ਰਸਾਇਣ ਤੇ ਖਾਦ ਮੰਤਰਾਲਾ

ਰਸਾਇਣ ਅਤੇ ਪੈਟਰੋ ਰਸਾਇਣ ਸਲਾਹਕਾਰ ਫੋਰਮ ਦੀ ਬੈਠਕ ਹੋਈ

ਰਸਾਇਣ ਅਤੇ ਪੈਟਰੋ ਰਸਾਇਣ ਸੈਕਟਰ ਦੀ ਸਮਰੱਥਾ ਬਹੁਤ ਅਧਿਕ ਹੈ- ਸ਼੍ਰੀ ਗੌੜਾ

ਮੰਤਰੀ ਨੇ ਕਿਹਾ ਕਿ ਸਰਕਾਰ ਉਚਿਤ ਪ੍ਰੋਤਸਾਹਨ ਜ਼ਰੀਏ ਤੇਜ਼ੀ ਨਾਲ ਵਿਕਾਸ ਦਾ ਸਮਰਥਨ ਕਰਨ ਲਈ ਨਵੀਂ ਪੀਸੀਪੀਆਈਆਰ ਨੀਤੀ ਤਿਆਰ ਕਰ ਰਹੀ ਹੈ

Posted On: 25 JUN 2020 4:47PM by PIB Chandigarh

ਕੇਂਦਰੀ ਰਸਾਇਣ ਅਤੇ ਖਾਦ ਮੰਤਰੀ  ਸ਼੍ਰੀ ਡੀਵੀ ਸਦਾਨੰਦ ਗੌੜਾ ਨੇ ਅੱਜ ਵੀਡੀਓ ਕਾਨਫਰੰਸਿੰਗ  ਜ਼ਰੀਏ ਰਸਾਇਣ ਅਤੇ ਪੈਟਰੋ ਰਸਾਇਣ ਸਲਾਹਕਾਰ ਫੋਰਮ ਦੀ ਦੂਜੀ ਬੈਠਕ ਦੀ ਪ੍ਰਧਾਨਗੀ ਕੀਤੀ।

 

https://static.pib.gov.in/WriteReadData/userfiles/image/cfp1457D.jpg

https://static.pib.gov.in/WriteReadData/userfiles/image/cfp2JSCA.jpg

 

ਬੈਠਕ ਵਿੱਚ ਰਸਾਇਣ ਅਤੇ ਖਾਦ ਰਾਜ ਮੰਤਰੀ ਅਤੇ ਫੋਰਮ ਦੇ ਵਾਈਸ ਚੇਅਰਮੈਨ ਸ਼੍ਰੀ ਮਨਸੁਖ ਮਾਂਡਵੀਯਾਰਸਾਇਣ ਅਤੇ ਪੈਟਰੋ - ਰਸਾਇਣ ਵਿਭਾਗ  ਦੇ ਸਕੱਤਰ ਸ਼੍ਰੀ ਆਰ.  ਕੇ.  ਚਤੁਰਵੇਦੀ ਅਤੇ ਰਸਾਇਣ ਅਤੇ ਪੈਟਰੋ- ਰਸਾਇਣ ਵਿਭਾਗ, ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾਵਣਜ ਵਿਭਾਗ  ਦੇ ਸੀਨੀਅਰ ਅਧਿਕਾਰੀ ਅਤੇ ਰਸਾਇਣ ਅਤੇ ਪੈਟਰੋ ਰਸਾਇਣ ਖੇਤਰ ਨਾਲ ਜੁੜੇ ਵੱਖ-ਵੱਖ ਉਦਯੋਗ ਸੰਘਾਂ ਦੇ ਪ੍ਰਤਿਨਿਧੀ ਸ਼ਾਮਲ ਹੋਏ।

 

ਫੋਰਮ ਦੀ ਬੈਠਕ ਦਾ ਮੁੱਖ ਏਜੰਡਾਰਸਾਇਣ ਅਤੇ ਪੈਟਰੋ ਰਸਾਇਣ ਖੇਤਰ ਦੇ ਸੰਦਰਭ ਵਿੱਚ ਆਤਮਨਿਰਭਰ ਭਾਰਤ”  ਦੇ ਨਿਰਮਾਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੇ ਵਿਜ਼ਨ  ਨੂੰ ਪੂਰਾ ਕਰਨ  ਦੇ ਸੰਭਾਵਿਤ ਤਰੀਕਿਆਂ ਤੇ ਚਰਚਾ ਕਰਨਾ ਸੀ।  ਫੋਰਮ ਉਦਯੋਗ ਨੂੰ ਇੱਕ ਸਥਾਈ ਮੰਚ ਪ੍ਰਦਾਨ ਕਰਦਾ ਹੈਜਿਸ ਜ਼ਰੀਏ ਰੁਕਾਵਾਟਾ ਨੂੰ ਦੂਰ ਕਰਨ, ਕਾਰੋਬਾਰ  ਵਿੱਚ ਅਸਾਨੀ ਨੂੰ ਵਧਾਉਣ ਅਤੇ ਨਿਵੇਸ਼ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ।

 

ਬੈਠਕ  ਦੇ ਦੌਰਾਨਵੱਖ-ਵੱਖ ਸੰਘਾਂ ਨੇ ਉਦਯੋਗ ਦੁਆਰਾ ਸਾਹਮਣਾ ਕੀਤੀਆਂ ਜਾ ਰਹੀਆਂ ਚੁਣੌਤੀਆਂ  ਬਾਰੇ ਜਾਣਕਾਰੀ ਦਿੱਤੀ ਅਤੇ ਆਯਾਤ ਤੇ ਨਿਰਭਰਤਾ ਨੂੰ ਘੱਟ ਕਰਨ ਲਈ ਘਰੇਲੂ ਉਤਪਾਦਨ ਅਤੇ ਨਿਰਯਾਤ ਨੂੰ ਹੁਲਾਰਾ ਦੇਣ  ਦੇ ਸਬੰਧ ਵਿੱਚ ਸੁਝਾਅ ਦਿੱਤੇ।

 

ਸ਼੍ਰੀ ਗੌੜਾ ਨੇ ਕਿਹਾ ਕਿ ਰਸਾਇਣ ਅਤੇ ਪੈਟਰੋ ਰਸਾਇਣ ਖੇਤਰ ਦੀ ਸਮਰੱਥਾ ਬਹੁਤ ਅਧਿਕ ਹੈ।  ਸਰਕਾਰ ਨੇ ਕਾਰੋਬਾਰ ਵਿੱਚ ਸੌਖ ਵਿੱਚ ਸੁਧਾਰ ਲਈ 2014 ਤੋਂ ਕਈ ਕਦਮ  ਚੁੱਕੇ ਹਨ ਅਤੇ ਵਿਸ਼ਵ ਬੈਂਕ ਦੀ ਰਿਪੋਰਟ  ਦੇ ਅਨੁਸਾਰ ਭਾਰਤ 72017 ਵਿੱਚ 130ਵੇਂ ਸਥਾਨ ਤੇ ਸੀ ਅਤੇ ਅੱਜ ਦੇਸ਼ 63ਵੇਂ ਸਥਾਨ ਤੇ ਹੈ।  ਉਨ੍ਹਾਂ ਨੇ ਕਿਹਾ ਕਿ ਕੋਵਿਡ - 19 ਨੇ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ਨੂੰ ਪ੍ਰਭਾਵਿਤ ਕੀਤਾ ਹੈ।  ਭਾਰਤ ਸਰਕਾਰ ਦੁਆਰਾ ਐਲਾਨੇ 20 ਲੱਖ ਕਰੋੜ ਰੁਪਏ  ਦੇ ਪ੍ਰੋਤਸਾਹਨ ਪੈਕੇਜ  ਦੇ ਤਹਿਤ ਉਦਯੋਗ ਨੂੰ ਵੱਖ-ਵੱਖ ਰਾਹਤ / ਪ੍ਰੋਤਸਾਹਨ ਦਾ ਲਾਭ ਉਠਾਉਣ ਦੀ ਜ਼ਰੂਰਤ ਹੈ।

 

ਸ਼੍ਰੀ ਗੌੜਾ ਨੇ ਖੇਤਰ  ਦੇ ਕ੍ਰਮਿਕ ਵਿਕਾਸ ਲਈ ਪਿਛਲੇ ਇੱਕ ਸਾਲ  ਦੇ ਦੌਰਾਨ ਰਸਾਇਣ ਅਤੇ ਪੈਟਰੋ ਰਸਾਇਣ ਵਿਭਾਗ ਦੁਆਰਾ ਉਠਾਏ ਗਏ ਕਦਮਾਂ ਬਾਰੇ ਪ੍ਰਤੀਭਾਗੀਆਂ ਨੂੰ ਦੱਸਿਆ।  ਇਨ੍ਹਾਂ ਕਦਮਾਂ ਵਿੱਚ ਸ਼ਾਮਲ ਹਨ -  19 ਰਸਾਇਣ ਅਤੇ 5 ਪੈਟਰੋ ਰਸਾਇਣ ਉਤਪਾਦਾਂ ਲਈ ਬੀਆਈਐੱਸ ਮਿਆਰ ਲਾਜ਼ਮੀ ਕਰਨਾ,  55 ਰਸਾਇਣ ਦੀ ਸਰਕਾਰੀ ਖਰੀਦ ਲਈ ਸਰਕਾਰੀ ਏਜੰਸੀਆਂ ਦੁਆਰਾ ਸਥਾਨਕ ਨਿਰਮਾਤਾਵਾਂ ਨੂੰ ਪ੍ਰਾਥਮਿਕਤਾ ਦੇਣ  ਦੇ ਸਬੰਧ ਵਿੱਚ ਅਧਿਸੂਚਨਾਉੱਚ ਵਪਾਰ ਮੁੱਲ ਰਸਾਇਣਾਂ ਆਦਿ ਲਈ ਅਲੱਗ ਐੱਚਐੱਸ ਕੋਡ ਲਈ ਪ੍ਰਕਿਰਿਆ ਸ਼ੁਰੂ ਕਰਨ ਦਾ ਫ਼ੈਸਲਾ ਲੈਣਾ ਆਦਿ।

 

ਉਨ੍ਹਾਂ ਨੇ ਕਿਹਾ ਕਿ ਸਹੀ ਪ੍ਰੋਤਸਾਹਨ  ਜ਼ਰੀਏ ਉਦਯੋਗਿਕ ਕਲਸਟਰ  ਦੇ ਤੇਜ਼ੀ ਨਾਲ ਵਿਕਾਸ ਦਾ ਸਮਰਥਨ ਕਰਨ ਲਈ ਵਿਭਾਗ ਨਵੀਂ ਪੀਸੀਪੀਆਈਆਰ ਨੀਤੀ ਤਿਆਰ ਰਿਹਾ ਹੈ।  ਦੂਜੇ ਪਾਸੇਉਦਯੋਗਾਂ ਨੂੰ ਆਪਣੇ ਅਨੁਸੰਧਾਨ ਅਤੇ ਵਿਕਾਸ ਤੇ ਕੀਤੇ ਜਾਣ ਵਾਲੇ ਖਰਚ ਅਤੇ ਗਤੀਵਿਧੀਆਂ ਨੂੰ ਵਧਾਉਣ ਤੇ ਵਿਚਾਰ ਕਰਨਾ ਚਾਹੀਦਾ ਹੈ ਤਾਕਿ ਭਾਰਤ ਨਜ਼ਦੀਕ ਭਵਿੱਖ ਵਿੱਚ ਟੈਕਨੋਲੋਜੀ ਦੇ ਨਿਰਯਾਤਕ  ਦੇ ਰੂਪ ਵਿੱਚ ਉੱਭਰ ਸਕੇ। ਉਦਯੋਗਾਂ ਨੂੰ ਗ੍ਰੀਨ ਕੈਮਿਸਟ੍ਰੀਜਿਸ ਨੂੰ ਲੰਬੇ ਸਮੇਂ ਦਾ ਰਸਾਇਣ ਵਿਗਿਆਨ ਵੀ ਕਿਹਾ ਜਾਂਦਾ ਹੈ ਨੂੰ ਅਪਣਾਉਨਾ ਚਾਹੀਦਾ ਹੈਤਾਕਿ ਰਸਾਇਣ ਅਤੇ ਪੈਟਰੋ ਰਸਾਇਣ ਖੇਤਰ ਨੂੰ ਵਾਤਾਵਰਣ-ਅਨੁਕੂਲ ਖੇਤਰ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਕੂੜੇ ਦੇ ਉਤਪਾਦਨ ਨੂੰ ਘੱਟ ਕੀਤਾ ਜਾ ਸਕੇ ਅਤੇ ਸੁਰੱਖਿਅਤ ਸਾਲਵੈਂਟਸ ਅਤੇ ਅਖੁੱਟ ਫੀਡਸਟੌਕ ਦੀ ਵਰਤੋਂ ਨੂੰ ਵਧਾਇਆ ਜਾ ਸਕੇ।

 

ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ਪੀਸੀਪੀਆਈਆਰ ਦਾ ਵਿਕਾਸ ਸਾਡੇ ਨਿਰਮਾਣ ਆਧਾਰ ਨੂੰ ਮਜ਼ਬੂਤ ਕਰਨ ਅਤੇ ਨਵੇਂ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਲਈ ਇੱਕ ਮਹੱਤਵਪੂਰਨ ਜ਼ਰੂਰਤ ਹੈ।

 

ਰਸਾਇਣ ਅਤੇ ਪੈਟਰੋ ਰਸਾਇਣ ਵਿਭਾਗ  ਦੇ ਸਕੱਤਰ ਨੇ ਕਿਹਾ ਕਿ ਉਦਯੋਗ  ਦੇ ਸੁਝਾਵਾਂ ਅਤੇ ਸ਼ਿਕਾਇਤਾਂ ਤੇ ਧਿਆਨ ਦਿੱਤਾ ਗਿਆ ਹੈਅਤੇ ਵਿਭਾਗਜਿੱਥੇ ਵੀ ਸੰਭਵ ਹੋਵੇਮੁੱਦਿਆਂ ਨੂੰ ਹੱਲ ਕਰਨ ਲਈ ਭਾਰਤ ਸਰਕਾਰ  ਦੇ ਹੋਰ ਵਿਭਾਗਾਂ  ਦੇ ਨਾਲ ਤਾਲਮੇਲ ਵਿੱਚ ਕੰਮ ਕਰੇਗਾ।

 

*******

 

ਆਰਸੀਜੇ/ਆਰਕੇਐੱਮ



(Release ID: 1634381) Visitor Counter : 106