ਕਬਾਇਲੀ ਮਾਮਲੇ ਮੰਤਰਾਲਾ

ਟ੍ਰਾਈਫੈੱਡ ਨੇ ਕਬਾਇਲੀ ਵਣਜ ਦੇ ਡਿਜੀਟਾਈਜ਼ੇਸ਼ਨ ਦੀ ਦਿਸ਼ਾ ਵਿੱਚ ਇੱਕ ਵੱਡੀ ਛਾਲ ਮਾਰੀ

Posted On: 25 JUN 2020 6:16PM by PIB Chandigarh

ਕਬਾਇਲੀ ਮਾਮਲੇ ਮੰਤਰਾਲਾ ਦੇ ਤਹਿਤ ਟ੍ਰਾਈਫੈੱਡ ਵਣਾਂ ਵਿੱਚ ਰਹਿਣ ਵਾਲੇ ਲਗਭਗ 50 ਲੱਖ ਕਬਾਇਲੀ ਪਰਿਵਾਰਾਂ ਨੂੰ ਉਨ੍ਹਾਂ ਦੇ ਹੁਨਰ ਸਮੂਹਾਂ ਨਾਲ ਜੋੜਦੇ ਹੋਏ, ਗੌਣ ਵਣ ਉਪਜਾਂ ਅਤੇ ਹੱਥਕਰਘਾ ਅਤੇ ਹਸਤਸ਼ਿਲਪੀਆਂ ਦੇ ਉਨ੍ਹਾਂ ਦੇ ਵਪਾਰ ਵਿੱਚ ਕਬਾਇਲੀ ਪਰਿਵਾਰਾਂ ਨੂੰ ਸਮੁਚਿਤ ਮੁੱਲ ਯਕੀਨੀ ਬਣਾਉਣ ਦੇ ਜ਼ਰੀਏ ਉਨ੍ਹਾਂ ਦੇ ਸਰਬਉੱਚ ਹਿਤਾਂ ਵਿੱਚ ਕਬਾਇਲੀ ਵਣਜ ਦੇ ਪ੍ਰਚਾਰ ਲਈ ਕੰਮ ਕਰਦਾ ਹੈ।ਐੱਨ ਆਈ ਟੀ ਆਈ ਵੱਲੋਂ ਕੀਤੇ ਗਏ ਇੱਕ ਅਧਿਐਨ ਅਨੁਸਾਰ ਇਸ ਵਪਾਰ ਦਾ ਮੁੱਲ 2 ਲੱਖ ਕਰੋੜ ਰੁਪਏ ਸਲਾਨਾ ਹੈ। ਇਨ੍ਹਾਂ ਗਤੀਵਿਧੀਆਂ ਨੂੰ ਹੋਰ ਅੱਗੇ ਵਧਾਉਣ ਅਤੇ ਉਨ੍ਹਾਂ ਨੂੰ ਇੱਕ ਸਮਾਨ ਮੌਕੇ ਉਪਲੱਬਧ ਕਰਵਾਉਣ ਲਈ ਟ੍ਰਾਈਫੈੱਡ ਮਾਨਚਿਤਰਣ ਕਰਨ ਅਤੇ ਇਸ ਦੇ ਗ੍ਰਾਮ ਅਧਾਰਿਤ ਕਬਾਇਲੀ ਉਤਪਾਦਕਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਨਾਲ ਜੋੜਨ ਲਈ ਅੰਤਰਰਾਸ਼ਟਰੀ ਮਾਪਦੰਡਾਂ ਦੇ ਮਾਨਕ ਅਤਿ-ਆਧੁਨਿਕ ਪਲੈਟਫਾਰਮ ਦੀ ਸਥਾਪਨਾ ਕਰਦੇ ਹੋਏ ਇੱਕ ਡਿਜੀਟਾਈਜ਼ੇਸ਼ਨ ਮੁਹਿੰਮ ਸ਼ੁਰੂ ਕੀਤੀ ਹੈ।

 

 

ਇਸ ਡਿਜੀਟਲ ਰੂਪਾਂਤਰਣ ਕਾਰਜ ਨੀਤੀ ਵਿੱਚ ਇੱਕ ਆਧੁਨਿਕ ਵੈੱਬਸਾਈਟ (https://trifed.tribal.gov.in/ਕਬਾਇਲੀ ਕਾਰੀਗਰਾਂ ਲਈ ਵਪਾਰ ਕਰਨ ਅਤੇ  ਸਿੱਧੇ ਆਪਣੀ ਉਪਜ ਦੀ ਮਾਰਕੀਟਿੰਗ ਕਰਨ ਲਈ ਇੱਕ ਈ-ਮਾਰਕਿਟ ਪਲੇਸ ਦੀ ਸਥਾਪਨਾ ਕਰਨ, ਉਸ ਦੀ ਵਣ-ਧਨ ਯੋਜਨਾ,ਗ੍ਰਾਮੀਣ ਹੱਟਾਂ ਅਤੇ ਗੋਦਾਮਾਂ ਜਿਸ ਨਾਲ ਜੁੜੇ ਹੋਏ ਹਨ, ਨਾਲ ਜੁੜੇ ਵਣ ਵਾਸੀਆਂ ਨਾਲ ਸਬੰਧਿਤ ਸਾਰੀਆਂ ਜਾਣਕਾਰੀਆਂ ਦਾ ਡਿਜੀਟਾਈਜ਼ੇਸ਼ਨ ਸ਼ਾਮਲ ਹੈ। ਕਬਾਇਲੀ ਜੀਵਨ ਅਤੇ ਵਪਾਰ ਦੇ ਸਾਰੇ ਪਹਿਲੂਆਂ ਦਾ ਧਿਆਨ ਰੱਖਦੇ ਹੋਏ, ਟ੍ਰਾਈਫੈੱਡ ਨੇ ਸਰਕਾਰੀ ਅਤੇ ਨਿਜੀ ਵਪਾਰ ਅਤੇ ਕਬਾਇਲੀਆਂ ਨੂੰ ਸਬੰਧਿਤ ਭੁਗਤਾਨਾਂ ਰਾਹੀਂ ਐੱਮਐੱਫਪੀ ਦੀ ਖ਼ਰੀਦ ਦਾ ਡਿਜੀਟਾਈਜ਼ੇਸ਼ਨ ਵੀ ਸ਼ੁਰੂ ਕੀਤਾ ਹੈ। ਇਸ ਦੇ ਅਗਸਤ ਦੇ ਅਖ਼ੀਰ ਤੋਂ ਸ਼ੁਰੂ ਹੋਣ ਦੀ ਉਮੀਦ ਹੈ।

 

ਟ੍ਰਾਈਫੈੱਡ ਦੇ ਮੈਨੇਜਿੰਗ ਡਾਇਰੈਕਟਰ ਪ੍ਰਵੀਰ ਕ੍ਰਿਸ਼ਨਾ ਨੇ ਕਿਹਾ,"ਹੁਣ ਇਹ ਪੂਰੀ ਤਰ੍ਹਾਂ ਮੰਜ਼ੂਰਸ਼ੁਦਾ ਹੈ ਕਿ ਈ-ਕਮਰਸ ਖ਼ੁਦਰਾ ਵਪਾਰ ਦਾ ਭਵਿੱਖ ਹੈ। ਭਾਰਤ ਵਿੱਚ ਵੱਡੀ ਸੰਖਿਆ ਵਿੱਚ ਲੋਕਾਂ ਨੇ ਔਨਲਾਈਨ ਸ਼ੌਪਿੰਗ ਨੂੰ ਅਪਣਾ ਲਿਆ ਹੈ। ਟ੍ਰਾਈਫੈੱਡ ਨੂੰ ਕਾਰਜਨੀਤੀ ਰੂਪ ਨਾਲ ਉੱਭਰਦੀ ਸਥਿਤੀ ਦਾ ਪ੍ਰਤੀ ਉੱਤਰ ਦੇਣਾ ਹੈ। ਇਸੇ ਸਬੰਧ ਵਿੱਚ ਡਿਜੀਟਾਈਜ਼ੇਸ਼ਨ ਕਾਰਜਨੀਤੀ ਦਾ ਨਿਰਮਾਣ ਕੀਤਾ ਗਿਆ ਹੈ।'

 

ਟ੍ਰਾਈਫੈੱਡ ਦੇ ਵੈੱਬਸਾਈਟ https://trifed.tribal.gov.in/ ਸੰਗਠਨ ਨਾਲ ਸਬੰਧਿਤ ਸਾਰੀਆਂ ਜਾਣਕਾਰੀਆਂ ਪੇਸ਼ ਕਰਦੀ ਹੈ, ਇਹ ਕਬਾਇਲੀ ਕਲਿਆਣ ਦੀਆਂ ਯੋਜਨਾਵਾਂ ਹਨ। ਇਹ ਵੈੱਬਸਾਈਟ ਮਿਸ਼ਨ ਵਿੱਚ ਸੰਪਰਕ ਕਰਨ ਅਤੇ ਸਹਿਯੋਗ ਕਰਨ ਦਾ ਇੱਕ ਪਲੈਟਫਾਰਮ ਹੈ, ਜਿਸ ਨਾਲ ਦੇਸ਼ਭਰ ਦੇ ਕਬਾਇਲੀ ਸਮੂਹਾਂ ਨੂੰ ਅਧਿਕਾਰ ਪ੍ਰਾਪਤ ਬਣਾਉਣ ਲਈ ਇੱਕ ਜੀਆਈਐੱਮ ਪਲੈਟਫਾਰਮ ਦੇ ਜ਼ਰੀਏ ਦੋ ਤਰਫਾ ਸੰਚਾਰ ਅਤੇ ਸੂਚਨਾ ਅਦਾਨ ਪ੍ਰਦਾਨ ਮੋਡ ਨਾਲ ਜੋੜਿਆ ਜਾਵੇ।

 

 

 

 

ਟ੍ਰਾਈਫੈੱਡ ਦੀ ਵਪਾਰਕ ਸਹਾਇਕ ਕੰਪਨੀ, ਟ੍ਰਾਈਬਸ ਇੰਡੀਆ ਨੇ ਇੱਕ ਈ-ਕਮਰਸ ਪੋਰਟਲ https://www.tribesindia.com/ ਜਾਰੀ ਕੀਤਾ ਹੈ, ਜੋ ਕਬਾਇਲੀ ਉਤਪਾਦਾਂ ਦੇ ਇੱਕ ਵੱਡੇ ਆਕਾਰ ਦੀ ਔਨਲਾਈਨ ਪੇਸ਼ਕਸ਼ ਕਰਦਾ ਹੈ।ਇਨ੍ਹਾਂ ਉਤਪਾਦਾਂ ਵਿੱਚ ਰਚਨਾਤਮਕ ਉੱਤਮ ਕਲਾ ਕ੍ਰਿਤਾਂ ਅਤੇ ਡੋਕਰਾ ਧਾਤ ਸ਼ਿਲਪ ਕ੍ਰਿਤੀਆਂ ਤੋਂ ਲੈ ਕੇ ਮਿੱਟੀ ਦੇ ਸੁੰਦਰ ਭਾਂਡਿਆਂ, ਵਿਭਿੰਨ ਪ੍ਰਕਾਰ ਦੀਆਂ ਦੀਆਂ ਚਿੱਤ੍ਰਕਾਰੀਆਂ ਤੋਂ ਲੈ ਕੇ ਰੰਗੀਨ,ਆਰਾਮਦਾਇਕ ਅਪ੍ਰੈਲ,ਵਿਲੱਖਣ ਗਹਿਣੇ ਅਤੇ ਜੈਵਿਕ ਅਤੇ ਕੁਦਰਤੀ ਭੋਜਨ ਅਤੇ ਪੀਣ ਵਾਲੇ ਪਦਾਰਥ ਸ਼ਾਮਲ ਹਨ।

 

 

 

 

ਟ੍ਰਾਈਫੈੱਡ ਨੇ ਆਪਣੇ ਕਬਾਇਲੀ ਕਾਰੀਗਰਾਂ ਨੂੰ ਬਜ਼ਾਰ ਸੁਵਿਧਾ ਉਪਲੱਬਧ ਕਰਵਾਉਣ ਲਈ ਐਮਜ਼ੋਨ, ਫਲਿੱਪਕਾਰਟ,ਸਨੈਪਡੀਲ ਅਤੇ ਪੇਅਟੀਐੱਮ ਜਿਹੇ ਹੋਰ ਈ-ਕਮਰਸ ਪੋਰਟਲਾਂ ਨਾਲ ਵੀ ਭਾਈਵਾਲੀ ਕੀਤੀ ਹੈ। ਸਰਕਾਰੀ ਵਿਭਾਗ, ਮੰਤਰਾਲੇ ਅਤੇ ਪਬਲਿਕ ਸੈਕਟਰ ਅਦਾਰੇ (ਪੀਐੱਸਯੂ) ਜੀਐੱਫਆਰ ਨਿਯਮਾਂ ਦੇ ਅਨੁਸਾਰ ਸਰਕਾਰੀ ਈ-ਮਾਰਕਿਟ ਪਲੇਸ (ਜੈੱਮ) ਅਤੇ ਦੁਕਾਨਾਂ ਦੇ ਰਾਹੀਂ ਟ੍ਰਾਈਬਸ ਇੰਡੀਆ ਨੂੰ ਅਕਸੇਸ ਕਰ ਸਕਦੇ ਹਨ।

 

ਰੀਟੇਲ ਇਨਵੈਂਟਰੀ ਮੈਨੇਜਮੈਂਟ ਸਿਸਟਮ, ਜਿਸ ਨੇ ਸੋਰਸਿੰਗ ਅਤੇ ਸਟਾਕ ਦੀ ਵਿਕਰੀ ਨੂੰ ਸਵੈਚਾਲਤ ਕੀਤਾ ਹੈ ਦੇ ਬਾਅਦ ਟ੍ਰਾਈਬਸ ਇੰਡੀਆ ਈ-ਮਾਰਕਿਟ ਪਲੇਸ ਇੱਕ ਮਹੱਤਵਪੂਰਨ ਪਹਿਲ ਹੈ ਜਿਸ ਨਾਲ ਕਿ ਈ-ਮਾਰਕਿਟ ਪਲੈਟਫਾਰਮ 'ਤੇ ਲਗਭਗ 5 ਲੱਖ ਕਬਾਇਲੀ ਕਾਰੀਗਰਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਪਹੁੰਚ ਉਪਲੱਬਧ ਕਰਾਈ ਜਾ ਸਕੇ। ਇਸ ਦੇ ਅਗਸਤ 2020 ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ।

 

ਟ੍ਰਾਈਫੈੱਡ ਦਾ ਵਣ ਧਨ ਇੰਟੈਗ੍ਰੇਟਿਡ ਇਨਫਰਮੇਸ਼ਨ ਨੈੱਟਵਰਕ ਉਨ੍ਹਾਂ ਨੂੰ ਗ੍ਰਾਮੀਣ ਹੱਟਾਂ ਅਤੇ ਗੋਦਾਮਾਂ ਨਾਲ ਜੋੜਦੇ ਹੋਏ ਘੱਟੋ ਘੱਟ ਸਮਰਥਨ ਮੁੱਲ ਅਤੇ ਇਸ ਦੀ ਵਣ ਧਨ ਯੋਜਨਾ ਨਾਲ ਜੁੜੇ ਵਣ ਵਾਸੀਆਂ ਨਾਲ ਸਬੰਧਿਤ ਸਾਰੀਆਂ ਸੂਚਨਾਵਾਂ ਦੇ ਇਕੱਠ ਨੂੰ ਸੁਖਾਲਾ ਬਣਾਉਂਦਾ ਹੈ। ਇਹ ਸੁਖਾਲੇ ਢੰਗ ਨਾਲ ਲਾਗੂ ਕਰਨ ਵਿੱਚ ਮਦਦ ਕਰਨ ਲਈ ਦੇਸ਼ ਵਿਆਪੀ ਪ੍ਰੋਗਰਾਮ ਦੀ ਨਿਗਰਾਨੀ ਕਰਨ ਅਤੇ ਫ਼ੈਸਲੇ ਲੈਣ ਵਿੱਚ ਸਹਾਇਤਾ ਕਰਦਾ ਹੈ। ਇਸ ਸਕੀਮ ਨੂੰ 22 ਰਾਜਾਂ ਵਿੱਚ ਲਾਗੂ ਕੀਤਾ ਗਿਆ ਹੈ ਜੋ ਲਗਭਗ 10 ਲੱਖ ਕਬਾਇਲੀ ਪਰਿਵਾਰਾਂ ਦੇ ਜੀਵਨ ਨੂੰ ਛੋਂਹਦਾ ਹੈ। ਦੇਸ਼ ਭਰ ਵਿੱਚ ਪਛਾਣੇ ਗਏ ਅਤੇ ਮਾਨਚਿੱਤਰ ਕੀਤੇ ਗਏ ਕਬਾਇਲੀ ਕਲੱਸਟਰ ਆਤਮਨਿਰਭਰ ਭਾਰਤ ਅਭਿਆਨ ਤਹਿਤ ਯੋਗ ਲਾਭਪਾਤਰੀ ਹਨ। ਇਸ ਦਾ ਟੀਚਾ ਵਿਭਿੰਨ ਮੰਤਰਾਲੇ ਅਤੇ ਏਜੇਂਸੀਆਂ ਨਾਲ ਤਾਲਮੇਲ ਬਣਾ ਕੇ ਕੰਮ ਕਰਨਾ ਅਤੇ ਕਮਜ਼ੋਰ ਅਤੇ ਆਫ਼ਤ ਦੇ ਮਾਰੇ ਕਬੀਲਿਆਂ ਤੱਕ ਲਾਭ ਪਹੁਚਾਉਣ ਵਿੱਚ ਮਦਦ ਕਰਨਾ ਹੈ। ਟ੍ਰਾਈਫੈੱਡ ਆਤਮਨਿਰਭਰ ਭਾਰਤ ਅਭਿਆਨ ਤਹਿਤ ਕਬਾਇਲੀ ਉਦੇਸ਼ ਦਾ ਪੱਖ ਕਰਨ ਅਤੇ ਸਹਾਇਤਾ ਕਰਨ ਲਈ ਲੈਸ ਹੈ।

 

ਆਪਣੇ ਅੰਦਰੂਨੀ ਐੱਮਆਈਐੱਸ ਦੇ ਲਈ ਇੱਕ ਆਟੋਮੇਸ਼ਨ ਮੁਹਿੰਮ ਵਿੱਚ, ਟ੍ਰਾਈਫੈੱਡ ਨੇ ਵੀ ਹੇਠਲਿਖਤ ਪ੍ਰਣਾਲੀਆਂ-ਭਾਰਤ ਸਰਕਾਰ ਦੇ ਕਾਨੂੰਨ ਅਤੇ ਨਿਆਂ ਮੰਤਰਾਲੇ ਤੋਂ ਲੀਗਲ ਇਨਫਰਮੇਸ਼ਨ ਮੈਨੇਜਮੈਂਟ ਬਿਜ਼ਨਸ (ਐੱਲਆਈਐੱਮਬੀਐੱਸ), ਕੇਂਦਰੀ ਵਿੱਤ ਪ੍ਰਣਾਲੀ (ਟੈੱਲੀ) ਅਤੇ ਭਾਰਤ ਸਰਕਾਰ ਦੇ ਕਿਰਤ ਅਤੇ ਸਿਖਲਾਈ ਵਿਭਾਗ ਵੱਲੋਂ ਸਥਾਪਿਤ ਮਨੁੱਖੀ ਸੰਸਾਧਨ ਪ੍ਰਣਾਲੀ- ਦੀ ਤਰਫ਼ ਵਧਣ ਦੇ ਰਾਹੀਂ ਪਿਛਲੇ ਸਾਲ ਵਿੱਚ ਜ਼ਿਕਰਯੋਗ ਪ੍ਰਗਤੀ ਕੀਤੀ ਹੈ।

 

ਇਸ ਸੰਕਟ ਦੇ ਸਮੇਂ ਵਿੱਚ, ਪੂਰੇ ਸੰਗਠਨ ਦਾ ਡਿਜੀਟਲ ਰੂਪਾਂਤਰਣ ਹੀ ਇਹ ਯਕੀਨੀ ਬਣਾਉਣ ਦਾ ਹੈ ਕਿ ਆਜੀਵੀਕਾ ਵਿੱਚ ਕੋਈ ਰੁਕਾਵਟ ਨਾ ਆਵੇ, ਇੱਕੋ ਇੱਕ ਵਿਵਹਾਰਕ ਮਾਰਗ ਪ੍ਰਤੀਤ ਹੁੰਦਾ ਹੈ।

 

                                                                      ******

ਐੱਨਬੀ/ਐੱਸਕੇ



(Release ID: 1634389) Visitor Counter : 221