮੌਕੇ ਉੱਤੇ ਬੋਲਦੇ ਹੋਏ ਸ੍ਰੀ ਪ੍ਰਧਾਨ ਨੇ ਕਿਹਾ ਕਿ,"ਮੈਨੂੰ ਖੁਸ਼ੀ ਹੈ ਕਿ ਇੰਡੀਅਨ ਆਇਲ ਅਤੇ ਸਨ ਮੋਬਿਲਿਟੀ ਨੇ ਇਸ ਸੁਵਿਧਾ ਨੂੰ ਆਧੁਨਿਕ ਅਤੇ ਸੁੰਦਰ ਸ਼ਹਿਰ ਚੰਡੀਗੜ੍ਹ ਵਿੱਚ ਇੱਕ ਪਾਇਲਟ ਯੋਜਨਾ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਨਾਲ ਆਏ ਹਨ।"ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਨੂੰ ਪ੍ਰੋਤਸਾਹਨ ਦੇਣ ਦਾ ਸੱਦਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ,"ਸਾਨੂੰ ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਪ੍ਰੋਤਸਾਹਨ ਦੇਣ ਲਈ ਅਤੇ ਇਨ੍ਹਾਂ ਨੂੰ ਹੋਰ ਸਸਤਾ ਬਣਾਉਣ ਲਈ ਆਧੁਨਿਕ ਤਕਨੀਕ ਦਾ ਲਾਭ ਉਠਾਉਣਾ ਚਾਹੀਦਾ ਹੈ।ਇਹ ਪਹਿਲ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਆਤਮ ਨਿਰਭਰ ਭਾਰਤ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਦੀ ਦਿਸ਼ਾ ਵੱਲ ਇੱਕ ਸਹੀ ਕਦਮ ਹੋਵੇਗਾ।

 

ਸਵੱਛ ਊਰਜਾ ਲਈ ਭਾਰਤ ਦੀ ਪ੍ਰਤੀਬੱਧਤਾ ਦੇ  ਬਾਰੇ ਵਿੱਚ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਤਿ ਵਿਅਕਤੀ ਕਾਰਬਨ ਉਤਸਰਜਨ ਦੇ ਮਾਮਲੇ ਵਿੱਚ ਦੁਨੀਆਂ ਦੇ ਕਈ ਦੇਸ਼ਾਂ ਤੋਂ ਪਿੱਛੇ ਰਹਿਣ ਦੇ ਬਾਵਜੂਦ ਦੇਸ਼ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਭਾਰਤ ਨੇ ਪੈਰਿਸ ਜਲਵਾਯੂ ਸਮਝੌਤੇ ਪ੍ਰਤੀ ਆਪਣੀ ਪ੍ਰਤੀਬੱਧਤਾ ਪ੍ਰਗਟ ਕੀਤੀ ਹੈ।ਉਨ੍ਹਾਂ ਕਿਹਾ ਕਿ ਭਾਰਤ ਇਸ ਦਿਸ਼ਾ ਵਿੱਚ ਅਕਸ਼ੇ ਊਰਜਾ ਦੇ ਸਥਾਈ ਮਾਡਲ ਵਿਕਸਿਤ ਕਰ ਰਿਹਾ ਹੈ ਅਤੇ-ਬੀਐੱਸ -6 ਈਂਧਨ ਦੀ ਵਰਤੋਂ ਦੀ ਸ਼ੁਰੂਆਤ, ਸੀਐੱਨਜੀ ਅਤੇ ਪੀਐੱਨਜੀ ਸਟੇਸ਼ਨਾਂ ਦੇ ਨੈੱਟਵਰਕ ਦਾ ਵਿਸਤਾਰ, ਅਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਐੱਲਪੀਜੀ ਕਨੇਕਸ਼ਨ ਉੱਪਲਭਧ ਕਰਾਉਣਾ ,ਈਂਧਨ ਵਿੱਚ20 ਪ੍ਰਤੀਸ਼ਤ ਈਥਨੋਲ ਮਿਸ਼ਰਣ ਨੂੰ ਲਕਸ਼ਿਤ ਕਰਨਾ, ਖਾਣਾ ਬਣਾਉਣ ਦੇ ਤੇਲ ਨਾਲ ਬਾਇਓਡੀਜ਼ਲ ਦਾ ਉਤਪਾਦਨ ਅਤੇ ਆਵਾਜਾਈ ਸੇਵਾਵਾਂ ਦੇ ਲਈ ਵਿਆਪਕ ਪੱਧਰ ਤੇ ਸੋਰ ਊਰਜਾ ਦੀ ਵਰਤੋਂ ਜਿਹੀਆਂ ਕਈ ਪਹਿਲਾਂ ਕੀਤੀਆਂ ਗਈਆਂ ਹਨ।

 

ਉਨ੍ਹਾਂ ਕਿਹਾ,"ਊਰਜਾ ਖਪਤ ਦੇ ਮਾਮਲੇ ਵਿੱਚ ਭਾਰਤ ਦੁਨੀਆਂ ਦਾ ਤੀਸਰਾ ਸਭ ਤੋਂ ਵੱਡਾ ਦੇਸ਼ ਹੈ ਅਤੇ ਭਵਿੱਖ ਵਿੱਚ ਊਰਜਾ ਦੀ ਖਪਤ ਹੋਰ ਵੱਧ ਸਕਦੀ ਹੈ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ  ਵਿੱਚ ਸਰਕਾਰ ,ਭਾਰਤ ਦੇ ਲੋਕਾਂ ਲਈ ਊਰਜਾ ਕਾਨੂੰਨ ਸੁਨਿਸ਼ਚਿਤ ਕਰਨ ਲਈ ਪ੍ਰਤੀਬੱਧ ਹੈ, ਜਿਸ ਅਨੁਸਾਰ ਉਪਯੋਗ, ਪ੍ਰਾਪਤੀ ,ਸਮਰੱਥਾ ਅਤੇ ਸੁਵਿਧਾ ਨਾਲ ਹਰ ਕਿਸੇ ਨੂੰ ਸਵੱਛ ਊਰਜਾ ਪ੍ਰਧਾਨ ਕਰਨ ਦਾ ਉਦੇਸ਼ ਤੈਅ ਕੀਤਾ ਗਿਆ ਹੈ।ਭਾਰਤ ਵਾਤਾਵਰਣ ਨਾਲ ਸੰਤੁਲਨ ਬਣਾਉਂਦੇ ਹੋਏ ਦੇਸ਼ਵਾਸੀਆਂ ਨੂੰ ਸਵੱਛ ਅਤੇ ਵਿਕਲਪਿਕ ਊਰਜਾ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ।ਸਾਡੇ ਸਮਾਜ ਦੀਆਂ ਉਮੀਦਾਂ ਵੱਡੀਆਂ ਹਨ।ਇੱਕ ਆਤਮ ਨਿਰਭਰ ਭਾਰਤ ਵਿੱਚ ਘਰੇਲੂ ਸੰਸਾਧਨਾਂ ਉੱਤੇ ਧਿਆਨ ਕੇਂਦਰਿਤ ਕਰਦੇ ਹੋਏ ਸਾਰਿਆਂ ਲਈ ਸ਼ੁੱਧ, ਸਸਤੀ ,ਵਧੇਰੇ ਸਰੋਤਾਂ ਵਿੱਚ ਪ੍ਰਾਪਤ ਬਹੁ ਦਿਸ਼ਾਵੀ ਊਰਜਾ ਸਮਾਧਾਨ ਪ੍ਰਾਪਤ ਹੋਣਗੇ।

 

ਦੇਸ਼ ਵਿੱਚ ਸਭ ਤੋਂ ਵੱਧ ਸਵੱਛ ਸ਼ਹਿਰਾਂ ਵਿੱਚੋਂਇੱਕ  ਵਿੱਚ ਬੈਟਰੀ ਸਵੈਪਿੰਗ ਸੇਵਾ ਸ਼ੁਰੂ ਕਰਨ ਲਈ ਇੰਡੀਅਨ ਆਇਲ ਦੀ ਪਹਿਲ ਦੀ ਸਰਾਹਨਾ ਕਰਦੇ ਹੋਏ ,ਸ਼੍ਰੀ ਪ੍ਰਧਾਨ  ਨੇ ਕਿਹਾ ਕਿ ਭਵਿੱਖ ਵਿੱਚ ਤੇਲ ਕੰਪਨੀਆਂ ਖੁਦ ਨੂੰ ਪਰੰਪਰਿਕ ਜੀਵਸ਼ਮ ਈਂਧਨ ,ਸੀਐੱਨਜੀ,ਐੱਲਐੱਨਜੀ ਅਤੇ ਪੀ ਐੱਨ ਜੀ ਦੀ ਖ਼ੁਦਰਾ ਵਿਕਰੀ ਤੱਕ ਖੁਦ ਨੂੰ ਸੀਮਤ ਨਹੀਂ ਰੱਖੇਗਾ ਅਤੇ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ ਦੇ ਰੂਪ ਵਿੱਚ ਵੀ ਕੰਮ ਕਰੇਗੀ।

 

ਸ਼੍ਰੀ ਬਦਨੌਰ ਨੇ ਇਸ ਮੌਕੇ ਤੇ ਕਿਹਾ ਕਿ ਵਿਕਾਸ ਗਤੀਵਿਧੀਆਂ ਦੇ ਨਾਲ ਨਾਲ ਵਾਤਾਵਰਣ ਸਬੰਧੀ ਚਿੰਤਾਵਾਂ ਅਤੇ ਸਮਾਜ ਦੀਆਂ ਆਰਥਿਕ ਜਰੂਰਤਾਂ ਦਾ ਵੀ ਧਿਆਨ ਰੱਖਿਆ ਜਾਣਾ ਹੈ।ਇਸ ਪਹਿਲ ਦੀ ਸਰਾਹਨਾ ਕਰਦੇ ਹੋਏ ਓਨਾ ਨੇ ਕਿਹਾ ਕਿ ਇਲੈਕਟ੍ਰਿਕ ਮੋਬਿਲਿਟੀ ਸਟੇਸ਼ਨ ਕਾਰਬਨ ਉਤਸਰਜਨ ਨੂੰ ਘੱਟ ਕਰਨਗੇ।ਇਸ ਨਾਲ ਹਵਾ ਅਤੇ ਆਵਾਜ਼ ਪ੍ਰਦੂਸ਼ਣ ਨੂੰ ਵੀ ਨਿਯੰਤਰਣ ਕੀਤਾ  ਜਾ ਸਕੇਗਾ ਜਿਸ ਨਾਲ ਜਲਵਾਯੂ ਪਰਿਵਰਤਨ ਦੇ ਬੁਰੇ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ।ਸ਼੍ਰੀ ਬਦਨੌਰ ਨੇ ਸਾਰੇ ਹਿਤਧਾਰਕਾਂ ਨਾਲ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨ ਅਤੇ ਇਨ੍ਹਾਂ ਨੂੰ ਪ੍ਰੋਤਸਾਹਨ ਦੇ ਕੇ ਸ਼ਹਿਰ ਨੂੰ ਇੱਕ ਸਵੱਛ ਅਤੇ ਬਿਹਤਰ ਸਥਾਨ ਬਣਾਉਣ ਦੀ ਅਪੀਲ ਕੀਤੀ।

 

ਉਨ੍ਹਾਂ ਨੇ ਗੈਸ ਬੁਨਿਆਦੀ ਢਾਂਚਾ (ਸੀਐੱਨਜੀ,ਐੱਲਪੀਜੀ ਅਤੇ ਪੀਐੱਨਜੀ) ਨੈੱਟਵਰਕ ਨੂੰ ਮਜ਼ਬੂਤ ਬਣਾਉਣ ਲਈ ਪੈਟਰੋਲੀਅਮਤੇ ਕੁਦਰਤੀ ਗੈਸ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕੋਰੋਨਾਮਹਾਮਾਰੀ ਦੌਰਾਨ ਸਪਲਾਈ ਬਣਾਈ ਰੱਖਣ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਲਈ ਇੰਡੀਅਨ ਆਇਲ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।

 

                                                                                ******

 

ਵਾਈਬੀ


(Release ID: 1634603) Visitor Counter : 220