ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਆਪਣੇ ਅਸਾਸਿਆਂ ਦੇ ਮੁਦਰੀਕਰਨ ਦੇ ਉਦੇਸ਼ ਨਾਲ ਨਵੀਂ ਪਹਿਲ ਦੇ ਰੂਪ ਵਿੱਚ ਚੰਦਨ ਅਤੇ ਬਾਂਸ ਦੇ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ
Posted On:
25 JUN 2020 5:29PM by PIB Chandigarh
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਆਪਣੇ ਪ੍ਰਕਾਰ ਦੀ ਪਹਿਲੀ ਪਹਿਲ ਦੇ ਰੂਪ ਵਿੱਚ, ਆਪਣੇ ਅਸਾਸਿਆਂ ਦੇ ਮੁਦਰੀਕਰਨ ਨੂੰ ਹੁਲਾਰਾ ਦੇਣ ਲਈ ਚੰਦਨ ਅਤੇ ਬਾਂਸ ਦੇ ਰੁੱਖ ਲਗਾਉਣ ਦੀ ਸ਼ੁਰੁਆਤ ਕੀਤੀ ਹੈ, ਜਿਨ੍ਹਾਂ ਦਾ ਹੁਣ ਤੱਕ ਦੋਹਨ ਤੱਕ ਨਹੀਂ ਗਿਆ ਹੈ ਲੇਕਿਨ ਬਹੁਤ ਜ਼ਿਆਦਾ ਲਾਭਦਾਇਕ ਉੱਦਮ ਹੈ। ਚੰਦਨ ਅਤੇ ਬਾਂਸ ਦੀ ਕਮਰਸ਼ੀਅਲ ਪਲਾਂਟੇਸ਼ਨ ਨੂੰ ਪ੍ਰੋਤਸਾਹਿਤ ਕਰਨ ਲਈ, ਕੇਵੀਆਈਸੀ ਨੇ 262 ਏਕੜ ਜ਼ਮੀਨ ਵਿੱਚ ਫੈਲੇ ਹੋਏ ਆਪਣੇ ਨਾਸਿਕ ਸਿਖਲਾਈ ਕੇਂਦਰ ਵਿੱਚ ਚੰਦਨ ਅਤੇ ਬਾਂਸ ਦੇ 500 ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂਆਤ ਕਰ ਦਿੱਤੀ ਹੈ।
ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਮੰਤਰੀ , ਸ਼੍ਰੀ ਨਿਤਿਨ ਗੜਕਰੀ ਨੇ ਕੇਵੀਆਈਸੀ ਦੇ ਪਹਿਲ ਦੀ ਸ਼ਲਾਘਾ ਕੀਤੀ ਹੈ।
ਕੇਵੀਆਈਸੀ ਦੁਆਰਾ ਚੰਦਨ ਦੇ ਪੌਦਿਆਂ ਦੀ ਖਰੀਦ ਐੱਮਐੱਸਐੱਮਈ ਮੰਤਰਾਲੇ ਦੀ ਇਕਾਈ, ਫ੍ਰੇਗਰੈਂਸ ਐਂਡ ਫਲੇਵਰ ਡਿਵੈਲਪਮੈਂਟ ਸੈਂਟਰ ( ਐੱਫਐੱਫਡੀਸੀ), ਕੰਨੌਜ, ਉੱਤਰ ਪ੍ਰਦੇਸ਼ ਤੋਂ ਅਤੇ ਬਾਂਸ ਦੇ ਪੌਦਿਆਂ ਦੀ ਖਰੀਦ ਅਸਾਮ ਤੋਂ ਕੀਤੀ ਗਈ ਹੈ। ਕੇਵੀਆਈਸੀ ਦੇ ਪ੍ਰਧਾਨ, ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਕੱਲ੍ਹ ਵੀਡੀਓ ਕਾਨਫਰੰਸ ਜ਼ਰੀਏ ਰੁੱਖ ਲਗਾਉਣ ਦੇ ਸਮਾਰੋਹ ਦੀ ਸ਼ੁਰੂਆਤ ਕੀਤੀ।
ਕੇਵੀਆਈਸੀ ਲਈ ਅਸਾਸਿਆਂ ਦਾ ਨਿਰਮਾਣ ਕਰਨ ਦੇ ਉਦੇਸ਼ ਨਾਲ, ਚੰਦਨ ਦੇ ਰੁੱਖ ਲਗਾਉਣ ਦੀ ਯੋਜਨਾ ਵੀ ਬਣਾਈ ਗਈ ਹੈ ਕਿਉਂਕਿ ਅਗਲੇ 10 ਤੋਂ 15 ਸਾਲਾਂ ਵਿੱਚ ਇਸ ਦੇ ਮਾਧਿਅਮ ਨਾਲ 50 ਕਰੋੜ ਤੋਂ 60 ਕਰੋੜ ਰੁਪਏ ਦੇ ਵਿੱਚ ਆਉਣ ਦਾ ਅਨੁਮਾਨ ਹੈ। ਚੰਦਨ ਦਾ ਇੱਕ ਰੁੱਖ 10 ਤੋਂ 15 ਸਾਲ ਵਿੱਚ ਪਰਿਪੱਕ ਹੋ ਜਾਂਦਾ ਹੈ ਅਤੇ ਵਰਤਮਾਨ ਦਰ ਦੇ ਅਨੁਸਾਰ, 10 ਲੱਖ ਰੁਪਏ ਤੋਂ 12 ਲੱਖ ਰੁਪਏ ਤੱਕ ਬਿਕਦਾ ਹੈ।
ਇਸ ਪ੍ਰਕਾਰ, ਅਸਾਮ ਨਾਲ ਲਿਆਈ ਗਏ ਅਗਰਬੱਤੀ ਦੀ ਲੱਕੜੀ ਬਣਾਉਣ ਲਈ ਇਸਤੇਮਾਲ ਕੀਤਾ ਜਾਣ ਵਾਲੇ ਬਾਂਸ ਦੀ ਇੱਕ ਵਿਸ਼ੇਸ਼ ਕਿਸਮ, ਬੰਬੁਸਾ ਤੁਲਦਾ ਨੂੰ ਮਹਾਰਾਸ਼ਟਰ ਵਿੱਚ ਲਗਾਇਆ ਗਿਆ ਹੈ, ਜਿਸ ਦਾ ਉਦੇਸ਼ ਸਥਾਨਕ ਅਗਰਬੱਤੀ ਉਦਯੋਗ ਨੂੰ ਸਮਰਥਨ ਪ੍ਰਦਾਨ ਕਰਨਾ ਅਤੇ ਸਿਖਲਾਈ ਕੇਂਦਰਾਂ ਲਈ ਨਿਯਮਿਤ ਆਮਦਨ ਪੈਦਾ ਕਰਨਾ ਹੈ।
ਇੱਕ ਬਾਂਸ ਦਾ ਰੁੱਖ ਤੀਜੇ ਸਾਲ ਵਿੱਚ ਕਟਾਈ ਦੇ ਯੋਗ ਹੋ ਜਾਂਦਾ ਹੈ। ਇੱਕ ਪਰਿਪੱਕ ਬਾਂਸ ਦਾ ਲੱਠ, ਜਿਸ ਦਾ ਭਾਰ ਲਗਭਗ 25 ਕਿੱਲੋ ਹੁੰਦਾ ਹੈ, ਔਸਤਨ 5 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਔਸਤ ਦਰ ਨਾਲ ਵਿਕਦਾ ਹੈ। ਇਸ ਦਰ ‘ਤੇ ਬਾਂਸ ਦੇ ਇੱਕ ਪਰਿਪੱਕ ਲੱਠ ਦੀ ਕੀਮਤ ਲਗਭਗ 125 ਰੁਪਏ ਹੁੰਦੀ ਹੈ। ਬਾਂਸ ਦੇ ਬੂਟੇ ਵਿੱਚ ਵਿਲੱਖਣ ਗੁਣ ਹੁੰਦਾ ਹੈ। ਹਰੇਕ ਬਾਂਸ ਦਾ ਪੌਦਾ, ਤੀਜੇ ਸਾਲ ਦੇ ਬਾਅਦ, ਹੇਠਲਾ 5 ਲੱਠ ਦਾ ਉਤਪਾਦਨ ਕਰਦਾ ਹੈ ਅਤੇ ਉਸ ਦੇ ਬਾਅਦ, ਬਾਂਸ ਦੇ ਲੱਠ ਦਾ ਉਤਪਾਦਨ ਹਰੇਕ ਸਾਲ ਦੁੱਗਣਾ ਹੋ ਜਾਂਦਾ ਹੈ। ਇਸ ਦਾ ਅਰਥ ਇਹ ਹੈ ਕਿ 500 ਬਾਂਸ ਦੇ ਪੌਦਿਆਂ ਤੋਂ ਤੀਜੇ ਸਾਲ ਵਿੱਚ ਘੱਟ ਤੋਂ ਘੱਟ 2,500 ਬਾਂਸ ਦੇ ਲੱਠ ਪ੍ਰਾਪਤ ਹੋਣਗੇ ਅਤੇ ਇਸ ਤੋਂ ਲਗਭਗ 3.25 ਲੱਖ ਰੁਪਏ ਦੀ ਵਾਧੂ ਆਮਦਨ ਹੋਵੇਗੀ ਜੋ ਹਰ ਇੱਕ ਸਾਲ ਦੁੱਗਣੇ ਰੂਪ ਨਾਲ ਵਧੇਗੀ।
ਇਸ ਦੇ ਇਲਾਵਾ, ਮਾਤਰਾ ਦੇ ਹਿਸਾਬ ਨਾਲ, 2,500 ਬਾਂਸ ਦੇ ਲੱਠ ਦਾ ਭਾਰ ਲਗਭਗ 65 ਮੀਟ੍ਰਿਕ ਟਨ ਹੋਵੇਗਾ, ਜਿਸ ਦੀ ਵਰਤੋਂ ਅਗਰਬੱਤੀ ਬਣਾਉਣ ਲਈ ਕੀਤੀ ਜਾਵੇਗੀ ਅਤੇ ਇਸ ਪ੍ਰਕਾਰ ਨਾਲ ਵੱਡੇ ਪੈਮਾਨੇ ‘ਤੇ ਸਥਾਨਕ ਰੋਜ਼ਗਾਰ ਦਾ ਨਿਰਮਾਣ ਹੋਵੇਗਾ।
ਪਿਛਲੇ ਕੁਝ ਮਹੀਨਿਆਂ ਵਿੱਚ ਕੇਵੀਆਈਸੀ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ, ਬੰਬੁਸਾ ਤੁਲਦਾ ਦੇ ਲਗਭਗ 2, 500 ਰੁੱਖ ਲਗਾਏ ਹਨ। ਅਗਰਬੱਤੀ ਨਿਰਮਾਤਾਵਾਂ ਲਈ ਸਹੀ ਕੀਮਤ ‘ਤੇ ਕੱਚੇ ਮਾਲ ਦੀ ਸਥਾਨਕ ਉਪਲੱਬਧਤਾ ਨੂੰ ਸੁਨਿਸ਼ਚਿਤ ਕਰਨ ਲਈ ਨਾਸਿਕ ਵਿੱਚ ਨਵੀਨਤਮ ਰੁੱਖ ਲਗਾਉਣ ਦੇ ਇਲਾਵਾ ਦਿੱਲੀ, ਵਾਰਾਣਸੀ ਅਤੇ ਕੰਨੌਜ ਅਜਿਹੇ ਸ਼ਹਿਰਾਂ ਵਿੱਚ ਬੰਬੁਸਾ ਤੁਲਦੇ ਦੇ 500 ਪੌਦੇ ਲਗਾਏ ਗਏ ਹਨ।
ਕੇਵੀਆਈਸੀ ਦੇ ਪ੍ਰਧਾਨ, ਸ਼੍ਰੀ ਵਿਨੈ ਕੁਮਾਰ ਸਕਸੈਨਾ ਨੇ ਕਿਹਾ ਕਿ “ਖਾਲੀ ਜ਼ਮੀਨ ‘ਤੇ ਚੰਦਨ ਅਤੇ ਬਾਂਸ ਦੇ ਪੌਦਿਆ ਨੂੰ ਲਗਾ ਕੇ ਅਸਾਸਿਆਂ ਦੇ ਮੁਦਰੀਕਰਨ ਦਾ ਟੀਚਾ ਹੈ। ਇਸ ਸਮੇਂ, ਇਹ ਚੰਦਨ ਦੀ ਵਿਸ਼ਾਲ ਆਲਮੀ ਮੰਗ ਨੂੰ ਪੂਰਾ ਕਰਕੇ ਦੋਹਰੇ ਉਦੇਸ਼ ਦੀ ਪੂਰਤੀ ਕਰੇਗਾ, ਜਦਕਿ ਬਾਂਸ ਦਾ ਰੁੱਖ ਸਥਾਨਕ ਅਗਰਬੱਤੀ ਨਿਰਮਾਤਾਵਾਂ ਨੂੰ ਸਮਰਥਨ ਪ੍ਰਦਾਨ ਕਰੇਗਾ। ਕੇਂਦਰ ਸਰਕਾਰ ਦੁਆਰਾ ਹਾਲ ਹੀ ਵਿੱਚ ਭਾਰਤ ‘ਚ ਅਗਰਬੱਤੀ ਨਿਰਮਾਣ ‘ਆਤਮਨਿਰਭਰ’ ਬਣਾਉਣ ਲਈ ਕੀਤੇ ਗਏ ਫ਼ੈਸਲੇ ਦੇ ਆਲੋਕ ਵਿੱਚ, ਸਕਸੈਨਾ ਨੇ ਕਿਹਾ ਕਿ, ਅਸੀਂ ਪੂਰੇ ਦੇਸ਼ ਵਿੱਚ ਕੇਵੀਆਈਸੀ ਦੀ ਹੋਰ ਜ਼ਿਆਦਾ ਅਸਾਸਿਆਂ ਦੀ ਪਹਿਚਾਣ ਕਰ ਰਹੇ ਹਨ, ਜਿੱਥੇ ਇਸ ਪ੍ਰਕਾਰ ਦੇ ਰੁੱਖ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ, ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਰ ਕਿਸਾਨਾਂ ਦੇ ਦੁਆਰਾ ਆਪਣੇ ਖੇਤਾਂ ਵਿੱਚ ਸਿਰਫ ਦੋ ਚੰਦਨ ਦਾ ਦਰਖਤ ਲਗਾਉਣਾ ਸ਼ੁਰੂ ਕਰ ਦਿੱਤਾ ਜਾਂਦੇ ਹਨ, ਤਾਂ ਉਹ ਕਿਸੇ ਵੀ ਵਿੱਤੀ ਹਾਲਤ ਦਾ ਸਾਹਮਣਾ ਕਰਨ ਲਈ ਉਹ ਆਰਥਿਕ ਰੂਪ ਤੋਂ ਪੂਰੀ ਤਰ੍ਹਾਂ ਆਤਮਨਿਰਭਰ ਬਣ ਜਾਣਗੇ।
ਚੰਦਨ ਦੇ ਰੁੱਖ ਦੀ ਪਲਾਂਟੇਸ਼ਨ ਕਰਨ ਦੀ ਨਿਰਯਾਤ ਬਜ਼ਾਰ ਵਿੱਚ ਵੀ ਉੱਚ ਸਮਰੱਥਾ ਹੈ। ਚੰਦਨ ਅਤੇ ਇਸ ਦੇ ਤੇਲ ਦੀ ਚੀਨ, ਜਪਾਨ, ਤਾਇਵਾਨ, ਆਸਟ੍ਰੇਲੀਆ ਅਤੇ ਅਮਰੀਕਾ ਜਿਵੇਂ ਦੇਸ਼ਾਂ ਵਿੱਚ ਭਾਰੀ ਮੰਗ ਹੈ। ਹਾਲਾਂਕਿ, ਚੰਦਨ ਦੀ ਸਪਲਾਈ ਬਹੁਤ ਘੱਟ ਹੈ ਅਤੇ ਇਸ ਲਈ ਭਾਰਤ ਵਾਸਤੇ ਚੰਦਨ ਦੇ ਰੁੱਖ ਲਗਾਉਣ ਨੂੰ ਹੁਲਾਰਾ ਦੇਣ ਅਤੇ ਚੰਦਨ ਦੇ ਉਤਪਾਦਨ ਵਿੱਚ ਇੱਕ ਗੋਲਬਲ ਲੀਡਰ ਬਣਨ ਦਾ ਇੱਕ ਸੁਨਹਿਰਾ ਅਵਸਰ ਹੈ।
*****
ਆਰਸੀਜੇ/ਐੱਸਕੇਪੀ/ਆਈਏ
(Release ID: 1634405)
Visitor Counter : 218