ਵਣਜ ਤੇ ਉਦਯੋਗ ਮੰਤਰਾਲਾ

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇਸੇਵਾ ਨਿਰਯਾਤਕਾਂਨਾਲ ਮੁਲਾਕਾਤ ਕੀਤੀ
ਉਨ੍ਹਾਂ ਨੂੰ ਮੁਕਾਬਲੇਬਾਜ਼ੀ ਦਾ ਫਾਇਦਾ ਹਾਸਲ ਕਰਨ, ਗੁਣਵੱਤਾ ’ਤੇ ਧਿਆਨ ਕੇਂਦ੍ਰਿਤ ਕਰਨ ਅਤੇ ਨਵੇਂ ਖੇਤਰਾਂ ਅਤੇ ਸੇਵਾਵਾਂ ਦਾ ਪਤਾ ਲਗਾਉਣ ਲਈ ਉਤਸ਼ਾਹਿਤ ਕੀਤਾ

ਸਰਵਿਸ ਸੈਕਟਰ ਨੂੰ ਆਯਾਤ ’ਤੇ ਨਿਰਭਰਤਾ ਘਟਾਉਣ ਅਤੇ ਦੇਸ਼ ਅੰਦਰ ਵਿਸ਼ਾਲ ਅਤੇ ਵੰਨ ਸੁਵੰਨਤਾ ਵਾਲੀ ਕੁਸ਼ਲ ਕਾਰਜ ਸ਼ਕਤੀ ਨੂੰ ਮੌਕਾ ਦੇਣ ਦਾ ਸੱਦਾ

Posted On: 23 JUN 2020 7:19PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਵੀਡਿਓ ਕਾਨਫਰੰਸਿੰਗ ਜ਼ਰੀਏ ਸਰਵਿਸ ਐਕਸਪੋਰਟ ਪ੍ਰਮੋਸ਼ਨ ਕੌਂਸਲ (ਐੱਸਈਪੀਸੀ) ਦੇ ਪਦ ਅਧਿਕਾਰੀਆਂ ਅਤੇ ਵਿਭਿੰਨ ਸਰਵਿਸ ਸੈਕਟਰਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਹਿਤਧਾਰਕਾਂ ਨਾਲ ਮੀਟਿੰਗ ਕੀਤੀ। ਹਿਤਧਾਰਕਾਂ ਨੇ ਮੀਟਿੰਗ ਦੌਰਾਨ ਕੋਵਿਡ-19 ਮਹਾਮਾਰੀ, ਲੌਕਡਾਊਨ ਅਤੇ ਚਲ ਰਹੇ ਅਨਲੌਕਿੰਗ ਦੇ ਮੱਦੇਨਜ਼ਰ ਕਈ ਸੁਝਾਅ ਅਤੇ ਮੰਗਾਂ ਰੱਖੀਆਂ। ਸਰਵਿਸ ਸੈਕਟਰ ਲਈ ਭਾਰਤੀ ਬਾਹਰੀ ਵਪਾਰ ਮਹੱਤਵਪੂਰਨ ਹੈ-ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਅਪ੍ਰੈਲ 2020 ਵਿੱਚ ਸੇਵਾਵਾਂ ਦੀ ਆਯਾਤ 70,907 ਕਰੋੜ ਰੁਪਏ ਸੀ।

 

ਵਿਭਿੰਨ ਸੁਝਾਵਾਂ ਦਾ ਜਵਾਬ ਦਿੰਦੇ ਹੋਏ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਸਰਵਿਸ ਸੈਕਟਰ ਵਿੱਚ ਵੱਡੀ ਸਮਰੱਥਾ ਹੈ, ਪਰ ਪੂਰੀ ਤਰ੍ਹਾਂ ਨਾਲ ਇਸਦਾ ਉਪਯੋਗ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਖੇਤਰ ਜੋ ਸੇਵਾਵਾਂ ਵਿੱਚ ਸਭ ਤੋਂ ਜ਼ਿਆਦਾ ਸਫਲ ਰਿਹਾ ਹੈ, ਉਹ ਹੈ ਆਈਟੀ ਅਤੇ ਸਬੰਧਿਤ ਸੇਵਾਵਾਂ ਅਤੇ ਇਹ ਸਰਕਾਰ ਦੇ ਸਮਰਥਨ ਦੀ ਮੰਗ ਕੀਤੇ ਬਿਨਾ ਆਪਣੀਆਂ ਸਮਰੱਥਾਵਾਂ ਕਾਰਨ ਫਲਦਾ-ਫੁਲਦਾ ਹੈ ਜੋ ਜ਼ਿਆਦਾਤਰ ਨੌਕਰਸ਼ਾਹੀ ਦੇ ਕੰਟਰੋਲ ਅਧੀਨ ਆਉਂਦਾ ਹੈ। ਉਨ੍ਹਾਂ ਨੇ ਉਦਯੋਗ ਨੂੰ ਮੁਕਾਬਲੇਬਾਜ਼ੀ ਦਾ ਫਾਇਦਾ ਹਾਸਲ ਕਰਨ, ਗੁਣਵੱਤਾ ਤੇ ਧਿਆਨ ਕੇਂਦ੍ਰਿਤ ਕਰਨ ਅਤੇ ਨਵੇਂ ਸਥਾਨਾਂ ਅਤੇ ਸੇਵਾਵਾਂ ਦਾ ਪਤਾ ਲਗਾਉਣ ਦਾ ਸੱਦਾ ਦਿੱਤਾ। ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਵੀ ਤਰਜੀਹਾਂ ਅਤੇ ਸੀਮਾਵਾਂ ਹਨ-ਇਹ ਕੇਂਦ੍ਰਿਤ ਅਤੇ ਨੀਤੀਗਤ ਦਖਲ ਕਰ ਸਕਦੀ ਹੈ ਅਤੇ ਇਹ ਸ਼ੁਰੂਆਤੀ ਪੜਾਅ/ਸਟਾਰਟ-ਅੱਪ ਪੱਧਰ ਵਿੱਚ ਸੈਕਟਰ/ਉਦਯੋਗ ਦੀ ਮਦਦ ਕਰ ਸਕਦੀ ਹੈ, ਉਨ੍ਹਾਂ ਨੂੰ ਵਿਕਸਤ ਕਰਨ ਵਿੱਚ ਮਦਦ ਕਰ ਸਕਦੀ ਹੈ, ਅਣਉਚਿਤ ਪ੍ਰਥਾਵਾਂ ਦੀ ਜਾਂਚ ਕਰ ਸਕਦੀ ਹੈ, ਪਰ ਇਸਨੂੰ ਹਰ ਸਮੇਂ ਸਹਾਇਤਾ ਪ੍ਰਦਾਨ ਕਰਦੇ ਹੋਏ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਨੇ ਪ੍ਰਤੀਭਾਗੀਆਂ ਨੂੰ ਰਚਨਾਤਮਕ ਅਤੇ ਦੂਰਅੰਦੇਸ਼ੀ ਸੁਝਾਅ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਮਿਸ਼ਨਾਂ ਨੇ ਉੱਥੇ ਭਾਰਤੀ ਨਿਰਯਾਤ ਦੀ ਪੜਚੋਲ ਕਰਨ ਲਈ ਪ੍ਰਭਾਵੀ ਢੰਗ ਨਾਲ ਆਪਣਾ ਸਥਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ।

 

ਮੰਤਰੀ ਨੇ ਸਰਵਿਸ ਸੈਕਟਰ ਨੂੰ ਕੋਵਿਡ ਸੰਕਟ ਨੂੰ ਇੱਕ ਮੌਕੇ ਦੇ ਰੂਪ ਵਿੱਚ ਦੇਖਣ ਦੀ ਸਲਾਹ ਦਿੱਤੀ, ਨਾ ਕਿ ਚੁਣੌਤੀ ਦੇ ਰੂਪ ਵਿੱਚ। ਉਨ੍ਹਾਂ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਦੁਨੀਆ ਅਲਗ ਤਰ੍ਹਾਂ ਦੀ ਬਣਨ ਜਾ ਰਹੀ ਹੈ ਕਿਉਂਕਿ ਕੰਮ, ਸਿੱਖਿਆ, ਮਨੋਰੰਜਨ, ਸਿਹਤ ਆਦਿ ਦੇ ਲਿਹਾਜ਼ ਨਾਲ ਨਵੇਂ ਨਿਯਮ ਸਥਾਪਿਤ ਕੀਤੇ ਜਾ ਰਹੇ ਹਨ। ਕਈ ਸੁਝਾਵਾਂ ਤੇ ਮੰਤਰੀ ਨੇ ਕਿਹਾ ਕਿ ਸਾਰੇ ਹਿਤਧਾਰਕਾਂ ਨਾਲ ਗੱਲ ਕਰਕੇ ਸੈਕਟਰ ਨੂੰ ਪਹਿਲਾਂ ਉਨ੍ਹਾਂ ਤੇ ਆਮ ਸਹਿਮਤੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕੋਈ ਕਾਰਨ ਨਹੀਂ ਹੈ ਕਿ ਸੇਵਾਵਾਂ ਦੇ ਖੇਤਰ ਵਿੱਚ ਇੰਨਾ ਜ਼ਿਆਦਾ ਆਯਾਤ ਕਿਉਂ ਕੀਤਾ ਗਿਆ ਹੈ ਜਦੋਂ ਕਿ ਸਾਡੇ ਕੋਲ ਵਿਸ਼ਾਲ ਅਤੇ ਵਿਭਿੰਨ ਹੁਨਰਮੰਦ ਕਾਰਜ ਸ਼ਕਤੀ ਉਪਲੱਬਧ ਹੈ। ਉਨ੍ਹਾਂ ਨੇ ਵਿਭਿੰਨ ਸੇਵਾਵਾਂ ਵਿੱਚ ਭਾਰਤੀਆਂ ਦੀ ਸਹਾਇਤਾ ਲੈਣ ਲਈ ਖੇਤਰ ਨੂੰ ਸੱਦਾ ਦਿੱਤਾ ਅਤੇ ਅਸਲ ਵਿੱਚ ਐਕਸਪੋਜਰ ਅਤੇ ਸਮਰੱਥਾ ਨਿਰਮਾਣ ਜ਼ਰੀਏ ਆਪਣੇ ਹੁਨਰਾਂ ਨੂੰ ਅੱਪਗ੍ਰੇਡ ਕਰਨ ਵਿੱਚ ਸਹਾਇਤਾ ਕਰਨ ਦੀ ਮੰਗ ਕੀਤੀ।

 

*****

 

ਵਾਈਬੀ(Release ID: 1633807) Visitor Counter : 11