ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਕਿਹਾ "ਰਾਸ਼ਟਰੀ ਰਾਜਧਾਨੀ ਵਿੱਚ ਅਗਲੇ ਹਫ਼ਤੇ ਤੱਕ 250 ਆਈਸੀਯੂ ਸਹਿਤ ਕੋਵਿਡ ਮਰੀਜ਼ਾਂ ਲਈ ਕਰੀਬ 20,000 ਬੈੱਡ ਜੋੜੇ ਜਾਣਗੇ"
ਸ਼੍ਰੀ ਅਮਿਤ ਸ਼ਾਹ ਨੇ ਕਿਹਾ "ਛੱਤਰਪੁਰ ਵਿੱਚ 26 ਜੂਨ ਤੱਕ 10,000 ਬੈੱਡ ਵਾਲੇ ਕੋਵਿਡ ਕੇਅਰ ਸੈਂਟਰ ਦਾ ਸੰਚਾਲਨ ਸ਼ੁਰੂ ਹੋਵੇਗਾ"


"ਡੀਆਰਡੀਓ ਅਤੇ ਟਾਟਾ ਟਰੱਸਟ ਦੁਆਰਾ ਦਿੱਲੀ ਵਿੱਚ ਕੋਵਿਡ ਮਰੀਜ਼ਾਂ ਲਈ 250 ਆਈਸੀਯੂ ਸਹਿਤ ਸਾਰੇ ਸੁਵਿਧਾਯੁਕਤ 1,000 ਬੈੱਡਾਂ ਦਾ ਹਸਪਤਾਲ 10 ਦਿਨਾਂ ਵਿੱਚ ਤਿਆਰ ਹੋਵੇਗਾ" - ਸ਼੍ਰੀ ਅਮਿਤ ਸ਼ਾਹ


ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ "ਦਿੱਲੀ ਵਿੱਚ ਕੋਵਿਡ ਮਰੀਜ਼ਾਂ ਲਈ ਰੇਲਵੇ ਕੋਚ ਵਿੱਚ 8,000 ਅਤਿਰਿਕਤ ਬੈੱਡਾਂ ਵਿੱਚ ਹਥਿਆਰਬੰਦ ਬਲਾਂ ਦੇ ਕਰਮੀਆਂ ਨੂੰ ਲਗਾਇਆ ਗਿਆ"

Posted On: 23 JUN 2020 8:27PM by PIB Chandigarh

ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ "ਦਿੱਲੀ ਸਥਿਤ ਰਾਧਾ ਸੁਆਮੀ  ਸਤਿਸੰਗ ਬਿਆਸ ਵਿੱਚ 26 ਜੂਨ ਤੱਕ 10,000 ਬੈੱਡ ਵਾਲੇ ਕੋਵਿਡ ਕੇਅਰ ਸੈਂਟਰ ਦਾ ਸੰਚਾਲਨ ਸ਼ੁਰੂ ਹੋ ਜਾਵੇਗਾ।  ਉਨ੍ਹਾਂ ਨੇ ਕਿਹਾ ਕਿ ਕੇਅਰ ਸੈਂਟਰ ਦਾ ਕੰਮ ਜ਼ੋਰਾਂ ਉੱਤੇ ਹੈ ਅਤੇ ਇਸ ਦਾ ਬਹੁਤ ਵੱਡਾ ਹਿੱਸਾ ਸ਼ੁੱਕਰਵਾਰ ਤੋਂ ਸੰਚਾਲਿਤ ਹੋ ਜਾਵੇਗਾ।"

 

ਸਮਾਚਾਰ ਏਜੰਸੀ ਏਐੱਨਆਈ  (ਏਐੱਨਆਈ)  ਦੁਆਰਾ ਟਵੀਟ ਵਿੱਚ ਦਿੱਲੀ  ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਦੇ ਕੇਂਦਰੀ ਗ੍ਰਹਿ ਮੰਤਰੀ  ਨੂੰ ਛੱਤਰਪੁਰ ਵਿੱਚ ਰਾਧਾ ਸੁਆਮੀ  ਸਤਿਸੰਗ ਬਿਆਸ ਪਰਿਸਰ ਸਥਿਤ ਕੋਵਿਡ ਕੇਅਰ ਸੈਂਟਰ ਦਾ ਨਿਰੀਖਣ ਕਰਨ ਅਤੇ ਸੈਂਟਰ ਵਿੱਚ ਭਾਰਤ ਤਿੱਬਤ ਸੀਮਾ ਪੁਲਿਸ ਬਲ  (ਆਈਟੀਬੀਪੀ)   ਦੇ ਡਾਕਟਰ ਅਤੇ ਨਰਸਾਂ ਤੈਨਾਤ ਕਰਨ ਦੀ ਬੇਨਤੀ ਦੀ ਖਬਰ  ਦੇ ਜਵਾਬ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਆਪਣੇ ਟਵੀਟ ਵਿੱਚ ਇਹ ਗੱਲ ਕਹੀ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਤਿੰਨ ਦਿਨ ਪਹਿਲਾਂ ਹੋਈ ਸਾਡੀ ਬੈਠਕ ਵਿੱਚ ਇਸ ਬਾਰੇ ਫੈਸਲਾ ਲਿਆ ਗਿਆ ਸੀ ਅਤੇ ਕੇਂਦਰੀ ਗ੍ਰਹਿ ਮੰਤਰਾਲੇ  ਨੇ ਰਾਧਾ ਸੁਆਮੀ  ਸਤਿਸੰਗ ਕੇਅਰ ਸੈਂਟਰ  ਦੇ ਸੰਚਾਲਨ ਦਾ ਕੰਮ ਭਾਰਤ ਤਿੱਬਤ ਸੀਮਾ ਪੁਲਿਸ ਬਲ ਨੂੰ ਸੌਂਪ ਦਿੱਤਾ ਹੈ।

 

ਕੇਂਦਰੀ ਗ੍ਰਹਿ ਮੰਤਰੀ  ਨੇ ਕਿਹਾ ਕਿ "ਦਿੱਲੀ ਵਿੱਚ ਕੋਵਿਡ ਮਰੀਜ਼ਾਂ ਲਈ 250 ਆਈਸੀਯੂ ਸਹਿਤ ਸਾਰੇ ਸੁਵਿਧਾਯੁਕਤ 1,000 ਬੈੱਡ ਦਾ ਹਸਪਤਾਲ ਬਣਾਇਆ ਜਾ ਰਿਹਾ ਹੈ।  ਕੇਂਦਰ ਸਰਕਾਰ  ਦੇ ਸਹਿਯੋਗ ਨਾਲ ਰੱਖਿਆ ਅਨੁਸੰਧਾਨ ਅਤੇ ਵਿਕਾਸ ਸੰਗਠਨ  (ਡੀਆਰਡੀਓ)  ਅਤੇ ਟਾਟਾ ਟਰੱਸਟ ਮਿਲ ਕੇ ਇਸ ਦਾ ਨਿਰਮਾਣ ਕਰ ਰਹੇ ਹਨ। ਇਸ ਹਸਪਤਾਲ ਵਿੱਚ ਹਥਿਆਰਬੰਦ ਬਲਾਂ ਦੇ ਕਰਮੀਆਂ ਨੂੰ ਤੈਨਾਤ ਕੀਤਾ ਜਾਵੇਗਾ। ਇਹ ਕੋਵਿਡ ਕੇਅਰ ਸੁਵਿਧਾ ਅਗਲੇ 10 ਦਿਨਾਂ ਵਿੱਚ ਤਿਆਰ ਹੋ ਜਾਵੇਗੀ।"

 

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਦੇ ਇਲਾਵਾ,  "ਦਿੱਲੀ ਵਿੱਚ ਰੇਲਵੇ ਕੋਚਾਂ ਵਿੱਚ ਭਰਤੀ ਕੋਵਿਡ ਮਰੀਜ਼ਾਂ ਦੀ ਮੈਡੀਕਲ ਕੇਅਰ ਅਤੇ ਦੇਖਭਾਲ਼ ਵਿੱਚ ਵੀ ਹਥਿਆਰਬੰਦ ਬਲਾਂ ਦੇ ਕਰਮੀਆਂ ਨੂੰ ਲਗਾਇਆ ਗਿਆ ਹੈ।  ਕੇਂਦਰੀ ਗ੍ਰਹਿ ਮੰਤਰੀ  ਨੇ ਕਿਹਾ ਕਿ ਲੋੜ ਅਨੁਸਾਰ ਕੋਵਿਡ ਕੇਅਰ ਸੈਂਟਰ ਬਣਾਉਣ ਲਈ ਦਿੱਲੀ ਸਰਕਾਰ ਨੂੰ 8,000 ਅਤਿਰਿਕਤ ਬੈੱਡ ਪਹਿਲਾਂ ਹੀ ਸੌਂਪ ਦਿੱਤੇ ਗਏ ਹਨ।

 

ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਵਿੱਚ ਅਗਲੇ ਹਫ਼ਤੇ ਤੱਕ ਕੋਵਿਡ ਮਰੀਜ਼ਾਂ ਲਈ 250 ਆਈਸੀਯੂ ਸਹਿਤ ਕਰੀਬ 20,000 ਬੈੱਡ ਹੋਰ ਜੁੜ ਜਾਣਗੇ।

 

https://twitter.com/AmitShah/status/1275416392775290880

 

https://twitter.com/AmitShah/status/1275416482130755584

 

https://twitter.com/AmitShah/status/1275416578645876737

 

 

*****

 

ਐੱਨਡਬਲਿਊ/ਆਰਕੇ/ਪੀਕੇ/ਏਡੀ/ਡੀਡੀ
 (Release ID: 1633822) Visitor Counter : 12